ਸੋਨਾ ਤਸਕਰੀ ਮਾਮਲੇ ’ਚ ਅਫ਼ਗਾਨ ਡਿਪਲੋਮੈਟ ਦਾ ਅਸਤੀਫ਼ਾ, ਜਾਣੋ ਪੂਰਾ ਮਾਮਲਾ
ਮੁੰਬਈ, 5 ਮਈ, ਪਰਦੀਪ ਸਿੰਘ: ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਮੁੰਬਈ ਦੇ ਹਵਾਈ ਅੱਡੇ ’ਤੇ 25 ਕਿਲੋ ਸੋਨੇ ਦੀ ਤਸਕਰੀ ਕਰਦੀ ਫੜੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦਰਅਸਲ ਉਹ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ ਪਰ ਜਿਵੇਂ ਹੀ ਉਹ ਮੁੰਬਈ ਹਵਾਈ ਅੱਡੇ ’ਤੇ […]
By : Editor Editor
ਮੁੰਬਈ, 5 ਮਈ, ਪਰਦੀਪ ਸਿੰਘ: ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਮੁੰਬਈ ਦੇ ਹਵਾਈ ਅੱਡੇ ’ਤੇ 25 ਕਿਲੋ ਸੋਨੇ ਦੀ ਤਸਕਰੀ ਕਰਦੀ ਫੜੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਦਰਅਸਲ ਉਹ ਇਸ ਸੋਨੇ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ ਪਰ ਜਿਵੇਂ ਹੀ ਉਹ ਮੁੰਬਈ ਹਵਾਈ ਅੱਡੇ ’ਤੇ ਪੁੱਜੀ ਤਾਂ ਉਹ ਇਸ ਸੋਨੇ ਸਬੰਧੀ ਦਸਤਾਵੇਜ਼ ਪੇਸ਼ ਨਹੀਂ ਕਰ ਸਕੀ। ਦੇਖੋ ਪੂਰੀ
ਦਰਅਸਲ 25 ਅਪ੍ਰੈਲ ਨੂੰ ਡਾਇਰੈਕੋਟਰੇਟ ਆਫ਼ ਰੈਵਨਿਉ ਇੰਟੈਲੀਜੈਂਯ ਵਿਭਾਗ ਨੇ ਭਾਰਤ ਵਿਚ ਮੌਜੂਦ ਅਫ਼ਗਾਨਿਸਤਾਨ ਦੀ ਕੌਂਸਲ ਜਨਰਲ ਜਾਕੀਆ ਵਰਦਾਕ ਨੂੰ ਇਕ ਇਕ ਕਿਲੋ ਸੋਨੇ ਦੀਆਂ ਇੱਟਾਂ ਸਮੇਤ ਫੜਿਆ ਸੀ। ਉਹ ਇਨ੍ਹਾਂ ਨੂੰ ਦੁਬਈ ਤੋਂ ਭਾਰਤ ਲੈ ਕੇ ਆਈ ਸੀ। ਇਸ ਮਾਮਲੇ ਦੀ ਜਾਣਕਾਰੀ ਹੁਣ ਸਾਹਮਣੇ ਆਈ ਹੈ। ਵਰਦਾਕ ਦੇ ਕੋਲ ਸੋਨੇ ਦੀ ਜਾਣਕਾਰੀ ਸਬੰਧੀ ਕੋਈ ਦਸਤਾਵੇਜ਼ ਮੌਜੂਦ ਨਹੀਂ ਸਨ। ਹਾਲਾਂਕਿ ਡਿਪਲੋਮੈਟਿਕ ਇਮਿਊਨਿਟੀ ਦੀ ਵਜ੍ਹਾ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ।
