Begin typing your search above and press return to search.

ਮੁਹਾਲੀ ਵਿਚ 2 ਨੌਜਵਾਨਾਂ ’ਤੇ ਚਲਾਈਆਂ ਗੋਲੀਆਂ

ਮੁਹਾਲੀ, 12 ਮਾਰਚ, ਹ.ਬ. : ਮੁਹਾਲੀ ਵਿਚ ਦੇਰ ਰਾਤ ਇੱਕ ਵੱਡੀ ਘਟਨਾ ਵਾਪਰ ਗਈ। ਮੁਹਾਲੀ ਦਾ ਵੀਆਈਪੀ ਇਲਾਕਾ ਮੰਨੇ ਜਾਣ ਵਾਲੇ ਹੋਮਲੈਂਡ ਸੁਸਾਇਟੀ ਦੇ ਬਾਹਰ ਦੇਰ ਰਾਤ 2 ਨੌਜਵਾਨਾਂ ’ਤੇ ਫਾਇਰਿੰਗ ਕੀਤੀ ਗਈ ਇਹ ਗੋਲੀਬਾਰੀ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ’ਤੇ ਕੀਤੀ ਹੈ। ਇਹ ਦੋਵੇਂ ਸੁਸਾਇਟੀ ਦੇ ਗੇਟ ਨੰਬਰ 2 ’ਤੇ ਖੜ੍ਹੇ ਹੋਏ ਸੀ। ਉਥੇ […]

ਮੁਹਾਲੀ ਵਿਚ 2 ਨੌਜਵਾਨਾਂ ’ਤੇ ਚਲਾਈਆਂ ਗੋਲੀਆਂ
X

Editor EditorBy : Editor Editor

  |  12 March 2024 4:40 AM IST

  • whatsapp
  • Telegram


ਮੁਹਾਲੀ, 12 ਮਾਰਚ, ਹ.ਬ. : ਮੁਹਾਲੀ ਵਿਚ ਦੇਰ ਰਾਤ ਇੱਕ ਵੱਡੀ ਘਟਨਾ ਵਾਪਰ ਗਈ। ਮੁਹਾਲੀ ਦਾ ਵੀਆਈਪੀ ਇਲਾਕਾ ਮੰਨੇ ਜਾਣ ਵਾਲੇ ਹੋਮਲੈਂਡ ਸੁਸਾਇਟੀ ਦੇ ਬਾਹਰ ਦੇਰ ਰਾਤ 2 ਨੌਜਵਾਨਾਂ ’ਤੇ ਫਾਇਰਿੰਗ ਕੀਤੀ ਗਈ ਇਹ ਗੋਲੀਬਾਰੀ ਸੁਖਵਿੰਦਰ ਸਿੰਘ ਅਤੇ ਗੁਰਵਿੰਦਰ ਸਿੰਘ ’ਤੇ ਕੀਤੀ ਹੈ। ਇਹ ਦੋਵੇਂ ਸੁਸਾਇਟੀ ਦੇ ਗੇਟ ਨੰਬਰ 2 ’ਤੇ ਖੜ੍ਹੇ ਹੋਏ ਸੀ। ਉਥੇ ਗੱਡੀਆਂ ਵਿਚ ਆਏ ਲੋਕਾਂ ਨੇ ਅੰਨ੍ਹੇਵਾਹ ਫਾਇਰਿੰਗ ਕੀਤੀ।

ਫਾਇਰਿੰਗ ਕਰਨ ਵਾਲੇ ਵੀ ਸੁਸਾਇਟੀ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਦੀ ਜਾਂਚ ਵਿਚ ਚਾਰ ਲੋਕਾਂ ਦੀ ਪਛਾਣ ਹੋਈ ਹੈ। ਉਸ ਵਿਚ ਜਸਪ੍ਰੀਤ ਸੇਠੀ, ਚਰਣ ਸੋਹੀ, ਪਰਮਵੀਰ ਧਾਰੀਵਾਲ ਅਤੇ ਪੀਤਾ ਦਾ ਨਾਂ ਸਾਹਮਣੇ ਆ ਰਿਹਾ ਹੈ।

