ਪਤਨੀ ਨੂੰ ਜਹਾਜ਼ ਚੜ੍ਹਾਉਣ ਲਈ ਫੈਲਾਈ ਬੰਬ ਦੀ ਅਫ਼ਵਾਹ
ਮੁੰਬਈ, 7 ਮਾਰਚ, ਨਿਰਮਲ : ਮੁੰਬਈ ਵਿਚ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਏਅਰਪੋਰਟ ’ਤੇ ਜਹਾਜ਼ ਵਿਚ ਬੰਬ ਦੀ ਅਫਵਾਹ ਫੈਲਾਉਣ ਦੇ ਇਲਜ਼ਾਮ ਵਿਚ ਬੰਗਲੌਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਤਨੀ ਏਅਰਪੋਰਟ ਪੁੱਜਣ ਵਿਚ ਲੇਟ ਹੋ ਰਹੀ ਸੀ। ਉਸ ਨੇ ਫਲਾਈਟ ਦੇ ਟੇਕ ਆਫ ਵਿਚ ਦੇਰੀ ਕਰਾਉਣ […]
By : Editor Editor
ਮੁੰਬਈ, 7 ਮਾਰਚ, ਨਿਰਮਲ : ਮੁੰਬਈ ਵਿਚ ਬਹੁਤ ਹੀ ਅਜੀਬੋ ਗਰੀਬ ਮਾਮਲਾ ਸਾਹਮਣੇ ਆਇਆ ਹੈ। ਮੁੰਬਈ ਏਅਰਪੋਰਟ ’ਤੇ ਜਹਾਜ਼ ਵਿਚ ਬੰਬ ਦੀ ਅਫਵਾਹ ਫੈਲਾਉਣ ਦੇ ਇਲਜ਼ਾਮ ਵਿਚ ਬੰਗਲੌਰ ਤੋਂ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਉਸ ਦੀ ਪਤਨੀ ਏਅਰਪੋਰਟ ਪੁੱਜਣ ਵਿਚ ਲੇਟ ਹੋ ਰਹੀ ਸੀ। ਉਸ ਨੇ ਫਲਾਈਟ ਦੇ ਟੇਕ ਆਫ ਵਿਚ ਦੇਰੀ ਕਰਾਉਣ ਲਈ ਧਮਕੀ ਭਰਿਆ ਫੋਨ ਕਰਕੇ ਬੰਬ ਦੀ ਅਫ਼ਵਾਹ ਫੈਲਾਈ ਸੀ।
ਮੁਲਜ਼ਮ ਦੀ ਪਛਾਣ ਬੰਗਲੌਰ ਦੇ ਵਿਲਾਸ ਬਾਕੜੇ ਦੇ ਰੂਪ ਵਿਚ ਕੀਤੀ ਗਈ। ਉਹ ਇੱਕ ਪ੍ਰਾਈਵੇਟ ਕੰਪਨੀ ਵਿਚ ਨੌਕਰੀ ਕਰਦਾ ਹੈ। ਬਾਕੜੇ ਦੀ ਪਤਨੀ ਇੰਟੀਰਿਅਰ ਡਿਜ਼ਾਈਨਰ ਹੈ। ਮਾਮਲਾ 24 ਫਰਵਰੀ ਦਾ ਹੈ, ਅਕਾਸਾ ਏਅਰਲਾਈਨ ਦੀ ਮੁੰਬਈ-ਬੰਗਲੌਰ ਫਲਾਈਟ ਕਿਊਪੀ 1376 ਦਾ ਹੈ। ਘਟਨਾ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਮੁੰਬਈ ਪੁਲਿਸ ਨੇ ਦੱਸਿਆ ਕਿ 24 ਫਰਵਰੀ ਨੂੰ ਮੁੰਬਈ-ਬੰਗਲੌਰ ਫਲਾਈਟ ਸ਼ਾਮ 6.40 ਵਜੇ ਟੇਕ ਆਫ ਲਈ ਤਿਆਰ ਸੀ। ਇਸ ਵਿਚ 167 ਲੋਕ ਸਵਾਰ ਸਨ। ਫਰਜ਼ੀ ਕਾਲ ਕਾਰਨ ਪੂਰਾ ਜਹਾਜ਼ ਖਾਲੀ ਕਰਾਇਆ ਗਿਆ । ਮੌਕੇ ’ਤੇ ਏਅਰਪੋਰਟ ਪੁਲਿਸ, ਕਰਾਈਮ ਬਰਾਂਚ, ਏਟੀਐਸ ਅਤੇ ਬੰਬ ਸਕਵਾਇਡ ਦੀ ਟੀਮ ਪੁੱਜੀ। ਕਰੀਬ ਛੇ ਘੰਟੇ ਦੀ ਦੇਰੀ ਨਾਲ ਫਲਾਈਟ ਬੰਗਲੌਰ ਲਈ ਰਵਾਨਾ ਹੋਈ।
ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਅਤੇ ਉਸ ਮੋਬਾਈਲ ਨੰਬਰ ਦਾ ਪਤਾ ਲਗਾਇਆ ਗਿਆ ਜਿਸ ਨਾਲ ਧਮਕੀ ਦੀ ਕਾਲ ਆਈ ਸੀ। ਪਤਾ ਚਲਿਆ ਕਿ ਇਹ ਨੰਬਰ ਬੰਗਲੌਰ ਦੇ ਵਿਲਾਸ ਬਾਕੜੇ ਦਾ ਸੀ। ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਨੇ ਪੁਛਗਿੱਛ ਵਿਚ ਦੱਸਿਆ ਕਿ ਧਮਕੀ ਭਰਿਆ ਫੋਨ ਉਸ ਨੇ ਹੀ ਕੀਤਾ ਸੀ। ਪਰ ਫਲਾਈਟ ਵਿਚ ਦੇਰੀ ਹੋਣ ਦੇ ਬਾਵਜੂਦ ਏਅਰਲਾਈਨ ਨੇ ਉਸ ਦੀ ਪਤਨੀ ਨੂੰ ਉਸ ਵਿਚ ਚੜ੍ਹਨ ਨਹੀਂ ਦਿੱਤਾ। ਦੋ ਦਿਨ ਦੀ ਪੁਲਿਸ ਹਿਰਾਸਤ ਤੋਂ ਬਾਅਦ ਬਾਕੜੇ ਨੂੰ ਆਖਰ ਜ਼ਮਾਨਤ ਮਿਲ ਗਈ।
ਇਹ ਖ਼ਬਰ ਵੀ ਪੜ੍ਹੋ
ਚੰਡੀਗੜ੍ਹ ਦੇ ਸਾਬਕਾ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਦੇ ਖ਼ਿਲਾਫ਼ ਪੁਲਿਸ ਨੇ ਅਦਾਲਤ ਵਿਚ ਚਾਰਜ਼ਸੀਟ ਦਖਲ ਕੀਤੀ ਹੈ। ਫੋਗਾਟ ’ਤੇ ਬਠਿੰਡਾ ਦੇ ਕਾਰੋਬਾਰੀ ਤੋਂ ਕਰੋੜ ਰੁਪਏ ਜਬਰੀ ਵਸੂਲੀ ਦਾ ਇਲਜ਼ਾਮ ਹੈ। ਪੁਲਿਸ ਨੇ ਉਸ ਦੇ ਖ਼ਿਲਾਫ਼ ਸੈਕਟਰ 39 ਪੁਲਿਸ ਥਾਣੇ ਵਿਚ ਕੇਸ ਦਰਜ ਕੀਤਾ ਸੀ।
ਕਾਫੀ ਕੋਸ਼ਿਸ਼ ਕਰਨ ਤੋਂ ਬਾਅਦ ਵੀ ਉਹ ਪੁਲਿਸ ਦੀ ਗ੍ਰਿਫਤ ਵਿਚ ਨਹੀਂ ਆਇਆ ਸੀ। ਇਸ ਤੋਂ ਬਾਅਦ ਪੁਲਿਸ ਨੇ ਉਸ ਨੂੰ ਭਗੌੜਾ ਐਲਾਨ ਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ। ਫਿਰ ਉਸ ਨੇ ਅਦਾਲਤ ਵਿਚ 24 ਨਵੰਬਰ 2023 ਨੂੰ ਸਰੰਡਰ ਕੀਤਾ ਸੀ।
