ਪੰਜ ਮੈਂਬਰੀ ਕਮੇਟੀ ’ਚ ਕੌਣ ਬੋਲ ਰਿਹਾ ਸੁਖਬੀਰ ਦੀ ਬੋਲੀ? ਵਿਗੜ ਜਾਣੀ ਸੀ ਖੇਡ!
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਡੈਲੀਗੇਟ ਇਜਲਾਸ ਰਾਹੀਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਪੰਥਕ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ। ਇਜਲਾਸ ਵਿਚ ਭਾਵੇਂ ਹਾਲੇ ਕੁੱਝ ਦਿਨ ਬਾਕੀ ਨੇ ਪਰ ਇਸ ਤੋਂ ਪਹਿਲਾਂ ਹੀ ਖੜਕਾ ਦੜਕਾ ਹੋਣਾ ਸ਼ੁਰੂ ਹੋ ਗਿਆ ਏ। ਸੁਣਨ ਵਿਚ ਆ ਰਿਹਾ ਏ ਕਿ ਪੰਜ ਮੈਂਬਰੀ ਕਮੇਟੀ ਵਾਲੇ ਸੁਖਬੀਰ ਬਾਦਲ ਦੀ ਬੋਲੀ ਬੋਲਣ ਲੱਗ ਪਏ ਸੀ,

By : Makhan shah
ਚੰਡੀਗੜ੍ਹ : ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ 11 ਅਗਸਤ ਨੂੰ ਡੈਲੀਗੇਟ ਇਜਲਾਸ ਰਾਹੀਂ ਪ੍ਰਧਾਨ ਦੀ ਚੋਣ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਪੰਥਕ ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਐ। ਇਜਲਾਸ ਵਿਚ ਭਾਵੇਂ ਹਾਲੇ ਕੁੱਝ ਦਿਨ ਬਾਕੀ ਨੇ ਪਰ ਇਸ ਤੋਂ ਪਹਿਲਾਂ ਹੀ ਖੜਕਾ ਦੜਕਾ ਹੋਣਾ ਸ਼ੁਰੂ ਹੋ ਗਿਆ ਏ। ਸੁਣਨ ਵਿਚ ਆ ਰਿਹਾ ਏ ਕਿ ਪੰਜ ਮੈਂਬਰੀ ਕਮੇਟੀ ਵਾਲੇ ਸੁਖਬੀਰ ਬਾਦਲ ਦੀ ਬੋਲੀ ਬੋਲਣ ਲੱਗ ਪਏ ਸੀ,,, ਪਰ ਬੀਬੀ ਜਗੀਰ ਕੌਰ ਨੇ ਅਜਿਹਾ ਹਲੂਣਾ ਦਿੱਤਾ ਕਿ ਸਭ ਦੇ ਹੋਸ਼ ਟਿਕਾਣੇ ਆ ਗਏ!
ਵੀਡੀਓ ਦੇਖੋ ਅਤੇ ਹਮਦਰਦ ਟੀਵੀ ਨੂੰ SUBSCRIBE ਕਰੋ :
