ਇਸ ਡਾਕਖ਼ਾਨੇ 'ਚ ਕਿਉਂ ਵਰ੍ਹਿਆ ਥੱਪੜਾਂ ਦਾ ਮੀਂਹ?
ਕੋਈ ਕੰਮ ਵਾਸਤੇ ਜਦੋਂ ਅਸੀਂ ਸਰਕਾਰੀ ਦਫ਼ਤਰ ਦਾ ਰੁਖ਼ ਕਰਦੇ ਹਾਂ ਤਾਂ ਉੱਥੇ ਜਾਕੇ ਅਸੀਂ ਕੰਮ ਕਰਨ 'ਚ ਹੁੰਦੀ ਦੇਰੀ ਤੇ ਲਗਰਜ਼ੀ ਬਾਰੇ ਵਾਕਿਫ਼ ਤਾਂ ਹੋ ਹੀ ਜਾਂਦੇ ਹਾਂ,ਬੇਸ਼ੱਕ ਇਹ ਵਰਤਾਰਾ ਸਾਰੇ ਸਰਕਾਰੀ ਦਫ਼ਤਰਾਂ 'ਚ ਨਹੀਂ ਪਰ ਬਹੁਤਿਆਂ 'ਚ ਹੈ ਇਸਤੋਂ ਮੁਨਕਰ ਹੋਇਆ ਨਹੀਂ ਜਾ ਸਕਦਾ।ਕਈ ਵਾਰੀ ਤਾਂ ਇਸ ਸਭ ਦੇ ਦੌਰਾਨ ਸਾਨੂੰ ਸਰਕਾਰੀ ਕਰਮਚਾਰੀ ਆਪਸ ਦੇ ਵਿੱਚ ਬਹਿਸਦੇ ਵੀ ਨਜ਼ਰ ਆਉਂਦੇ ਨੇ ਤੇ ਕਈ ਵਾਰੀ ਇਹ ਬਹਿਸ ਕੰਮ ਕਰਵਾਉਣ ਗਏ ਲੋਕਾਂ ਨਾਲ ਵੀ ਹੁੰਦੀ ਅਸੀਂ ਵੇਖੀ ਹੋਵੇਗੀ।

By : Makhan shah
ਗੁਰਾਇਆ, (ਸੁਖਵੀਰ ਸਿੰਘ ਸ਼ੇਰਗਿੱਲ): ਕੋਈ ਕੰਮ ਵਾਸਤੇ ਜਦੋਂ ਅਸੀਂ ਸਰਕਾਰੀ ਦਫ਼ਤਰ ਦਾ ਰੁਖ਼ ਕਰਦੇ ਹਾਂ ਤਾਂ ਉੱਥੇ ਜਾਕੇ ਅਸੀਂ ਕੰਮ ਕਰਨ 'ਚ ਹੁੰਦੀ ਦੇਰੀ ਤੇ ਲਗਰਜ਼ੀ ਬਾਰੇ ਵਾਕਿਫ਼ ਤਾਂ ਹੋ ਹੀ ਜਾਂਦੇ ਹਾਂ,ਬੇਸ਼ੱਕ ਇਹ ਵਰਤਾਰਾ ਸਾਰੇ ਸਰਕਾਰੀ ਦਫ਼ਤਰਾਂ 'ਚ ਨਹੀਂ ਪਰ ਬਹੁਤਿਆਂ 'ਚ ਹੈ ਇਸਤੋਂ ਮੁਨਕਰ ਹੋਇਆ ਨਹੀਂ ਜਾ ਸਕਦਾ।ਕਈ ਵਾਰੀ ਤਾਂ ਇਸ ਸਭ ਦੇ ਦੌਰਾਨ ਸਾਨੂੰ ਸਰਕਾਰੀ ਕਰਮਚਾਰੀ ਆਪਸ ਦੇ ਵਿੱਚ ਬਹਿਸਦੇ ਵੀ ਨਜ਼ਰ ਆਉਂਦੇ ਨੇ ਤੇ ਕਈ ਵਾਰੀ ਇਹ ਬਹਿਸ ਕੰਮ ਕਰਵਾਉਣ ਗਏ ਲੋਕਾਂ ਨਾਲ ਵੀ ਹੁੰਦੀ ਅਸੀਂ ਵੇਖੀ ਹੋਵੇਗੀ।
