ਜਾਣੋ ਕੁੱਤਿਆਂ ਲਈ ਕਿਉਂ ਬਣ ਰਹੇ QR ਕੋਡ ਵਾਲੇ ਸਪੈਸ਼ਲ 'ਆਧਾਰ ਕਾਰਡ'
ਨਵੀਂ ਦਿੱਲੀ, 2 ਮਈ, ਪਰਦੀਪ ਸਿੰਘ: ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਸਟਰੀਟ ਡੌਗ ਦੇ ਲਈ QR ਕੋਡ ਵਾਲੇ ਆਈਡੀ ਕਾਰਡ ਬਣਾਏ ਜਾ ਰਹੇ ਹਨ। ਇੰਨ੍ਹਾਂ ਕਾਰਡ ਵਿੱਚ ਕੁੱਤਿਆਂ ਦੇ ਲਈ ਜ਼ਰੂਰੀ ਡਿਟੇਲ ਹੁੰਦੀ ਹੈ ਜਿਵੇ - ਨਾਮ, ਵੈਕਸੀਨ ਰਿਕਾਰਡ ਅਤੇ ਦੇਖ ਭਾਲ ਕਰਨ ਵਾਲੇ ਵਿਅਕਤੀ ਦੀ ਡਿਟੇਲ ਆਦਿ। ਦੱਸ ਦੇਈਏ ਕਿ ਹੁਣ ਤੱਕ 6350 ਕੁੱਤਿਆ […]
By : Editor Editor
ਨਵੀਂ ਦਿੱਲੀ, 2 ਮਈ, ਪਰਦੀਪ ਸਿੰਘ: ਦਿੱਲੀ ਦੇ ਅਲੱਗ-ਅਲੱਗ ਇਲਾਕਿਆਂ ਵਿੱਚ ਸਟਰੀਟ ਡੌਗ ਦੇ ਲਈ QR ਕੋਡ ਵਾਲੇ ਆਈਡੀ ਕਾਰਡ ਬਣਾਏ ਜਾ ਰਹੇ ਹਨ। ਇੰਨ੍ਹਾਂ ਕਾਰਡ ਵਿੱਚ ਕੁੱਤਿਆਂ ਦੇ ਲਈ ਜ਼ਰੂਰੀ ਡਿਟੇਲ ਹੁੰਦੀ ਹੈ ਜਿਵੇ - ਨਾਮ, ਵੈਕਸੀਨ ਰਿਕਾਰਡ ਅਤੇ ਦੇਖ ਭਾਲ ਕਰਨ ਵਾਲੇ ਵਿਅਕਤੀ ਦੀ ਡਿਟੇਲ ਆਦਿ। ਦੱਸ ਦੇਈਏ ਕਿ ਹੁਣ ਤੱਕ 6350 ਕੁੱਤਿਆ ਦੇ ਸਪੈਸ਼ਲ ਟੈਗ ਬਣਾਏ ਜਾ ਚੁੱਕੇ ਹਨ।
ਮੀਡੀਆ ਰਿਪੋਰਟ ਮੁਤਾਬਿਕ 27 ਅਪ੍ਰੈਲ ਨੂੰ ਦਿੱਲੀ ਏਅਰਪੋਰਟ ਦੇ ਟਰਮੀਨਲ ਨੰਬਰ 1 ਉੱਤੇ ਅਤੇ ਇੰਡੀਆ ਗੇਟ ਲੁਕੇਸ਼ਨ ਉੱਤੇ 100 ਕੁੱਤਿਆਂ ਦੇ ਗਲੇ ਵਿੱਚ ਸਪੈਸ਼ਲ ਟੈਗ ਲਗਾਏ ਹਨ।
ਕੁੱਤਿਆਂ ਵਾਲੇ ਇਹ ਆਈਡੀ ਕਾਰਡ ਨਾਮ ਦੇ ਐੱਨਜੀਓ ਦੀ ਇਕ ਖਾਸ ਪਹਿਲ ਤਹਿਤ ਬਣਾਏ ਜਾ ਰਹੇ ਹਨ। ਹੁਣ ਤੱਕ ਦੇਸ਼ ਵਿੱਚ 6370 ਕਾਰਡ ਬਣ ਚੁੱਕੇ ਹਨ। ਪਸ਼ੂ ਅਧਿਕਾਰ ਕਾਰਕੁਨ ਮਾਨਵੀ ਰਾਏ ਨੇ ਕਿਹਾ ਕਿ ਇਹ ਟੈਗ ਜਾਨਵਰਾਂ ਲਈ ਜੀਵਨ ਰੇਖਾ ਦਾ ਕੰਮ ਕਰਨਗੇ। ਪਿਛਲੇ ਸਾਲ ਜੁਲਾਈ ਵਿੱਚ, ਪਹਿਲਕਦਮੀ ਦੇ ਤਹਿਤ, ਮੁੰਬਈ ਹਵਾਈ ਅੱਡੇ ਦੇ ਨੇੜੇ 20 ਕੁੱਤਿਆਂ ਲਈ ਇਹ ਵਿਸ਼ੇਸ਼ ਪਛਾਣ ਪੱਤਰ ਬਣਾਏ ਗਏ ਸਨ। ਅਕਤੂਬਰ ਵਿੱਚ ਖੜਗਪੁਰ ਵਿੱਚ ਵੀ 100 ਕੁੱਤਿਆਂ ਨੂੰ ਟੈਗ ਵੰਡੇ ਗਏ ਸਨ।
