Begin typing your search above and press return to search.

America News ਗੁਜਰਾਤੀ ਮੂਲ ਦੀ ਰਿੱਧੀ ਪਟੇਲ ਜੇਲ੍ਹ ਤੋ ਰਿਹਾਅ

ਨਿਰਮਲ ਨਿਊਯਾਰਕ,22 ਅਪ੍ਰੈਲ (ਰਾਜ ਗੋਗਨਾ)-ਅਮਰੀਕਾ ’ਚ ਟਾਕ ਆਫ ਦਾ ਟਾਊਨ ਬਣੀ ਗੁਜਰਾਤੀ ਭਾਰਤੀ ਰਿਧੀ ਪਟੇਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਹੁਣ ਉਸ ਦੀ ਮੁਸੀਬਤ ਹੋਰ ਵਧ ਸਕਦੀ ਹੈ। ਰਿਧੀ ਪਟੇਲ ਨੂੰ ਅਦਾਲਤ ਵੱਲੋਂ 1 ਮਿਲੀਅਨ ਡਾਲਰ ਦਾ ਬਾਂਡ ਅੱਧਾ ਕਰਨ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ, ਰਿਧੀ ਨੂੰ […]

America News ਗੁਜਰਾਤੀ ਮੂਲ ਦੀ ਰਿੱਧੀ ਪਟੇਲ ਜੇਲ੍ਹ ਤੋ ਰਿਹਾਅ
X

Editor EditorBy : Editor Editor

  |  22 April 2024 7:27 AM IST

  • whatsapp
  • Telegram

ਨਿਰਮਲ

ਨਿਊਯਾਰਕ,22 ਅਪ੍ਰੈਲ (ਰਾਜ ਗੋਗਨਾ)-ਅਮਰੀਕਾ ’ਚ ਟਾਕ ਆਫ ਦਾ ਟਾਊਨ ਬਣੀ ਗੁਜਰਾਤੀ ਭਾਰਤੀ ਰਿਧੀ ਪਟੇਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਹੁਣ ਉਸ ਦੀ ਮੁਸੀਬਤ ਹੋਰ ਵਧ ਸਕਦੀ ਹੈ। ਰਿਧੀ ਪਟੇਲ ਨੂੰ ਅਦਾਲਤ ਵੱਲੋਂ 1 ਮਿਲੀਅਨ ਡਾਲਰ ਦਾ ਬਾਂਡ ਅੱਧਾ ਕਰਨ ਤੋਂ ਬਾਅਦ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਸੀ, ਰਿਧੀ ਨੂੰ ਹੁਣ ਕੁੱਲ 18 ਸੰਗੀਨ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਸ ਨੇ ਆਪਣੀ ਨੌਕਰੀ ਵੀ ਗੁਆ ਦਿੱਤੀ ਹੈ। ਬੇਕਰਸਫੀਲਡ ਕੈਲੀਫੋਰਨੀਆ ਦੀ ਰਿਧੀ ਪਟੇਲ ਨੂੰ 500,000 ਲੱਖ ਡਾਲਰ ਦੇ ਬਾਂਡ ’ਤੇ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ।

