ਕਦੋਂ ਤੇ ਕਿਵੇਂ ਰੁਕੇਗਾ ਪੰਜਾਬ-ਹਿਮਾਚਲ ਦਾ ਮਸਲਾ?
ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਨਾਲ ਇਸ ਵਕਤ ਚਲਦੇ ਵਿਵਾਦ 'ਚ ਆਏ ਦਿਨ ਕੁਝ ਨਾ ਕੁਝ ਐਸਾ ਵਾਪਰੀ ਜਾ ਰਿਹਾ ਹੈ ਜਿਸਦੇ ਨਾਲ ਇਹ ਮਾਮਲਾ ਹੋਰ ਤੂਲ ਫੜਦਾ ਨਜ਼ਰ ਆਉਂਦੈ ਤੇ ਇਸ ਮਾਮਲੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਉਸ ਤਰੀਕੇ ਆ ਅਸਰ ਕਰਦਿਆਂ ਦਿਖਾਲ਼ੀ ਨਹੀਂ ਦਿੰਦੀਆਂ।ਗੱਲ ਸ਼ੁਰੂ ਹੁੰਦੀ ਹੈ ਪੰਜਾਬ 'ਚੋਂ ਹਿਮਾਚਲ ਗਏ ਉਹਨਾਂ ਨੌਜਵਾਨਾਂ ਦੇ ਮੋਟਰਸਾਇਕਲਾਂ 'ਤੇ ਲੱਗੇ ਝੰਡਿਆਂ ਨੂੰ ਉਤਾਰਨ ਤੋਂ ਜਿਸਨੂੰ ਉਤਾਰਿਆ ਵੀ ਗਿਆ ਤੇ ਪੈਰਾਂ 'ਚ ਲਤਾੜਿਆ ਵੀ ਗਿਆ।

ਚੰਡੀਗੜ੍ਹ (ਸੁਖਵੀਰ ਸ਼ੇਰਗਿੱਲ) : ਪੰਜਾਬ ਦੇ ਗੁਆਂਢੀ ਸੂਬੇ ਹਿਮਾਚਲ ਪ੍ਰਦੇਸ਼ ਦੇ ਨਾਲ ਇਸ ਵਕਤ ਚਲਦੇ ਵਿਵਾਦ 'ਚ ਆਏ ਦਿਨ ਕੁਝ ਨਾ ਕੁਝ ਐਸਾ ਵਾਪਰੀ ਜਾ ਰਿਹਾ ਹੈ ਜਿਸਦੇ ਨਾਲ ਇਹ ਮਾਮਲਾ ਹੋਰ ਤੂਲ ਫੜਦਾ ਨਜ਼ਰ ਆਉਂਦੈ ਤੇ ਇਸ ਮਾਮਲੇ ਨੂੰ ਰੋਕਣ ਦੀਆਂ ਕੋਸ਼ਿਸ਼ਾਂ ਉਸ ਤਰੀਕੇ ਆ ਅਸਰ ਕਰਦਿਆਂ ਦਿਖਾਲ਼ੀ ਨਹੀਂ ਦਿੰਦੀਆਂ।ਗੱਲ ਸ਼ੁਰੂ ਹੁੰਦੀ ਹੈ ਪੰਜਾਬ 'ਚੋਂ ਹਿਮਾਚਲ ਗਏ ਉਹਨਾਂ ਨੌਜਵਾਨਾਂ ਦੇ ਮੋਟਰਸਾਇਕਲਾਂ 'ਤੇ ਲੱਗੇ ਝੰਡਿਆਂ ਨੂੰ ਉਤਾਰਨ ਤੋਂ ਜਿਸਨੂੰ ਉਤਾਰਿਆ ਵੀ ਗਿਆ ਤੇ ਪੈਰਾਂ 'ਚ ਲਤਾੜਿਆ ਵੀ ਗਿਆ।
ਜਿਨ੍ਹਾਂ ਲੋਕਾਂ ਦੇ ਵਲੋਂ ਇਹ ਝੰਡੇ ਉਤਾਰੇ ਗਏ ਉਹਨਾਂ ਦੀ ਦਲੀਲ ਸੀ ਕਿ ਇਹ ਤਾਂ ਉਤਾਰੇ ਗਏ ਨੇ ਕਿਉਂਕਿ ਇਹਨਾਂ ਝੰਡਿਆਂ ਦੇ ਉੱਪਰ ਦੇਸ਼ ਵਿਰੋਧੀ ਗਤੀਵਿਧੀਆਂ ਕਰਨ ਵਾਲੇ ਲੋਕਾਂ ਦੀ ਤਸਵੀਰ ਹੈ ਜਿਸਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ।