ਇਸ ਮਾਮਲੇ ਵਿਚ ਪੁਲਿਸ ਤਿੰਨ ਮੁਲਜ਼ਮਾਂ ਦੇ ਖ਼ਿਲਾਫ਼ ਪਹਿਲਾਂ ਹੀ ਅਦਾਲਤ ਵਿਚ ਚਾਰਜਸ਼ੀਟ ਦਾਖਲ ਕਰ ਚੁੱਕੀ ਹੈ। ਇਸ ਵਿਚ ਚੰਡੀਗੜ੍ਹ ਪੁਲਿਸ ਦੇ ਦੋ ਕਾਂਸਟੇਬਲ ਸ਼ਿਵ ਕੁਮਾਰ ਅਤੇ ਵੀਰੇਂਦਰ ਸਿੰਘ ਸ਼ਾਮਲ ਸੀ।
ਇਨ੍ਹਾਂ ਤੋਂ ਇਲਾਵਾ ਇੱਕ ਹੋਰ ਵਿਅਕਤੀ ਵਰਿੰਦਰ ਸਿੰਘ ਦੇ ਖ਼ਿਲਾਫ਼ ਵੀ ਅਦਾਲਤ ਵਿਚ ਦੋਸ਼ ਪੱਤਰ ਦਾਖ਼ਲ ਕੀਤਾ ਗਿਆ ਸੀ। ਇਹ ਸਾਰੇ ਮੁਲਜ਼ਮ ਐਡੀਸ਼ਨਲ ਐਸਐਚਓ ਨਵੀਨ ਫੋਗਾਟ ਦੀ ਮਦਦ ਕਰ ਰਹੇ ਸੀ। ਇਨ੍ਹਾਂ ਦੀ ਮਦਦ ਨਾਲ ਹੀ ਉਸ ਨੇ ਵਪਾਰੀ ਦੇ ਨਾਲ ਇਹ ਜਬਰੀ ਵਸੂਲ ਕੀਤੀ ਸੀ।
ਸੈਕਟਰ 39 ਥਾਣਾ ਪੁਲਿਸ ਵਿਚ 5 ਅਗਸਤ 2023 ਨੂੰ ਬਠਿੰਡਾ ਦੇ ਕਾਰੋਬਾਰੀ ਸੰਜੇ ਗੋਇਲ ਨੇ ਸਬ ਇੰਸਪੈਕਟਰ ਨਵੀਨ ਫੋਗਾਟ, ਕਾਂਸਟੇਬਲ ਵਰਿੰਦਰ, ਸ਼ਿਵ ਕੁਮਾਰ ਸਮੇਤ ਹੋਰਾਂ ਦੇ ਖ਼ਿਲਾਫ਼ ਲੁੱਟਖੋਹ ਦੀ ਸ਼ਿਕਾਇਤ ਦਰਜ ਕਰਵਾਈ ਸੀ। ਕਾਰੋਬਾਰੀ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਹ 2 ਹਜ਼ਾਰ ਦੇ ਨੋਟ ਬਦਲਣ ਲਈ ਚੰਡੀਗੜ੍ਹ ਪੁੱਜਿਆ ਸੀ। ਉਥੇ ਉਸ ਨੇ 500-500 ਦੇ ਨੋਟ ਦੇ ਕੇ 2 ਹਜ਼ਾਰ ਦੇ ਨੋਟ ਲੈਣੇ ਸੀ। ਇਸ ’ਤੇ ਉਸ ਨੂੰ ਕਮੀਸ਼ਨ ਮਿਲਣਾ ਸੀ।
ਤਤਕਾਾਲੀ ਸਬ ਇੰਸਪੈਕਟਰ ਨਵੀਨ ਫੋਗਾਟ ਨੇ ਅਪਣੇ ਦੋ ਸਾਥੀਆਂ ਦੇ ਨਾਲ ਮਿਲ ਕੇ ਉਸ ਨੂੰ ਸੈਕਟਰ 40 ਦੀ ਮਾਰਕੀਟ ਵਿਚ ਰੋਕ ਲਿਆ ਅਤੇ ਡਰਾ ਕੇ ਕਰੋੜ ਰੁਪਏ ਖੋਹ ਲਏ। ਮੌਕੇ ’ਤੇ ਧਮਕੀ ਦੇ ਕੇ ਉਸ ਨੂੰ ਭਜਾ ਦਿੱਤਾ। ਸ਼ਿਕਾਇਤਕਰਤਾ ਕਾਰੋਬਾਰੀ ਸੰਜੇ ਗੋਇਲ ਨੇ ਇਸ ਮਾਮਲੇ ਦੀ ਐਸਪੀ ਚੰਡੀਗੜ੍ਹ ਕੰਵਰਦੀਪ ਕੌਰ ਨੂੰ ਸ਼ਿਕਾਇਤ ਦਿੱਤੀ ਸੀ। ਜਿਸ ਤੋਂ ਬਾਅਦ 2 ਮੁਲਜ਼ਮਾਂ ਨੂੰ ਕਾਬੂ ਕਰ ਲਿਆ ਸੀ। ਇਸ ਮਾਮਲੇ ਵਿਚ ਸੈਕਟਰ 39 ਥਾਣੇ ਦੇ ਸਬ ਇੰਸਪੈਕਟਰ ਫੋਗਾਟ ’ਤੇ ਲੁੱਟ ਦੇ ਇਲਜ਼ਾਮ ਸੀ।