ਹੁਣ ਭਾਰਤ ਦੇ ਨਾਲ-ਨਾਲ ਅਮਰੀਕਾ ਵਿੱਚ ਚਰਚਾ ਦਾ ਵਿਸ਼ਾ ਬਣੀ ਗੁਜਰਾਤੀ ਮੂਲ ਦੀ ਰਿਧੀ ਪਟੇਲ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਹੁਣ ਉਸ ਦੀ ਮੁਸਕਲਾਂ ਹੋਰ ਵਧ ਸਕਦੀਆ ਹਨ।ਬੇਕਰਸਫੀਲਡ, ਕੈਲੀਫੋਰਨੀਆ ਦੀ ਵਸਨੀਕ ਰਿਧੀ ਪਟੇਲ ਨੇ ਇੱਕ ਜਨਤਕ ਸਮਾਗਮ ਵਿੱਚ ਮੇਅਰ ਸਮੇਤ ਸਿਟੀ ਕੌਂਸਲ ਦੇ ਮੈਂਬਰਾਂ ਨੂੰ ਜਾਨੋਂ ਮਾਰਨ ਦੀ ਧਮਕੀ ਦੇਣ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਰਿਧੀ ਪਟੇਲ ’ਤੇ ਕੁੱਲ 18 ਦੋਸ਼ ਲਗਾਏ ਗਏ ਹਨ ਅਤੇ ਅਦਾਲਤ ਨੇ ਇਕ ਵਾਰ ਉਸ ’ਤੇ 10 ਲੱਖ ਡਾਲਰ ਦਾ ਬਾਂਡ ਰੱਖਿਆ ਸੀ ਪਰ ਬਾਂਡ ਦੀ ਰਕਮ ਘਟਾ ਕੇ 5 ਲੱਖ ਡਾਲਰ ਕਰ ਦਿੱਤੇ ਜਾਣ ਤੋਂ ਬਾਅਦ ਰਿਧੀ ਪਟੇਲ ਜੇਲ ਤੋਂ ਬਾਹਰ ਨਿਕਲਣ ’ਚ ਕਾਮਯਾਬ ਹੋ ਗਈ।ਇਕ ਅਮਰੀਕੀ ਮੀਡੀਆ ਦੀ ਰਿਪੋਰਟ ਦੇ ਮੁਤਾਬਕ ਰਿਧੀ ਪਟੇਲ ਨੂੰ ਪੰਜ ਲੱਖ ਡਾਲਰ ਦਾ ਬਾਂਡ ਭਰਨ ਤੋਂ ਬਾਅਦ ਜੇਲ ਤੋਂ ਰਿਹਾਅ ਕੀਤਾ ਗਿਆ। ਹਾਲਾਂਕਿ, ਉਸ ਨੂੰ ਇਸ ਸ਼ਰਤ ’ਤੇ ਰਿਹਾ ਕੀਤਾ ਗਿਆ ਹੈ ਕਿ ਉਹ ਆਪਣਾ ਪਾਸਪੋਰਟ ਸਪੁਰਦ ਕਰ ਦੇਵੇ ਅਤੇ ਰਿਧੀ ਦੀ ਨਿਗਰਾਨੀ ਕਰਨ ਲਈ ਇੱਕ ਜੀਪੀਐਸ ਨਿਗਰਾਨੀ ਯੰਤਰ ਵੀ ਫਿੱਟ ਕੀਤਾ ਗਿਆ ਹੈ।

