ਕਾਂਗਰਸ ਅਤੇ ਆਪਣੇ ਪੁੱਤ ਦੀ ਰੈਲੀ 'ਤੇ ਆਹ ਕੀ ਬੋਲ ਗਏ ਰਾਣਾ ਗੁਰਜੀਤ
ਜਿਥੇ ਇਕ ਪਾਸੇ ਲੁਧਿਆਣਾ ਪੱਛਮੀ 'ਚ ਜਿਮਨੀ ਚੋਣ ਨੂੰ ਲੈਕੇ ਜਿਥੇ ਸਿਆਸਤ 'ਚ ਭਖੀ ਹੋਈ ਹੈ। ਓਥੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੀ ਆਪਸੀ ਥੜੇਬਾਜੀ ਖੁਲਕੇ ਪੰਜਾਬ ਦੀ ਅਬਾਮ ਦੇ ਸਾਹਮਣੇ ਆ ਰਹੀ ਹੈ। ਜਿਥੇ 5 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ 'ਚ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਇਕ ਪਰਿਵਰਤਨ ਰੈਲੀ ਕੀਤੀ ਗਈ ਜਿਥੇ ਵੱਡੀ ਗਿਣਤੀ ਪੰਜਾਬ ਕਾਂਗਰਸ ਦੇ ਲੀਡਰ ਪਹੁੰਚੇ

ਕਪੂਰਥਲਾ (ਵਿਵੇਕ ਕੁਮਾਰ): ਜਿਥੇ ਇਕ ਪਾਸੇ ਲੁਧਿਆਣਾ ਪੱਛਮੀ 'ਚ ਜਿਮਨੀ ਚੋਣ ਨੂੰ ਲੈਕੇ ਜਿਥੇ ਸਿਆਸਤ 'ਚ ਭਖੀ ਹੋਈ ਹੈ। ਓਥੇ ਦੂਸਰੇ ਪਾਸੇ ਪੰਜਾਬ ਕਾਂਗਰਸ ਦੀ ਆਪਸੀ ਥੜੇਬਾਜੀ ਖੁਲਕੇ ਪੰਜਾਬ ਦੀ ਅਬਾਮ ਦੇ ਸਾਹਮਣੇ ਆ ਰਹੀ ਹੈ। ਜਿਥੇ 5 ਅਪ੍ਰੈਲ ਨੂੰ ਸੁਲਤਾਨਪੁਰ ਲੋਧੀ 'ਚ ਪੰਜਾਬ ਕਾਂਗਰਸ ਦੇ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਵਲੋਂ ਇਕ ਪਰਿਵਰਤਨ ਰੈਲੀ ਕੀਤੀ ਗਈ ਜਿਥੇ ਵੱਡੀ ਗਿਣਤੀ ਪੰਜਾਬ ਕਾਂਗਰਸ ਦੇ ਲੀਡਰ ਪਹੁੰਚੇ ਉਧਰ ਦੂਸਰੇ ਕਾਂਗਰਸ ਦੇ ਹੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੇ ਬੇਟੇ ਰਾਣਾ ਇੰਦਰਪ੍ਰਤਾਪ ਸਿੰਘ ਦੇ ਵਲੋਂ ਆਪਣੀ ਵੱਖਰੀ ਰੈਲੀ ਕੀਤੀ ਗਈ ਜਿਸ ਰੈਲੀ 'ਚ ਨਵਤੇਜ ਸਿੰਘ ਚੀਮਾ ਸਮੇਤ ਕਈ ਵੱਡੇ ਕਾਂਗਰਸ ਆਗੂਆਂ 'ਤੇ ਸਵਾਲ ਚੁਕੇ ਗਏ।ਜਿਸ ਤੋਂ ਬਾਅਦ ਅੱਜ ਇਸ ਮਸਲੇ 'ਤੇ ਰਾਣਾ ਗੁਰਜੀਤ ਸਿੰਘ ਵਲੋਂ ਆਪਣੀ ਪ੍ਰਤੀਕਿਰਿਆ ਸਾਂਝੀ ਕੀਤੀ ਗਈ ਹੈ।
