Tax In India : ‘ਭਾਰਤ ‘ਚ ਲਾਗੂ ਹੋਵੇ ਵਿਰਾਸਤ ਟੈਕਸ’, ਪੀਐਮ ਮੋਦੀ ਦੇ ਜਾਇਦਾਦ ਵੰਡ ਵਾਲੇ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਕੀਤੀ ਮੰਗ, ਜਾਣੋ ਵਜ੍ਹਾ

Tax In India : ‘ਭਾਰਤ ‘ਚ ਲਾਗੂ ਹੋਵੇ ਵਿਰਾਸਤ ਟੈਕਸ’, ਪੀਐਮ ਮੋਦੀ ਦੇ ਜਾਇਦਾਦ ਵੰਡ ਵਾਲੇ ਬਿਆਨ ਤੋਂ ਬਾਅਦ ਸੈਮ ਪਿਤਰੋਦਾ ਨੇ ਕੀਤੀ ਮੰਗ, ਜਾਣੋ ਵਜ੍ਹਾ

ਨਵੀਂ ਦਿੱਲੀ (24 ਅਪ੍ਰੈਲ), ਰਜਨੀਸ਼ ਕੌਰ : ਭਾਰਤ ਵਿੱਚ ਲੋਕ ਸਭਾ ਚੋਣਾਂ (Lok Sabha Elections 2024) ਹੋ ਰਹੀਆਂ ਹਨ। ਅਜਿਹੇ ‘ਚ ਸਿਆਸੀ ਪਾਰਟੀਆਂ ‘ਚ ਦੋਸ਼ਾਂ ਅਤੇ ਜਵਾਬੀ ਦੋਸ਼ਾਂ ਦਾ ਦੌਰ ਚੱਲ ਰਿਹਾ ਹੈ। ਜਿੱਥੇ ਕਾਂਗਰਸ ਦੇਸ਼ ਦੀ ਸੱਤਾਧਾਰੀ ਭਾਰਤੀ ਜਨਤਾ ਪਾਰਟੀ ‘ਤੇ ਅਮੀਰਾਂ ਦੀ ਦਿਲਚਸਪੀ ਰੱਖਣ ਵਾਲੀ ਪਾਰਟੀ ਹੋਣ ਦਾ ਦੋਸ਼ ਲਾਉਂਦੀ ਰਹਿੰਦੀ ਹੈ। ਇਸ ਦੇ ਨਾਲ ਹੀ ਭਾਜਪਾ ਵੀ ਵੰਸ਼ਵਾਦ ਦੇ ਮੁੱਦੇ ‘ਤੇ ਕਾਂਗਰਸ ‘ਤੇ ਨਿਸ਼ਾਨਾ ਸਾਧਦੀ ਰਹਿੰਦੀ ਹੈ। ਇਸ ਦੌਰਾਨ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸੈਮ ਪਿਤਰੋਦਾ (Sam Pitroda) ਨੇ ਜਾਇਦਾਦ ਦੀ ਵੰਡ ਵਾਲੇ ਪੀਐਮ ਮੋਦੀ ਦੇ ਬਿਆਨ ਤੋਂ ਬਾਅਦ ਅਜਿਹੀ ਮੰਗ ਕੀਤੀ ਹੈ, ਜਿਸ ਨਾਲ ਭਾਰਤੀ ਰਾਜਨੀਤੀ ‘ਚ ਹਲਚਲ ਮਚ ਗਈ ਹੈ।

