ਕੈਨੇਡਾ ਦੇ ਸਿੱਖਾਂ ਤੋਂ ਪੁੱਛਿਆ ਜਾਵੇਗਾ ਹਰਦੀਪ ਸਿੰਘ ਨਿੱਜਰ ਦੇ ਕਤਲ ਬਾਰੇ ਸਵਾਲ
ਵੈਨਕੂਵਰ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅਗਲੇ ਮਹੀਨੇ ਖਾਲਿਸਤਾਨ ਦੇ ਮਸਲੇ ’ਤੇ ਹੋਣ ਵਾਲੀ ਰਾਏਸ਼ੁਮਾਰੀ ਦੌਰਾਨ ਹਰਦੀਪ ਸਿੰਘ ਨਿੱਜਰ ਬਾਰੇ ਇਕ ਸਵਾਲ ਵੀ ਪੁੱਛਿਆ ਜਾਵੇਗਾ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਰਾਏਸ਼ੁਮਾਰੀ ਵਿਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਪੁੱਛਿਆ ਜਾ ਸਕਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਉਹ ਕਿਸ ਨੂੰ ਜ਼ਿੰਮੇਵਾਰ ਮੰਨਦੇ […]
By : Hamdard Tv Admin
ਵੈਨਕੂਵਰ, 18 ਸਤੰਬਰ (ਵਿਸ਼ੇਸ਼ ਪ੍ਰਤੀਨਿਧ) : ਕੈਨੇਡਾ ਵਿਚ ਅਗਲੇ ਮਹੀਨੇ ਖਾਲਿਸਤਾਨ ਦੇ ਮਸਲੇ ’ਤੇ ਹੋਣ ਵਾਲੀ ਰਾਏਸ਼ੁਮਾਰੀ ਦੌਰਾਨ ਹਰਦੀਪ ਸਿੰਘ ਨਿੱਜਰ ਬਾਰੇ ਇਕ ਸਵਾਲ ਵੀ ਪੁੱਛਿਆ ਜਾਵੇਗਾ।
‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਰਾਏਸ਼ੁਮਾਰੀ ਵਿਚ ਸ਼ਾਮਲ ਹੋਣ ਵਾਲੇ ਸਿੱਖਾਂ ਤੋਂ ਪੁੱਛਿਆ ਜਾ ਸਕਦਾ ਹੈ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਲਈ ਉਹ ਕਿਸ ਨੂੰ ਜ਼ਿੰਮੇਵਾਰ ਮੰਨਦੇ ਹਨ? ਸਰੀ ਵਿਖੇ ਬੀਤੀ 10 ਸਤੰਬਰ ਨੂੰ ਰੈਫਰੈਂਡਮ ਦੇ ਪਹਿਲੇ ਗੇੜ ਮਗਰੋਂ 29 ਅਕਤੂਬਰ ਨੂੰ ਮੁੜ ਰਾਏਸ਼ੁਮਾਰੀ ਕਰਵਾਉਣ ਦਾ ਐਲਾਨ ਕੀਤਾ ਗਿਆ ਸੀ ਅਤੇ ਹੁਣ ਰਿਪੋਰਟ ਸਾਹਮਣੇ ਆਈ ਹੈ ਕਿ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਵੀ ਲੋਕਾਂ ਦੀ ਰਾਏ ਦਰਜ ਕੀਤੀ ਜਾ ਸਕਦੀ ਹੈ।
ਰਾਏਸ਼ੁਮਾਰੀ ਦਾ ਸਥਾਨ ਸਰੀ ਦਾ ਗੁਰੂ ਨਾਨਕ ਸਿੱਖ ਗੁਰਦਵਾਰਾ ਹੀ ਤੈਅ ਕੀਤਾ ਗਿਆ ਹੈ ਜਿਥੇ ਹਰਦੀਪ ਸਿੰਘ ਨਿੱਜਰ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਇਹ ਘਟਨਾਕ੍ਰਮ ਅਜਿਹੇ ਸਮੇਂ ਸਾਹਮਣੇ ਆਇਆ ਹੈ ਜਦੋਂ ਕੈਨੇਡਾ ਦੀ ਮੁੱਖ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਵੱਲੋਂ ਸ਼ਾਂਤਮਈ ਤਰੀਕੇ ਨਾਲ ਖਾਲਿਸਤਾਨ ਦੀ ਮੰਗ ਕਰਨ ਦੀ ਹਮਾਇਤ ਕੀਤੀ ਜਾ ਚੁੱਕੀ ਹੈ।
ਪਿਛਲੇ ਦਿਨੀਂ ਪੰਜਾਬੀ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਸੀ ਕਿ ਕਿਊਬੈਕ ਦੇ ਵੱਖਵਾਦੀਆਂ ਨੂੰ ਕੈਨੇਡੀਅਨ ਸੰਸਦ ਤੱਕ ਪਹੁੰਚਣ ਦਾ ਮੌਕਾ ਮਿਲਿਆ ਅਤੇ ਇਹ ਸਭ ਕਾਨੂੰਨ ਦੇ ਦਾਇਰੇ ਵਿਚ ਰਹਿ ਕੇ ਆਪਣੇ ਵਿਚਾਰ ਪ੍ਰਗਟਾਉਣ ਸਦਕਾ ਹੀ ਸੰਭਵ ਹੋ ਸਕਿਆ। ਦੂਜੇ ਪਾਸੇ ਖਾਲਿਸਤਾਨ ਦੇ ਮਸਲੇ ’ਤੇ ਰੈਫਰੈਂਡਮ ਅਤੇ ਭਾਰਤੀ ਡਿਪਲੋਮੈਟਸ ਦੀਆਂ ਤਸਵੀਰਾਂ ਵਾਲੇ ਪੋਸਟਰ ਜਾਰੀ ਹੋਣ ਕਾਰਨ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ਵਿਚ ਤਣਾਅ ਲਗਾਤਾਰ ਵਧਦਾ ਜਾ ਰਿਹਾ ਹੈ।
ਕੈਨੇਡਾ ਸਰਕਾਰ ਵੱਲੋਂ ਆਪਣੇ ਵਪਾਰ ਵਫਦ ਦਾ ਭਾਰਤ ਦੌਰਾ ਰੱਦ ਕੀਤਾ ਜਾ ਚੁੱਕਾ ਹੈ ਅਤੇ ਦੋਹਾਂ ਮੁਲਕਾਂ ਦਰਮਿਆਨ ਮੁਕਤ ਵਪਾਰ ਸੰਧੀ ਬਾਰੇ ਗੱਲਬਾਤ ਠੱਪ ਹੁੰਦੀ ਮਹਿਸੂਸ ਹੋ ਰਹੀ ਹੈ। ਵਪਾਰ ਸੰਧੀ ਬਾਰੇ ਗੱਲਬਾਤ ਰੋਕੇ ਜਾਣ ’ਤੇ ਕੈਨੇਡਾ ਦੀ ਕੌਮਾਂਤਰੀ ਕਾਰੋਬਾਰੀ ਮਾਮਲਿਆਂ ਬਾਰੇ ਮੰਤਰੀ ਮੈਰੀ ਐਂਗ ਨੇ ਕਿਹਾ ਸੀ ਕਿ ਹੁਣ ਤੱਕ ਹੋਈ ਗੱਲਬਾਤ ਦੀ ਸਮੀਖਿਆ ਵਾਸਤੇ ਥੋੜ੍ਹਾ ਠਹਿਰਨ ਦਾ ਫੈਸਲਾ ਲਿਆ ਗਿਆ ਹੈ