Begin typing your search above and press return to search.

ਚੋਣਾਂ ਵਿਚ ਅੰਮ੍ਰਿਤਪਾਲ ਦਾ ਸਮਰਥਨ ਕਰਨਗੇ ਸਿਮਰਨਜੀਤ ਮਾਨ

ਖਡੂਰ ਸਾਹਿਬ, 29 ਅਪ੍ਰੈਲ, ਨਿਰਮਲ : ਪਿਛਲੇ ਸਾਲ ਅੰਮ੍ਰਿਤਪਾਲ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਹੁਣ ਉਹ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਇਸ ਸੀਟ ਤੋਂ ਆਪਣੇ ਉਮੀਦਵਾਰ ਦੇ […]

ਚੋਣਾਂ ਵਿਚ ਅੰਮ੍ਰਿਤਪਾਲ ਦਾ ਸਮਰਥਨ ਕਰਨਗੇ ਸਿਮਰਨਜੀਤ ਮਾਨ
X

Editor EditorBy : Editor Editor

  |  29 April 2024 4:19 AM IST

  • whatsapp
  • Telegram


ਖਡੂਰ ਸਾਹਿਬ, 29 ਅਪ੍ਰੈਲ, ਨਿਰਮਲ : ਪਿਛਲੇ ਸਾਲ ਅੰਮ੍ਰਿਤਪਾਲ ਨੂੰ ਸਾਥੀਆਂ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ, ਹੁਣ ਉਹ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ। ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੰਮ੍ਰਿਤਪਾਲ ਵੱਲੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਇਸ ਸੀਟ ਤੋਂ ਆਪਣੇ ਉਮੀਦਵਾਰ ਦੇ ਕਾਗਜ਼ ਵਾਪਸ ਲੈ ਲਵੇਗੀ। ਅਕਾਲੀ ਦਲ (ਅ) ਨੇ ਇਸ ਤੋਂ ਪਹਿਲਾਂ ਪੰਜਾਬ ਦੀ ਖਡੂਰ ਸਾਹਿਬ ਸੀਟ ਤੋਂ ਹਰਪਾਲ ਸਿੰਘ ਨੂੰ ਆਪਣਾ ਉਮੀਦਵਾਰ ਐਲਾਨਿਆ ਸੀ§

ਰਾਸ਼ਟਰੀ ਸੁਰੱਖਿਆ ਕਾਨੂੰਨ (ਐੱਨ.ਐੱਸ.ਏ.) ਤਹਿਤ ਆਸਾਮ ਦੇ ਡਿਬਰੂਗੜ੍ਹ ’ਚ ਸਲਾਖਾਂ ਪਿੱਛੇ ਬੰਦ ਅੰਮ੍ਰਿਤਪਾਲ ਸਿੰਘ ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੇਗਾ। ਉਨ੍ਹਾਂ ਦੇ ਵਕੀਲ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅੰਮ੍ਰਿਤਪਾਲ ਦੀ ਮਾਂ ਬਲਵਿੰਦਰ ਕੌਰ ਨੇ ਵੀ ਸ਼ੁੱਕਰਵਾਰ ਨੂੰ ਆਪਣੇ ਪੁੱਤਰ ਦੇ ਚੋਣ ਲੜਨ ਦੇ ਫੈਸਲੇ ਨੂੰ ਦੁਹਰਾਇਆ ਸੀ।

ਇਸ ਦੌਰਾਨ ਅਕਾਲੀ ਦਲ (ਅ) ਦੇ ਪ੍ਰਧਾਨ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ ਜਲੰਧਰ (ਰਾਖਵੇਂ) ਲੋਕ ਸਭਾ ਹਲਕੇ ਤੋਂ ਜਗਵੀਰ ਸਿੰਘ ਅਤੇ ਗੁਰਦਾਸਪੁਰ ਤੋਂ ਗੁਰਿੰਦਰ ਸਿੰਘ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਹੈ। ਦੱਸਦੇ ਚਲੀਏ ਕਿ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 1 ਜੂਨ ਨੂੰ ਵੋਟਾਂ ਪੈਣਗੀਆਂ।