ਦਰਅਸਲ ਪੰਜ ਮੈਂਬਰੀ ਕਮੇਟੀ ਵਾਲੇ ਕਈ ਆਗੂ ਇਕ ਬਹੁਤ ਵੱਡੀ ਗ਼ਲਤੀ ਕਰਨ ਜਾ ਰਹੇ ਸੀ, ਜਿਸ ਨੂੰ ਮੌਕੇ ’ਤੇ ਹੀ ਦੱਬ ਦਿੱਤਾ ਗਿਆ, ਜਿਸ ਨਾਲ ਹੁਣ 11 ਅਗਸਤ ਨੂੰ ਹੋਣ ਵਾਲੇ ਇਜਲਾਸ ਵਿਚ ਕੁੱਝ ਅਜਿਹਾ ਨਜ਼ਾਰਾ ਦੇਖਣ ਨੂੰ ਮਿਲੇਗਾ, ਜੋ ਪੰਜਾਬ ਦੀ ਅਵਾਮ ਨੇ ਸ਼ਾਇਦ ਕਈ ਦਹਾਕਿਆਂ ਤੋਂ ਨਹੀਂ ਦੇਖਿਆ। ਸੋ ਆਓ ਤੁਹਾਨੂੰ 11 ਅਗਸਤ ਨੂੰ ਹੋਣ ਵਾਲੇ ਇਜਲਾਸ ਦੀ ਇਸ ਵੱਡੀ ਅਪਡੇਟ ਤੋਂ ਜਾਣੂ ਕਰਵਾਓਨੇ ਆਂ, ਜਿਸ ਨੇ ਸੁਖਬੀਰ ਧੜੇ ਨੂੰ ਵੀ ਭਾਜੜਾਂ ਪਾ ਦਿੱਤੀਆਂ ਨੇ।
ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਬਣਾਈ ਗਈ ਪੰਜ ਮੈਂਬਰੀ ਕਮੇਟੀ ਵੱਲੋਂ ਭਾਵੇਂ 11 ਅਗਸਤ ਨੂੰ ਡੈਲੀਗੇਟ ਇਜਲਾਸ ਜ਼ਰੀਏ ਪ੍ਰਧਾਨ ਦੀ ਚੋਣ ਕੀਤੀ ਜਾਣੀ ਐ,, ਪਰ ਇਸ ਤੋਂ ਪਹਿਲਾਂ ਹੀ ਅੰਦਰਖ਼ਾਤੇ ਵੱਡੀ ਸਿਆਸਤ ਸ਼ੁਰੂ ਹੋ ਗਈ ਐ,, ਜਿਸ ਦੀ ਅਸਰ ਬਾਹਰੀ ਤੌਰ ’ਤੇ ਵੀ ਦਿਖਾਈ ਦੇਣ ਲੱਗ ਪਿਆ ਹੈ। ਪ੍ਰਧਾਨਗੀ ਲਈ ਪਹਿਲਾਂ ਚਾਰ ਨਾਵਾਂ ਦੀ ਚਰਚਾ ਚੱਲ ਰਹੀ ਸੀ, ਜਿਨ੍ਹਾਂ ਵਿਚੋਂ ਮਨਪ੍ਰੀਤ ਸਿੰਘ ਇਆਲੀ ਤਾਂ ਪਹਿਲਾਂ ਹੀ ਇਹ ਆਖ ਚੁੱਕੇ ਨੇ ਕਿ ਉਨ੍ਹਾਂ ਦਾ ਨਾਮ ਪ੍ਰਧਾਨਗੀ ਲਈ ਨਾ ਵਿਚਾਰਿਆ ਜਾਵੇ,,, ਦੂਜਾ ਨਾਮ ਸੁਰਜੀਤ ਸਿੰਘ ਰੱਖੜਾ ਦਾ ਲਿਆ ਜਾ ਰਿਹਾ ਸੀ, ਉਂਝ ਆਪਣੇ ਬਿਆਨਾਂ ਵਿਚ ਉਹ ਵੀ ਇਹੀ ਆਖ ਰਹੇ ਨੇ ਕਿ ਉਹ ਪ੍ਰਧਾਨਗੀ ਦੀ ਦੌੜ ਵਿਚ ਬਿਲਕੁਲ ਨਹੀਂ, ਉਹ ਸਿਰਫ਼ ਤੇ ਸਿਰਫ਼ ਅਕਾਲੀ ਦਲ ਦੀ ਮਜ਼ਬੂਤੀ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਰਵਉਚਤਾ ਬਰਕਰਾਰ ਰੱਖਣ ਲਈ ਕੰਮ ਕਰ ਰਹੇ ਨੇ।