ਇਸ ਘਟਨਾ ਮਗਰੋਂ ਹੁਣ ਆਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਵਰਦਾਕ ਨੇ ਆਖਿਆ ਕਿ ਪਿਛਲੇ ਇਕ ਸਾਲ ਤੋਂ ਮੈਂ ਆਪਣੇ ਵਿਰੁੱਧ ਕਈ ਨਿੱਜੀ ਹਮਲਿਆਂ ਨੂੰ ਝੱਲਿਆ ਏ। ਮੇਰੀ ਅਤੇ ਮੇਰੇ ਪਰਿਵਾਰ ਦੀ ਬੇਇੱਜ਼ਤੀ ਕੀਤੀ ਗਈ, ਜਿਸ ਦੀ ਵਜ੍ਹਾ ਕਰਕੇ ਮੇਰੇ ਕੰਮ ’ਤੇ ਅਸਰ ਪੈਂਦਾ ਏ। ਇਹ ਅਫ਼ਗਾਨਿਸਤਾਨ ਵਿਚ ਔਰਤਾਂ ਦੀ ਖ਼ਰਾਬ ਹਾਲਤ ਦਾ ਸਬੂਤ ਐ। ਉਸ ਨੇ ਇਹ ਵੀ ਆਖਿਆ ਕਿ ਉਹ ਇਨ੍ਹਾਂ ਹਮਲਿਆਂ ਨੂੰ ਬਰਦਾਸ਼ਤ ਨਹੀਂ ਕਰ ਸਕਦੀ। ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਐ। ਉਨ੍ਹਾਂ ਕਿਹਾ ਕਿ ਮੈਨੂੰ ਅਫਸੋਸ ਐ ਕਿ ਅਫਗਾਨਿਸਤਾਨ ਦੀ ਇਕਲੌਤੀ ਮਹਿਲਾ ਡਿਪਲੋਮੈਂਟ ਨੂੰ ਟਾਰਗੈੱਟ ਕੀਤਾ ਜਾ ਰਿਹਾ ਏ।
ਦੱਸ ਦਈਏ ਕਿ 25 ਅਪ੍ਰੈਲ ਨੂੰ ਵਰਦਾਕ ਸ਼ਾਮ ਦੇ ਸਮੇਂ ਇਕ ਫਲਾਈਟ ਰਾਹੀਂ ਦੁਬਈ ਤੋਂ ਮੁੰਬਈ ਆਈ ਸੀ, ਉਨ੍ਹਾਂ ਦੇ ਨਾਲ ਉਨ੍ਹਾਂ ਦਾ ਬੇਟਾ ਵੀ ਮੌਜੂਦ ਸੀ। ਦੋਵਾਂ ਨੇ ਹਵਾਈ ਅੱਡੇ ਤੋਂ ਬਾਹਰ ਨਿਕਲਣ ਲਈ ਗ੍ਰੀਨ ਚੈਨਲ ਦੀ ਵਰਤੋਂ ਕੀਤੀ ਸੀ, ਜਿਸ ਦਾ ਮਤਲਬ ਇਹ ਹੁੰਦਾ ਏ ਕਿ ਉਨ੍ਹਾਂ ਕੋਲ ਕੋਈ ਅਜਿਹਾ ਸਮਾਨ ਨਹੀਂ ਐ, ਜੋ ਕਸਟਮ ਡਿਪਾਰਟਮੈਂਟ ਲਈ ਚੈੱਕ ਕਰਨਾ ਜ਼ਰੂਰੀ ਹੋਵੇ ਪਰ ਐਗਜ਼ਿਟ ਗੇਟ ’ਤੇ ਡੀਆਰਆਈ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਰੋਕ ਲਿਆ। ਜਾਕੀਆ ਅਤੇ ਉਨ੍ਹਾਂ ਦੇ ਬੇਟੇ ਕੋਲ 5 ਟਰਾਲੀ ਬੈਗ, ਇਕ ਹੈਂਡ ਬੈਗ, ਇਕ ਸਿਲੰਗ ਬੈਗ ਅਤੇ ਇਕ ਨੈਕ ਪਿੱਲੋ ਸੀ। ਡਿਪਲੋਮੈਟ ਹੋਣ ਕਰਕੇ ਉਨ੍ਹਾਂ ਦੇ ਬੈਗੇਜ਼ ’ਤੇ ਕੋਈ ਟੈਗ ਜਾਂ ਮਾਰਕ ਨਹੀਂ ਲੱਗਿਆ ਹੋਇਆ। ਕਿਸੇ ਬੈਗ ਵਿਚ ਸੋਨਾ ਨਹੀਂ ਸੀ ਪਰ ਜਦੋਂ ਕਮਰੇ ਵਿਚ ਲਿਜਾ ਕੇ ਉਨ੍ਹਾਂ ਦੀ ਤਲਾਸ਼ੀ ਲਈ ਗਈ ਤਾਂ ਡਿਪਲੋਮੈਟ ਦੀ ਜੈਕੇਟ, ਲੈਗਿੰਗ, ਗੋਡਿਆਂ ਦੀ ਕੈਪ ਅਤੇ ਬੈਲਟ ਵਿਚੋਂ ਇਹ ਸਾਰਾ ਸੋਨਾ ਬਰਾਮਦ ਹੋਇਆ।
ਇਹ ਵੀ ਪੜ੍ਹੋ:
ਭਾਰਤ ਵਿੱਚ ਮੌਜੂਦ ਅਫਗਾਨਿਸਤਾਨ ਦੇ ਡਿਪਲੋਮੈਟ ਨੂੰ ਮੁੰਬਈ ਏਅਰਪੋਰਟ ਤੋਂ 25 ਕਿਲੋ ਸੋਨੇ ਦੀ ਤਸਕਰੀ ਕਰਦੇ ਹੋਏ ਫੜਿਆ ਗਿਆ ਹੈ। ‘ਟਾਈਮਜ਼ ਆਫ ਇੰਡੀਆ’ ਨੇ ਆਪਣੀ ਰਿਪੋਰਟ ’ਚ ਇਹ ਖੁਲਾਸਾ ਕੀਤਾ ਹੈ। ਰਿਪੋਰਟ ਮੁਤਾਬਕ ਅਫਗਾਨਿਸਤਾਨ ਦੀ ਕੌਂਸਲ ਜਨਰਲ ਜ਼ਕੀਆ ਵਾਰਦਕ ਦੁਬਈ ਤੋਂ ਭਾਰਤ ਵਿੱਚ 18.6 ਕਰੋੜ ਰੁਪਏ ਦੇ ਸੋਨੇ ਦੀ ਤਸਕਰੀ ਕਰਨ ਦੀ ਯੋਜਨਾ ਬਣਾ ਰਹੀ ਸੀ।
ਉਸ ਨੇ ਆਪਣੇ ਕੱਪੜਿਆਂ ਵਿੱਚ ਸੋਨੇ ਦੇ ਬਾਰ ਲੁਕਾ ਲਏ ਸਨ। ਡਿਪਲੋਮੈਟ ਨੂੰ 25 ਅਪ੍ਰੈਲ ਨੂੰ ਹਵਾਈ ਅੱਡੇ ’ਤੇ ਫੜਿਆ ਗਿਆ ਸੀ। ਹਾਲਾਂਕਿ ਹੁਣ ਇਸ ਦੀ ਜਾਣਕਾਰੀ ਸਾਹਮਣੇ ਆਈ ਹੈ। ਵਾਰਦਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਸੋਨਾ ਜ਼ਬਤ ਕਰ ਲਿਆ ਗਿਆ ਹੈ।
ਰਿਪੋਰਟ ਮੁਤਾਬਕ ਕਸਟਮ ਐਕਟ 1962 ਦੇ ਤਹਿਤ ਜੇਕਰ ਕਿਸੇ ਵਿਅਕਤੀ ਤੋਂ ਜ਼ਬਤ ਕੀਤੇ ਗਏ ਸੋਨੇ ਦੀ ਕੀਮਤ 1 ਕਰੋੜ ਰੁਪਏ ਤੋਂ ਵੱਧ ਹੈ ਤਾਂ ਉਸ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਅਪਰਾਧਿਕ ਮਾਮਲਾ ਦਰਜ ਕੀਤਾ ਜਾਂਦਾ ਹੈ। ਹਾਲਾਂਕਿ, ਵਾਰਦਕ ਕੋਲ ਅਫਗਾਨਿਸਤਾਨ ਦੁਆਰਾ ਜਾਰੀ ਡਿਪਲੋਮੈਟਿਕ ਪਾਸਪੋਰਟ ਹੈ। ਡਿਪਲੋਮੈਟਿਕ ਛੋਟ ਕਾਰਨ ਉਸ ਨੂੰ ਫਿਲਹਾਲ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
ਟਾਈਮਜ਼ ਆਫ ਇੰਡੀਆ ਨਾਲ ਗੱਲ ਕਰਦੇ ਹੋਏ ਵਾਰਦਕ ਨੇ ਕਿਹਾ, ‘ਮੈਂ ਇਨ੍ਹਾਂ ਦੋਸ਼ਾਂ ਨੂੰ ਸੁਣ ਕੇ ਹੈਰਾਨ ਹਾਂ। ਮੈਂ ਅਫਗਾਨਿਸਤਾਨ ਦੇ ਵਣਜ ਦੂਤਘਰ ਵਿੱਚ ਕੰਮ ਕਰਦੀ ਹਾਂ। ਵਰਤਮਾਨ ਵਿੱਚ, ਮੈਂ ਮੈਡੀਕਲ ਲੋੜਾਂ ਕਾਰਨ ਮੁੰਬਈ ਵਿੱਚ ਨਹੀਂ ਹਾਂ।
