Begin typing your search above and press return to search.

ਐਸ.ਜੀ.ਪੀ.ਸੀ. ਸਿੱਖਸ ਆਫ ਅਮਰੀਕਾ ਦੇ ਸੁਝਾਅ ਲਈ ਤਿਆਰ : ਧਾਮੀ

ਨਿਊਯਾਰਕ, 4 ਮਾਰਚ (ਰਾਜ ਗੋਗਨਾ )-ਨਿਰਮਲ- ਅਮਰੀਕਾ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਮਾਜ ਸੇਵੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਸਿੱਖਸ ਆਫ਼ ਅਮੈਰਿਕਾ ਦੇ ਉੱਚ ਪੱਧਰੀ ਵਫਦ ਵਲੋਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ […]

ਐਸ.ਜੀ.ਪੀ.ਸੀ. ਸਿੱਖਸ ਆਫ ਅਮਰੀਕਾ ਦੇ ਸੁਝਾਅ ਲਈ ਤਿਆਰ : ਧਾਮੀ
X

Editor EditorBy : Editor Editor

  |  4 March 2024 9:05 AM IST

  • whatsapp
  • Telegram


ਨਿਊਯਾਰਕ, 4 ਮਾਰਚ (ਰਾਜ ਗੋਗਨਾ )-ਨਿਰਮਲ- ਅਮਰੀਕਾ ਦੀ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸਮਾਜ ਸੇਵੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਕੰਮ ਕਰਨ ਵਾਲੀ ਸਮਾਜ ਸੇਵੀ ਸੰਸਥਾ ਸਿੱਖਸ ਆਫ਼ ਅਮੈਰਿਕਾ ਦੇ ਉੱਚ ਪੱਧਰੀ ਵਫਦ ਵਲੋਂ ਚੇਅਰਮੈਨ ਸ੍ਰ. ਜਸਦੀਪ ਸਿੰਘ ਜੱਸੀ ਦੀ ਅਗਵਾਈ ’ਚ ਐੱਸ.ਜੀ.ਪੀ.ਸੀ. ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ। ਇਸ ਮੌਕੇ ਸ੍ਰ. ਜੱਸੀ ਤੋਂ ਇਲਾਵਾ ਬਲਜਿੰਦਰ ਸਿੰਘ ਸ਼ੰਮੀ ਵਾਈਸ ਪ੍ਰਧਾਨ, ਮੁਸਲਿਮ ਆਫ ਅਮੈਰਿਕਾ ਦੇ ਚੇਅਰਮੈਨ ਸਾਜਿਦ ਤਰਾਰ, ਇੰਡੀਆ ਕੋਆਰਡੀਨੇਟਰ ਵਰਿੰਦਰ ਸਿੰਘ ਅਤੇ ਸੁਖਪਾਲ ਸਿੰਘ ਧਨੋਆ ਵੀ ਸ਼ਾਮਿਲ ਸਨ। ਇਸ ਮੌਕੇ ਸ੍ਰ. ਜਸਦੀਪ ਸਿੰਘ ਜੱਸੀ ਨੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨਾਲ ਲੰਮਾ ਸਮਾਂ ਪੰਥਕ ਵਿਚਾਰਾਂ ਕੀਤੀਆਂ।

