ਸ਼ਿਵ ਸੈਨਾ ਉਧਵ ਧੜੇ ਨੇ ਉਮੀਦਵਾਰ ਐਲਾਨੇ
ਮੁੰਬਈ, 27 ਮਾਰਚ, ਨਿਰਮਲ : ਸ਼ਿਵ ਸੈਨਾ ਊਧਵ ਧੜੇ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨੇ ਮੁੰਬਈ ਦੀਆਂ 6 ਲੋਕ ਸਭਾ ਸੀਟਾਂ ’ਚੋਂ 4 ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ ਸੀਟਾਂ ’ਤੇ ਟਿਕਟਾਂ ਦੀ ਆਸ ਰੱਖਣ ਵਾਲੇ ਕਾਂਗਰਸੀ ਆਗੂ ਨਾਰਾਜ਼ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਨਾਰਾਜ਼ […]
By : Editor Editor
ਮੁੰਬਈ, 27 ਮਾਰਚ, ਨਿਰਮਲ : ਸ਼ਿਵ ਸੈਨਾ ਊਧਵ ਧੜੇ ਨੇ ਬੁੱਧਵਾਰ ਨੂੰ ਲੋਕ ਸਭਾ ਚੋਣਾਂ ਲਈ ਆਪਣੀ ਪਹਿਲੀ ਸੂਚੀ ਜਾਰੀ ਕੀਤੀ। ਪਾਰਟੀ ਨੇ ਮੁੰਬਈ ਦੀਆਂ 6 ਲੋਕ ਸਭਾ ਸੀਟਾਂ ’ਚੋਂ 4 ’ਤੇ ਉਮੀਦਵਾਰ ਖੜ੍ਹੇ ਕੀਤੇ ਹਨ। ਇਨ੍ਹਾਂ ਸੀਟਾਂ ’ਤੇ ਟਿਕਟਾਂ ਦੀ ਆਸ ਰੱਖਣ ਵਾਲੇ ਕਾਂਗਰਸੀ ਆਗੂ ਨਾਰਾਜ਼ ਹੋ ਗਏ ਹਨ। ਸੂਤਰਾਂ ਨੇ ਦੱਸਿਆ ਕਿ ਨਾਰਾਜ਼ ਨੇਤਾ ਸੋਨੀਆ ਗਾਂਧੀ ਨੂੰ ਮਿਲਣ ਦਿੱਲੀ ਪਹੁੰਚ ਗਏ ਹਨ।
ਜਿਨ੍ਹਾਂ ਸੀਟਾਂ ਤੋਂ ਕਾਂਗਰਸ ਨਾਖੁਸ਼ ਹੈ, ਉਨ੍ਹਾਂ ਵਿੱਚੋਂ ਇੱਕ ਹੈ ਮੁੰਬਈ ਉੱਤਰ-ਪੱਛਮੀ। ਇੱਥੇ ਊਧਵ ਗਰੁੱਪ ਨੇ ਅਮੋਲ ਕੀਰਤੀਕਰ ਨੂੰ ਟਿਕਟ ਦਿੱਤੀ ਹੈ। ਅਮੋਲ ਨੂੰ ਟਿਕਟ ਮਿਲਣ ਤੋਂ ਇਕ ਦਿਨ ਪਹਿਲਾਂ ਈਡੀ ਨੇ ਮੰਗਲਵਾਰ ਨੂੰ ਸੰਮਨ ਭੇਜਿਆ ਹੈ। ਈਡੀ ਖਿਚੜੀ ਘੁਟਾਲੇ ’ਚ ਅਮੋਲ ਤੋਂ ਪੁੱਛਗਿੱਛ ਕਰਨਾ ਚਾਹੁੰਦੀ ਹੈ।
ਕਾਂਗਰਸ ਦੇ ਸੀਨੀਅਰ ਨੇਤਾ ਸੰਜੇ ਨਿਰੂਪਮ ਮੁੰਬਈ ਉੱਤਰ-ਪੱਛਮ ਤੋਂ ਚੋਣ ਲੜਨਾ ਚਾਹੁੰਦੇ ਸਨ। ਰਾਹੁਲ ਗਾਂਧੀ ਨੇ ਵੀ ਉਨ੍ਹਾਂ ਨੂੰ ਭਰੋਸਾ ਦਿੱਤਾ ਸੀ। ਨਿਰੂਪਮ ਟਿਕਟ ਨਾ ਮਿਲਣ ਤੋਂ ਨਾਰਾਜ਼ ਹਨ।
