ਡਿਫਾਲਟਰ ਸਨਅਤੀ ਪਲਾਟ ਅਲਾਟੀਆਂ ਨੂੰ ਰਾਹਤ
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਫੋਕਲ ਪੁਆਇੰਟਾਂ ਦੇ ਉਦਯੋਗਿਕ ਪਲਾਟਾਂ ਦੇ ਡਿਫਾਲਟਰ ਅਲਾਟੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਅਲਾਟੀਆਂ ਨੂੰ ਆਪਣੇ ਪਲਾਟਾਂ ਦੀ ਉਸਾਰੀ ਮੁਕੰਮਲ ਕਰਕੇ 30 ਸਤੰਬਰ 2024 ਤੱਕ ਸ਼ੁਰੂ ਕਰਨੀ ਪਵੇਗੀ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਪਲਾਟ ਦੀ ਕੀਮਤ ਦਾ ਇੱਕ ਫੀਸਦੀ ਐਕਸਟੈਂਸ਼ਨ ਫੀਸ ਅਦਾ ਕਰਨੀ ਪਵੇਗੀ। ਇਸ […]
By : Editor (BS)
ਚੰਡੀਗੜ੍ਹ : ਪੰਜਾਬ ਸਰਕਾਰ ਨੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਥਿਤ ਫੋਕਲ ਪੁਆਇੰਟਾਂ ਦੇ ਉਦਯੋਗਿਕ ਪਲਾਟਾਂ ਦੇ ਡਿਫਾਲਟਰ ਅਲਾਟੀਆਂ ਨੂੰ ਵੱਡੀ ਰਾਹਤ ਦਿੱਤੀ ਹੈ। ਅਲਾਟੀਆਂ ਨੂੰ ਆਪਣੇ ਪਲਾਟਾਂ ਦੀ ਉਸਾਰੀ ਮੁਕੰਮਲ ਕਰਕੇ 30 ਸਤੰਬਰ 2024 ਤੱਕ ਸ਼ੁਰੂ ਕਰਨੀ ਪਵੇਗੀ। ਹਾਲਾਂਕਿ ਇਸ ਦੇ ਲਈ ਉਨ੍ਹਾਂ ਨੂੰ ਪਲਾਟ ਦੀ ਕੀਮਤ ਦਾ ਇੱਕ ਫੀਸਦੀ ਐਕਸਟੈਂਸ਼ਨ ਫੀਸ ਅਦਾ ਕਰਨੀ ਪਵੇਗੀ। ਇਸ ਦੇ ਲਈ ਉਨ੍ਹਾਂ ਨੂੰ 31 ਮਾਰਚ ਤੱਕ ਅਪਲਾਈ ਕਰਨਾ ਹੋਵੇਗਾ। ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਨਿਗਮ ਨੇ ਸਪੱਸ਼ਟ ਕੀਤਾ ਹੈ ਕਿ ਇਸ ਤੋਂ ਬਾਅਦ ਕਿਸੇ ਨੂੰ ਕੋਈ ਸਮਾਂ ਨਹੀਂ ਦਿੱਤਾ ਜਾਵੇਗਾ। ਇਸ ਦੇ ਨਾਲ ਹੀ, ਬਿਨਾਂ ਕਿਸੇ ਨੋਟਿਸ ਦੇ ਸਾਈਟ ਨੂੰ ਰੱਦ ਕਰਨ ਦੀ ਪ੍ਰਕਿਰਿਆ ਕੀਤੀ ਜਾਵੇਗੀ।
ਅੰਮ੍ਰਿਤਪਾਲ ਦੀ ਮਦਦ ਕਰਨ ਦੇ ਮਾਮਲੇ ਵਿਚ ਜੇਲ੍ਹ ਸੁਪਰਡੈਂਟ ਗ੍ਰਿਫਤਾਰ
ਜਲੰਧਰ, 8 ਮਾਰਚ, ਨਿਰਮਲ : ਅੰਮ੍ਰਿਤਪਾਲ ਸਿੰਘ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਅੰਮ੍ਰਿਤਪਾਲ ਸਿੰਘ ਅਸਾਮ ਦੀ ਜਿਸ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹੈ। ਉਥੇ ਦੇ ਸੁਪਰਡੈਂਟ ਨਿਪੇਨ ਦਾਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਇਹ ਗ੍ਰਿਫਤਾਰੀ ਕੁਝ ਦਿਨ ਪਹਿਲਾਂ ਜੇਲ੍ਹ ਵਿਚ ਖਾਲਿਸਤਾਨੀ ਹਮਾਇਤੀ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਦੇ ਕੋਲ ਤੋਂ ਮੋਬਾਈਲ ਫੋਨ, ਸਪਾਈ ਕੈਮ ਅਤੇ ਹੋਰ ਸਮਾਨ ਮਿਲਣ ਦੇ ਮਾਮਲੇ ਵਿਚ ਦਰਜ ਐਫਆਈਆਰ ਵਿਚ ਕੀਤੀ ਗਈ ਹੈ।
