ਸੰਜੇ ਦੱਤ ਲੜ ਸਕਦੇ ਹਨ ਲੋਕ ਸਭਾ ਚੋਣ
ਚੰਡੀਗੜ੍ਹ, 8 ਅਪ੍ਰੈਲ, ਨਿਰਮਲ : ਫਿਲਮੀ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਤੋਂ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੇ ਖ਼ਿਲਾਫ਼ ਕਾਂਗਰਸ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਵਿਚ ਹੈ। ਇੱਥੋਂ ਬਾਲੀਵੁਡ ਦੇ ਸਟਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਕਾਂਗਰਸ ਹਾਈਕਮਾਨ ਨੇ ਸੰਜੇ ਦੱਤ ਦਾ […]
By : Editor Editor
ਚੰਡੀਗੜ੍ਹ, 8 ਅਪ੍ਰੈਲ, ਨਿਰਮਲ : ਫਿਲਮੀ ਅਦਾਕਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਹਰਿਆਣਾ ਦੀ ਕਰਨਾਲ ਲੋਕ ਸਭਾ ਸੀਟ ਤੋਂ ਸਾਬਕਾ ਸੀਐਮ ਮਨੋਹਰ ਲਾਲ ਖੱਟਰ ਦੇ ਖ਼ਿਲਾਫ਼ ਕਾਂਗਰਸ ਸੈਲੀਬ੍ਰਿਟੀ ਕਾਰਡ ਖੇਡਣ ਦੀ ਤਿਆਰੀ ਵਿਚ ਹੈ। ਇੱਥੋਂ ਬਾਲੀਵੁਡ ਦੇ ਸਟਾਰ ਸੰਜੇ ਦੱਤ ਲੋਕ ਸਭਾ ਚੋਣ ਲੜ ਸਕਦੇ ਹਨ। ਕਾਂਗਰਸ ਹਾਈਕਮਾਨ ਨੇ ਸੰਜੇ ਦੱਤ ਦਾ ਨਾਂ ਪੈਨਲ ਵਿਚ ਸ਼ਾਮਲ ਕੀਤਾ ਹੈ।
ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਮੀਟਿਗ ਵਿਚ ਸੋਨੀਆ ਗਾਂਧੀ ਅਤੇ ਮਲਿਕਾਰਜੁਨ ਖੜਗੇ ਅਤੇ ਕੇਸੀ ਵੇਣਗੋਪਾਲ ਦੀ ਮੌਜੂਦਵੀ ਵਿਚ ਕਰਨਾਲ ਸੀਟ ’ਤੇ ਸੰਜੇ ਦੱਤ ਦੇ ਨਾਂ ’ਤੇ ਚਰਚਾ ਹੋਈ ਲੇਕਿਨ ਆਖਰੀ ਫੈਸਲਾ ਪਾਰਟੀ ਦੇ ਰਾਜ ਪੱਧਰੀ ਨੇਤਾਵਾਂ ਨਾਲ ਚਰਚਾ ਤੋਂ ਬਾਅਦ ਲਿਆ ਜਾਵੇਗਾ। ਸੰਜੇ ਦੱਤ ਦੇ ਪਿਤਾ ਸੁਨੀਲ ਦੱਤ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੀ ਸਰਕਾਰ ਵਿਚ ਮੰਤਰੀ ਸੀ, ਜਦ ਕਿ ਭੈਣ ਪ੍ਰਿਆ ਦੱਤ ਸਾਂਸਦ ਰਹਿ ਚੁੱਕੀ ਹੈ।
