ਜਵਾਨ ਪੁੱਤ ਤੁਰ ਗਿਆ ਜਹਾਨੋਂ, ਮਾਪੇ ਕਰ ਰਹੇ ਹੁਣ ਤੱਕ ਇਨਸਾਫ ਦੀ ਉਡੀਕ
ਅੰਮ੍ਰਿਤਸਰ ਦੇ ਫ਼ਤਹਿਗੜ੍ਹ ਚੂੜੀਆਂ ਰੋਡ 'ਤੇ ਸਮਾਇਲ ਇਨਕਲੇਵ ਵਿੱਖੇ ਪਿੱਛਲੇ ਦਿਨੀਂ ਇਕ 22 ਸਾਲਾਂ ਨੋੌਜਵਾਨ ਦੀ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ। ਘਟਨਾ 12 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਹੁਣ ਹਤਾਸ਼ ਹੋ ਕੇ ਮ੍ਰਿਤਕ ਲਵਪ੍ਰੀਤ ਦੇ ਪਿਤਾ ਵੱਲੋਂ ਇਨਸ਼ਾਫ ਦੀ ਗੁਹਾਰ ਲਗਾਉਦਿਆ ਕਮਿਸ਼ਨਰ ਪੁਲਿਸ ਨੂੰ ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ।

ਅੰਮ੍ਰਿਤਸਰ , ਕਵਿਤਾ: ਅੰਮ੍ਰਿਤਸਰ ਦੇ ਫ਼ਤਹਿਗੜ੍ਹ ਚੂੜੀਆਂ ਰੋਡ 'ਤੇ ਸਮਾਇਲ ਇਨਕਲੇਵ ਵਿੱਖੇ ਪਿੱਛਲੇ ਦਿਨੀਂ ਇਕ 22 ਸਾਲਾਂ ਨੋੌਜਵਾਨ ਦੀ ਕੁਝ ਨੌਜਵਾਨਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤੀ ਸੀ। ਘਟਨਾ 12 ਅਪ੍ਰੈਲ ਦੀ ਦੱਸੀ ਜਾ ਰਹੀ ਹੈ। ਹੁਣ ਹਤਾਸ਼ ਹੋ ਕੇ ਮ੍ਰਿਤਕ ਲਵਪ੍ਰੀਤ ਦੇ ਪਿਤਾ ਵੱਲੋਂ ਇਨਸ਼ਾਫ ਦੀ ਗੁਹਾਰ ਲਗਾਉਦਿਆ ਕਮਿਸ਼ਨਰ ਪੁਲਿਸ ਨੂੰ ਦੋਸ਼ੀਆ ਖਿਲਾਫ ਸਖਤ ਕਾਰਵਾਈ ਕਰਨ ਦੀ ਅਪੀਲ ਕੀਤੀ ਗਈ ਹੈ। ਮਾਪਿਆਂ ਦਾ ਕਹਿਣਾ ਹੈ ਕਿ ਸਾਨੂੰ ਕੁਝ ਵੀ ਪਤਾ ਨਹੀਂ ਲੱਗ ਰਿਹਾ ਕਿ ਪੁਲਿਸ ਕਾਰਵਾਈ ਕਰ ਵੀ ਰਹੀ ਹੈ ਕਿ ਨਹੀਂ। ਅੱਕੇ ਹੋਏ ਮਾਪਿਆਂ ਨੇ ਕਿਹਾ ਹੈ ਕਿ ਜੇਕਰ ਕਾਰਵਾਈ ਨਹੀਂ ਕੀਤੀ ਗਈ, ਸਾਨੂੰ ਇਨਸਾਫ ਨਹੀਂ ਦਵਾਇਆ ਗਿਆ ਤਾਂ ਅਸੀਂ ਵੱਡੇ ਪਧਰ ਤੇ ਧਰਨਾ ਪ੍ਰਦਰਸ਼ਨ ਕਰਾਂਗੇ।