ਇਸੇ ਤਰ੍ਹਾਂ ਕਾਂਗਰਸ ਦੀ ਵਰਸ਼ਾ ਗਾਇਕਵਾੜ ਨੂੰ ਮੁੰਬਈ ਦੱਖਣੀ ਮੱਧ ਤੋਂ ਟਿਕਟ ਦੀ ਉਮੀਦ ਸੀ। ਇਸ ਤੋਂ ਇਲਾਵਾ ਕਾਂਗਰਸ ਸਾਂਗਲੀ ਵਿੱਚ ਆਪਣਾ ਉਮੀਦਵਾਰ ਖੜ੍ਹਾ ਕਰਨ ਦੀ ਤਿਆਰੀ ਕਰ ਰਹੀ ਹੈ।
ਇਹ ਖ਼ਬਰ ਵੀ ਪੜ੍ਹੋ
ਬਿਹਾਰ ਵਿਚ ਭੋਜਪੁਰੀ ਹੋਲੀ ਸਪੈਸ਼ਲ ਟਰੇਨ ਦੀ ਬੋਗੀ ਵਿਚ ਅੱਗ ਲੱਗ ਗਈ। ਭੋਜਪੁਰ ਵਿਚ ਹੋਲੀ ਸਪੈਸ਼ਲ ਟਰੇਨ ਦੇ ਏਸੀ ਕੋਚ ਵਿਚ ਅਚਾਨਕ ਅੱਗ ਲੱਗ ਗਈ। ਟਰੇਨ ਦੀ ਰਫਤਾਰ ਘੱਟ ਹੋਣ ਕਾਰਨ ਕੁਝ ਯਾਤਰੀਆਂ ਨੇ ਟਰੇਨ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਦੱਸ ਦਈਏ ਕਿ ਬਿਹਾਰ ਦੇ ਭੋਜਪੁਰ ਵਿੱਚ ਦੇਰ ਰਾਤ 12.45 ਵਜੇ ਟਰੇਨ ਦੇ ਏਸੀ ਕੋਚ ਵਿੱਚ ਅੱਗ ਲੱਗੀ।
ਹਾਦਸੇ ਵਿਚ ਸਾਰੇ ਯਾਤਰੀ ਸੁਰੱਖਿਅਤ ਹਨ। ਇਹ ਟਰੇਨ ਮੁੰਬਈ ਦੇ ਦਾਨਾਪੁਰ ਤੋਂ ਲੋਕਮਾਨਿਆ ਤਿਲਕ ਟਰਮੀਨਸ ਜਾ ਰਹੀ ਸੀ। ਇਹ ਹਾਦਸਾ ਕਰੀਸਠ ਸਟੇਸ਼ਨ ਨੇੜੇ ਵਾਪਰਿਆ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਟਰੇਨ ਮੰਗਲਵਾਰ ਰਾਤ 11:12 ਵਜੇ ਦਾਨਾਪੁਰ ਤੋਂ ਰਵਾਨਾ ਹੋਈ ਸੀ। ਇਹ ਅਰਰਾ ਤੋਂ ਹੋ ਕੇ ਬਕਸਰ, ਡੀਡੀਯੂ ਵੱਲ ਜਾ ਰਹੀ ਸੀ ਤਾਂ ਐਮ-9 (ਇਕਨਾਮੀ) ਕੋਚ ਤੋਂ ਚੰਗਿਆੜੀਆਂ ਨਿਕਲਣੀਆਂ ਸ਼ੁਰੂ ਹੋ ਗਈਆਂ। ਕੁਝ ਹੀ ਸਮੇਂ ਵਿੱਚ ਪੂਰੇ ਕੋਚ ਨੂੰ ਅੱਗ ਲੱਗ ਗਈ। ਕੁਝ ਸਮੇਂ ਵਿੱਚ ਆਸ-ਪਾਸ ਦੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ’ਤੇ ਕਾਬੂ ਪਾ ਲਿਆ ਗਿਆ। ਇਸ ਤੋਂ ਬਾਅਦ ਬਰਨਿੰਗ ਕੋਚ ਨੂੰ ਵੱਖ ਕਰ ਕੇ ਟਰੇਨ ਨੂੰ ਰਵਾਨਾ ਕੀਤਾ ਗਿਆ।
ਰੇਲਵੇ ਅਧਿਕਾਰੀ ਮੌਕੇ ਤੇ ਪਹੁੰਚ ਗਏ ਹਨ। ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਮੇਨ ਲਾਈਨ ਤੇ ਅੱਗ ਲੱਗਣ ਕਾਰਨ ਇਕ ਦਰਜਨ ਟਰੇਨਾਂ ਦੀ ਆਵਾਜਾਈ ਚ ਬਦਲਾਅ ਕੀਤਾ ਗਿਆ।