ਕਾਂਗਰਸ ਪੈਨਲ ਵਿੱਚ ਕਰਨਾਲ ਤੋਂ ਵਿਧਾਨ ਸਭਾ ਦੇ ਸਾਬਕਾ ਸਪੀਕਰ ਕੁਲਦੀਪ ਸ਼ਰਮਾ ਦੇ ਪੁੱਤਰ ਚਾਣਕਿਆ ਸ਼ਰਮਾ, ਸਾਬਕਾ ਸਪੀਕਰ ਅਸ਼ੋਕ ਅਰੋੜਾ, ਕਾਂਗਰਸ ਦੇ ਕੌਮੀ ਸਕੱਤਰ ਵਰਿੰਦਰ ਸਿੰਘ ਰਾਠੌਰ ਦੇ ਨਾਵਾਂ ਦਾ ਜ਼ਿਕਰ ਹੈ, ਜਿਨ੍ਹਾਂ ’ਤੇ ਕਾਂਗਰਸ ਦੀ ਉੱਚ ਲੀਡਰਸ਼ਿਪ ਅਜੇ ਸਹਿਮਤ ਨਹੀਂ ਹੈ।
ਕਾਂਗਰਸ ਦੀ ਚੋਟੀ ਦੀ ਲੀਡਰਸ਼ਿਪ ਦੀਆਂ ਨਜ਼ਰਾਂ ’ਚ ਸਾਬਕਾ ਮੁੱਖ ਮੰਤਰੀ ਮਨੋਹਰ ਲਾਲ ਕਰਨਾਲ ਲੋਕ ਸਭਾ ਸੀਟ ’ਤੇ ਕਾਫੀ ਮਜ਼ਬੂਤ ਸਥਿਤੀ ’ਚ ਹਨ। ਅਜਿਹੇ ’ਚ ਉਨ੍ਹਾਂ ਦੇ ਖਿਲਾਫ ਕਿਸੇ ਜਾਣੇ-ਪਛਾਣੇ ਉਮੀਦਵਾਰ ਨੂੰ ਮੈਦਾਨ ’ਚ ਉਤਾਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ।
ਹਰਿਆਣਾ ਪਾਰਟੀ ਦੇ ਕੁਝ ਵੱਡੇ ਆਗੂ ਵੀ ਕਾਂਗਰਸ ਹਾਈਕਮਾਂਡ ਦੇ ਇਸ ਫੈਸਲੇ ਦੇ ਹੱਕ ਵਿੱਚ ਹਨ। ਉਹ ਸੁਨੀਲ ਦੱਤ ਦੇ ਪੁੱਤਰ ਸੰਜੇ ਦੱਤ ਨੂੰ ਕਰਨਾਲ ਸੀਟ ਤੋਂ ਉਮੀਦਵਾਰ ਬਣਾਉਣ ਦੇ ਵੀ ਪੱਖ ’ਚ ਹਨ। ਸੰਜੇ ਦੱਤ ਹਰਿਆਣਾ ਦੇ ਕਈ ਜ਼ਿਲ੍ਹਿਆਂ ਤੋਂ ਜਾਣੂ ਹਨ।
ਸੰਜੇ ਦੱਤ ਬ੍ਰਾਹਮਣ ਹਨ ਅਤੇ ਉਸ ਦੀ ਮਾਂ ਨਰਗਿਸ ਇੱਕ ਮੁਸਲਮਾਨ ਸੀ। ਬਾਅਦ ਵਿੱਚ ਉਸ ਨੇ ਹਿੰਦੂ ਧਰਮ ਅਪਣਾ ਲਿਆ। ਨਰਗਿਸ ਦੀ ਕਬਰ ਯਮੁਨਾਨਗਰ ਦੇ ਮੰਡੌਲੀ ਪਿੰਡ ’ਚ ਬਣੀ ਹੋਈ ਹੈ, ਜਿੱਥੇ ਸੰਜੇ ਦੱਤ ਅਤੇ ਉਨ੍ਹਾਂ ਦੀ ਭੈਣ ਪ੍ਰਿਆ ਦੱਤ ਦਾ ਪਰਿਵਾਰ ਸਮੇਂ-ਸਮੇਂ ’ਤੇ ਆਉਂਦਾ ਰਹਿੰਦਾ ਹੈ।
ਇਹ ਖ਼ਬਰ ਵੀ ਪੜ੍ਹੋ
