Begin typing your search above and press return to search.

ਸ੍ਰੀਲੰਕਾ ਖਿਲਾਫ ਮੈਚ ਦੇ ਵਿੱਚ ਕੈਚ ਫੜਦੇ ਜ਼ਖਮੀ ਹੋਏ ਰਵੀ ਬਿਸ਼ਨੋਈ

ਟੀਮ ਇੰਡੀਆ ਦੇ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਪੱਲੇਕੇਲੇ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 ਮੈਚ 'ਚ ਆਪਣੀ ਹੀ ਗੇਂਦਬਾਜ਼ੀ 'ਤੇ ਕੈਚ ਕਰਦੇ ਸਮੇਂ ਅੱਖ ਦੇ ਹੇਠਾਂ ਸੱਟ ਲੱਗ ਗਈ, ਹਾਲਾਂਕਿ ਉਨ੍ਹਾਂ ਵੱਲੋਂ ਕੈਚ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਲ ਉਨ੍ਹਾਂ ਦੇ ਹੱਥ ਚੋਂ ਛੁੱਟ ਕੇ ਉਨ੍ਹਾਂ ਦੇ ਅੱਖ ਦੇ ਹੇਠਾਂ ਜਾ ਲੱਗੀ,

ਸ੍ਰੀਲੰਕਾ ਖਿਲਾਫ ਮੈਚ ਦੇ ਵਿੱਚ ਕੈਚ ਫੜਦੇ ਜ਼ਖਮੀ ਹੋਏ ਰਵੀ ਬਿਸ਼ਨੋਈ
X

lokeshbhardwajBy : lokeshbhardwaj

  |  28 July 2024 11:25 AM IST

  • whatsapp
  • Telegram

ਸ੍ਰੀਲੰਕਾ : ਟੀਮ ਇੰਡੀਆ ਦੇ ਨੌਜਵਾਨ ਲੈੱਗ ਸਪਿਨਰ ਰਵੀ ਬਿਸ਼ਨੋਈ ਨੂੰ ਪੱਲੇਕੇਲੇ 'ਚ ਸ਼੍ਰੀਲੰਕਾ ਖਿਲਾਫ ਪਹਿਲੇ ਟੀ-20 ਮੈਚ 'ਚ ਆਪਣੀ ਹੀ ਗੇਂਦਬਾਜ਼ੀ 'ਤੇ ਕੈਚ ਕਰਦੇ ਸਮੇਂ ਅੱਖ ਦੇ ਹੇਠਾਂ ਸੱਟ ਲੱਗ ਗਈ, ਹਾਲਾਂਕਿ ਉਨ੍ਹਾਂ ਵੱਲੋਂ ਕੈਚ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਬਾਲ ਉਨ੍ਹਾਂ ਦੇ ਹੱਥ ਚੋਂ ਛੁੱਟ ਕੇ ਉਨ੍ਹਾਂ ਦੇ ਅੱਖ ਦੇ ਹੇਠਾਂ ਜਾ ਲੱਗੀ, ਜਿਸ ਤੋਂ ਬਾਅਦ ਉਨ੍ਹਾਂ ਦੀ ਅੱਖ ਦੀ ਹੇਠਲੀ ਥਾਂ ਤੋਂ ਖੂਨ ਬਹਿੰਦਾ ਵੀ ਦਿਖਾਈ ਦਿੱਤਾ ਪਰ ਕੁਝ ਸਮੇਂ ਬਾਅਦ ਡਾਕਟਰ ਦਾ ਟ੍ਰੀਟਮੈਂਟ ਲੈਂਦਿਆਂ ਹੀ ਉਹ ਵਾਪਸ ਗ੍ਰਾਊਂਡ ਤੇ ਆ ਮੈਚ ਲਈ ਮੁੜ ਤੋਂ ਤਿਆਰ ਹੋਏ ।

