ਸੰਸਦ ਘੁਸਪੈਠ ਦੇ ਮਾਸਟਰ ਮਾਈਂਡ ਨੇ ਕੀਤਾ ਸਰੰਡਰ
ਨਵੀਂ ਦਿੱਲੀ, 11 ਦਸੰਬਰ (ਸ਼ਾਹ) : ਸੰਸਦ ਵਿਚ ਘੁਸਪੈਠ ਕਰਨ ਦੇ ਮਾਮਲੇ ਵਿਚ ਮਾਸਟਰ ਮਾਈਂਡ ਲਲਿਤ ਮੋਹਨ ਝਾਅ ਨੇ ਦੇਰ ਰਾਤ ਦਿੱਲੀ ਪੁਲਿਸ ਥਾਣੇ ਵਿਚ ਸਿਰੰਡਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਸੂਤਰਾਂ ਮੁਤਾਬਕ ਉਹ ਮਹੇਸ਼ ਨਾਂਅ ਦੇ ਇਕ ਵਿਅਕਤੀ ਨਾਲ ਦਿੱਲੀ ਦੇ ਕਰਤੱਵ ਪੱਥ ਪੁਲਿਸ ਸਟੇਸ਼ਨ […]
By : Hamdard Tv Admin
ਨਵੀਂ ਦਿੱਲੀ, 11 ਦਸੰਬਰ (ਸ਼ਾਹ) : ਸੰਸਦ ਵਿਚ ਘੁਸਪੈਠ ਕਰਨ ਦੇ ਮਾਮਲੇ ਵਿਚ ਮਾਸਟਰ ਮਾਈਂਡ ਲਲਿਤ ਮੋਹਨ ਝਾਅ ਨੇ ਦੇਰ ਰਾਤ ਦਿੱਲੀ ਪੁਲਿਸ ਥਾਣੇ ਵਿਚ ਸਿਰੰਡਰ ਕਰ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਹਿਰਾਸਤ ਵਿਚ ਲੈ ਲਿਆ। ਪੁਲਿਸ ਸੂਤਰਾਂ ਮੁਤਾਬਕ ਉਹ ਮਹੇਸ਼ ਨਾਂਅ ਦੇ ਇਕ ਵਿਅਕਤੀ ਨਾਲ ਦਿੱਲੀ ਦੇ ਕਰਤੱਵ ਪੱਥ ਪੁਲਿਸ ਸਟੇਸ਼ਨ ਪਹੁੰਚਿਆ ਸੀ।
ਲੋਕ ਸਭਾ ਘੁਸਪੈਠ ਮਾਮਲੇ ਦੇ ਮਾਸਟਰ ਮਾਈਂਡ ਲਲਿਤ ਝਾਅ ਨੇ ਦਿੱਲੀ ਪੁਲਿਸ ਕੋਲ ਆਤਮ ਸਮਰਪਣ ਕਰ ਦਿੱਤਾ ਜੋ ਇਸ ਘਟਨਾ ਤੋਂ ਬਾਅਦ ਫ਼ਰਾਰ ਹੋ ਗਿਆ ਸੀ। ਪੁਲਿਸ ਨੇ ਮੌਕੇ ਤੋਂ ਚਾਰ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ, ਜਿਨ੍ਹਾਂ ਵਿਚੋਂ ਦੋ ਸੰਸਦ ਦੇ ਅੰਦਰ ਦਾਖ਼ਲ ਹੋਏ ਸੀ ਅਤੇ ਇਕ ਲੜਕੀ ਅਤੇ ਇਕ ਲੜਕਾ ਦੋ ਜਣੇ ਸੰਸਦ ਦੇ ਬਾਹਰ ਪ੍ਰਦਰਸ਼ਨ ਕਰ ਰਹੇ ਸੀ। ਪੁਲਿਸ ਮੁਤਾਬਕ ਘਟਨਾ ਦਾ ਵੀਡੀਓ ਬਣਾਉਣ ਤੋਂ ਬਾਅਦ ਲਲਿਤ ਨੇ ਉਸ ਨੂੰ ਇੰਸਟਾਗ੍ਰਾਮ ’ਤੇ ਅਪਲੋਡ ਕੀਤਾ ਅਤੇ ਕੋਲਕਾਤਾ ਦੇ ਇਕ ਐਨਜੀਓ ਨੂੰ ਭੇਜਿਆ ਤਾਕਿ ਮੀਡੀਆ ਤੱਕ ਪਹੁੰਚ ਸਕੇ। ਇਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ ਸੀ। ਉਹ ਆਪਣੇ ਸਾਰੇ ਸਾਥੀਆਂ ਦੇ ਮੋਬਾਇਲ ਫ਼ੋਨ ਵੀ ਆਪਣੇ ਨਾਲ ਲੈਗਿਆ ਸੀ, ਜਿਨ੍ਹਾਂ ਨੂੰ ਉਸ ਨੇ ਸਾੜ ਦਿੱਤਾ ਤਾਂਕਿ ਸਬੂਤ ਮਿਟਾਏ ਜਾ ਸਕਣ।
ਜਾਣਕਾਰੀ ਅਨੁਸਾਰ ਸੰਸਦ ਵਿਚ ਘੁਸਪੈਠ ਦੀ ਘਟਨਾ ਮਗਰੋਂ ਲਲਿਤ ਝਾਅ ਬੱਸ ਦੇ ਜ਼ਰੀਏ ਰਾਜਸਥਾਨ ਦੇ ਨਾਗੌਰ ਪਹੁੰਚਿਆ, ਜਿੱਥੇ ਉਹ ਆਪਣੇ ਦੋ ਦੋਸਤਾਂ ਨੂੰ ਮਿਲਿਆ ਅਤੇ ਇਕ ਹੋਟਲ ਵਿਚ ਰਾਤ ਬਿਤਾਈ। ਜਦੋਂ ਉਸ ਨੂੰ ਅਹਿਸਾਸ ਹੋਇਆ ਕਿ ਪੁਲਿਸ ਉਸ ਦੀ ਭਾਲ ਕਰ ਰਹੀ ਐ ਤਾਂ ਉਹ ਇਕ ਦੋਸਤ ਦੇ ਨਾਲ ਬੱਸ ਰਾਹੀਂ ਵਾਪਸ ਦਿੱਲੀ ਆ ਗਿਆ, ਜਿੱਥੇ ਉਸ ਨੇ ਦੇਰ ਰਾਤ ਸਿਰੰਡਰ ਕਰ ਦਿੱਤਾ। ਫਿਲਹਾਲ ਉਹ ਪੁਲਿਸ ਦੀ ਸਪੈਸ਼ਲ ਸੈੱਲ ਦੀ ਕਸਟੱਡੀ ਵਿਚ ਐ।
ਇਹ ਵੀ ਜਾਣਕਾਰੀ ਮਿਲ ਰਹੀ ਐ ਕਿ ਦਿੱਲੀ ਪੁਲਿਸ ਦੀ ਸਪੈਸ਼ਲ ਟੀਮ ਸ਼ਨੀਵਾਰ ਜਾਂ ਐਤਵਾਰ ਨੂੰ ਸੰਸਦ ਵਿਚ ਸੁਰੱਖਿਆ ਕੋਤਾਹੀ ਵਾਲੇ ਸੀਨ ਨੂੰ ਰੀਕ੍ਰੇਟ ਕਰੇਗੀ। ਸੂਤਰਾਂ ਮੁਤਾਬਕ ਸਾਰੇ ਮੁਲਜ਼ਮਾਂ ਨੂੰ ਸੰਸਦ ਵਿਚ ਲਿਆਂਦਾ ਜਾਵੇਗਾ, ਜਿਸ ਨਾਲ ਪੁਲਿਸ ਇਹ ਪਤਾ ਲਗਾਏਗੀ ਕਿ ਮੁਲਜ਼ਮ ਸੰਸਦ ਭਵਨ ਵਿਚ ਕਿਵੇਂ ਦਾਖ਼ਲ ਹੋਏ ਅਤੇ ਕਿਵੇਂ ਉਨ੍ਹਾਂ ਨੇ ਆਪਣੀ ਯੋਜਨਾ ਨੂੰ ਅੰਜ਼ਾਮ ਦਿੱਤਾ।