ਉਹਨਾਂ ਐਡਵੋਕੇਟ ਧਾਮੀ ਤੋਂ ਮੰਗ ਕੀਤੀ ਕਿ ਐੱਸ.ਜੀ.ਪੀ.ਸੀ. ਨੂੰ ਅਮਰੀਕਾ ਸਥਿੱਤ ਗੁਰਦੁਆਰਾ ਸਾਹਿਬਾਨਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਹਰ ਪਾਸੇ ਲਾਗੂ ਹੋ ਸਕੇ। ਘੱਟ ਜਾਣਕਾਰੀ ਕਾਰਨ ਕਈ ਜਗਾ ’ਤੇ ਸਿੱਖ ਰਹਿਤ ਮਰਿਆਦਾ ਦੀ ਅਵੱਗਿਆ ਹੋ ਰਹੀ ਹੈ।ਜਿਸ ਨੂੰ ਜਲਦੀ ਤੋਂ ਜਲਦੀ ਰੋਕਣ ਦੀ ਲੋੜ ਹੈ। ਇਸ ਮੰਗ ਉੱਤੇ ਐਡਵੋਕੇਟ ਧਾਮੀ ਨੇ ਸਹਿਮਤੀ ਜਤਾਉਂਦਿਆਂ ਕਿਹਾ ਕਿ ਐੱਸ.ਜੀ.ਪੀ.ਸੀ. ਜਲਦੀ ਹੀ ਇਸ ਮੰਗ ਉੱਤੇ ਗੌਰ ਕਰ ਕੇ ਇਸ ਖੇਤਰ ’ਚ ਕੰਮ ਸ਼ੁਰੂ ਕਰੇਗੀ। ਇਸ ਮੌਕੇ ਐਡਵੋਕੇਟ ਧਾਮੀ ਨੇ ਸਿੱਖਸ ਆਫ਼ ਅਮੈਰਿਕਾ ਵਲੋਂ ਅੰਤਰਰਾਸ਼ਟਰੀ ਪੱਧਰ ’ਤੇ ਸਮਾਜ ਸੇਵੀ ਅਤੇ ਸਿੱਖੀ ਦੀ ਚੜਦੀ ਕਲਾ ਲਈ ਕੀਤੇ ਜਾਂਦੇ ਕਾਰਜਾਂ ਦੀ ਵਡਿਆਈ ਵੀ ਕੀਤੀ ਅਤੇ ਹਰ ਤਰਾਂ ਦੇ ਸਹਿਯੋਗ ਦੀ ਪੇਸ਼ਕਸ਼ ਵੀ ਕੀਤੀ।

ਇਹ ਵੀ ਪੜ੍ਹੋ

ਬੁਲੰਦਸ਼ਹਿਰ ਵਿਚ ਕਾਰ ਨਹਿਰ ਵਿਚ ਡਿੱਗਣ ਕਾਰਨ 6 ਲੋਕ ਡੁੱਬ ਗਏ ਹਨ। ਬੁਲੰਦਸ਼ਹਿਰ ਵਿਚ ਸੋਮਵਾਰ ਸਵੇਰੇ ਬਰਾਤੀਆਂ ਨਾਲ ਭਰੀ ਇਕ ਕਾਰ ਨਹਿਰ ’ਚ ਡਿੱਗ ਗਈ। ਹਾਦਸੇ ’ਚ 3 ਦੀ ਮੌਤ ਹੋ ਗਈ, ਜਦਕਿ 3 ਦੀ ਭਾਲ ਜਾਰੀ ਹੈ। ਐਸਡੀਆਰਐਫ ਦੀ ਟੀਮ ਨੇ 2 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਹੈ। ਕਾਰ ’ਚ 8 ਲੋਕ ਸਵਾਰ ਸਨ। ਹਾਦਸਾ ਸਵੇਰੇ ਕਰੀਬ 4 ਵਜੇ ਵਾਪਰਿਆ।

ਕਾਕੋੜ ਇਲਾਕੇ ਦੇ ਸ਼ੇਰਪੁਰ ਪਿੰਡ ਨਿਵਾਸੀ ਰੌਬਿਨ ਦਾ ਅਲੀਗੜ੍ਹ ਪਿਸਾਵਾ ਵਿਚ ਵਿਆਹ ਸੀ। ਇਸੇ ਵਿਆਹ ਵਿਚ ਸ਼ਾਮਲ ਹੋਣ ਲਈ ਰੌਬਿਨ ਦਾ ਭਤੀਜਾ ਮਨੀਸ਼ ਅਪਣੇ ਪਰਵਾਰ ਦੇ ਨਾਲ ਈਕੋ ਕਾਰ ਵਿਚ ਜਾ ਰਿਹਾ ਸੀ। ਉਸ ਦੇ ਨਾਲ ਉਸ ਦੀ ਭੈਣ ਕਾਂਤਾ, ਅੰਜਲੀ, ਭੂਆ ਦਾ ਮੁੰਡਾ ਪ੍ਰਸ਼ਾਂਤ, ਭਾਣਜੀ ਅਤੇ ਕੈਲਾਸ਼ ਸੀ। ਜਦ ਕਾਰ ਜਹਾਂਗੀਰਪੁਰ ਦੀ ਕਪਨਾ ਨਹਿਰ ਦੇ ਕੋਲ ਪਹੁੰਚੀ ਤਾਂ ਬੇਕਾਬੂ ਹੋ ਕੇ ਕਾਰ ਨਹਿਰ ਵਿਚ ਜਾ ਡਿੱਗੀ।