ਮ੍ਰਿਤਕ ਲਵਪ੍ਰੀਤ ਦੇ ਪਿਤਾ ਨੇ ਦੱਸਿਆ ਉਨ੍ਹਾਂ ਦਾ ਬੇਟਾ ਸਲੂਨ ਦਾ ਕੰਮ ਕਰਦਾ ਸੀ ਜੋ ਕਿ ਰਾਤ ਕੰਮ ਤੋ ਵਾਪਿਸ ਆ ਰਿਹਾ ਸੀ ਜਿਸਨੂੰ ਕੁਝ ਨੌਜਵਾਨਾਂ ਵੱਲੋਂ ਰੇਕੀ ਕਰਨ ਉਪਰੰਤ ਘੇਰ ਕੇ ਗੋਲੀਆਂ ਮਾਰੀਆਂ ਗਈਆਂ। ਜਿਸਦੀ ਸੀਸੀਟੀਵੀ ਵੀਡਿਓ ਵੀ ਪੁਲੀਸ ਨੂੰ ਦਿਤੀ ਗਈ ਹੈ। ਪਰ ਪੁਲਿਸ ਵੱਲੋਂ ਕੋਈ ਵੀ ਬਣਦੀ ਕਾਰਵਾਈ ਨਹੀ ਕੀਤੀ ਜਾ ਰਹੀ।
ਇਸ ਮੌਕੇ ਆਲ ਇੰਡੀਆ ਹਿੰਦੁ ਸੰਘਰਸ਼ ਕਮੇਟੀ ਦੇ ਰਾਸ਼ਟਰੀ ਜਰਨਲ ਸੈਕਟਰੀ ਰਜਤ ਮਦਾਨ ਅਤੇ ਰਾਸ਼ਟਰੀ ਪ੍ਰਧਾਨ, ਸਚਿਨ ਮਹਿਰਾ ਨੇ ਕਿਹਾ ਕਿ ਅਸੀਂ ਇਸ ਪੀੜਤ ਪਰਿਵਾਰ ਨੂੰ ਇਨਸਾਫ ਦਿਵਾਉਣ ਦੇ ਲਈ ਉਨ੍ਹਾਂ ਦੇ ਨਾਲ ਖੜੇ ਹਾਂ ਇਸ ਨੂੰ ਲੈਕੇ ਅਸੀਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਜੀ ਨੂੰ ਵੀ ਅਪੀਲ ਕਰਦੇ ਹਾਂ ਕਿ ਇਸ ਪੀੜਤ ਪਰਿਵਾਰ ਨੂੰ ਇਨਸਾਫ ਦਿੱਤਾ ਜਾਵੇ। ਨਹੀਂ ਤੇ 24 ਘੰਟੇ ਤੋਂ ਬਾਅਦ ਅਸੀਂ ਭੰਡਾਰੀ ਪੁੱਲ ਨੂੰ ਜਾਮ ਕਰਾਂਗੇ।
ਬੀਤੇ ਦਿਨੀਂ ਪੁਰਾਣੀ ਰੰਜਿਸ਼ ਤਹਿਤ ਕੁਝ ਨੌਜਵਾਨਾਂ ਵੱਲੋਂ ਲਵਪ੍ਰੀਤ ਸਿੰਘ ਉਰਫ ਲਵ ਨੂੰ ਪੰਜ ਛੇ ਦੇ ਕਰੀਬ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਜਿਸ ਤਹਿਤ ਮਾਪੇ ਹੁਣ ਇਨਸਾਫ ਦੀ ਗੁਰਾਹ ਲਗਾ ਰਹੇ ਹਨ। ਹੁਣ ਦੇਖਮਾ ਹੋਵੇਗਾ ਕਿ ਕਦੋਂ ਤੱਕ ਇਨ੍ਹਾਂ ਮਾਪਿਆਂ ਨੂੰ ਇਨਸਾਫ ਮਿਲੇਗਾ।