ਰਿਪੋਰਟ ਮੁਤਾਬਕ ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੂੰ ਆਪਣੇ ਸੂਤਰਾਂ ਰਾਹੀਂ ਇਸ ਮਾਮਲੇ ਦੀ ਜਾਣਕਾਰੀ ਮਿਲੀ ਸੀ। ਉਨ੍ਹਾਂ ਨੂੰ ਫੜਨ ਲਈ ਦਰਜਨਾਂ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ।
58 ਸਾਲਾ ਜ਼ਕੀਆ 25 ਅਪ੍ਰੈਲ ਨੂੰ ਸ਼ਾਮ ਦੀ ਫਲਾਈਟ ਰਾਹੀਂ ਆਪਣੇ ਬੇਟੇ ਨਾਲ ਮੁੰਬਈ ਪਰਤੀ ਸੀ। ਦੋਵਾਂ ਨੇ ਏਅਰਪੋਰਟ ਤੋਂ ਬਾਹਰ ਨਿਕਲਣ ਲਈ ਗ੍ਰੀਨ ਚੈਨਲ ਦੀ ਵਰਤੋਂ ਕੀਤੀ। ਇਸ ਦਾ ਮਤਲਬ ਹੈ ਕਿ ਉਨ੍ਹਾਂ ਕੋਲ ਅਜਿਹਾ ਕੋਈ ਸਾਮਾਨ ਨਹੀਂ ਹੈ, ਜਿਸ ਦੀ ਕਸਟਮ ਵਿਭਾਗ ਵੱਲੋਂ ਜਾਂਚ ਕਰਨੀ ਜ਼ਰੂਰੀ ਹੋਵੇ। ਡੀਆਰਆਈ ਅਧਿਕਾਰੀਆਂ ਨੇ ਉਨ੍ਹਾਂ ਨੂੰ ਐਗਜ਼ਿਟ ਗੇਟ ’ਤੇ ਰੋਕ ਲਿਆ।
ਜ਼ਕੀਆ ਅਤੇ ਉਸਦੇ ਪੁੱਤਰ ਕੋਲ 5 ਟਰਾਲੀ ਬੈਗ, ਇੱਕ ਹੈਂਡ ਬੈਗ, ਇੱਕ ਸਲਿੰਗ ਬੈਗ ਅਤੇ ਇੱਕ ਸਿਰਹਾਣਾ ਸੀ। ਡਿਪਲੋਮੈਟ ਹੋਣ ਕਾਰਨ ਉਸ ਦੇ ਸਮਾਨ ’ਤੇ ਕੋਈ ਟੈਗ ਜਾਂ ਨਿਸ਼ਾਨ ਨਹੀਂ ਸੀ। ਡੀਆਰਆਈ ਅਧਿਕਾਰੀਆਂ ਨੇ ਉਨ੍ਹਾਂ ਤੋਂ ਬੈਗ ਵਿੱਚ ਸੋਨੇ ਦੀ ਮੌਜੂਦਗੀ ਬਾਰੇ ਸਵਾਲ ਪੁੱਛੇ ਸਨ ਪਰ ਦੋਵਾਂ ਨੇ ਇਨ੍ਹਾਂ ਦਾਅਵਿਆਂ ਤੋਂ ਇਨਕਾਰ ਕੀਤਾ। ਇਸ ਤੋਂ ਬਾਅਦ ਉਸ ਦੇ ਬੈਗ ਦੀ ਜਾਂਚ ਕੀਤੀ ਗਈ ਤਾਂ ਉਸ ਵਿਚ ਸੋਨਾ ਨਹੀਂ ਮਿਲਿਆ।
ਮਹਿਲਾ ਡੀਆਰਆਈ ਅਧਿਕਾਰੀ ਵਾਰਦਕ ਨੂੰ ਪੁੱਛਗਿੱਛ ਅਤੇ ਤਲਾਸ਼ੀ ਲਈ ਦੂਜੇ ਕਮਰੇ ਵਿੱਚ ਲੈ ਗਈ। ਇੱਥੇ ਡਿਪਲੋਮੈਟ ਦੀ ਜੈਕੇਟ, ਲੈਗਿੰਗਸ, ਗੋਡਿਆਂ ਦੀ ਕੈਪ ਅਤੇ ਬੈਲਟ ਵਿੱਚ ਸੋਨਾ ਬਰਾਮਦ ਹੋਇਆ। ਇਸ ਵਿੱਚ 24 ਕੈਰੇਟ ਸੋਨੇ ਦੀਆਂ 25 ਬਾਰਾਂ ਸਨ ਜਿਨ੍ਹਾਂ ਦਾ ਭਾਰ 1 ਕਿਲੋਗ੍ਰਾਮ ਸੀ। ਵਾਰਦਕ ਕੋਲ ਸੋਨੇ ਨਾਲ ਸਬੰਧਤ ਕੋਈ ਦਸਤਾਵੇਜ਼ ਨਹੀਂ ਸਨ।