ਅਮਰੀਕਾ ਵਿੱਚ ਵਿਰਾਸਤ ਟੈਕਸ

ਸੈਮ ਪਿਤਰੋਦਾ ਨੇ ਕਿਹਾ, ‘ਅਮਰੀਕਾ ਵਿੱਚ ਵਿਰਾਸਤੀ ਟੈਕਸ ਹੈ। ਜੇ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ ਤਾਂ ਉਹ ਆਪਣੇ ਬੱਚਿਆਂ ਨੂੰ ਸਿਰਫ 45 ਫੀਸਦੀ ਹੀ ਦੇ ਸਕਦਾ ਹੈ। 55 ਫੀਸਦੀ ਸਰਕਾਰ ਦੁਆਰਾ ਹੜੱਪ ਲਿਆ ਜਾਂਦਾ ਹੈ। ਇਹ ਇੱਕ ਦਿਲਚਸਪ ਨਿਯਮ ਹੈ। ਇਹ ਕਹਿੰਦਾ ਹੈ ਕਿ ਤੁਸੀਂ ਆਪਣੀ ਪੀੜ੍ਹੀ ਵਿੱਚ ਦੌਲਤ ਪੈਦਾ ਕੀਤੀ ਅਤੇ ਹੁਣ ਤੁਸੀਂ ਜਾ ਰਹੇ ਹੋ, ਤੁਹਾਨੂੰ ਆਪਣੀ ਦੌਲਤ ਜਨਤਾ ਲਈ ਛੱਡਣੀ ਚਾਹੀਦੀ ਹੈ। ਹਾਲਾਂਕਿ ਪੂਰੀ ਤਰ੍ਹਾਂ ਨਹੀਂ, ਸਿਰਫ ਅੱਧੀ ਹੀ। ਇਹ ਜੋ ਨਿਰਪੱਖ ਕਾਨੂੰਨ ਹੈ ਮੈਨੂੰ ਚੰਗਾ ਲਗਜਦਾ ਹੈ।’

ਜਦੋਂ ਅਸੀਂ ਦੌਲਤ ਦੀ ਮੁੜ ਵੰਡ ਬਾਰੇ ਗੱਲ ਕਰਦੇ ਹਾਂ…

ਉਹਨਾਂ ਅੱਗੇ ਕਿਹਾ, ‘ਹਾਲਾਂਕਿ, ਭਾਰਤ ਵਿੱਚ ਤੁਹਾਡੇ ਕੋਲ ਅਜਿਹਾ ਨਹੀਂ ਹੈ। ਜੇ ਕਿਸੇ ਦੀ ਦੌਲਤ 10 ਅਰਬ ਹੈ ਅਤੇ ਉਹ ਮਰ ਜਾਂਦਾ ਹੈ ਤਾਂ ਉਸਦੇ ਬੱਚਿਆਂ ਨੂੰ 10 ਅਰਬ ਮਿਲਦੇ ਹਨ ਅਤੇ ਜਨਤਾ ਨੂੰ ਕੁੱਝ ਨਹੀਂ ਮਿਲਦਾ। ਇਸ ਲਈ ਲੋਕਾਂ ਨੂੰ ਅਜਿਹੇ ਮੁੱਦਿਆਂ ‘ਤੇ ਬਹਿਸ ਕਰਨੀ ਪੈਂਦੀ ਹੈ। ਮੈਨੂੰ ਨਹੀਂ ਪਤਾ ਕਿ ਅੰਤਮ ਨਤੀਜਾ ਕੀ ਹੋਵੇਗਾ, ਪਰ ਜਦੋਂ ਅਸੀਂ ਦੌਲਤ ਦੀ ਮੁੜ ਵੰਡ ਦੀ ਗੱਲ ਕਰਦੇ ਹਾਂ, ਜੋ ਲੋਕਾਂ ਦੇ ਹਿੱਤ ਵਿੱਚ ਹਨ ਨਾ ਕਿ ਸਿਰਫ਼ ਜੋ ਸਿਰਫ ਅਤਿ-ਅਮੀਰਾਂ ਦੇ ਹਿੱਤ ਵਿੱਚ।