ਦੱਸਦੇ ਚਲੀਏ ਕਿ ਇਸ ਘਟਨਾ ਵਿਚ ਸੁਖਵਿੰਦਰ ਅਤੇ ਗੁਰਵਿੰਦਰ ਦੋਵਾਂ ਵਿਚੋਂ ਕਿਸੇ ਨੂੰ ਗੋਲੀ ਨਹੀਂ ਲੱਗੀ। ਇਹ ਸਾਰੀ ਗੋਲੀਆਂ ਕੰਧ ’ਤੇ ਲੱਗੀਆਂ ਸਨ। ਪੁਲਿਸ ਨੇ ਇੱਥੋਂ 3 ਖੋਲ ਬਰਾਮਦ ਕੀਤੇ ਹਨ। ਦੋਵਾਂ ਨੌਜਵਾਨਾਂ ਨੂੰ ਪੁਲਿਸ ਨੇ 7 ਫੇਸ ਸਥਿਤ ਐਸਓਸੀ ਦੇ ਦਫ਼ਤਰ ਵਿਚ ਬਿਠਾ ਲਿਆ ਸੀ ਤਾਕਿ ਮੁੜ ਤੋਂ ਕੋਈ ਵਾਰਦਾਤ ਨਾ ਵਾਪਰੇ। ਪੁਲਿਸ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।
ਗੌਰਤਲਬ ਹੈ ਕਿ ਹੋਮਲੈਂਡ ਸੁਸਾਇਟੀ ਵਿਚ ਕਈ ਨਾਮੀ ਪੰਜਾਬੀ ਗਾਇਕ ਰਹਿੰਦੇ ਹਨ। ਪਿੱਛੇ ਜਿਹੇ ਸਿੱਧੂ ਮੂਸੇਵਾਲਾ ਦੇ ਪਿਤਾ ਨੇ ਵੀ ਉਸ ਦੇ ਬੇਟੇ ਦੀ ਮੌਤ ਵਿਚ ਇਸ ਸੁਸਾਇਟੀ ਦਾ ਨਾਂ ਲਿਆ ਸੀ। ਇੱਥੇ ਕਾਫੀ ਪੁਲਿਸ ਸੁਰੱਖਿਆ 24 ਘੰਟੇ ਮੌਜੂਦ ਰਹਿੰਦੀ ਹੈ। ਕਈ ਲੋਕਾਂ ਦੇ ਨਿੱਜੀ ਸੁਰੱਖਿਆ ਕਰਮੀ ਵੀ ਇੱਥੇ ਤੈਨਾਤ ਰਹਿੰਦੇ ਹਨ। ਇਸ ਸਭ ਦੇ ਬਾਵਜੂਦ ਵੀ ਇਸ ਤਰ੍ਹਾਂ ਦੀ ਘਟਨਾ ਹੈਰਾਨ ਕਰਨ ਵਾਲੀ ਹੈ।

ਇਹ ਖ਼ਬਰ ਵੀ ਪੜ੍ਹੋ

ਕੋਟਕਪੂਰਾ ਵਿਚ ਚੱਕੀ ਚਲਾਉਣ ਵਾਲੇ ਕਾਰੋਬਾਰੀ ਦੇ ਘਰ ਐਨਆਈਏ ਨੇ ਰੇਡ ਮਾਰੀ ਹੈ। ਐਨਆਈਏ ਨੇ ਮੋਗਾ ਵਿਚ ਵੀ ਕਈ ਥਾਵਾਂ ’ਤੇ ਛਾਪੇਮਾਰੀ ਕੀਤੀ।

ਫਰੀਦਕੋਟ ਦੇ ਕੋਟਕਪੂਰਾ ਵਿਚ ਮੰਗਲਵਾਰ ਸਵੇਰੇ ਐਨਆਈਏ ਦੀ ਟੀਮ ਨੇ ਕਾਰੋਬਾਰੀ ਦੇ ਘਰ ’ਤੇ ਛਾਪਾਮਾਰੀ ਕੀਤੀ। ਇਹ ਜਾਂਚ ਪਿਛਲੇ ਕਈ ਘੰਟੇ ਤੋਂ ਜਾਰੀ ਹੈ ਅਤੇ ਅਧਿਕਾਰੀਆਂ ਵਲੋਂ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

