ਜਾਣੋ, ਰਾਠੀ ਦੇ ਕਤਲ ਪਿੱਛੇ ਕਿਹੜੇ ਗੈਂਗ ਦਾ ਹੱਥ?
ਗੁੜਗਾਓਂ, 28 ਫਰਵਰੀ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੇ ਕਤਲ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਏ ਪਰ ਹੁਣ ਇਸ ਮਾਮਲੇ ਵਿਚ ਇਕ ਵੱਡੀ ਅਪਡੇਟ ਸਾਹਮਣੇ ਆਈ ਐ, ਜਿਸ ਬਾਰੇ ਜਾਣ ਪੁਲਿਸ ਦੇ ਵੀ ਹੋਸ਼ ਉਡ ਗਏ। ਪਹਿਲਾਂ ਇਸ ਕਤਲ ਪਿੱਛੇ ਲਾਰੈਂਸ ਗੈਂਗ ਦਾ ਨਾਮ ਲਿਆ ਜਾ […]
By : Makhan Shah
ਗੁੜਗਾਓਂ, 28 ਫਰਵਰੀ : ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਵਿਚ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੇ ਕਤਲ ਦਾ ਮਾਮਲਾ ਕਾਫ਼ੀ ਗਰਮਾਇਆ ਹੋਇਆ ਏ ਪਰ ਹੁਣ ਇਸ ਮਾਮਲੇ ਵਿਚ ਇਕ ਵੱਡੀ ਅਪਡੇਟ ਸਾਹਮਣੇ ਆਈ ਐ, ਜਿਸ ਬਾਰੇ ਜਾਣ ਪੁਲਿਸ ਦੇ ਵੀ ਹੋਸ਼ ਉਡ ਗਏ। ਪਹਿਲਾਂ ਇਸ ਕਤਲ ਪਿੱਛੇ ਲਾਰੈਂਸ ਗੈਂਗ ਦਾ ਨਾਮ ਲਿਆ ਜਾ ਰਿਹਾ ਸੀ ਪਰ ਹੁਣ ਪਤਾ ਚੱਲ ਚੁੱਕਿਆ ਏ ਕਿ ਇਸ ਕਤਲ ਪਿੱਛੇ ਲਾਰੈਂਸ ਗੈਂਗ ਨਹੀਂ ਬਲਕਿ ਕਿਸੇ ਹੋਰ ਗੈਂਗ ਦਾ ਹੱਥ ਐ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਕਿਹੜੇ ਗੈਂਗ ਵੱਲੋਂ ਅਤੇ ਕਿਉਂ ਕੀਤਾ ਗਿਆ ਨਫ਼ੇ ਸਿੰਘ ਰਾਠੀ ਦਾ ਕਤਲ?