ਕਾਂਗਰਸ ਬਣਾਏਗੀ ਅਜਿਹੀ ਨੀਤੀ

ਪਿਤਰੋਦਾ ਨੇ ਕਿਹਾ, ‘ਇਹ ਨੀਤੀਗਤ ਮੁੱਦਾ ਹੈ। ਕਾਂਗਰਸ ਪਾਰਟੀ ਅਜਿਹੀ ਨੀਤੀ ਬਣਾਏਗੀ ਜਿਸ ਰਾਹੀਂ ਦੌਲਤ ਦੀ ਵੰਡ ਬਿਹਤਰ ਹੋਵੇਗੀ। ਸਾਡੇ ਕੋਲ (ਭਾਰਤ ਵਿੱਚ) ਘੱਟੋ-ਘੱਟ ਉਜਰਤ ਨਹੀਂ ਹੈ। ਜੇ ਦੇਸ਼ ਵਿੱਚ ਘੱਟੋ-ਘੱਟ ਉਜਰਤ ਹੈ ਅਤੇ ਇਹ ਕਿਹਾ ਜਾਵੇ ਕਿ ਇੰਨਾ ਪੈਸਾ ਗਰੀਬਾਂ ਨੂੰ ਦੇ ਦਿਓ, ਤਾਂ ਇਹ ਦੌਲਤ ਦੀ ਵੰਡ ਹੈ। ਅੱਜ-ਕੱਲ੍ਹ ਅਮੀਰ ਲੋਕ ਆਪਣੇ ਚਪੜਾਸੀ ਅਤੇ ਨੌਕਰਾਂ ਨੂੰ ਕਾਫ਼ੀ ਤਨਖਾਹ ਨਹੀਂ ਦਿੰਦੇ, ਪਰ ਉਹ ਇਹ ਪੈਸਾ ਦੁਬਈ ਅਤੇ ਲੰਡਨ ਵਿੱਚ ਛੁੱਟੀਆਂ ਮਨਾਉਣ ‘ਤੇ ਖਰਚ ਕਰਦੇ ਹਨ। ਸਾਡੇ ਕੋਲ ਅਜੇ ਕੋਈ ਘੱਟੋ-ਘੱਟ ਉਜਰਤ ਕਾਨੂੰਨ ਨਹੀਂ ਹੈ।‘

ਇਹ ਵੀ ਪੜ੍ਹੋ

 ਸੁਪਰੀਮ ਕੋਰਟ ਦੀ ਫਟਕਾਰ ਤੋਂ ਬਾਅਦ, ਯੋਗ ਗੁਰੂ ਰਾਮਦੇਵ (yoga guru ramdev) ਅਤੇ ਪਤੰਜਲੀ ਆਯੁਰਵੇਦ ਲਿਮਟਿਡ ਦੇ ਮੈਨੇਜਿੰਗ ਡਾਇਰੈਕਟਰ (ਐੱਮਡੀ) ਬਾਲਕ੍ਰਿਸ਼ਨ (Balakrishna) ਨੇ ਗੁੰਮਰਾਹਕੁੰਨ ਵਿਗਿਆਪਨ ਮਾਮਲੇ (Patanjali Misleading Ad Case) ‘ਚ ਬੁੱਧਵਾਰ (24 ਅਪ੍ਰੈਲ, 2024) ਨੂੰ ਫਿਰ ਤੋਂ ਮੁਆਫੀ ਮੰਗ ਲਈ ਹੈ। ਪਤੰਜਲੀ ਵੱਲੋਂ ਅਖਬਾਰ ਵਿੱਚ ਬਿਨਾਂ ਸ਼ਰਤ ਮੁਆਫੀ ਪ੍ਰਕਾਸ਼ਿਤ ਕਰਵਾਈ ਗਈ ਹੈ।

ਅਖਬਾਰ ‘ਚ ਪ੍ਰਕਾਸ਼ਿਤ ਮੁਆਫੀਨਾਮੇ ‘ਚ ਕਿਹਾ ਗਿਆ ਹੈ, ‘ਸੁਪਰੀਮ ਕੋਰਟ ‘ਚ ਕੇਸ ਚੱਲ ਰਿਹਾ ਹੈ। ਇਸ ਦੇ ਮੱਦੇਨਜ਼ਰ, ਅਸੀਂ ਇੱਕ ਕੰਪਨੀ ਵਜੋਂ ਅਤੇ ਨਿੱਜੀ ਤੌਰ ‘ਤੇ ਬਿਨਾਂ ਸ਼ਰਤ ਮੁਆਫੀ ਮੰਗਦੇ ਹਾਂ। ਅਸੀਂ ਅਜਿਹਾ ਸੁਪਰੀਮ ਕੋਰਟ ਦੇ ਹੁਕਮਾਂ ਦੇ ਤਹਿਤ ਕਰ ਰਹੇ ਹਾਂ।