ਇਹ ਖ਼ਬਰ ਵੀ ਇਸੇ ਤਰੀਕੇ ਦੀ ਹੈ ਜਿਸਦੇ ਵਿੱਚ ਇੱਕ ਡਾਕਖ਼ਾਨਾ ਜੰਗ ਦਾ ਮੈਦਾਨ ਬਣਿਆ ਦੱਸਿਆ ਜਾ ਰਿਹਾ ਹੈ,ਜਿੱਥੇ ਇਸ ਡਾਕਖ਼ਾਨੇ ਦੇ ਦੋ ਕਰਮਚਾਰੀਆਂ ਦੇ ਵਲੋਂ ਜਿੱਥੇ ਇੱਕ-ਦੂਜੇ ਦੇ ਥੱਪੜ ਤੱਕ ਮਾਰ ਦਿੱਤੇ ਗਏ ਉੱਥੇ ਹੀ ਸਾਰੇ ਸਟਾਫ਼ ਦੇ ਸਾਹਮਣੇ ਗੰਦੀਆਂ ਗਾਲ੍ਹਾਂ ਵੀ ਕੱਢੀਆਂ ਗਈਆਂ।ਇਸਦਾ ਕਾਰਨ ਇਹ ਸੀ ਕਿ ਇੱਕ ਦੂਜੇ ਦੀ ਸਹਾਇਤਾ ਕਰਨ 'ਚ ਆਪਣਾ ਘਾਟਾ ਮਹਿਸੂਸ ਕਰਨਾ।
ਸੌਖੇ ਸ਼ਬਦਾਂ 'ਚ ਸਮਝਣ ਦੀ ਕੋਸ਼ਿਸ਼ ਕਰੀਏ ਤਾਂ ਮਾਮਲਾ ਗੁਰਾਇਆ ਡਾਕਖ਼ਾਨੇ ਦਾ ਹੈ ਜਿੱਥੇ 2 ਕਰਮਚਾਰੀਆਂ ਦੇ ਵਲੋਂ ਇੱਕ ਦੂਸਰੇ ਨਾਲ ਗੁੱਥਮਗੁੱਥੀ ਹੋਇਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਨੋਜ ਕੁਮਾਰ ਨੇ ਦੱਸਿਆ ਉਸ ਦੀ ਲੁਧਿਆਣੇ ਤੋਂ ਇਥੇ ਪੋਸਟਿੰਗ ਹੋਈ ਹੈ, ਗੋਰਾਇਆ ਵਿਚ ਪੋਸਟਰ ਅਸਿਸਟੈਂਟ ਮਾਰਕੀਟਿੰਗ ਐਗਜ਼ੀਕਿਊਟਿਵ ਰਿਲੇਸ਼ਨਸ਼ਿਪ, ਪਾਰਟੀਆਂ ਨਾਲ ਵਿਜ਼ਿਟ ਕਰਨਾ ਮੇਰਾ ਕੰਮ ਹੈ, ਮੈਂ ਪਾਰਟੀਆਂ ਨਾਲ ਮਾਰਕੀਟ ’ਚ ਵਿਜ਼ਿਟ ਕਰਕੇ ਦਫ਼ਤਰ ਵਿਚ ਪਹੁੰਚਿਆ, ਕਿਸੇ ਕਸਟਮਰ ਨੇ ਮੈਨੂੰ ਫੋਨ ਕੀਤਾ ਕਿ ਉਸ ਨੇ ਵਿਦੇਸ਼ ’ਚ ਪਾਰਸਲ ਭੇਜਣਾ ਹੈ।ਮੈਨੂੰ ਰੇਟ ਦੱਸੋ, ਉਸ ਰੇਟ ਵਾਸਤੇ ਸ਼ੋਭਿਤ, ਜੋਕਿ ਪੀ. ਏ. ਐੱਮ. ਪੀ. ਸੀਮ ’ਤੇ ਲੱਗਾ ਹੋਇਆ, ਮੈਂ ਉਸ ਕੋਲ ਗਿਆ ਕਿਹਾ ਕਿ ਮੈਨੂੰ ਰੇਟ ਦੱਸਦੇ ਪਰ ਸ਼ੋਭਿਤ ਨੇ ਮੈਨੂੰ ਇਗਨੋਰ ਕਰ ਦਿੱਤਾ।