ਇਸ ਤੋਂ ਇਲਾਵਾ ਗਿਆਨੀ ਹਰਪ੍ਰੀਤ ਸਿੰਘ ਦੇ ਨਾਂ ਦੀ ਚਰਚਾ ਨੇ ਵੀ ਕਾਫ਼ੀ ਜ਼ੋਰ ਫੜਿਆ ਹੋਇਆ ਸੀ,,, ਪਰ ਉਨ੍ਹਾਂ ਨੇ ਵੀ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਪ੍ਰਧਾਨਗੀ ਦੀ ਦੌੜ ਤੋਂ ਪਾਸੇ ਕਰ ਲਿਆ ਅਤੇ ਬੀਬੀ ਸਤਵੰਤ ਕੌਰ ਦੇ ਨਾਮ ਨੂੰ ਅੱਗੇ ਰੱਖ ਦਿੱਤਾ। ਮਸਲੇ ਦੀ ਸਮਝ ਰੱਖਣ ਵਾਲੇ ਕੁੱਝ ਲੋਕਾਂ ਦਾ ਕਹਿਣਾ ਏ ਕਿ ਇਹ ਸਭ ਕੁੱਝ ਸੋਚ ਸਮਝ ਕੇ ਕੀਤਾ ਜਾ ਰਿਹਾ ਏ ਤਾਂ ਜੋ ਸਾਰੀ ਕਹਾਣੀ ਨੂੰ ਬੀਬੀ ਸਤਵੰਤ ਕੌਰ ’ਤੇ ਲਿਆ ਕੇ ਖੜ੍ਹਾ ਕੀਤਾ ਜਾ ਸਕੇ,,, ਪਰ ਹੁਣ ਉਨ੍ਹਾਂ ਦੇ ਨਾਮ ਨੂੰ ਲੈ ਕੇ ਵੀ ਨਵਾਂ ਬਿਖੇੜਾ ਖੜ੍ਹਾ ਹੋ ਚੁੱਕਿਆ ਏ।
ਇਹ ਵੀ ਦੇਖੋ : ਵੀਡੀਓ ਦੇਖੋ ਅਤੇ ਹਮਦਰਦ ਟੀਵੀ ਨੂੰ SUBSCRIBE ਕਰੋ :
ਤੁਸੀਂ ਸੋਚਦੇ ਹੋਵੋਗੇ ਕਿ ਬੀਬੀ ਸਤਵੰਤ ਕੌਰ ਸਿੱਖ ਕੌਮ ਦੇ ਮਹਾਨ ਸ਼ਹੀਦ ਦੀ ਬੇਟੀ ਹੋਵੇ,,, ਉਸ ਦੇ ਨਾਂ ’ਤੇ ਬਿਖੇੜਾ ਕਿਵੇਂ ਹੋ ਗਿਆ? ਸੋ ਇਹ ਤੁਹਾਨੂੰ ਅੱਗੇ ਜਾ ਕੇ ਦੱਸਾਂਗੇ,,, ਪਹਿਲਾਂ ਪੰਜ ਮੈਂਬਰੀ ਕਮੇਟੀ ਦੀ ਮੀਟਿੰਗ ਵਿਚ ਜੋ ਕੁੱਝ ਹੋਇਆ, ਉਸ ਦੇ ਅਸਲ ਪਹਿਲੂਆਂ ’ਤੇ ਝਾਤ ਮਾਰਾਂਗੇ। ਦਰਅਸਲ ਮੀਟਿੰਗ ਦੌਰਾਨ ਕੁੱਝ ਆਗੂ ਕਥਿਤ ਤੌਰ ’ਤੇ ‘ਸੁਖਬੀਰ ਬਾਦਲ ਦੀ ਬੋਲੀ’ ਬੋਲਣ ਲੱਗ ਪਏ ਸੀ, ਜਿਸ ਕਰਕੇ ਬੀਬੀ ਜਗੀਰ ਕੌਰ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਪਹੁੰਚ ਗਿਆ।
ਇਹ ਸਮਝੋ,,, ਜੇਕਰ ਬੀਬੀ ਜਗੀਰ ਕੌਰ ਹੰਗਾਮਾ ਨਾ ਕਰਦੀ ਤਾਂ ਪੰਜ ਮੈਂਬਰੀ ਕਮੇਟੀ ਦੀਆਂ ਪੱਕੀਆਂ ਪਕਾਈਆਂ ਜਲੇਬੀਆਂ ’ਤੇ ਰੇਤਾ ਪੈ ਜਾਣਾ ਸੀ,,, ਜਿਸ ਦੇ ਕਾਰਟੂਨ ਬਣਾ ਕੇ ਵੀ ਸੋਸ਼ਲ ਮੀਡੀਆ ’ਤੇ ਵਾਇਰਲ ਕੀਤੇ ਜਾ ਰਹੇ ਨੇ। ਮੌਜੂਦਾ ਸਮੇਂ ਪੰਜ ਮੈਂਬਰੀ ਕਮੇਟੀ ਸਹੀ ਲੀਹ ’ਤੇ ਚਲਦੀ ਜਾ ਰਹੀ ਐ,, ਜਿਸ ਨੇ ਸੁਖਬੀਰ ਬਾਦਲ ਦੀ ਵੀ ਨੀਂਦ ਉਡਾ ਕੇ ਰੱਖ ਦਿੱਤੀ ਐ,,, ਸੁਖਬੀਰ ਬਾਦਲ ਦੀ ਮੁਆਫ਼ੀ ਵੀ ਉਸੇ ਬੇਚੈਨੀ ਦਾ ਨਤੀਜਾ ਕਿਹਾ ਜਾ ਸਕਦਾ ਏ।