ਇਹ ਵੀ ਪੜ੍ਹੋ

ਅਮਰੀਕਾ ਦੇ ਉਹਾਇਓ ਰਾਜ ਵਿਚ ਇੱਕ ‘ਕਾਲੇ’ ਵਿਅਕਤੀ ਦੀ ਮੌਤ ਤੋਂ ਬਾਅਦ ਉਥੇ ਦੀ ਪੁਲਿਸ ਦੀ ਕੜੀ ਆਲੋਚਨਾ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਉਹਾਇਓ ਦੇ ਕੈਂਟਨ ਪੁਲਿਸ ਡਿਪਾਰਟਮੈਂਟ ਨੇ ਇੱਕ ਬਾਰ ’ਤੇ ਕਾਰਵਾਈ ਕੀਤੀ ਹੈ। ਇਸ ਦੌਰਾਨ ਇੱਕ ਵਿਅਕਤੀ ਦੀ ਗਰਦਨ ਨੂੰ ਪੈਰਾਂ ਨਾਲ ਜਕੜਿਆ ਅਤੇ ਉਸ ਨੂੰ ਹੱਥਕੜੀਆਂ ਲਗਾਈਆਂ। ਕੁੱਝ ਦੇਰ ਵਿਚ ਉਸ ਦੀ ਮੌਤ ਹੋ ਗਈ। ਉਸ ਦੀ ਪਛਾਣ 53 ਸਾਲ ਦੇ ਫਰੈਂਕ ਟਾਇਸਨ ਦੇ ਤੌਰ ’ਤੇ ਹੋਈ। ਗ੍ਰਿਫਤਾਰੀ ਦੇ ਦੌਰਾਨ ਉਹ ਵਾਰ ਵਾਰ ਕਹਿੰਦਾ ਰਿਹਾ ਕਿ ਉਹ ਸਾਹ ਨਹੀਂ ਲੈ ਪਾ ਰਿਹਾ।

ਹਾਲਾਂਕਿ ਪੁਲਿਸ ਨੇ ਉਸ ਦੀ ਗੱਲ ’ਤੇ ਗੌਰ ਨਹੀਂ ਕੀਤੀ। ਪੁਲਿਸ ਵਾਲਾ ਉਸ ਨੂੰ ਕਹਿੰਦਾ ਰਿਹਾ ਕਿ ਤੁਹਾਨੂੰ ਕੁਝ ਨਹੀਂ ਹੋਇਆ। ਤੁਸੀਂ ਠੀਕ ਹੋ। ਹਾਲਾਂਕਿ ਟਾਇਸਨ ਨੇ ਪੁਲਿਸ ਦੀ ਕਾਰਵਾਈ ਦੇ 16 ਮਿੰਟ ਬਾਅਦ ਹੀ ਦਮ ਤੋੜ ਦਿੱਤਾ।

ਦੱਸਦੇ ਚਲੀਏ ਕਿ ਇਹ ਸਾਰੀ ਘਟਨਾ ਪੁਲਿਸ ਵਾਲਿਆਂ ਦੇ ਬੌਡੀਕੈਮ ਵਿਚ ਰਿਕਾਰਡ ਹੋ ਗਈ, ਜਿਸ ਨੂੰ ਕੈਂਟਨ ਪੁਲਿਸ ਨੇ ਰਿਲੀਜ਼ ਕੀਤਾ ਹੈ। ਅਮਰੀਕੀ Çਨਊਜ਼ ਵੈਬਸਾਈਟ ਅਟਲਾਂਟਾ ਬਲੈਕ ਸਟਾਰ ਦੇ ਮੁਤਾਬਕ ਫਰੈਂਕ 6 ਮਿੰਟ ਤੱਕ ਫਰਸ਼ ’ਤੇ ਬੇਹੋਸ਼ ਪਿਆ ਰਿਹਾ। ਇਸ ਦੌਰਾਨ ਪੁਲਿਸ ਬਾਰ ਵਿਚ ਮਜ਼ਾਕ ਕਰ ਰਹੀ ਸੀ।

ਦੱਸਦੇ ਚਲੀਏ ਕਿ ਇਹ ਘਟਨਾ 18 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਫਰੈਂਕ ਟਾਇਸਨ ਦੀ ਗੱਡੀ ਇੱਕ ਬਿਜਲੀ ਦੀ ਖੰੋਭੇ ਨਾਲ ਟਕਰਾ ਗਈ ਸੀ। ਪੁਲਿਸ ਨੇ ਉਸ ਦਾ ਪਿੱਛਾ ਕੀਤਾ ਤਾਂ ਰਸਤੇ ਵਿਚ ਮੌਜੂਦ ਕਿਸੇ ਨੇ ਜਾਣਕਾਰੀ ਦਿੱਤੀ ਕਿ ਟਾਇਸਨ ਕੋਲ ਹੀ ਦੇ ਕਲੱਬ ਵਿਚ ਮੌਜੂਦ ਹੈ। ਪੁਲਿਸ ਜਦ ਕਲੱਬ ਪੁੱਜੀ ਤਾਂ ਇੱਕ ਔਰਤ ਨੇ ਕਿਹਾ ਕਿ ਟਾਇਸਨ ਨੂੰ ਬਾਹਰ ਲੈ ਕੇ ਜਾਓ।

ਪੁਲਿਸ ਜਿਵੇਂ ਹੀ ਉਸ ਨੂੰ ਫੜਨ ਲਈ ਅੱਗੇ ਵਧਦੀ ਹੈ, ਟਾਇਸਨ ਉਨ੍ਹਾਂ ਕਹਿੰਦਾ ਹੈ, ਸ਼ੈਰਿਫ ਨੂੰ ਬੁਲਾਓ, ਤੁਸੀਂ ਮੈਨੂੰ ਮਾਰ ਨਹੀਂ ਸਕਦੇ। ਪੁਲਿਸ ਵਾਲੇ ਉਸ ਨੂੰ ਫੜ ਲੈਂਦੇ ਹਨ। ਇੱਕ ਪੁਲਿਸ ਵਾਲਾ ਟਾਇਸਨ ਦੀ ਧੌਣ ’ਤੇ ਪੈਰ ਰਖਦਾ ਹੈ। ਜਦਕਿ ਦੂਜਾ ਉਸ ਨੂੰ ਹੱਥਕੜੀ ਲਗਾਉਂਦਾ ਹੈ।

ਬੌਡੀਕੈਮ ਵਿਚ ਟਾਇਸਨ ਇਹ ਕਹਿੰਦੇ ਸੁਣਾਈ ਦੇ ਰਿਹਾ ਕਿ ਮੈਨੂੰ ਛੱਡ ਦਿਓ। ਪੁਲਿਸ ਉਸ ਨੂੰ ਜਵਾਬ ਦਿੰਦੀ ਹੈ। ਚੁੱਪ ਰਹੋ ਤੁਸੀਂ ਬਿਲਕੁਲ ਠੀਕ ਹੋ। ਇਸ ਦੇ 6 ਮਿੰਟ ਬਾਅਦ ਤੱਕ ਟਾਇਸਨ ਜ਼ਮੀਨ ’ਤੇ ਬੇਹੋਸ਼ ਪਿਆ ਰਿਹਾ। ਜਦ ਕਿ ਪੁਲਿਸ ਉਥੇ ਮੌਜੂਦ ਲੋਕਾਂ ਨਾਲ ਮਜ਼ਾਕ ਕਰਦੀ ਹੈ।
6 ਮਿੰਟ ਮਗਰੋਂ ਜਦ ਪੁਲਿਸ ਵਾਲੇ ਟਾਇਸਨ ਨੂੰ ਚੈਕ ਕਰਦੇ ਹਨ ਤਾਂ ਉਨ੍ਹਾਂ ਕੋਈ ਰਿਸਪੌਂਸ ਨਹੀਂ ਮਿਲਦਾ। ਕੁਝ ਮੈਡੀਕਲ ਕਰਮੀਆਂ ਨੂੰ ਬੁਲਾਇਆ ਜਾਂਦਾ ਜੋ ਉਸ ਨੂੰ ਸੀਪੀਆਰ ਦਿੰਦੇ ਹਨ। 10 ਮਿੰਟ ਵਿਚ ਮੈਡੀਕਲ ਟੀਮ ਘਟਨਾ ਸਥਾਨ ’ਤੇ ਪੁੱਜਦੀ ਹੈ। ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਜਾਂਦਾ।

Next Story
ਤਾਜ਼ਾ ਖਬਰਾਂ
Share it