ਸਬਜ਼ੀਆਂ ਦੇ ਰੇਟਾਂ ਨੂੰ ਲੱਗੀ ਅੱਗ, ਟਮਾਟਰ 100 ਤੋਂ ਪਾਰ
ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਕਾਰਨ ਆਮ ਲੋਕਾਂ ਦੀ ਜੇਬ ਤੇ ਇਸ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਸਬਜੀ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਪਿਆਜਾਂ ਦੇ ਰੇਟਾਂ ਨੇ ਲੋਕਾਂ ਦੀਆ ਅੱਖਾਂ ਦੇ ਵਿੱਚ ਹੰਜੂ ਵਹਾ ਦਿੱਤੇ ਸੀ, ਉੱਥੇ ਹੀ ਹੁਣ ਟਮਾਟਰਾਂ ਦੇ ਰੇਟ ਸੁਣ ਕੇ ਲੋਕਾਂ ਦੇ ਚਿਹਰੇ ਲਾਲ ਹੁੰਦੇ ਵਿਖਾਈ ਦੇ ਰਹੇ ਹਨ।
By : Makhan shah
ਨਾਭਾ : ਪੰਜਾਬ ਵਿੱਚ ਦਿਨੋ-ਦਿਨ ਵੱਧ ਰਹੀ ਮਹਿੰਗਾਈ ਦੇ ਕਾਰਨ ਆਮ ਲੋਕਾਂ ਦੀ ਜੇਬ ਤੇ ਇਸ ਦਾ ਕਾਫੀ ਅਸਰ ਵੇਖਣ ਨੂੰ ਮਿਲ ਰਿਹਾ ਹੈ। ਜੇਕਰ ਸਬਜੀ ਦੇ ਰੇਟਾਂ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਪਿਆਜਾਂ ਦੇ ਰੇਟਾਂ ਨੇ ਲੋਕਾਂ ਦੀਆ ਅੱਖਾਂ ਦੇ ਵਿੱਚ ਹੰਜੂ ਵਹਾ ਦਿੱਤੇ ਸੀ, ਉੱਥੇ ਹੀ ਹੁਣ ਟਮਾਟਰਾਂ ਦੇ ਰੇਟ ਸੁਣ ਕੇ ਲੋਕਾਂ ਦੇ ਚਿਹਰੇ ਲਾਲ ਹੁੰਦੇ ਵਿਖਾਈ ਦੇ ਰਹੇ ਹਨ।
ਜੇਕਰ ਨਾਭਾ ਸਬਜੀ ਮੰਡੀ ਦੀ ਗੱਲ ਕੀਤੀ ਜਾਵੇ ਤਾਂ ਸਬਜ਼ੀ ਦੇ ਰੇਟ ਸੁਣ ਕੇ ਲੋਕ ਹੈਰਾਨ ਅਤੇ ਪਰੇਸ਼ਾਨ ਹੁੰਦੇ ਵਿਖਾਈ ਦਿੱਤੇ। ਕਿਉਂਕਿ ਨਾਭਾ ਸਬਜੀ ਮੰਡੀ ਵਿੱਚ ਸਬਜ਼ੀ ਖਰੀਦਣ ਆਏ ਲੋਕਾਂ ਨੇ ਕਿਹਾ ਕਿ ਪਹਿਲਾਂ ਜੋ ਟਮਾਟਰ 50 ਰਪਏ ਕਿਲੋ ਵਿਕ ਰਿਹਾ ਸੀ ਅੱਜ ਉਸ ਦਾ ਰੇਟ 110 ਰੁਪਏ ਤੋ ਪਾਰ ਹੋ ਗਿਆ ਹੈ। ਗੋਭੀ ਦਾ ਰੇਟ 100 ਰੁਪਏ, ਮਟਰ 200 ਰੁਪਏ ਕਿਲੋ, ਲਸਣ 