ਬਟਾਲਾ ’ਚ ਲੁਟੇਰਿਆਂ ਨੇ ਲੁੱਟ ਲਿਆ ਸਾਬਕਾ ਫ਼ੌਜੀ
ਗੁਰਦਾਸਪੁਰ, (ਭੋਪਾਲ ਸਿੰਘ) : ਪੰਜਾਬ ਵਿੱਚ ਲੁਟੇਰੇ ਬੇਖੌਫ਼ ਘੁੰਮ ਰਹੇ ਨੇ ਤੇ ਉਹ ਕਿਸੇ ਨਾਲ ਵੀ ਕਦੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਲੁਟੇਰਿਆਂ ਨੇ ਪਸਤੌਲ ਦੀ ਨੋਕ ’ਤੇ ਇੱਕ ਸਾਬਕਾ ਫ਼ੌਜੀ ਲੁੱਟ ਲਿਆ। ਉਸ ਦੀ ਸਵਿਫ਼ਟ ਗੱਡੀ, ਨਕਦੀ ਤੇ ਮੋਬਾਇਲ ਖੋਹ ਕੇ […]
By : Hamdard Tv Admin
ਗੁਰਦਾਸਪੁਰ, (ਭੋਪਾਲ ਸਿੰਘ) : ਪੰਜਾਬ ਵਿੱਚ ਲੁਟੇਰੇ ਬੇਖੌਫ਼ ਘੁੰਮ ਰਹੇ ਨੇ ਤੇ ਉਹ ਕਿਸੇ ਨਾਲ ਵੀ ਕਦੇ ਵੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਦਿੰਦੇ ਹਨ। ਤਾਜ਼ਾ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆ ਰਿਹਾ ਹੈ, ਜਿੱਥੇ ਲੁਟੇਰਿਆਂ ਨੇ ਪਸਤੌਲ ਦੀ ਨੋਕ ’ਤੇ ਇੱਕ ਸਾਬਕਾ ਫ਼ੌਜੀ ਲੁੱਟ ਲਿਆ। ਉਸ ਦੀ ਸਵਿਫ਼ਟ ਗੱਡੀ, ਨਕਦੀ ਤੇ ਮੋਬਾਇਲ ਖੋਹ ਕੇ ਫਰਾਰ ਹੋ ਗਏ। ਲੁੱਟ ਦਾ ਵਿਰੋਧ ਕਰਨ ’ਤੇ ਉਨ੍ਹਾਂ ਨੇ ਸਾਬਕਾ ਫ਼ੌਜੀ ਵੀ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ।
ਬੁਰੀ ਤਰ੍ਹਾਂ ਕੁੱਟਮਾਰ ਕਰਕੇ ਖੋਹ ਲਈ ਸਵਿਫ਼ਟ ਗੱਡੀ
ਜਾਣਕਾਰੀ ਦਿੰਦਿਆਂ ਹੋਇਆਂ ਪੀੜਤ ਸਾਬਕਾ ਫੌਜੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਸ ਦੀ ਆਦਰਸ਼ ਕਲੋਨੀ ਦੀਨਾਨਗਰ ਵਿੱਚ ਮਨਿਆਰੀ ਦੀ ਦੁਕਾਨ ਹੈ। ਬੀਤੀ ਰਾਤ ਉਹ ਦੁਕਾਨ ਬੰਦ ਕਰਕੇ ਘਰੋਂ ਸਬਜ਼ੀ ਲੈਣ ਆਇਆ ਤਾਂ ਦੀਨਾ ਨਗਰ ਦੇ ਝੰਡੇ ਚੱਕ ਬਾਈਪਾਸ ’ਤੇ ਰਾਵੀ ਪੈਲਸ ਨੇੜੇ ਉਸ ਨੇ ਰੇਹੜੀ ਵਾਲੇ ਤੋਂ ਸਬਜ਼ੀ ਖਰੀਦੀ। ਜਦ ਉਹ ਵਾਪਸ ਚੱਲਣ ਲੱਗਾ ਤਾਂ ਦੋ ਸਪਲੈਂਡਰ ਮੋਟਰਸਾਈਕਲ ’ਤੇ ਆਏ ਲੁਟੇਰਿਆਂ ਨੇ ਗੱਡੀ ਅੱਗੇ ਮੋਟਰਸਾਈਕਲ ਰੋਕ ਕੇ ਉਸ ਨੂੰ ਗੱਡੀ ’ਚੋਂ ਬਾਹਰ ਆਉਣ ਦਾ ਇਸ਼ਾਰਾ ਕੀਤਾ। ਲੁਟੇਰਿਆਂ ਦੇ ਹੱਥ ਵਿੱਚ ਤੇਜ਼ਧਾਰ ਹਥਿਆਰ ਵੀ ਸਨ। ਜਦੋਂ ਸਾਬਕਾ ਫ਼ੌਜੀ ਨੇ ਉਨ੍ਹਾਂ ਦਾ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ’ਤੇ ਹਮਲਾ ਕਰ ਦਿੱਤਾ, ਜਿਸ ਵਿੱਚ ਉਹ ਜ਼ਖਮੀ ਹੋ ਗਿਆ, ਪਰ ਫਿਰ ਵੀ ਉਨ੍ਹਾਂ ਦਾ ਵਿਰੋਧ ਕਰਦਾ ਰਿਹਾ। ਇਸ ’ਤੇ ਉਨ੍ਹਾਂ ਨੇ ਉਸ ’ਤੇ ਪਸਤੌਲ ਤਾਣ ਦਿੱਤੀ ਅਤੇ ਉਸ ਦੀ ਸਵਿਫ਼ਟ ਗੱਡੀ, 16 ਹਜ਼ਾਰ ਨਕਦੀ, ਜ਼ਰੂਰੀ ਕਾਗਜ਼ ਤੇ ਮੋਬਾਇਲ ਖੋਹ ਕੇ ਪਠਾਨਕੋਟ ਵੱਲ ਫਰਾਰ ਹੋ ਗਏ।
ਨਕਦੀ, ਮੋਬਾਇਲ ਤੇ ਜ਼ਰੂਰੀ ਸਾਮਾਨ ਵੀ ਲੁੱਟਿਆ
ਇਸ ਸਬੰਧੀ ਰੌਲਾ ਪਾਉਣ ਤੋਂ ਬਾਅਦ ਆਸ-ਪਾਸ ਰਹਿੰਦੇ ਰਾਹਗੀਰਾਂ ਨੇ ਸਾਬਕਾ ਫ਼ੌਜੀ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਪਹੁੰਚਾਇਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਇਸ ਸਬੰਧੀ ਪਰਿਵਾਰਿਕ ਮੈਂਬਰਾਂ ਨੇ ਦੀਨਾਨਗਰ ਪੁਲਿਸ ਥਾਣੇ ਵੀ ਸੂਚਿਤ ਕਰ ਦਿੱਤਾ ਹੈ।
ਉੱਥੇ ਹੀ ਜਦ ਇਸ ਸਬੰਧੀ ਸਿਵਲ ਹਸਪਤਾਲ ਦੀ ਐਸਐਮਓ ਡਾਕਟਰ ਚੇਤਨਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇੱਕ ਕੇਸ ਆਇਆ ਹੈ ਵਰਿੰਦਰ ਕੁਮਾਰ ਨਾਮ ਦੇ ਵਿਅਕਤੀ ਨਾਲ ਲੁੱਟ ਕਰਦੇ ਹੋਏ ਉਸ ਨੂੰ ਜ਼ਖਮੀ ਕਰ ਦਿੱਤਾ ਗਿਆ ਹੈ, ਜਿਸ ਦਾ ਇਲਾਜ ਸਿਵਲ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਪੁਲਿਸ ਪ੍ਰਸ਼ਾਸਨ ਨੂੰ ਅਸੀਂ ਸੂਚਿਤ ਕਰ ਦਿੱਤਾ ਹੈ।