ਦਰਅਸਲ ਮੀਟਿੰਗ ਵਿਚ ਚਰਚਾ ਚੱਲ ਰਹੀ ਸੀ ਕਿ ਕਿਸੇ ਇਕ ਆਗੂ ਦੇ ਨਾਂਅ ’ਤੇ ਸਹਿਮਤੀ ਬਣਾ ਲਈ ਜਾਵੇ ਅਤੇ ਫਿਰ ਉਸ ਨੂੰ ਪ੍ਰਧਾਨ ਬਣਾਇਆ ਜਾਵੇ,,, ਇਹ ਗੱਲ ਹੋਣ ਦੀ ਦੇਰ ਸੀ ਕਿ ਬੀਬੀ ਨੇ ਮੀਟਿੰਗ ਵਿਚ ਗਾਹ ਪਾ ਦਿੱਤਾ ਕਿ ਜੇ ਇੰਝ ਹੀ ਪ੍ਰਧਾਨ ਥਾਪਣੇ ਆਂ, ਤਾਂ ਫੇਰ ਸਾਡੇ ਵਿਚ ਅਤੇ ਸੁਖਬੀਰ ਬਾਦਲ ਵਿਚ ਫ਼ਰਕ ਕੀ ਰਹਿ ਗਿਆ? ਬੇਸ਼ੱਕ ਪੰਜਾਬ ਦੇ ਲੋਕਾਂ ਵੱਲੋਂ ਸੋਸ਼ਲ ਮੀਡੀਆ ’ਤੇ ਬੀਬੀ ਸਤਵੰਤ ਕੌਰ ਦੇ ਨਾਂਅ ਨੂੰ ਕਾਫ਼ੀ ਅੱਗੇ ਕਰਨ ਦੀ ਗੱਲ ਆਖੀ ਜਾ ਰਹੀ ਐ,, ਪਰ ਜੇਕਰ ਪੰਜ ਮੈਂਬਰੀ ਕਮੇਟੀ ਨੇ ਬਾਦਲ ਅਕਾਲੀ ਦਲ ਵਾਂਗ ਉਨ੍ਹਾਂ ਦਾ ਨਾਂ ਪੰਜਾਬ ਦੇ ਲੋਕਾਂ ’ਤੇ ਥੋਪਿਆ ਤਾਂ ਇਹ ਛੋਟੀ ਜਿਹੀ ਗ਼ਲਤੀ ਪੰਜ ਮੈਂਬਰੀ ਕਮੇਟੀ ਦੀ ਬਣੀ ਬਣਾਈ ਖੇਡ ਵਿਗਾੜ ਸਕਦੀ ਐ।
ਇਹ ਵੀ ਦੇਖੋ : ਵੀਡੀਓ ਦੇਖੋ ਅਤੇ ਹਮਦਰਦ ਟੀਵੀ ਨੂੰ SUBSCRIBE ਕਰੋ :
ਭਾਵੇਂ ਜ਼ਿਆਦਾ ਨਾ ਸਹੀ,,, ਪਰ ਇਸ ਦਾ ਗ਼ਲਤ ਪ੍ਰਭਾਵ ਜ਼ਰੂਰ ਜਾਵੇਗਾ। ਪੰਜ ਮੈਂਬਰੀ ਕਮੇਟੀ ਨੂੰ ਇਸ ਸਮੇਂ ਫੂਕ ਫੂਕ ਕੇ ਕਦਮ ਰੱਖਣ ਦੀ ਲੋੜ ਐ, ਕਿਉਂਕਿ ਉਸ ਦੀਆਂ ਗਤੀਵਿਧੀਆਂ ’ਤੇ ਹਰੇਕ ਸਿਆਸੀ ਪਾਰਟੀ ਅਤੇ ਪੰਥਕ ਜਥੇਬੰਦੀਆਂ ਵੱਲੋਂ ਤਿੱਖੀ ਨਜ਼ਰ ਰੱਖੀ ਜਾ ਰਹੀ ਐ। ਦਲ ਖ਼ਾਲਸਾ ਦੇ ਆਗੂ ਭਾਈ ਕੰਵਰਵਾਲ ਸਿੰਘ ਦਾ ਕਹਿਣਾ ਏ ਕਿ ਬੇਸ਼ੱਕ ਬੀਬੀ ਸਤਵੰਤ ਕੌਰ ਬਹੁਤ ਸਤਿਕਾਰਤ ਨੇ,, ਪਰ ਜੇਕਰ ਇਸੇ ਤਰ੍ਹਾਂ ਲੋਕਾਂ ’ਤੇ ਪ੍ਰਧਾਨ ਦਾ ਨਾਂਅ ਥੋਪਣਾ ਸੀ ਤਾਂ ਫਿਰ ਪੰਜ ਮੈਂਬਰੀ ਕਮੇਟੀ ਵਾਲਿਆਂ ਵਿਚ ਸੁਖਬੀਰ ਬਾਦਲ ਤੋਂ ਵੱਖਰਾ ਕੀ ਹੋਵੇਗਾ?
