ਐਸਐਚਓ ਨੇ ਖੁਰਦ ਬੁਰਦ ਕੀਤੀ ਮੇਰੇ ਪੁੱਤ ਦੀ ਲਾਸ਼ : ਜਤਿੰਦਰਪਾਲ ਢਿੱਲੋਂ
ਜਲੰਧਰ, 11 ਸਤੰਬਰ (ਰਾਜੂ ਗੁਪਤਾ) : ਜਲੰਧਰ ਦੇ ਢਿੱਲੋਂ ਬ੍ਰਦਰਜ਼ ਮਾਨਜੀਤ ਅਤੇ ਜਸ਼ਨਬੀਰ ਦੇ ਕੇਸ ਵਿਚ ਉਨ੍ਹਾਂ ਦੇ ਪਿਤਾ ਜਤਿੰਦਰਪਾਲ ਸਿੰਘ ਵੱਲੋਂ ਐਸਐਸਓ ਨਵਦੀਪ ਸਿੰਘ ’ਤੇ ਹੁਣ ਹੋਰ ਗੰਭੀਰ ਦੋਸ਼ ਲਗਾਏ ਗਏ ਨੇ। ਦਰਅਸਲ ਉਨ੍ਹਾਂ ਨੇ ਸ਼ੱਕ ਜਤਾਇਆ ਏ ਕਿ ਐਸਐਚਓ ਨਵਦੀਪ ਸਿੰਘ ਵੱਲੋਂ ਹੀ ਮਾਨਵਜੀਤ ਦੀ ਲਾਸ਼ ਨੂੰ ਇੱਧਰ ਉਧਰ ਕੀਤਾ ਗਿਆ ਏ, ਇਸੇ […]

Jatinderpal Singh Dhillon
By : Editor (BS)
ਜਲੰਧਰ, 11 ਸਤੰਬਰ (ਰਾਜੂ ਗੁਪਤਾ) : ਜਲੰਧਰ ਦੇ ਢਿੱਲੋਂ ਬ੍ਰਦਰਜ਼ ਮਾਨਜੀਤ ਅਤੇ ਜਸ਼ਨਬੀਰ ਦੇ ਕੇਸ ਵਿਚ ਉਨ੍ਹਾਂ ਦੇ ਪਿਤਾ ਜਤਿੰਦਰਪਾਲ ਸਿੰਘ ਵੱਲੋਂ ਐਸਐਸਓ ਨਵਦੀਪ ਸਿੰਘ ’ਤੇ ਹੁਣ ਹੋਰ ਗੰਭੀਰ ਦੋਸ਼ ਲਗਾਏ ਗਏ ਨੇ। ਦਰਅਸਲ ਉਨ੍ਹਾਂ ਨੇ ਸ਼ੱਕ ਜਤਾਇਆ ਏ ਕਿ ਐਸਐਚਓ ਨਵਦੀਪ ਸਿੰਘ ਵੱਲੋਂ ਹੀ ਮਾਨਵਜੀਤ ਦੀ ਲਾਸ਼ ਨੂੰ ਇੱਧਰ ਉਧਰ ਕੀਤਾ ਗਿਆ ਏ, ਇਸੇ ਕਰਕੇ ਲਾਸ਼ ਦਾ ਕੁੱਝ ਪਤਾ ਨਹੀਂ ਚੱਲ ਰਿਹਾ।
ਬਿਆਸ ਦਰਿਆ ਵਿਚ ਛਾਲ ਮਾਰ ਕੇ ਆਪਣੀ ਜਾਨ ਦੇਣ ਵਾਲੇ ਢਿੱਲੋਂ ਬ੍ਰਦਰਜ਼ ਮਾਮਲੇ ਵਿਚ ਹੁਣ ਪੀੜਤ ਪਿਤਾ ਜਤਿੰਦਰਪਾਲ ਸਿੰਘ ਵੱਲੋਂ ਐਸਐਚਓ ਨਵਦੀਪ ਸਿੰਘ ’ਤੇ ਹੋਰ ਗੰਭੀਰ ਇਲਜ਼ਾਮ ਲਗਾਉਂਦਿਆਂ ਸ਼ੱਕ ਜਤਾਇਆ ਗਿਆ ੲੈ ਕਿ ਉਨ੍ਹਾਂ ਦੇ ਪੁੱਤਰ ਮਾਨਵਜੀਤ ਸਿੰਘ ਦੀ ਲਾਸ਼ ਨੂੰ ਐਸਐਚਓ ਨਵਦੀਪ ਸਿੰਘ ਵੱਲੋਂ ਕਿਤੇ ਖ਼ੁਰਦ ਬੁਰਦ ਕੀਤਾ ਗਿਆ ਏ, ਜਿਸ ਕਰਕੇ ਲਾਸ਼ ਨਹੀਂ ਮਿਲ ਰਹੀ।
ਉਨ੍ਹਾਂ ਇਹ ਵੀ ਆਖਿਆ ਕਿ ਐਸਐਚਓ ਦੀ ਪਤਨੀ ਝੂਠ ਬੋਲ ਰਹੀ ਐ, ਉਸ ਨੂੰ ਸਭ ਕੁੱਝ ਪਤਾ ਏ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਨੂੰ ਮਜਬੂਰੀ ਵੱਸ ਸੜਕਾਂ ’ਤੇ ਉਤਰਨਾ ਪਵੇਗਾ।
ਦੱਸ ਦਈਏ ਕਿ ਇਸ ਮੌਕੇ ਜਤਿੰਦਰਪਾਲ ਸਿੰਘ ਢਿੱਲੋਂ ਦੇ ਨਾਲ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵੀ ਮੌਜੂਦ ਸਨ। - ਸ਼ਾਹ