ਹਰਿਆਣਾ ਵਿਚ ਇੰਡੀਅਨ ਨੈਸ਼ਨਲ ਲੋਕ ਦਲ ਯਾਨੀ ਇਨੈਲੋ ਦੇ ਸੂਬਾ ਪ੍ਰਧਾਨ ਨਫ਼ੇ ਸਿੰਘ ਰਾਠੀ ਦੇ ਕਤਲ ਮਾਮਲੇ ’ਤੇ ਹਰਿਆਣਾ ਦੀ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ ਪਰ ਹੁਣ ਤੱਕ ਦੀ ਜਾਂਚ ਵਿਚ ਸਾਹਮਣੇ ਆਇਆ ਏ ਕਿ ਨਫੇ ਸਿੰਘ ਰਾਠੀ ਦੇ ਕਤਲ ਦੇ ਤਾਰ ਵਿਦੇਸ਼ ਵਿਚ ਬੈਠੇ ਗੈਂਗਸਟਰ ਕਪਿਲ ਉਰਫ਼ ਨੰਦੂ ਨਾਲ ਜੁੜਦੇ ਹੋਏ ਦਿਖਾਈ ਦੇ ਰਹੇ ਨੇ।
ਨੰਦੂ ਵੱਲੋਂ ਆਪਣਾ ਇਕ ਗੈਂਗ ਚਲਾਇਆ ਜਾ ਰਿਹਾ ਏ, ਜਿਸ ਦਾ ਨਾਮ ਕਰੀਬ ਇਕ ਸਾਲ ਪਹਿਲਾਂ ਦਿੱਲੀ ਵਿਚ ਹੋਏ ਭਾਜਪਾ ਆਗੂ ਦੇ ਕਤਲ ਵਿਚ ਵੀ ਸਾਹਮਣੇ ਆ ਚੁੱਕਿਆ ਏ। ਹਾਲਾਂਕਿ ਅਜੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਐ। ਝੱਜਰ ਪੁਲਿਸ ਦਾ ਕਹਿਣਾ ਏ ਕਿ ਫਿਲਹਾਲ ਕਤਲ ਵਿਚ ਗੈਂਗਸਟਰ ਸਮੇਤ ਕਿਸੇ ਵੀ ਐਂਗਲ ਨੂੰ ਨਾਕਾਰਿਆ ਨਹੀਂ ਜਾ ਸਕਦਾ।
ਮੀਡੀਆ ਰਿਪੋਰਟਾਂ ਮੁਤਾਬਕ ਦਿੱਲੀ ਦੇ ਦੁਆਰਕਾ ਜ਼ਿਲ੍ਹੇ ਵਿਚ ਪੈਂਦੇ ਨਜ਼ਫ਼ਗੜ੍ਹ ਇਲਾਕੇ ਦੇ ਨੰਦਾ ਇਨਕਲੇਵ ਦਾ ਰਹਿਣ ਵਾਲਾ ਕਪਿਲ ਸਾਂਗਵਾਨ ਉਰਫ਼ ਉਰਫ਼ ਨੰਦੂ ਆਪਣੇ ਵੱਡੇ ਭਰਾ ਜੋਤੀ ਸਾਂਗਵਾਨ ਉਰਫ਼ ਬਾਬਾ ਦੇ ਅਪਰਾਧਿਕ ਰਿਕਾਰਡ ਕਰਕੇ ਕਾਫ਼ੀ ਗੁੱਸੇ ਵਾਲਾ ਬਣ ਗਿਆ। ਸ਼ੁਰੂਆਤੀ ਪੜ੍ਹਾਈ ਉਸ ਨੇ ਦਿੱਲੀ ਦੇ ਹੀ ਵਿਕਾਸਪੁਰੀ ਦੇ ਸਕੂਲ ਤੋਂ ਕੀਤੀ, ਫਿਰ 12ਵੀਂ ਪੂਰੀ ਕਰਕੇ ਉਹ ਹੋਟਲ ਮੈਨੇਜਮੈਂਟ ਕਰਨ ਲਈ ਗੁਰੂਗ੍ਰਾਮ ਦੇ ਮਾਨੇਸਰ ਸਥਿਤ ਐਮਿਟੀ ਯੂਨੀਵਰਸਿਟੀ ਵਿਚ ਪੜ੍ਹਨ ਲੱਗਿਆ ਪਰ ਇਸ ਦੌਰਾਨ ਸਾਲ 2014 ਵਿਚ ਉਸ ਦੀ ਜ਼ਿੰਦਗੀ ਵਿਚ ਉਸ ਸਮੇਂ ਨਵਾਂ ਮੋੜ ਆ ਗਿਆ ਜਦੋਂ ਉਸ ਦੀ ਦਿੱਲੀ ਦੇ ਛਾਵਲਾ ਇਲਾਕੇ ਵਿਚ ਕਿਸੇ ਨਾਲ ਲੜਾਈ ਹੋ ਗਈ।