ਇਸ ਸਭ ਦੇ ਰੋਸ 'ਚ ਪੰਜਾਬ ਦੇ ਹੁਸ਼ਿਆਰਪੁਰ ਜ਼ਿਲੇ 'ਚ ਹਿਮਾਚਲ ਦੀਆਂ ਬੱਸਾਂ 'ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੀਆਂ ਤਸਵੀਰਾਂ ਵਾਲੇ ਪੋਸਟਰ ਚਿਪਕਾ ਦਿੱਤੇ ਜਾਂਦੇ ਨੇ ਤੇ ਕੁਝ ਸਿੱਖ ਜਥੇਬੰਦੀਆਂ ਦੇ ਵਲੋਂ ਇਹ ਐਲਾਨ ਵੀ ਕੀਤਾ ਜਾਂਦਾ ਹੈ ਕਿ ਜੇਕਰ ਭਿੰਡਰਾਵਾਲੇ ਦੀਆਂ ਤਸਵੀਰਾਂ ਦਾ ਹਿਮਾਚਲ 'ਚ ਜੇਕਰ ਵਿਰੋਧ ਹੋਵੇਗਾ ਤਾਂ ਅਸੀਂ ਪੰਜਾਬ 'ਚ ਆਉਣ ਵਾਲੀ ਹਰ ਬੱਸ 'ਤੇ ਇਹ ਸਟਿੱਕਰ ਲਾਵਾਂਗੇ।
ਮੋਹਾਲੀ ਦੇ ਖਰੜ ਇਲਾਕੇ 'ਚ ਇੱਕ ਬੱਸ 'ਤੇ ਹਮਲਾ ਹੋਣ ਦੀ ਖ਼ਬਰ ਵੀ ਇਸੇ ਸਭ ਦੇ ਵਿਚਾਲੇ ਆਉਂਦੀ ਹੈ,ਜਿਸਦੇ ਹਮਲਾਵਰਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।
ਇਸ ਸਾਰੇ ਮਸਲੇ ਆ ਸੇਕ ਹਰਿਆਣੇ ਵਾਲੇ ਪਾਸੇ ਵੀ ਗਿਆ ਉੱਥੇ ਵੀ ਇੱਕ ਹਿੰਦੂ ਜਥੇਬੰਦੀ ਦੇ ਵਲੋਂ ਭਾਰਤ ਮਾਤਾ ਦੇ ਪੋਸਟਰ ਪੰਜਾਬ ਦੀਆਂ ਬੱਸਾਂ 'ਤੇ ਲਾ ਦਿੱਤੇ ਗਏ ਤੇ ਹੁਣ ਇਸ ਸਭ ਤੋਂ ਬਾਅਦ ਪੰਜਾਬ 'ਚ ਗੁਰੂ ਨਗਰੀ ਵਜੋਂ ਜਾਣੇ ਜਾਂਦੇ ਸ਼ਹਿਰ ਅੰਮ੍ਰਿਤਸਰ ਦੇ ਵਿਚ ਬੱਸ ਅੱਡੇ 'ਤੇ ਖੜੀਆਂ ਹਿਮਾਚਲ ਦੀਆਂ ਬੱਸਾਂ 'ਤੇ ਕਿਸੇ ਦੇ ਵਲੋਂ ਖਾਲਿਸਤਾਨ ਦੇ ਨਾਅਰੇ ਲਿਖੇ ਗਏ ਨੇ ਤੇ 6 ਬੱਸਾਂ ਦੇ ਸ਼ੀਸ਼ੇ ਵੀ ਤੋੜੇ ਗਏ ਹਨ।
ਹੁਣ ਵੱਡਾ ਸਵਾਲ ਇਹ ਹੈ ਕਿ ਇਹ ਚਲਦਾ ਵਿਵਾਦ ਰੁਕੇਗਾ ਕਿਵੇਂ ?
ਇਸ ਚਲਦੇ ਵਿਵਾਦ ਆ ਕੌਣ ਹੱਲ ਕਰਵਾ ਸਕੇਗਾ ?
ਜਾਂ ਫਿਰ ਦੋਵਾਂ ਸੂਬਿਆਂ ਦੇ ਲੋਕਾਂ ਨੂੰ ਆਪ ਮੁਹਾਰੇ ਇਸ ਮੁੱਦੇ ਨੂੰ ਵਧਣ ਤੋਂ ਰੋਕਣਾ ਚਾਹੀਦਾ ਹੈ ?
ਸਰਕਾਰਾਂ ਦੋਵੇ ਸੂਬਿਆਂ ਦੀਆਂ ਵਲੋਂ ਲੋੜੀਂਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ ਕਹਿਕੇ ਪੱਲ੍ਹਾ ਝਾੜਿਆ ਜਾ ਰਿਹਾ ਹੈ ਤੇ ਕੁਝ ਐਸੇ ਲੋਕਾਂ ਦੇ ਵਲੋਂ ਇਸ ਮੌਕੇ ਆ ਫ਼ਾਇਦਾ ਚੁੱਕ ਕੇ ਪੰਜਾਬ ਤੇ ਹਿਮਾਚਲ ਦਾ ਮਹੌਲ,ਸ਼ਾਂਤੀ ਤੇ ਆਪਸੀ ਭਾਈਚਾਰੇ ਨੂੰ ਭੰਗ ਨਾ ਕਰ ਦਿੱਤਾ ਜਾਵੇ ਇਹ ਫਿਕਰ ਇਨਸਾਨੀਅਤ ਪਸੰਦ ਲੋਕਾਂ ਨੂੰ ਜ਼ਰੂਰ ਸਤਾ ਰਿਹਾ ਹੈ।