Begin typing your search above and press return to search.

AI ਵਿਡੀਓਜ਼ ਖ਼ਿਲਾਫ਼ SGPC ਹੋਈ ਸਖ਼ਤ

ਬਨਾਵਟੀ ਸੂਝ–ਬੂਝ ਭਾਵ ਆਰਟੀਫ਼ੀਸ਼ੀਅਲ ਇੰਟੈਲੀਜੈਂਸ–ਏਆਈ ਦੀ ਮਦਦ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀਆਂ ਵਿਡੀਓਜ਼ ਤਿਆਰ ਕਰਨ ਵਾਲ਼ਿਆਂ ਖ਼ਿਲਾਫ਼ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ

AI ਵਿਡੀਓਜ਼ ਖ਼ਿਲਾਫ਼ SGPC ਹੋਈ ਸਖ਼ਤ
X

mehtabmasih@gmail.comBy : [email protected]

  |  17 Feb 2026 1:16 PM IST

  • whatsapp
  • Telegram

ਡਿਜੀਟਲ ਅਪਰਾਧ ਰੋਕਣ ਲਈ ਸਬ–ਕਮੇਟੀ ਕਾਇਮ

ਪੰਥਕ ਮਾਹਿਰਾਂ ਵੀ ਲਈ ਜਾ ਰਹੀ ਹੈ ਰਾਇ

ਅੰਮ੍ਰਿਤਸਰ: ਬਨਾਵਟੀ ਸੂਝ–ਬੂਝ ਭਾਵ ਆਰਟੀਫ਼ੀਸ਼ੀਅਲ ਇੰਟੈਲੀਜੈਂਸ–ਏਆਈ ਦੀ ਮਦਦ ਨਾਲ ਅੰਮ੍ਰਿਤਸਰ ਸਥਿਤ ਸ੍ਰੀ ਹਰਿਮੰਦਰ ਸਾਹਿਬ ਦੀਆਂ ਵਿਡੀਓਜ਼ ਤਿਆਰ ਕਰਨ ਵਾਲ਼ਿਆਂ ਖ਼ਿਲਾਫ਼ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਨੇ ਸਖ਼ਤ ਰੁਖ਼ ਅਖ਼ਤਿਆਰ ਕਰ ਲਿਆ ਹੈ। ਬੀਤੇ ਦਿਨੀਂ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ 'ਚ ਸਕੌਰਪੀਓ ਵਿੱਚ ਬਹਿ ਕੇ ਜਾਣ ਦੀ ਵਿਡੀਓ ਵਾਇਰਲ ਹੋ ਗਈ ਸੀ। ਸ਼੍ਰੋਮਣੀ ਕਮੇਟੀ ਵੱਲੋਂ ਇਸ ਸਬੰਧੀ ਪੁਲਿਸ ਕੋਲ਼ ਸ਼ਿਕਾਇਤ ਵੀ ਦਰਜ ਕਰਵਾਈ ਗਈ ਸੀ।

ਸਾਈਬਰ ਕ੍ਰਾਈਮ ਨਾਲ਼ ਨਿਪਟਣ ਵਾਲ਼ੇ ਪੁਲਿਸ ਦੇ ਸੈੱਲ ਨੇ ਇਸ ਮਾਮਲੇ 'ਚ ਐਫ਼ਆਈਆਰ ਦਾਇਰ ਕਰ ਲਈ ਹੈ। ਉਂਝ ਪੁਲਿਸ ਸੂਤਰਾਂ ਮੁਤਾਬਕ ਇਹ ਵਾਇਰਲ ਵਿਡੀਓ ਕਾਫ਼ੀ ਪੁਰਾਣੀ ਹੈ ਤੇ ਇਸ ਖ਼ਿਲਾਫ਼ ਕੇਸ ਪਹਿਲਾਂ ਵੀ ਦਰਜ ਹੋ ਚੁੱਕਾ ਹੈ।

ਪੁਲਿਸ ਹੁਣ ਏਆਈ ਦੀ ਵਧਦੀ ਜਾ ਰਹੀ ਬੇਹਿਸਾਬ ਵਰਤੋਂ ਖ਼ਿਲਾਫ਼ ਕਾਫ਼ੀ ਗੰਭੀਰ ਹੈ। ਸ਼੍ਰੋਮਣੀ ਕਮੇਟੀ ਨੇ ਹੁਣ AI ਦੀ ਮਦਦ ਨਾਲ਼ ਬਣਾਈਆਂ ਵਿਡੀਓਜ਼ ਤੇ ਹੋਰ ਡਿਜੀਟਲ ਸਮੱਗਰੀ ਉਤੇ ਚੌਕਸ ਨਿਗਰਾਨੀ ਰੱਖਣ ਲਈ ਵਿਸ਼ੇਸ਼ ਸਬ–ਕਮੇਟੀ ਕਾਇਮ ਕੀਤੀ ਹੈ; ਜੋ ਇਸ ਗੱਲ ਉਤੇ ਤੀਖਣ ਨਜ਼ਰ ਰੱਖੇਗੀ ਕਿ ਕਿਤੇ ਸਿੱਖ ਧਰਮ ਦੀ ਪਵਿੱਤਰਤਾ ਦੀ ਉਲੰਘਣਾ ਤਾਂ ਨਹੀਂ ਹੋ ਰਹੀ।

ਪਿਛਲੇ ਵਰ੍ਹੇ ਅਕਤੂਬਰ 'ਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਮ ਕਮੇਟੀ ਦੀ ਮੀਟਿੰਗ 'ਚ ਮਤਾ ਨੰਬਰ 1002 ਤਹਿਤ AI ਨਾਲ਼ ਤਿਆਰ ਕੀਤੀਆਂ ਜਾਣ ਵਾਲ਼ੀਆਂ ਵਿਡੀਓਜ਼ ਤੇ ਹੋਰ ਡਿਜੀਟਲ ਸਮੱਗਰੀ ਉਤੇ ਨਜ਼ਰ ਰੱਖਣ ਦਾ ਫ਼ੈਸਲਾ ਕੀਤਾ ਗਿਆ ਸੀ। ਇਹ ਸਬ–ਕਮੇਟੀ ਹੁਣ AI ਨਾਲ਼ ਸਬੰਧਤ ਮਾਮਲਿਆਂ 'ਚ ਪੰਥਕ ਮਾਹਿਰਾਂ ਦੀ ਰਾਇ ਵੀ ਲੈ ਰਹੀ ਹੈ। ਭਵਿੱਖ 'ਚ ਅਜਿਹੀਆਂ ਡਿਜੀਟਲ ਅਪਰਾਧਕ ਵਾਰਦਾਤਾਂ ਨੂੰ ਰੋਕਣ ਲਈ ਕੋਈ ਠੋਸ ਕਦਮ ਚੁੱਕੇ ਜਾਣ ਉਤੇ ਵੀ ਵਿਚਾਰ–ਚਰਚਾ ਚੱਲ ਰਹੀ ਹੈ।

Next Story
ਤਾਜ਼ਾ ਖਬਰਾਂ
Share it