ਪੁਲਿਸ ਨੇ ਨੰਦੂ ’ਤੇ ਆਰਮਜ਼ ਐਕਟ ਅਤੇ ਝਗੜੇ ਦਾ ਕੇਸ ਦਰਜ ਕਰ ਦਿੱਤਾ, ਜਿਸ ਤੋਂ ਬਾਅਦ ਉਸ ਨੂੰ ਜੇਲ੍ਹ ਵੀ ਹੋ ਗਈ। ਜੇਲ੍ਹ ਤੋਂ ਆ ਕੇ ਉਹ ਛੋਟੀਆਂ ਮੋਟੀਆਂ ਵਾਰਦਾਤਾਂ ਕਰਨ ਲੱਗ ਪਿਆ, ਜਦਕਿ ਉਸ ਦਾ ਵੱਡਾ ਭਰਾ ਜੋਤੀ ਸਾਂਗਵਾਨ ਪਹਿਲਾਂ ਹੀ ਕਈ ਵੱਡੇ ਅਪਰਾਧਾਂ ਕਾਰਨ ਜੇਲ੍ਹ ਵਿਚ ਬੰਦ ਸੀ। ਨੰਦੂ ਦੇ ਭਰਾ ਜੋਤੀ ਸਾਂਗਵਾਨ ਦਾ ਉਸ ਸਮੇਂ ਸਭ ਤੋਂ ਵੱਡਾ ਦੁਸ਼ਮਣ ਦੂਜਾ ਗੈਂਗਸਟਰ ਮਨਜੀਤ ਮਾਹਲ ਸੀ। ਮਨਜੀਤ ਮਾਹਲ ਦੇ ਸ਼ੂਟਰ ਮੰਨੇ ਜਾਂਦੇ ਨਫ਼ੇ ਉਰਫ਼ ਮੰਤਰੀ ਨੇ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਸਾਲ 2015 ਵਿਚ ਜੋਤੀ ਬਾਬਾ ਦੇ ਜੀਜੇ ਸੁਨੀਲ ਉਰਫ਼ ਡਾਕਟਰ ਦਾ ਕਤਲ ਕਰ ਦਿੱਤਾ।
ਖ਼ਬਰਾਂ ਇਹ ਵੀ ਸਾਹਮਣੇ ਆਈਆਂ ਕਿ ਉਸ ਸਮੇਂ ਜੇਲ੍ਹ ਵਿਚ ਬੰਦ ਜੋਤੀ ਬਾਬਾ ਨੇ ਆਪਣੇ ਛੋਟੇ ਭਰਾ ਕਪਿਲ ਸਾਂਗਵਾਨ ਯਾਨੀ ਨੰਦੂ ਨੂੰ ਜੀਜੇ ਦੀ ਮੌਤ ਦਾ ਬਦਲਾ ਲੈਣ ਲਈ ਕਿਹਾ ਸੀ ਅਤੇ ਫਿਰ ਨੰਦੂ ਨੇ ਨਫ਼ੇ ਦੇ ਪਿਤਾ ਹਰੀ ਕਿਸ਼ਨ ਦਾ ਕਤਲ ਕਰ ਦਿੱਤਾ ਸੀ। ਉਸ ਦੀ ਭੈਣ ਅਤੇ ਮਾਂ ’ਤੇ ਵੀ ਹਮਲਾ ਕਰ ਦਿੱਤਾ ਸੀ। ਇੱਥੇ ਹੀ ਬਸ ਨਹੀਂ, ਅਗਲੇ ਸਾਲ 2016 ਵਿਚ ਉਸ ਨੇ ਜੀਜੇ ਦੇ ਕਤਲ ਵਿਚ ਸ਼ਾਮਲ ਦੂਜੇ ਮੁਲਜ਼ਮ ਧਰਮੇਂਦਰ ਦੇ ਪਿਤਾ ਵਿਨੋਦ ਨੂੰ ਵੀ ਮਾਰ ਦਿੱਤਾ।