ਇਸ ਤੋਂ ਇਲਾਵਾ ਪੰਜਵੇਂ ਮੁਲਜ਼ਮ ਗੁਰੂਗ੍ਰਾਮ ਦੇ ਵਿਸ਼ਾਲ ਸ਼ਰਮਾ ਨੂੰ ਵੀ ਹਿਰਾਸਤ ਵਿਚ ਲਿਆ ਗਿਆ ਏ, ਉਸ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਐ। ਪੁਲਿਸ ਮੁਤਾਬਕ ਹਾਲੇ ਤੱਕ ਦੀ ਪੁੱਛਗਿੱਛ ਦੌਰਾਨ ਕਿੇ ਅੱਤਵਾਦੀ ਸੰਗਠਨ ਦਾ ਨਾਮ ਜਾਂ ਸਬੰਧ ਸਾਹਮਣੇ ਨਹੀਂ ਆਇਆ। ਇਹ ਜਾਣਕਾਰੀ ਜ਼ਰੂਰ ਮਿਲੀ ਐ ਕਿ ਇਹ ਸਾਰੇ ਜਣੇ ਕਰੀਬ ਡੇਢ ਸਾਲ ਤੋਂ ਸੰਸਦ ਵਿਚ ਘੁਸਪੈਠ ਕਰਨ ਦੀ ਸਾਜਿਸ਼ ਰਚ ਰਹੇ ਸੀ। ਪੁਲਿਸ ਮੁਤਾਬਕ ਲਲਿਤ ਝਾਅ ਨੇ ਮਾਰਚ ਮਹੀਨੇ ਵਿਚ ਮਨੋਰੰਜਨ ਨੂੰ ਸੰਸਦ ਭਵਨ ਦੀ ਰੇਕੀ ਕਰਨ ਲਈ ਆਖਿਆ ਸੀ। ਸਾਗਰ ਵੀ ਜੁਲਾਈ ਮਹੀਨੇ ਸੰਸਦ ਭਵਨ ਆਇਆ ਸੀ ਪਰ ਸੰਸਦ ਦੇ ਅੰਦਰ ਨਹੀਂ ਜਾ ਸਕਿਆ। ਮਨੋਰੰਜਨ ਅਤੇ ਸਾਗਰ ਨੇ ਦੇਖਿਆ ਕਿ ਇੱਥੇ ਜੁੱਤੀਆਂ ਦੀ ਜਾਂਚ ਨਹੀਂ ਹੁੰਦੀ, ਇਸ ਲਈ ਉਨ੍ਹਾਂ ਨੇ ਕਲਰ ਸਮੋਕ ਕੈਨ ਨੂੰ ਆਪਣੇ ਜੁੱਤਿਆਂ ਵਿਚ ਛੁਪਾਇਆ ਸੀ।
ਦੱਸ ਦਈਏ ਕਿ ਸੰਸਦ ਵਿਚ ਘੁਸਪੈਠ ਕਰਕੇ ਕਲਰ ਸਮੋਕ ਕੈਨ ਚਲਾਉਣ ਵਾਲੇ ਸਾਰੇ ਮੁਲਜ਼ਮ ਸ਼ਹੀਦ ਭਗਤ ਸਿੰਘ ਫੈਨ ਕਲੱਬ ਵਿਚ ਸ਼ਾਮਲ ਨੇ ਜੋ ਸੋਸ਼ਲ ਮੀਡੀਆ ’ਤੇ ਆਪਣੀ ਵਿਚਾਰਘਾਰਾ ਵਾਲੀਆਂ ਪੋਸਟਾਂ ਪਾਉਂਦੇ ਰਹਿੰਦੇ ਸੀ। ਕਈ ਰਾਜਾਂ ਦੇ ਲੋਕ ਇਸ ਕਲੱਬ ਨਾਲ ਜੁੜੇ ਹੋਏ ਨੇ।