ਰਿਧੀ ਪਟੇਲ ’ਤੇ 18 ਸੰਗੀਨ ਦੋਸ਼ਾਂ ਤੋਂ ਇਲਾਵਾ, ਜ਼ਿਲ੍ਹਾ ਅਟਾਰਨੀ ਦਫ਼ਤਰ ਨੇ ਉਸ ’ਤੇ ਤਿੰਨ ਹੋਰ ਦੋਸ਼ ਲਗਾਉਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਰਿਧੀ ਪਟੇਲ ਦੇ ਖਿਲਾਫ ਦਾਇਰ ਪ੍ਰਸਤਾਵ ’ਚ ਕਿਹਾ ਗਿਆ ਹੈ ਕਿ ਇਸਤਗਾਸਾ ਪੱਖ ਉਸ ’ਤੇ ਅਪਰਾਧਿਕ ਧਮਕੀਆਂ ਦੇਣ ਦੇ ਤਿੰਨ ਨਵੇਂ ਦੋਸ਼ ਤੈਅ ਕਰਨਾ ਚਾਹੁੰਦਾ ਹੈ। ਉਸ ’ਤੇ ਇਸ ਸਮੇਂ ਅਪਰਾਧਿਕ ਧਮਕੀਆਂ ਦੇ 10 ਅਤੇ ਜਨਤਕ ਅਧਿਕਾਰੀਆਂ ਨੂੰ ਧਮਕਾਉਣ ਦੇ 8 ਮਾਮਲਿਆਂ ਦੇ ਦੋਸ਼ ਹੈ। ਹੁਣ ਉਸ ’ਤੇ ਤਿੰਨ ਨਵੇਂ ਦੋਸ਼ ਲਗਾਉਣ ਲਈ ਪ੍ਰਸਤਾਵ ਦਾਇਰ ਕੀਤਾ ਗਿਆ ਹੈ, ਜਿਸ ਦੀ ਸੁਣਵਾਈ ਬੁੱਧਵਾਰ ਨੂੰ ਹੋਣੀ ਹੈ। ਜਦੋਂ ਰਿਧੀ ਪਟੇਲ ਨੇ 10 ਅਪ੍ਰੈਲ ਨੂੰ ਆਪਣੀ ਪਾਰਟੀ ਪੇਸ਼ ਕਰ ਰਹੀ ਸੀ ਕਿ ਬੇਕਰਸਫੀਲਡ ਸਿਟੀ ਕੌਂਸਲ ਨੇ ਗਾਜ਼ਾ ਵਿੱਚ ਜੰਗਬੰਦੀ ਦੀ ਮੰਗ ਕਰਨ ਵਾਲਾ ਮਤਾ ਪਾਸ ਕੀਤਾ, ਤਾਂ ਉਹ ਮਿੰਟਾਂ ਵਿੱਚ ਹੀ ਇੰਨੀ ਗਰਮ ਹੋ ਗਈ ਕਿ ਉਸ ਨੇ ਮੇਅਰ ਸਮੇਤ ਅਧਿਕਾਰੀਆਂ ਨੂੰ ਮਾਰਨ ਦੀਆਂ ਧਮਕੀਆ ਦੇਣੀਆ ਸ਼ੁਰੂ ਕਰ ਦਿੱਤੀਆਂ ਇਸ ਘਟਨਾ ਤੋਂ ਬਾਅਦ ਰਿਧੀ ਨੂੰ ਮੌਕੇ ’ਤੇ ਹੀ ਗ੍ਰਿਫਤਾਰ ਕਰ ਲਿਆ ਗਿਆ। ਹਾਲਾਂਕਿ, ਜਦੋਂ ਉਸ ਨੂੰ ਅਗਲੇ ਦਿਨ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਤਾਂ ਰਿਧੀ ਪਟੇਲ ਅਦਾਲਤ ਵਿੱਚ ਬਹੁਤ ਰੋ ਰਹੀ ਸੀ।ਰਿਧੀ ਪਟੇਲ ਦੀ ਗ੍ਰਿਫਤਾਰੀ ਤੋਂ ਬਾਅਦ ਉਸ ਵੱਲੋਂ ਪਿਛਲੇ ਸਮੇਂ ਵਿੱਚ ਕੀਤੀਆਂ ਗਈਆਂ ਅਜਿਹੀਆਂ ਹਰਕਤਾਂ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਸਨ। ਬੇਕਰਸਫੀਲਡ ਦੇ ਵਾਈਸ ਮੇਅਰ ਆਂਦਰੇ ਗੋਂਜਾਲੇਸ ਨੇ ਅਮਰੀਕੀ ਨਿਊਜ਼ ਚੈਨਲ ਸੀਐਨਐਨ ਨੂੰ ਦੱਸਿਆ ਕਿ ਉਹ ਰਿਧੀ ਨੂੰ ਲੰਬੇ ਸਮੇਂ ਤੋਂ ਜਾਣਦੇ ਹਨ ਅਤੇ ਉਹ ਪਹਿਲਾਂ ਵੀ ਜਨਤਕ ਤੌਰ ’ਤੇ ਇਸ ਤਰ੍ਹਾਂ ਦੀ ਭਾਸ਼ਾ ਦੀ ਵਰਤੋਂ ਕਰ ਚੁੱਕੀ ਹੈ। ਅਤੇ ਰਿਧੀ ਪਟੇਲ ਨੂੰ ਆਪਣਾ ਗੁੱਸਾ ਜਨਤਕ ਤੌਰ ’ਤੇ ਜ਼ਾਹਰ ਕਰਨ ਦੀ ਆਦਤ ਹੈ, ਪਰ ਉਸ ਨੇ ਹੁਣ ਤੱਕ ਕਦੇ ਵੀ ਕਿਸੇ ਨੂੰ ਹਿੰਸਾ ਦੀ ਧਮਕੀ ਨਹੀਂ ਦਿੱਤੀ, ਹਾਲਾਂਕਿ, 10 ਅਪ੍ਰੈਲ ਦੀ ਘਟਨਾ ਤੋਂ ਬਾਅਦ ਉਹ ਟਾਕ ਆਫ ਦਾ ਟਾਊਨ ਬਣ ਗਈ ਸੀ।

Next Story
ਤਾਜ਼ਾ ਖਬਰਾਂ
Share it