ਇਸ ਤੋਂ ਵੀ ਹੋਰ ਅੱਗੇ ਵਧਦਿਆਂ ਨੰਦੂ ਨੇ ਸਾਲ 2017 ਵਿਚ ਗੈਂਗਸਟਰ ਮਨਜੀਤ ਮਾਹਲ ਦੇ ਪਿਤਾ ਦਾ ਵੀ ਕਤਲ ਕਰਵਾ ਦਿੱਤਾ, ਜਿਸ ਤੋਂ ਬਾਅਦ ਪੁਲਿਸ ਨੇ ਨੰਦੂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਜੇਲ੍ਹ ਵਿਚ ਰਹਿੰਦਿਆਂ ਹੀ ਦੋਵੇਂ ਭਰਾਵਾਂ ਨੇ ਆਪਣਾ ਖ਼ੁਦ ਦਾ ਗੈਂਗ ਬਣਾ ਲਿਆ ਅਤੇ ਫਿਰ ਦਿੱਲੀ, ਹਰਿਆਣਾ ਵਿਚ ਕਈ ਵਾਰਦਾਤਾਂ ਕਰਵਾਈਆਂ।
ਕਰੀਬ ਦੋ ਸਾਲ ਬਾਅਦ ਯਾਨੀ ਸਾਲ 2019 ਵਿਚ,,, ਜੋਤੀ ਬਾਬਾ ਅਤੇ ਨੰਦੂ ਦੋਵੇਂ ਹੀ ਆਪਣੀ ਮਾਂ ਦੇ ਅਪਰੇਸ਼ਨ ਦੇ ਬਹਾਨੇ ਜੇਲ੍ਹ ਤੋਂ ਪੈਰੋਲ ਲੈ ਕੇ ਬਾਹਰ ਆਏ ਪਰ ਉਸ ਤੋਂ ਬਾਅਦ ਵਾਪਸ ਜੇਲ੍ਹ ਵਿਚ ਨਹੀਂ ਪਰਤੇ। ਅਗਲੇ ਸਾਲ 2020 ਵਿਚ ਦਿੱਲੀ ਪੁਲਿਸ ਨੇ ਜੋਤੀ ਬਾਬਾ ਨੂੰ ਗੁਜਰਾਤ ਤੋਂ ਗ੍ਰਿਫ਼ਤਾਰ ਕਰ ਲਿਆ ਪਰ ਨੰਦੂ ਪੁਲਿਸ ਦੀ ਪਕੜ ਵਿਚ ਨਹੀਂ ਆ ਸਕਿਆ। ਫਿਰ ਖ਼ਬਰਾਂ ਇਹ ਆਈਆਂ ਕਿ ਕਪਿਲ ਸਾਂਗਵਾਨ ਉਰਫ਼ ਨੰਦੂ ਵਿਦੇਸ਼ ਭੱਜ ਗਿਆ ਏ, ਜਿਸ ਤੋਂ ਬਾਅਦ ਪੁਲਿਸ ਨੇ ਉਸ ’ਤੇ ਦੋ ਲੱਖ ਰੁਪਏ ਦਾ ਇਨਾਮ ਰੱਖਿਆ ਅਤੇ ਰੈੱਡ ਕਾਰਨਰ ਨੋਟਿਸ ਵੀ ਜਾਰੀ ਕਰਵਾਇਆ।
ਫਿਲਹਾਲ ਕਪਿਲ ਸਾਂਗਵਾਨ ਉਰਫ਼ ਨੰਦੂ ਬਾਰੇ ਵਿਚ ਪਤਾ ਚੱਲਿਆ ਏ ਕਿ ਉਹ ਯੂਕੇ ਵਿਚ ਬੈਠਾ ਹੋਇਆ ਏ। ਪਿਛਲੇ ਸਾਲ ਜੋ ਦਿੱਲੀ ਵਿਚ ਭਾਜਪਾ ਨੇਤਾ ਸੁਰੇਂਦਰ ਮਟਿਆਲਾ ਦਾ ਕਤਲ ਹੋਇਆ ਸੀ, ਉਸ ਵਿਚ ਨੰਦ ਦਾ ਹੀ ਨਾਮ ਸਾਹਮਣੇ ਆਇਆ ਸੀ, ਜਿਸ ਨੇ ਯੂਕੇ ਵਿਚ ਬੈਠ ਕੇ ਇਸ ਕਤਲ ਦੀ ਯੋਜਨਾ ਬਣਾਈ ਸੀ ਅਤੇ ਅਪਣੇ ਗੁਰਗਿਆਂ ਜ਼ਰੀਏ ਵਾਰਦਾਤ ਨੂੰ ਅੰਜ਼ਾਮ ਦਿੱਤਾ। ਹੁਣ ਨਫੇ ਸਿੰਘ ਰਾਠੀ ਦੇ ਮਾਮਲੇ ਵਿਚ ਵੀ ਨੰਦੂ ਗੈਂਗ ਦੀ ਸ਼ਮੂਲੀਅਤ ਦੀ ਜਾਂਚ ਕੀਤੀ ਜਾ ਰਹੀ ਐ।