ਮੀਡੀਆ ਨਾਲ ਗੱਲਬਾਤ ਕਰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਓਹਨਾ ਨੂੰ ਪਤਾ ਲਗਾ ਹੈ ਕਿ ਕਾਂਗਰਸ ਦੀ ਰੈਲੀ ਵਾਲੇ ਦਿਨ ਹੀ ਉਹਨਾਂ ਦੇ ਪੁੱਤਰ ਰਾਣਾ ਇੰਦਰਪ੍ਰਤਾਪ ਨੇ ਰੈਲੀ ਕੀਤੀ ਹੈ ਜੋ ਕਿ ਗਲਤ ਗੱਲ ਹੈ ਇਹ ਨਹੀਂ ਸੀ ਹੋਣਾ ਚਾਹੀਦਾ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਰਾਣਾ ਇੰਦਰਪ੍ਰਤਾਪ ਵੀ ਕਾਂਗਰਸ ਦਾ ਹੀ ਹੈ। ਰਾਣਾ ਇੰਦਰ ਪ੍ਰਤਾਪ ਵਲੋਂ ਚੋਣਾਂ ਦੇ ਵਿਚ ਕੁਲਬੀਰ ਸਿੰਘ ਜ਼ੀਰਾ ਦੀ ਮੱਦਦ ਕੀਤੀ ਗਈ ਅਤੇ ਉਹ ਹਮੇਸ਼ਾ ਕਿ ਮਸਲਿਆਂ 'ਚ ਕਾਂਗਰਸ ਦਾ ਸਾਥ ਦੇ ਚੁੱਕਾ ਹੈ। ਇਸ ਦੇ ਨਾਲ ਹੀ ਓਹਨਾ ਕਿਹਾ ਕਿ ਇਹ ਐਨੀ ਵੱਡੀ ਗੱਲ ਨਹੀਂ ਹੈ।
ਇਸ ਦੇ ਨਾਲ ਹੀ ਰਾਣਾ ਗੁਰਜੀਤ ਵਲੋਂ ਕਿਸਾਨਾਂ ਨੂੰ ਮੱਕੀ 'ਤੇ ਐਮਐਸਪੀ ਦੇਣ ਦਾ ਐਲਾਨ ਕੀਤਾ ਗਿਆ ਹੈ ਜਿਸ ਨੂੰ ਲੈਕੇ ਵਿਰੋਧੀਆਂ ਸਮੇਤ ਪੰਜਾਬ ਕਾਂਗਰਸ ਦੇ ਆਪਣੇ ਹੀ ਕਈ ਆਗੂਆਂ ਵਲੋਂ ਇਸ ਐਲਾਨ ਨੂੰ ਲੈਕੇ ਸਵਾਲ ਖੜੇ ਕੀਤੇ ਜਾ ਰਹੇ ਨੇ। ਜਿਸ ਦਾ ਜਵਾਬਾਂ ਦਿੰਦੇ ਹੋਏ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਮੈ ਕੇਂਦਰ ਤੇ ਪੰਜਾਬ ਸਰਕਾਰ ਨੂੰ ਜਗਾਉਣ ਲਈ ਇਹ ਐਲਾਨ ਕੀਤਾ ਹੈ ਕਿ ਮੈ ਕਿਸਾਨਾਂ ਨੂੰ ਝੋਨੇ ਦਾ ਬਦਲ ਦੇ ਰਿਹਾ ਹੈ ਅਤੇ ਜੇ ਮੈ ਕਿਸਾਨਾਂ ਨੂੰ ਐਮਐਸਪੀ ਦੇ ਸਕਦਾ ਹਾਂ ਤਾਂ ਸਰਕਾਰ ਕਿਸਾਨਾਂ ਨੂੰ ਕਿਉਂ ਨਹੀਂ ਦੇ ਰਹੀਆਂ।