ਇਹ ਵੀ ਪੜ੍ਹੋ:-
ਵਿਆਹ ਦਾ ਸੱਦਾ ਘਰ ਪਹੁੰਚਦੇ ਹੀ ਪਹਿਲਾ ਸਵਾਲ ਹੁੰਦਾ ਹੈ ਕਿ ਕੀ ਤੋਹਫ਼ਾ ਦੇਣਾ ਹੈ? ਇਸ ਸਵਾਲ ਦਾ ਰਹੱਸ ਇੰਨਾ ਵੱਡਾ ਹੈ ਕਿ ਬਜ਼ੁਰਗਾਂ ਦੀ ਮਦਦ ਤੋਂ ਬਿਨਾਂ ਇਸ ਨੂੰ ਸੁਲਝਾਉਣਾ ਥੋੜ੍ਹਾ ਮੁਸ਼ਕਿਲ ਹੈ। ਕੁਝ ਪਰਿਵਾਰਾਂ ਵਿਚ ਤੋਹਫ਼ੇ ਦੇਣ ਦਾ ਰਿਵਾਜ ਇੰਨਾ ਜ਼ਿਆਦਾ ਹੈ ਕਿ ਪਹਿਲਾਂ ਅਸੀਂ ਪੁਰਾਣਾ ਰਜਿਸਟਰ ਖੋਲ੍ਹ ਕੇ ਦੇਖਦੇ ਹਾਂ ਕਿ ਸਾਡੇ ਚਾਚੇ ਨੇ ਸਾਡੀ ਧੀ ਦੇ ਵਿਆਹ ਵਿਚ ਕੀ ਦਿੱਤਾ ਸੀ। ਫਿਰ ਅਸੀਂ ਉਸ ਅਨੁਸਾਰ ਤੋਹਫ਼ੇ ਬਾਰੇ ਸੋਚਾਂਗੇ।
ਪਾਕਿਸਤਾਨ ਦੇ ਇਸ ਲਾੜੇ ਨੇ ਆਪਣੀ ਦੁਲਹਨ ਨੂੰ ਅਜਿਹਾ ਤੋਹਫ਼ਾ ਦਿੱਤਾ ਜੋ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਕਿ ਦੁਲਹਨ ਨੂੰ ਸਾਬਕਾ ਪੀਐੱਮ ਇਮਰਾਨ ਖਾਨ ਦੀ ਤਸਵੀਰ ਦੇ ਦਿੱਤੀ ਹੈ। ਇਹ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ।
ਜਦੋਂ ਲਾੜੇ ਨੇ ਲਾੜੀ ਨੂੰ ਤੋਹਫਾ ਦਿੱਤਾ ਤਾਂ ਉਸ ਨੇ ਵੀ ਉਦੋਂ ਹੀ ਖੋਲ੍ਹ ਦੇਖਿਆ ਤਾਂ ਉਸ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਤਸਵੀਰ ਸੀ ਜਿਸ ਨੂੰ ਦੇਖ ਕੇ ਉਥੇ ਮੌਜੂਦ ਸਾਰੇ ਲੋਕ ਹੈਰਾਨ ਹੋ ਗਏ।ਇਸ ਵੀਡੀਓ ਨੂੰ 30ਅਪ੍ਰੈਲ ਨੂੰ ਟਵੀਟਰ ਉੱਤੇ ਸ਼ੇਅਰ ਕੀਤੀ ਸੀ। ਹੁਣ ਤੱਕ ਇਸ ਵੀਡੀਓ ਨੂੰ 7 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।