ਮੋਜਾਂਬਿਕ ਤੋਂ ਬਹੁਤ ਹੀ ਦੁੱਖ ਭਰੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਕਿਸ਼ਤੀ ਡੁੱਬਣ ਕਾਰਨ 91 ਲੋਕਾਂ ਦੀ ਮੌਤ ਹੋ ਗਈ। ਦੱਸਦੇ ਚਲੀਏ ਕਿ ਪੂਰਬੀ ਅਫ਼ਰੀਕੀ ਦੇਸ਼ ਮੋਜ਼ਾਂਬਿਕ ਵਿੱਚ ਐਤਵਾਰ ਦੇਰ ਰਾਤ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ਵਿੱਚ 91 ਲੋਕਾਂ ਦੀ ਮੌਤ ਹੋ ਗਈ ਸੀ। ਉਨ੍ਹਾਂ ਵਿੱਚੋਂ ਬਹੁਤ ਸਾਰੇ ਬੱਚੇ ਹਨ। ਅੰਕੜਾ ਵਧਣ ਦੀ ਉਮੀਦ ਹੈ।
ਬ੍ਰਿਟਿਸ਼ ਮੀਡੀਆ ਬੀਬੀਸੀ ਮੁਤਾਬਕ ਮੱਛੀ ਫੜਨ ਵਾਲੀ ਕਿਸ਼ਤੀ ’ਤੇ 130 ਲੋਕ ਸਵਾਰ ਸਨ, ਜੋ ਕਿ ਇਸਦੀ ਸਮਰੱਥਾ ਤੋਂ ਵੱਧ ਸੀ। ਇਨ੍ਹਾਂ ’ਚੋਂ ਹੁਣ ਤੱਕ 5 ਲੋਕਾਂ ਨੂੰ ਬਚਾ ਲਿਆ ਗਿਆ ਹੈ, ਜਦਕਿ ਕਈ ਲਾਪਤਾ ਹਨ।
ਇਹ ਲੋਕ ਮੋਜ਼ਾਂਬਿਕ ਦੇ ਨਾਮਪੁਲਾ ਸੂਬੇ ਦੇ ਲੁੰਗਾ ਸ਼ਹਿਰ ਤੋਂ ਮੋਜ਼ਾਂਬਿਕ ਦੇ ਮੁੱਖ ਟਾਪੂ ਵੱਲ ਜਾ ਰਹੇ ਸਨ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਹੈਜ਼ੇ ਦੀ ਬਿਮਾਰੀ ਤੋਂ ਬਚਣ ਲਈ ਪਲਾਇਨ ਕਰ ਰਹੇ ਸਨ।
ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਹਨ, ਜਿਸ ਵਿਚ ਲੋਕਾਂ ਨੂੰ ਬਚਾਉਂਦੇ ਹੋਏ ਦੇਖਿਆ ਜਾ ਸਕਦਾ ਹੈ ਅਤੇ ਕਈ ਲਾਸ਼ਾਂ ਸਮੁੰਦਰ ਦੇ ਕੰਢੇ ਦੇਖੀਆਂ ਜਾ ਸਕਦੀਆਂ ਹਨ।
ਨਾਮਪੁਲਾ ਪ੍ਰਾਂਤ ਹੈਜ਼ੇ ਦੇ ਪ੍ਰਕੋਪ ਨਾਲ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਰਿਹਾ ਹੈ। ਇਹ ਬਿਮਾਰੀ ਜਨਵਰੀ 2023 ਤੋਂ ਦੱਖਣੀ ਅਫਰੀਕਾ ਦੇ ਕਈ ਦੇਸ਼ਾਂ ਵਿੱਚ ਫੈਲ ਗਈ ਹੈ। ਹੈਜ਼ਾ ਫੈਲਣ ਦਾ ਮੁੱਖ ਕਾਰਨ ਦੂਸ਼ਿਤ ਭੋਜਨ ਅਤੇ ਪਾਣੀ ਹੈ। ਜੇਕਰ ਸਮੇਂ ਸਿਰ ਇਲਾਜ ਨਾ ਕਰਵਾਇਆ ਜਾਵੇ ਤਾਂ ਕੁਝ ਘੰਟਿਆਂ ਵਿੱਚ ਮੌਤ ਹੋ ਸਕਦੀ ਹੈ।