ਜੇਕਰ ਇਸ ਮੈਚ ਦੀ ਗੱਲ ਕਰੀਏ ਤਾਂ ਸ਼੍ਰੀਲੰਕਾ ਦੇ ਕਪਤਾਨ ਨੇ ਭਾਰਤ ਖਿਲਾਫ ਪਹਿਲੇ ਟੀ-20 'ਚ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਇਸ ਕਾਰਨ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 7 ਵਿਕਟਾਂ 'ਤੇ 213 ਦੌੜਾਂ ਬਣਾਈਆਂ। ਸੂਰਿਆਕੁਮਾਰ ਯਾਦਵ ਨੇ 58 ਦੌੜਾਂ ਦੀ ਤੂਫਾਨੀ ਪਾਰੀ ਖੇਡੀ। 214 ਦੌੜਾਂ ਦਾ ਪਿੱਛਾ ਕਰਦੇ ਹੋਏ ਸ਼੍ਰੀਲੰਕਾ ਦੀ ਟੀਮ 19.2 ਓਵਰਾਂ 'ਚ 170 ਦੌੜਾਂ 'ਤੇ ਆਲ ਆਊਟ ਹੋ ਗਈ ਅਤੇ 43 ਦੌੜਾਂ ਨਾਲ ਮੈਚ ਹਾਰ ਗਈ। ਤੁਹਾਨੂੰ ਦੱਸ ਦੇਈਏ ਕਿ ਨਵੇਂ ਕੋਚ ਗੌਤਮ ਗੰਭੀਰ ਅਤੇ ਨਵੇਂ ਟੀ-20 ਕਪਤਾਨ ਸੂਰਿਆਕੁਮਾਰ ਯਾਦਵ ਦੇ ਦੌਰ 'ਚ ਭਾਰਤ ਦੀ ਇਹ ਪਹਿਲੀ ਟੀ-20 ਜਿੱਤ ਸੀ। ਟੀਮ ਇੰਡੀਆ ਨੇ ਹੁਣ 3 ਮੈਚਾਂ ਦੀ ਸੀਰੀਜ਼ 'ਚ 1-0 ਦੀ ਬੜ੍ਹਤ ਬਣਾ ਲਈ ਹੈ ।

ਇਸ ਮੈਚ ਨੂੰ ਜਿੱਤ ਕੇ ਭਾਰਤ ਦੀ ਟੀਮ ਨੇ ਮੁੜ ਤੋਂ ਆਪਣਾ ਲੋਹਾ ਕ੍ਰਿਕਟ ਚ ਮਨਵਾ ਦਿੱਤਾ ਹੈ ਪਰ ਇਸ ਮੈਚ ਦੌਰਾਨ ਭਾਰਤੀ ਟੀਮ ਦਾ ਜ਼ਬਰਦਸਤ ਖਿਜਾਰੀ ਜਖਮੀ ਹੋਇਆ, ਦਰਅਸਲ, ਰਵੀ ਬਿਸ਼ਨੋਈ ਭਾਰਤੀ ਕ੍ਰਿਕਟ ਟੀਮ ਦੀ ਤਰਫੋਂ ਸ਼੍ਰੀਲੰਕਾ ਦੀ ਪਾਰੀ ਦਾ 16ਵਾਂ ਓਵਰ ਗੇਂਦਬਾਜ਼ੀ ਕਰ ਰਹੇ ਸਨ । ਸ਼੍ਰੀਲੰਕਾ ਦੇ ਕਮਿੰਦੂ ਮੈਂਡਿਸ ਆਪਣੇ ਓਵਰ ਦੀ ਪਹਿਲੀ ਗੇਂਦ 'ਤੇ ਆਊਟ ਹੋ ਗਏ । ਬਿਸ਼ਨੋਈ ਨੇ ਇਕ ਗੁਗਲੀ ਗੇਂਦ ਸੁੱਟੀ ਜਿਸ 'ਤੇ ਉਸ ਦੇ ਬੱਲੇ ਦਾ ਅਗਲਾ ਕਿਨਾਰਾ ਬਾਹਰ ਆ ਗਿਆ ਅਤੇ ਗੇਂਦ ਵਾਪਸ ਬਿਸ਼ਨੋਈ ਦੇ ਸੱਜੇ ਹੱਥ ਵੱਲ ਆ ਰਹੀ ਸੀ। ਅਜਿਹੇ 'ਚ ਬਿਸ਼ਨੋਈ ਨੇ ਕੈਚ ਫੜਨ ਦੀ ਕੋਸ਼ਿਸ਼ ਕਰਦੇ ਹੋਏ ਸ਼ਾਨਦਾਰ ਡਾਈਵ ਲਗਾਈ, ਜਿਸ ਕਾਰਨ ਉਹ ਜ਼ਖਮੀ ਹੋਏ ।

Next Story
ਤਾਜ਼ਾ ਖਬਰਾਂ
Share it