ਮੈਂ ਫਿਰ ਕਿਹਾ ਕਿ ਕਸਟਮਰ ਲਾਈਨ ’ਤੇ ਹੈ, ਉਹ ਬੰਦਾ ਕਹਿੰਦਾ ਕਿ ਮੈਂ ਤੇਰੇ ਹਿਸਾਬ ਨਾਲ ਕੰਮ ਨਹੀਂ ਕਰਨਾ, ਤੂੰ ਮੇਰਾ ਕੋਈ ਇੰਚਾਰਜ ਨਹੀਂ ਲੱਗਿਆ ਹੈ। ਕਸਟਮਰ ਮੇਰੇ ਲਾਈਨ ’ਤੇ ਸੀ, ਕਸਟਮਰ ਨੇ ਫੋਨ ਕੱਟ ਦਿੱਤਾ ਤਾਂ ਮੈਨੂੰ ਬੇਇਜ਼ਤੀ ਮਹਿਸੂਸ ਹੋਈ। ਮੈਂ ਉਸ ਨੂੰ ਕਿਹਾ ਕਿ ਤੂੰ ਆਪਣਾ ਕੰਮ ਟਾਈਮ ’ਤੇ ਖ਼ਤਮ ਕਰ ਲਿਆ ਕਰ, ਜਿਸ ਤੋਂ ਬਾਅਦ ਉਸ ਨੇ ਮਹਿਲਾ ਸਟਾਫ਼ ਅਤੇ ਸਾਡੇ ਐੱਸ. ਪੀ. ਵੀ ਮੌਜੂਦ ਸੀ, ਦੇ ਸਾਹਮਣੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤਾ ਅਤੇ ਹੱਥੋਪਾਈ ਵੀ ਕੀਤੀ। ਇਸ ਕਰਕੇ ਮੈਨੂੰ ਮੌਕੇ ’ਤੇ ਪੁਲਸ ਬੁਲਾਉਣੀ ਪਈ।
ਹੁਣ ਇਹਨਾਂ ਦੋਹਾਂ ਕਰਮਚਾਰੀਆਂ 'ਚ ਹੋਇਆ ਕਲੇਸ਼ ਤਾਂ ਸ਼ਾਇਦ ਸੁਲਝ ਵੀ ਜਾਵੇ ਪਰ ਜਿਹੜੇ ਲੋਕ ਉਸ ਵਕਤ ਇਸ ਡਾਕਖ਼ਾਨੇ 'ਚ ਮੌਜੂਦ ਸਨ ਉਹਨਾਂ ਦੇ ਮਨਾ 'ਚ ਪਿਆ ਇਸ ਕਲੇਸ਼ ਨੂੰ ਦੇਖ ਕੇ ਪ੍ਰਭਾਵ ਸ਼ਾਇਦ ਕਦੇ ਵੀ ਨਹੀਂ ਸੁਲਝੇਗਾ ਤੇ ਸਰਕਾਰੀ ਦਫ਼ਤਰਾਂ 'ਚ ਇਸ ਤਰੀਕੇ ਦੇ ਮਹੌਲ ਹੋਣ ਦੀ ਗੱਲ ਇੱਕ ਵਾਰੀ ਫਿਰ ਆਪਣੀ ਪੁਸ਼ਟੀ ਇਸ ਘਟਨਾ ਦੇ ਨਾਲ ਕਰਵਾਉਂਦੀ ਨਜ਼ਰ ਆ ਰਹੀ ਹੈ