ਦੱਸਦੇ ਚਲੀਏ ਕਿ ਮੰਗਲਵਾਰ ਸਵੇਰੇ ਲਗਭਗ ਛੇ ਵਜੇ ਐਨਆਈਏ ਦੀ ਟੀਮ ਵਲੋਂ ਕੋਟਕਪੂਰਾ ਦੇ ਕਾਰੋਬਾਰੀ ਨਰੇਸ਼ ਕੁਮਾਰ ਉਰਫ ਗੋਲਡੀ ਦੇ ਘਰ ਛਾਪੇਮਾਰੀ ਕੀਤੀ। ਜਾਣਕਾਰੀ ਅਨੁਸਾਰ ਨਰੇਸ਼ ਕੁਮਾਰ ਉਰਫ ਗੋਲਡੀ ਆਟਾ ਚੱਕੀ ਚਲਾਉਂਦਾ ਹੈ। ਹਾਲਾਂਕਿ ਅਧਿਕਾਰੀਆਂ ਦੁਆਰਾ ਇਸ ਦੇ ਬਾਰੇ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਲੇਕਿਨ ਸੂਤਰਾਂ ਅਨੁਸਾਰ ਨਰੇਸ਼ ਕੁਮਾਰ ਦੇ ਰਿਸ਼ਤੇਦਾਰ ਦੇ ਨਾਲ Çਲੰਕ ਨਿਕਲਣ ਦੇ ਚਲਦਿਆਂ ਐਨਆਈਏ ਨੇ ਉਸ ਦੇ ਘਰ ਰੇਡ ਮਾਰੀ।

ਫਿਲਹਾਲ ਐਨਆਈਏ ਟੀਮ ਜਾਂਚ ਵਿਚ ਲੱਗੀ ਹੋਈ ਹੈ। ਦੂਜੇ ਪਾਸੇ ਮੋਗਾ ਦੇ ਨਿਹਾਲ ਸਿੰਘ ਵਾਲਾ ਦੇ ਵਿਲਾਸਪੁਰ ਵਿਚ ਰਵਿੰਦਰ ਸਿੰਘ ਨਾਂ ਦੇ ਨੌਜਵਾਨ ਦੇ ਘਰ ਐਨਆਈਏ ਨੇ ਰੇਡ ਮਾਰੀ। ਟੀਮ ਰਵਿੰਦਰ ਦੇ ਨਾਂ ’ਤੇ ਚਲ ਰਹੇ ਮੋਬਾਈਲ ਨੰਬਰ ਦੇ ਬਾਰੇ ਵਿਚ ਜਾਣਕਾਰੀ ਲੈਣ ਪਹੁੰਚੀ ਸੀ। ਮੋਗਾ ਦੇ ਚੌਗਾਵਾਂ ਵਿਚ ਵੀ ਟੀਮ ਨੇ ਇੱਕ ਘਰ ਵਿਚ ਰੇਡ ਮਾਰੀ।

ਹਰਿਆਣਾ ਦੇ ਹਿਸਾਰ ਵਿਚ ਐਨਆਈਏ ਦੀ ਟੀਮ ਪਹੁੰਚੀ ਹੈ। ਜਾਣਕਾਰੀ ਅਨੁਸਾਰ ਟੀਮ ਨੇ ਸਿਵਾਨੀ ਦੇ ਦਰਿਆਪੁਰ ਢਾਣੀ ਵਿਚ ਟਰਾਂਸਪੋਰਟਰ ਦੇ ਘਰ ਛਾਪੇਮਾਰੀ ਕੀਤੀ। ਅਧਿਕਾਰੀਆਂ ਦੁਆਰਾ ਇਸ ਸਬੰਧ ਵਿਚ ਕੋਈ ਜਾਣਕਾਰੀ ਨਹੀਂ ਦਿੱਤੀ ਜਾ ਰਹੀ।

Next Story
ਤਾਜ਼ਾ ਖਬਰਾਂ
Share it