ਪੰਜਾਬ ਦੇ ਮੌਸਮ ਨੇ ਡਰਾਏ ਕਿਸਾਨ
ਪੰਜਾਬ ਦੇ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗ਼ਰਮੀ ਨੇ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ।ਤਾਪਮਾਨ ਆਏ ਦਿਨ ਡਿਗਰੀ ਡਰ ਡਿਗਰੀ ਉੱਪਰ ਜਾਂਦਾ ਦਿਖਾਲ਼ੀ ਦੇ ਰਿਹਾ ਸੀ ਤੇ ਲੋਕਾਂ ਦੇ ਵਲੋਂ ਹਾਏ ਗਰਮੀ-ਹਾਏ ਗਰਮੀ ਕਹਿਣਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ,ਪਰ ਬੀਤੇ ਕੱਲ੍ਹ ਤੋਂ ਪੰਜਾਬ 'ਚ ਬਦਲੇ ਮੌਸਮ ਦੇ ਮਿਜ਼ਾਜ਼ ਨੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਪੈਂਦੀ ਤਪਦੀ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰੇ ਮੁਰਝਾਏ ਫ਼ਿਰਦੇ ਨੇ

ਚੰਡੀਗੜ੍ਹ,(ਸੁਖਵੀਰ ਸਿੰਘ ਸ਼ੇਰਗਿੱਲ): ਪੰਜਾਬ ਦੇ ਵਿੱਚ ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਹੀ ਗ਼ਰਮੀ ਨੇ ਆਪਣੇ ਜੌਹਰ ਦਿਖਾਉਣੇ ਸ਼ੁਰੂ ਕਰ ਦਿੱਤੇ ਸਨ।ਤਾਪਮਾਨ ਆਏ ਦਿਨ ਡਿਗਰੀ ਡਰ ਡਿਗਰੀ ਉੱਪਰ ਜਾਂਦਾ ਦਿਖਾਲ਼ੀ ਦੇ ਰਿਹਾ ਸੀ ਤੇ ਲੋਕਾਂ ਦੇ ਵਲੋਂ ਹਾਏ ਗਰਮੀ-ਹਾਏ ਗਰਮੀ ਕਹਿਣਾ ਵੀ ਸ਼ੁਰੂ ਕਰ ਦਿੱਤਾ ਗਿਆ ਸੀ,ਪਰ ਬੀਤੇ ਕੱਲ੍ਹ ਤੋਂ ਪੰਜਾਬ 'ਚ ਬਦਲੇ ਮੌਸਮ ਦੇ ਮਿਜ਼ਾਜ਼ ਨੇ ਪੰਜਾਬ ਦੇ ਲੋਕਾਂ ਨੂੰ ਜਿੱਥੇ ਪੈਂਦੀ ਤਪਦੀ ਗਰਮੀ ਤੋਂ ਰਾਹਤ ਦਿੱਤੀ ਹੈ ਉੱਥੇ ਹੀ ਕਿਸਾਨਾਂ ਦੇ ਚਿਹਰੇ ਮੁਰਝਾਏ ਫ਼ਿਰਦੇ ਨੇ,ਜਿਸਦੀ ਵਜ੍ਹਾ ਵੀ ਇਹੀਓ ਮੌਸਮ ਹੈ।