ਜਦੋਂ ਉੱਥੋਂ ਲੰਘ ਰਹੇ ਰਾਹਗੀਰਾਂ ਨੂੰ ਸੂਚਨਾ ਮਿਲੀ ਤਾਂ ਦਹਿਸ਼ਤ ਦਾ ਮਾਹੌਲ ਬਣ ਗਿਆ। ਆਸਪਾਸ ਦੇ ਲੋਕ ਉਥੇ ਇਕੱਠੇ ਹੋ ਗਏ। ਸਥਾਨਕ ਲੋਕਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਕਾਰ ’ਚ ਸਵਾਰ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ।

ਐਸਡੀਆਰਐਫ ਦੀ ਟੀਮ ਦੇ ਨਾਲ-ਨਾਲ ਸਥਾਨਕ ਗੋਤਾਖੋਰਾਂ ਨੇ ਵੀ ਲੋਕਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸੋਮਵਾਰ ਸਵੇਰੇ ਕਰੀਬ 6 ਵਜੇ ਤੱਕ ਮਨੀਸ਼, ਕਾਂਤਾ ਅਤੇ ਅੰਜਲੀ ਦੀਆਂ ਲਾਸ਼ਾਂ ਨੂੰ ਬਾਹਰ ਕੱਢਿਆ ਗਿਆ। ਜਦਕਿ ਬਾਕੀਆਂ ਦੀ ਭਾਲ ਜਾਰੀ ਹੈ। ਮ੍ਰਿਤਕ ਦੇ ਭਰਾ ਰਾਹੁਲ ਨੇ ਦੱਸਿਆ ਕਿ 8 ਲੋਕ ਸ਼ੇਖਪੁਰਾ ਤੋਂ ਅਲੀਗੜ੍ਹ ਪਿਸਾਵਾ ਵਿਆਹ ਸਮਾਗਮ ਤੋਂ ਵਾਪਸ ਆ ਰਹੇ ਸਨ। ਰਸਤੇ ਵਿੱਚ ਮੀਂਹ ਵੀ ਪੈ ਰਿਹਾ ਸੀ, ਜਿਸ ਦੇ ਚਲਦਿਆਂ ਕਾਰ ਨਹਿਰ ਵਿੱਚ ਡਿੱਗ ਗਈ।

ਮੁੱਖ ਮੰਤਰੀ ਯੋਗੀ ਆਦਿਤਿਆਨਾਥ ਨੇ ਹਾਦਸੇ ’ਤੇ ਦੁੱਖ ਪ੍ਰਗਟ ਕੀਤਾ ਹੈ। ਉਨ੍ਹਾਂ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਡੀਐਮ ਅਤੇ ਐਸਐਸਪੀ ਭਾਰੀ ਪੁਲਸ ਫੋਰਸ ਨਾਲ ਮੌਕੇ ’ਤੇ ਪੁੱਜੇ।

ਬੁਲੰਦਸ਼ਹਿਰ ਦੇ ਏਡੀਐਮ ਪ੍ਰਸ਼ਾਂਤ ਕੁਮਾਰ ਨੇ ਕਿਹਾ ਕਿ ਸ਼ੇਰਪੁਰ ਪਿੰਡ ਦੇ ਵਾਸੀ ਇੱਕ ਵਿਆਹ ਸਮਾਗਮ ਲਈ ਜਾ ਰਹੇ ਸਨ। ਪਰ ਉਨ੍ਹਾਂ ਦੀ ਗੱਡੀ ਨਹਿਰ ਵਿੱਚ ਡਿੱਗ ਗਈ। ਸਾਨੂੰ ਰਾਤ ਨੂੰ 3 ਲੋਕਾਂ ਦੀਆਂ ਲਾਸ਼ਾਂ ਮਿਲੀਆਂ ਸਨ। ਬਾਕੀ ਲੋਕਾਂ ਦੀ ਭਾਲ ਜਾਰੀ ਹੈ। ਐਸ.ਡੀ.ਆਰ.ਐਫ. ਅਤੇ ਹੋਰ ਟੀਮਾਂ ਖੋਜ ਵਿੱਚ ਰੁੱਝੀਆਂ ਹੋਈਆਂ ਹਨ। ਦੱਸਿਆ ਜਾ ਰਿਹਾ ਹੈ ਕਿ 3 ਲੋਕ ਅਜੇ ਵੀ ਲਾਪਤਾ ਹਨ।

Next Story
ਤਾਜ਼ਾ ਖਬਰਾਂ
Share it