ਇਸ ਵਿੱਚ ਅੱਗੇ ਗਿਆ ਹੈ, “ਅਸੀਂ 22 ਨਵੰਬਰ 2023 ਨੂੰ ਹੋਈ ਪ੍ਰੈੱਸ ਕਾਨਫਰੰਸ ਲਈ ਬਿਨਾਂ ਸ਼ਰਤ ਮੁਆਫੀ ਵੀ ਮੰਗਦੇ ਹਾਂ।” ਅਸੀਂ ਆਪਣੇ ਇਸ਼ਤਿਹਾਰਾਂ ਨੂੰ ਪ੍ਰਕਾਸ਼ਿਤ ਕਰਨ ਵਿੱਚ ਹੋਈ ਗਲਤੀ ਲਈ ਮੁਆਫੀ ਚਾਹੁੰਦੇ ਹਾਂ। ਇਹ ਸਾਡੀ ਵਚਨਬੱਧਤਾ ਹੈ ਕਿ ਅਜਿਹੀ ਗਲਤੀ ਦੁਬਾਰਾ ਨਹੀਂ ਹੋਵੇਗੀ।”

Related post

ਜਬਲਪੁਰ ‘ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਨਾਲ 5 ਬੱਚਿਆਂ ਦੀ ਮੌਤ

ਜਬਲਪੁਰ ‘ਚ ਵਾਪਰਿਆ ਭਿਆਨਕ ਹਾਦਸਾ, ਟਰੈਕਟਰ ਪਲਟਣ ਨਾਲ 5…

ਮੱਧ ਪ੍ਰਦੇਸ਼, 6 ਮਈ, ਪਰਦੀਪ ਸਿੰਘ:- ਮੱਧ ਪ੍ਰਦੇਸ਼ ਦੇ ਜਬਲਪੁਰ ਵਿਖੇ ਟਰੈਕਟਲ ਪਲਟਣ ਨਾਲ 5 ਬੱਚਿਆਂ ਦੀ ਮੌਤ ਹੋ ਗਈ। ਇਸ…
ਪੰਜਾਬ ‘ਚ ਨਾਮਜ਼ਦਗੀਆਂ ਦੀ 7 ਮਈ ਤੋਂ ਸ਼ੁਰੂਆਤ

ਪੰਜਾਬ ‘ਚ ਨਾਮਜ਼ਦਗੀਆਂ ਦੀ 7 ਮਈ ਤੋਂ ਸ਼ੁਰੂਆਤ

ਚੰਡੀਗੜ੍ਹ, 6 ਮਈ, ਪਰਦੀਪ ਸਿੰਘ : ਪੰਜਾਬ ਵਿਚ ਲੋਕ ਸਭਾ ਚੋਣਾਂ 2024 ਲਈ ਨਾਮਜ਼ਦਗੀਆਂ ਦੀ ਸ਼ੁਰੂਆਤ 7 ਮਈ ਤੋਂ ਹੋ ਰਹੀ…
ਪੰਜਾਬ ‘ਚ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ,ਕਾਲਜ ਤੇ ਸਰਕਾਰੀ ਦਫ਼ਤਰ, ਜਾਣੋ ਵਜ੍ਹਾ

ਪੰਜਾਬ ‘ਚ ਸ਼ੁੱਕਰਵਾਰ ਨੂੰ ਬੰਦ ਰਹਿਣਗੇ ਸਕੂਲ,ਕਾਲਜ ਤੇ ਸਰਕਾਰੀ…

ਚੰਡੀਗੜ੍ਹ, 6 ਮਈ, ਪਰਦੀਪ ਸਿੰਘ:- ਪੰਜਾਬ ਵਿੱਚ 10 ਮਈ ਨੂੰ ਸਰਕਾਰ ਵੱਲੋਂ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਦਿਨ ਸਾਰੇ…