400 ਰੁਪਏ ਕਿਲੋ ਵਿਕ ਰਿਹਾ ਅਤੇ ਹੋਰ ਸਬਜ਼ੀਆਂ ਦੇ ਰੇਟ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਇਸ ਦਾ ਸਾਡੀ ਰਸੋਈ ਦੇ ਬਜਟ ਤੇ ਡੂੰਘਾ ਅਸਰ ਪਵੇਗਾ। ਉਹਨਾਂ ਕਿਹਾ ਕਿ ਅੱਗੇ ਤਿਉਹਾਰ ਵੀ ਆ ਰਹੇ ਹਨ ਅਤੇ ਦੂਜੇ ਪਾਸੇ ਸਬਜ਼ੀ ਦੇ ਰੇਟ ਅਸਮਾਨ ਨੂੰ ਛੂਹ ਰਹੇ ਹਨ ਸਰਕਾਰਾ ਨੂੰ ਮਹਿੰਗਾਈ ਤੇ ਨੱਥ ਪਾਈ ਜਾਵੇ।
ਦਿਨੋਂ-ਦਿਨ ਵੱਧ ਰਹੀ ਲੱਕ ਤੋੜਦੀ ਮਹਿੰਗਾਈ ਤੇ ਵੱਧ ਰਹੇ ਸਬਜ਼ੀ ਦੇ ਰੇਟਾਂ ਦੇ ਨਾਲ ਗਰੀਬ ਦੀ ਜੇਬ ਤੇ ਡਾਕਾ ਵੱਜਣ ਦੇ ਬਰਾਬਰ ਹੈ। ਨਾਭਾ ਦੀ ਸਬਜ਼ੀ ਮੰਡੀ ਵਿੱਚ ਹਰ ਸਬਜ਼ੀ ਦੇ ਰੇਟ ਆਸਮਾਨ ਨੂੰ ਛੂਹ ਰਹੇ ਹਨ ਅਤੇ ਗਰੀਬ ਵਿਅਕਤੀ ਸਬਜ਼ੀ ਵੇਖ ਕੇ ਹੀ ਘਰ ਪਰਤ ਆਉਂਦਾ ਹੈ। ਸਬਜ਼ੀ ਖਰੀਦਣ ਆਏ ਲੋਕਾਂ ਨੇ ਕਿਹਾ ਕਿ ਪਹਿਲਾਂ ਜੋ ਟਮਾਟਰ 50 ਕਿਲੋ ਵਿਕ ਰਿਹਾ ਸੀ ਅੱਜ ਉਸ ਦਾ ਰੇਟ 110 ਰੁਪਏ ਤੋ ਪਾਰ ਵਿਕ ਰਿਹਾ ਹੈ। ਗੋਬੀ ਦਾ ਰੇਟ 100 ਰੁਪਏ ਤੋਂ ਪਾਰ ਹੋ ਚੁੱਕਿਆ ਹੈ। ਮਟਰ 200 ਰੁਪਏ ਕਿਲੋ ਵਿਕ ਰਿਹਾ।
ਲਸਣ 400 ਰੁਪਏ ਕਿਲੋ ਵਿਕ ਰਿਹਾ ਅਤੇ ਹੋਰ ਸਬਜ਼ੀਆਂ ਦੇ ਰੇਟ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਇਸ ਦਾ ਸਾਡੀ ਰਸੋਈ ਦੇ ਬਜਟ ਤੇ ਡੂੰਘਾ ਅਸਰ ਪਵੇਗਾ। ਉਹਨਾਂ ਕਿਹਾ ਕਿ ਅੱਗੇ ਤਿਉਹਾਰ ਵੀ ਆ ਰਹੇ ਹਨ ਅਤੇ ਦੂਜੇ ਪਾਸੇ ਸਬਜ਼ੀ ਦੇ ਰੇਟਾਂ ਅਸਮਾਨ ਨੂੰ ਛੂਰੇ ਰਹੇ ਹਨ ਸਰਕਾਰਾ ਨੂੰ ਚਾਹੀਦਾ ਕਿ ਇਸ ਤੇ ਨੱਥ ਪਾਈ ਜਾਵੇ। ਦੂਜੇ ਪਾਸੇ ਸਬਜ਼ੀ ਵਿਕਰੇਤਾ ਵੀ ਦੁਖੀ ਹਨ। ਉਹਨਾਂ ਦਾ ਕਹਿਣਾ ਹੈ ਕਿ ਗਾਹਕ ਸਾਡੇ ਨਾਲ ਆ ਕੇ ਲੜਦੇ ਹਨ ਕਿ ਤੁਸੀਂ ਸਬਜ਼ੀਆਂ ਅਤੇ ਟਮਾਟਰ ਦਾ ਰੇਟ ਵਧਾ ਦਿੱਤਾ ਹੈ ਅਤੇ ਮਾਰਕੀਟ ਬਿਲਕੁਲ ਖਾਲੀ ਪਈ ਹੈ। ਮਹਿੰਗਾਈ ਦੇ ਕਾਰਨ ਸਾਡੀ ਵੀ ਰੋਜੀ ਰੋਟੀ ਤੇ ਬਹੁਤ ਵੱਡਾ ਅਸਰ ਪਿਆ ਹੈ।
ਇਸ ਮੌਕੇ ਨਾਭਾ ਸਬਜੀ ਮੰਡੀ ਵਿੱਚ ਸਬਜ਼ੀ ਖਰੀਦਣ ਆਏ ਪਰਮਿੰਦਰ ਖੈਰਾ, ਮਨੀਸ਼ ਮਿੱਤਲ ਅਤੇ ਸੋਨੂੰ ਧੀਮਾਨ ਨੇ ਕਿਹਾ ਕਿ ਅਸੀਂ ਮੰਡੀ ਦੇ ਵਿੱਚ ਸਬਜ਼ੀ ਖਰੀਦਣ ਆਏ ਸੀ ਸਬਜੀ ਦੇ ਰੇਟ ਸੁਣ ਕੇ ਅਸੀਂ ਵੀ ਹੈਰਾਨ ਹੋ ਗਏ। ਪਹਿਲਾਂ ਜੋ ਟਮਾਟਰ 50 ਕਿਲੋ ਵਿਕ ਰਿਹਾ ਸੀ ਅੱਜ ਉਸ ਦਾ ਰੇਟ 110 ਰੁਪਏ ਤੋ ਪਾਰ ਵਿਕ ਰਿਹਾ ਹੈ। ਗੋਬੀ ਦਾ ਰੇਟ 100 ਰੁਪਏ ਤੋਂ ਪਾਰ ਹੋ ਚੁੱਕਿਆ ਹੈ।
ਮਟਰ 200 ਰੁਪਏ ਕਿਲੋ ਵਿਕ ਰਿਹਾ। ਲਸਣ 400 ਰੁਪਏ ਕਿਲੋ ਵਿਕ ਰਿਹਾ ਅਤੇ ਹੋਰ ਸਬਜ਼ੀਆਂ ਦੇ ਰੇਟ ਵੀ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਚੁੱਕੀਆਂ ਹਨ। ਇਹਨਾਂ ਸਬਜ਼ੀ ਦੇ ਰੇਟਾਂ ਨੇ ਤਾਂ ਸਾਡਾ ਰਸੋਈ ਦਾ ਬਜਟ ਹੀ ਹਿਲਾ ਕੇ ਰੱਖ ਦਿੱਤਾ। ਅਸੀਂ ਤਾਂ ਇਹੀ ਮੰਗ ਕਰਦੇ ਆ ਕਿ ਸਬਜੀ ਦੇ ਮੁੱਲ ਤੈਅ ਕੀਤੇ ਜਾਣ।
ਇਸ ਮੌਕੇ ਸਬਜ਼ੀ ਵਿਕਰੇਤਾ ਅਮਿਤ ਕੁਮਾਰ ਵੀ ਦੁਖੀ ਵਿਖਾਈ ਦਿੱਤੇ ਉਹਨਾਂ ਦਾ ਕਹਿਣਾ ਹੈ ਕਿ ਗਾਹਕ ਸਾਡੇ ਨਾਲ ਆ ਕੇ ਲੜਦੇ ਹਨ ਕਿ ਤੁਸੀਂ ਸਬਜ਼ੀਆਂ ਅਤੇ ਟਮਾਟਰ ਦਾ ਰੇਟ ਵਧਾ ਦਿੱਤਾ ਹੈ ਅਤੇ ਮਾਰਕੀਟ ਬਿਲਕੁਲ ਖਾਲੀ ਪਈ ਹੈ। ਮਹਿੰਗਾਈ ਦੇ ਕਾਰਨ ਸਾਡੀ ਵੀ ਰੋਜੀ ਰੋਟੀ ਤੇ ਬਹੁਤ ਵੱਡਾ ਅਸਰ ਪਿਆ ਹੈ। ਗਾਹਕ ਸਾਡੇ ਨਾਲ ਆ ਕੇ ਲੜ ਰਹੇ ਹਨ।