ਮੌਸਮ ਵਿਭਾਗ ਦੇ ਵਲੋਂ ਬੀਤੇ ਦਿਨਾਂ ਤੋਂ ਹੀ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਪੰਜਾਬ ਦੇ ਵਿੱਚ ਅਪ੍ਰੈਲ ਦੇ ਦੂਜੇ ਹਫ਼ਤੇ ਮੀਂਹ ਦੇ ਆਸਾਰ ਨੇ ਤੇ ਉਸ ਵੇਲੇ ਤੋਂ ਹੀ ਕਿਸਾਨਾਂ ਦੀ ਘਬਰਾਈ ਦਾ ਦੌਰ ਸ਼ੁਰੂ ਹੋ ਗਿਆ ਸੀ ਕਿਉਂਕਿ ਪੰਜਾਬ 'ਚ ਕਣਕ ਦੀ ਫ਼ਸਲ ਵੱਢਣ ਲਈ ਤਿਆਰ ਖੜੀ ਹੈ ਤੇ ਜੇ ਅਜਿਹੇ 'ਚ ਬਾਰਿਸ਼ ਹੁੰਦੀ ਹੈ ਤਾਂ ਵੱਡੇ ਪੱਧਰ 'ਤੇ ਫ਼ਸਲ ਦਾ ਨੁਕਸਾਨ ਹੋ ਜਾਵੇਗਾ।IMD ਦੇ ਵਲੋਂ ਪੰਜਾਬ ਦੇ 17 ਜ਼ਿਲਿਆਂ 'ਚ ਯੈਲੋ ਅਲਰਟ ਤੇ ਜ਼ਿਲਿਆਂ 'ਚ ਓਰੇਂਜ ਅਲਰਟ ਜਾਰੀ ਕੀਤਾ ਗਿਆ ਹੈ ਜਿਨ੍ਹਾਂ ਦੇ ਵਿੱਚ ਸੰਗਰੂਰ,ਪਟਿਆਲਾ ਤੇ ਫਤਹਿਗੜ੍ਹ ਸਾਹਿਬ ਸ਼ਾਮਿਲ ਨੇ।ਜਾਣਕਾਰੀਆਂ ਇਹ ਵੀ ਨੇ ਕਿ ਬੀਤੀ ਰਾਤ ਵੀ ਮਾਝਾ,ਮਾਲਵਾ ਤੇ ਦੁਆਬੇ ਦੇ ਬਹੁਤ ਸਾਰੇ ਇਲਾਕਿਆਂ 'ਚ ਹਲਕੀ ਬੂੰਦਬਾਂਦੀ ਹੋਈ ਹੈ ਤੇ ਅੱਜ 60 ਕਿ.ਮੀ/ਘੰਟਾ ਦੀ ਰਫ਼ਤਾਰ ਨਾਲ ਹਨੇਰੀ ਚੱਲਣ ਦੀ ਪੇਸ਼ਨਗੋਈ ਵੀ ਕੀਤੀ ਗਈ ਹੈ।
ਹਾਲਾਂਕਿ ਸਰਕਾਰ ਦੇ ਵਲੋਂ 1 ਅਪ੍ਰੈਲ ਤੋਂ ਸਰਕਾਰੀ ਖਰੀਦ ਸ਼ੁਰੂ ਵੀ ਕਰ ਦਿੱਤੀ ਗਈ ਹੈ ਤੇ ਮਿਲੀਆਂ ਜਾਣਕਾਰੀਆਂ ਮੁਤਾਬਿਕ ਉਹ ਸਾਰੀਆਂ ਤਿਆਰੀਆਂ ਮੁਕੰਮਲ ਹੋਣ ਦਾ ਦਾਅਵਾ ਵੀ ਠੋਕਿਆ ਗਿਆ ਹੈ ਕਿ ਇੱਕ-ਇੱਕ ਦਾਣਾ ਫ਼ਸਲ ਦਾ ਚੁੱਕਿਆ ਜਾਵੇਗਾ ਪਰ ਜੇਕਰ ਤੁਹਾਨੂੰ ਯਾਦ ਹੋਵੇ ਤਾਂ ਝੋਨੇ ਦੀ ਫ਼ਸਲ ਬਾਰੇ ਵੀ ਇਸੇ ਤਰੀਕੇ ਦੇ ਦਾਅਵੇ ਸਰਕਾਰ ਦੇ ਵਲੋਂ ਠੋਕੇ ਗਏ ਸੀ ਪਰ ਬਾਅਦ ਵਿੱਚ ਕਿਸਾਨਾਂ ਨੂੰ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਸੀ।ਪਰ ਅੰਨਦਾਤੇ ਦੇ ਨਾਲ ਹੁੰਦੇ ਇਸ ਕੁਦਰਤੀ ਵਰਤਾਰੇ ਨਾਲ ਨੁਕਸਾਨ ਨਾ ਹੀ ਹੋਵੇ ਅਸੀਂ ਇਹੀਓ ਕਾਮਨਾ ਕਰਦੇ ਹਾਂ।