ਦੱਸਦੇ ਚਲੀਏ ਕਿ ਡਿਬਰੂਗੜ੍ਹ ਜੇਲ੍ਹ ਵਿਚ ਅੰਮ੍ਰਿਤਪਾਲ ਸਿੰਘ ਅਤੇ ਉਨ੍ਹਾਂ ਦੇ 11 ਸਾਥੀ ਬੰਦ ਹਨ। ਜਦ ਸਮਾਨ ਬਰਾਮਦ ਹੋਇਆ ਤਾਂ ਉਸ ਤੋਂ ਬਾਅਦ ਕਾਫੀ ਹੰਗਾਮਾ ਹੋਇਆ। ਫਿਲਹਾਲ ਅੰਮ੍ਰਿਤਪਾਲ ਭੁੱਖ ਹੜਤਾਲ ’ਤੇ ਹਨ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਮੈਂਬਰਾਂ ਦੀ ਮਦਦ ਕਰਨ ਦੇ ਇਲਜ਼ਾਮ ਵਿਚ ਸ਼ੁੱਕਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਸੂਤਰਾਂ ਤੋਂ ਪਤਾ ਚਲਿਆ ਕਿ ਜੇਲ੍ਹ ਅਧਿਕਾਰੀ ਨੂੰ ਲਾਪਰਵਾਹੀ ਦੇ ਦੋਸ਼ ਵਿਚ ਸਵੇਰੇ ਗ੍ਰਿਫਤਾਰ ਕਰ ਲਿਆ ਗਿਆ।ਫਿਲਹਾਲ ਉਸ ਕੋਲੋਂ ਡਿਬਰੂਗੜ੍ਹ ਵਿਚ ਹੀ ਪੁਛਗਿੱਛ ਕੀਤੀ ਜਾ ਰਹੀ ਹੈ। ਦੱਸਦੇ ਚਲੀਏ ਕਿ ਉਕਤ ਜੇਲ੍ਹ ਵਿਚ ਅੰਮ੍ਰਿਤਪਾਲ ਸਮੇਤ ਉਸ ਦੇ 10 ਮੈਂਬਰ ਰਹਿ ਰਹੇ ਹਨ।
ਐਸਪੀ ਡਿਬਰੂਗੜ੍ਹ ਵੀਵੀਆਰ ਰੈਡੀ ਨੇ ਕਿਹਾ ਕਿ ਅਧਿਕਾਰੀ ਦੀ ਲਾਪਰਵਾਹੀ ਕਾਰਨ ਜੇਲ੍ਹ ਵਿਚ ਇਲੈਕਟਰਾਨਿਕ ਸਮਾਨ ਪੁੱਜਿਆ। ਇਸੇ ਦੇ ਚਲਦਿਆਂ ਉਨ੍ਹਾਂ ਗ੍ਰਿਫਤਾਰ ਕੀਤਾ ਗਿਆ ਹੈ। ਐਸਪੀ ਰੈਡੀ ਨੇ ਕਿਹਾ, ਇਹ ਕੇਸ ਡਿਬਰੂਗੜ੍ਹ ਥਾਣਾ ਸਦਰ ਵਿਚ ਦਰਜ ਕੀਤਾ ਗਿਆ ਹੈ।
ਦੂਜੇ ਪਾਸੇ ਅਸਾਮ ਪੁਲਿਸ ਦੇ ਡੀਜੀਪੀ ਜੀਪੀ ਸਿੰਘ ਨੇ ਕਿਹਾ ਕਿ ਜੇਲ੍ਹ ਵਿਚ ਬੰਦ ਖਾਲਿਸਤਾਨੀ ਹਮਾਇਤੀਆਂ ’ਤੇ ਐਨਐਸਏ ਤਹਿਤ ਕਾਰਵਾਈ ਕੀਤੀ ਗਈ ਹੈ। ਐਨਐਸਏ ਸੈਲ ਵਿਚ ਹੋਣ ਵਾਲੀ ਸਰਗਰਮੀਆਂ ਦੇ ਬਾਰੇ ਵਿਚ ਜਾਣਕਾਰੀ ਮਿਲਣ ’ਤੇ ਐਨਐਸਏ ਬਲਾਕ ਦੇ ਜਨਤਕ ਖੇਤਰ ਵਿਚ ਵਧੀਕ ਸੀਸੀਟੀਵੀ ਕੈਮਰੇ ਲਗਾਏ ਗਏ ਸੀ। ਅਜਿਹੀ ਘਟਨਾਵਾਂ ਨੂੰ ਰੋਕਣ ਲਈ ਕਾਨੂੰਨੀ ਕਾਰਵਾਈ ਅਤੇ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਗ੍ਰਿਫਤਾਰ ਕੀਤੇ ਗਏ ਸੁਪਰਡੈਂਟ ਨੂੰ ਕੋਰਟ ਵਿਚ ਪੇਸ਼ ਕਰਕੇ ਰਿਮਾਂਡ ’ਤੇ ਲਿਆ ਜਾਵੇਗਾ। ਜਿਸ ਤੋ ਬਾਅਦ ਡਿਬਰੂਗੜ੍ਹ ਪੁਲਿਸ ਪੁਛਗਿੱਛ ਕਰੇਗੀ।