ਯੂਨੀਸੈਫ ਦੇ ਅਨੁਸਾਰ, ਮੌਜੂਦਾ ਪ੍ਰਕੋਪ 25 ਸਾਲਾਂ ਵਿੱਚ ਸਭ ਤੋਂ ਘਾਤਕ ਹੈ। ਅਕਤੂਬਰ 2023 ਤੋਂ ਮੋਜ਼ਾਂਬਿਕ ਵਿੱਚ ਹੈਜ਼ੇ ਦੇ 13,700 ਮਾਮਲੇ ਸਾਹਮਣੇ ਆਏ ਹਨ। 30 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਲਗਭਗ 400 ਸਾਲਾਂ ਤੱਕ, ਮੋਜ਼ਾਂਬਿਕ ਦਾ ਟਾਪੂ ਪੁਰਤਗਾਲੀ ਪੂਰਬੀ ਅਫਰੀਕਾ ਦੀ ਰਾਜਧਾਨੀ ਸੀ। ਇਸ ਟਾਪੂ ਨੂੰ ਇਸਦੀ ਬਸਤੀਵਾਦੀ ਆਰਕੀਟੈਕਚਰ ਲਈ ਯੂਨੈਸਕੋ ਦੀ ਵਿਸ਼ਵ ਵਿਰਾਸਤ ਸਾਈਟਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ।
ਦੱਸਦੇ ਚਲੀਏ ਕਿ ਨਾਈਜੀਰੀਆ ਵਿੱਚ 103 ਲੋਕਾਂ ਦੀ ਮੌਤ ਹੋ ਗਈ। 14 ਜੂਨ, 2023 ਨੂੰ, ਨਾਈਜੀਰੀਆ ਦੇ ਕਵਾਰਾ ਵਿੱਚ ਨਾਈਜਰ ਨਦੀ ਵਿੱਚ ਇੱਕ ਕਿਸ਼ਤੀ ਡੁੱਬ ਗਈ। ਇਸ ਹਾਦਸੇ ’ਚ 103 ਲੋਕਾਂ ਦੀ ਮੌਤ ਹੋ ਗਈ ਸੀ, 97 ਲੋਕ ਲਾਪਤਾ ਹੋ ਗਏ ਸਨ। ਇਸ ਦੇ ਨਾਲ ਹੀ 100 ਲੋਕਾਂ ਨੂੰ ਬਚਾਇਆ ਗਿਆ। ਮੀਡੀਆ ਰਿਪੋਰਟਾਂ ਮੁਤਾਬਕ ਕਿਸ਼ਤੀ ਵਿੱਚ 300 ਲੋਕ ਸਵਾਰ ਸਨ।
ਸੀਐਨਐਨ ਦੀ ਰਿਪੋਰਟ ਅਨੁਸਾਰ ਇੱਕ ਸਥਾਨਕ ਨਿਵਾਸੀ ਨੇ ਦੱਸਿਆ ਕਿ ਕੁਝ ਲੋਕ ਪਿੰਡ ਵਿੱਚ ਇੱਕ ਵਿਆਹ ਵਿੱਚ ਗਏ ਹੋਏ ਸਨ। ਇਸ ਦੌਰਾਨ ਭਾਰੀ ਮੀਂਹ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ। ਅਜਿਹੇ ’ਚ ਵਿਆਹ ਦੇ ਕੁਝ ਮਹਿਮਾਨਾਂ ਨੇ ਪਿੰਡ ਛੱਡਣ ਲਈ ਕਿਸ਼ਤੀ ਰਾਹੀਂ ਦਰਿਆ ਪਾਰ ਕਰਨ ਦਾ ਸਹਾਰਾ ਲਿਆ। ਉਸਨੇ ਦੱਸਿਆ ਕਿ ਦੂਜੇ ਪਾਸੇ ਕੰਢੇ ਵੱਲ ਆਉਂਦੇ ਸਮੇਂਕਿਸ਼ਤੀ ਪਾਣੀ ਵਿੱਚ ਲੁਕੇ ਇੱਕ ਦਰੱਖਤ ਨਾਲ ਟਕਰਾ ਗਈ ਅਤੇ ਟੁੱਟ ਗਈ। ਇਸ ਤੋਂ ਬਾਅਦ ਇਹ ਦੋ ਹਿੱਸਿਆਂ ਵਿਚ ਟੁੱਟ ਕੇ ਪਾਣੀ ਵਿਚ ਡੁੱਬ ਗਿਆ।