ਉਧਰ ਬੀਬੀ ਜਗੀਰ ਕੌਰ ਨੂੰ ਇੰਝ ਜਾਪਦਾ ਏ ਕਿ ਸੁਖਬੀਰ ਬਾਦਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਜ਼ਰੀਏ ਖੇਡ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਏ,,, ਉਨ੍ਹਾਂ ਨੇ ਸੁਖਬੀਰ ਬਾਦਲ ਦੀ ਹੱਥ ਜੋੜ ਕੇ ਕੀਤੀ ਗਈ ਅਪੀਲ ਨੂੰ ਵੀ ਨਾਕਾਰ ਦਿੱਤਾ, ਜਿਸ ਵਿਚ ਉਨ੍ਹਾਂ ਨੇ ਸਾਰੇ ਨਾਰਾਜ਼ ਆਗੂਆਂ ਨੂੰ ਵਾਪਸ ਮਾਂ ਪਾਰਟੀ ਵਿਚ ਸ਼ਾਮਲ ਹੋਣ ਲਈ ਕਿਹਾ ਸੀ। ਬੀਬੀ ਨੇ ਇੱਥੋਂ ਤੱਕ ਆਖ ਦਿੱਤਾ ਕਿ ਅਸਲ ਅਕਾਲੀ ਦਲ ਸਾਡੇ ਕੋਲ ਹੈ, ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਮੁਤਾਬਕ ਪ੍ਰਧਾਨ ਦੀ ਚੋਣ ਕਰਨ ਜਾ ਰਿਹਾ ਏ।
ਦੱਸ ਦਈਏ ਕਿ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲ ਰਹੀ ਐ ਕਿ 11 ਅਗਸਤ ਨੂੰ ਹੋਣ ਵਾਲੇ ਇਜਲਾਸ ਵਿਚ ਹੁਣ ਕਿਸੇ ਇਕ ਆਗੂ ਦਾ ਨਾਂਅ ਨਹੀਂ ਥੋਪਿਆ ਜਾਵੇਗਾ ਬਲਕਿ ਲੰਬੇ ਸਮੇਂ ਮਗਰੋਂ ਲੋਕਤੰਤਰੀ ਤਰੀਕੇ ਨਾਲ ਪ੍ਰਧਾਨ ਦੀ ਚੋਣ ਹੁੰਦੀ ਦਿਖਾਈ ਦੇਵੇਗੀ। ਇਹ ਵੀ ਕਿਹਾ ਜਾ ਰਿਹਾ ਏ ਕਿ ਤਿੰਨ ਤੋਂ ਚਾਰ ਦੇ ਕਰੀਬ ਆਗੂ ਪ੍ਰਧਾਨਗੀ ਦੀ ਚੋਣ ਲੜ ਸਕਦੇ ਨੇ ਅਤੇ ਜਿਸ ਆਗੂ ਨੂੰ ਜ਼ਿਆਦਾ ਵੋਟ ਮਿਲਣਗੇ, ਉਹ ਪ੍ਰਧਾਨ ਬਣੇਗਾ।
ਸੋ ਤੁਹਾਡਾ ਇਸ ਨੂੰ ਲੈ ਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ


