Begin typing your search above and press return to search.

ਵਿਆਹ ਤੋਂ ਦੋ ਦਿਨ ਬਾਅਦ ਕੁੜੀ ਨੇ ਚੁੱਕਿਆ ਵੱਡਾ ਕਦਮ, ਮੱਚਿਆ ਚੀਕ ਚਿਹਾੜਾ

ਪੰਜਾਬ ਦੇ ਲੁਧਿਆਣਾ ਵਿਚ ਵਿਆਹ ਦੇ ਮਹਿਜ਼ ਦੋ ਦਿਨ ਬਾਅਦ ਹੀ ਇਕ ਦੁਲਹਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨਵੀਂ ਵਿਆਹੀ ਕੁੜੀ ਆਪਣੇ ਪੇਕਿਆਂ ਤੋਂ ਫੇਰੇ ਦੀ ਰਸਮ ਪੂਰੀ ਕਰਕੇ ਸਹੁਰੇ ਘਰ ਵਾਪਸ ਪਰਤੀ ਸੀ ਪਰ ਆਉਂਦਿਆਂ ਹੀ ਉਸ ਨੇ ਕਮਰੇ ਵਿਚ ਬੰਦ ਕਰਕੇ ਇਹ ਵੱਡਾ ਕਦਮ ਚੁੱਕ ਲਿਆ।

ਵਿਆਹ ਤੋਂ ਦੋ ਦਿਨ ਬਾਅਦ ਕੁੜੀ ਨੇ ਚੁੱਕਿਆ ਵੱਡਾ ਕਦਮ, ਮੱਚਿਆ ਚੀਕ ਚਿਹਾੜਾ
X

Makhan shahBy : Makhan shah

  |  10 Dec 2024 5:21 PM IST

  • whatsapp
  • Telegram

ਲੁਧਿਆਣਾ : ਪੰਜਾਬ ਦੇ ਲੁਧਿਆਣਾ ਵਿਚ ਵਿਆਹ ਦੇ ਮਹਿਜ਼ ਦੋ ਦਿਨ ਬਾਅਦ ਹੀ ਇਕ ਦੁਲਹਨ ਨੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਨਵੀਂ ਵਿਆਹੀ ਕੁੜੀ ਆਪਣੇ ਪੇਕਿਆਂ ਤੋਂ ਫੇਰੇ ਦੀ ਰਸਮ ਪੂਰੀ ਕਰਕੇ ਸਹੁਰੇ ਘਰ ਵਾਪਸ ਪਰਤੀ ਸੀ ਪਰ ਆਉਂਦਿਆਂ ਹੀ ਉਸ ਨੇ ਕਮਰੇ ਵਿਚ ਬੰਦ ਕਰਕੇ ਇਹ ਵੱਡਾ ਕਦਮ ਚੁੱਕ ਲਿਆ। ਸਾਰੇ ਉਸ ਦੇ ਇਸ ਖ਼ੌਫ਼ਨਾਕ ਕਦਮ ਤੋਂ ਹੈਰਾਨ ਨੇ, ਕਿਸੇ ਨੂੰ ਵੀ ਇਹ ਪਤਾ ਨਹੀਂ ਚੱਲ ਸਕਿਆ ਕਿ ਉਸ ਨੇ ਇਹ ਕਦਮ ਕਿਉਂ ਉਠਾਇਆ।

ਲੁਧਿਆਣਾ ਤੋਂ ਇਕ ਬੇਹੱਦ ਦੁਖਦਾਈ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਇਕ 18 ਸਾਲਾਂ ਦੀ ਨਵੀਂ ਵਿਆਹੀ ਕੁੜੀ ਨੇ ਵਿਆਹ ਦੇ ਮਹਿਜ਼ ਦੋ ਦਿਨ ਬਾਅਦ ਹੀ ਫਾਹਾ ਲਗਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਲੜਕੀ ਆਪਣੇ ਪੇਕਿਆਂ ਤੋਂ ਫੇਰੇ ਦੀ ਰਸਮ ਕਰਕੇ ਆਪਣੇ ਸਹੁਰੇ ਘਰ ਪਰਤੀ ਸੀ ਪਰ ਰਾਤ ਨੂੰ ਉਸ ਦੀ ਮ੍ਰਿਤਕ ਦੇਹ ਆਪਣੇ ਕਮਰੇ ਵਿਚ ਫੰਧੇ ’ਤੇ ਲਟਕੀ ਹੋਈ ਮਿਲੀ, ਜਿਸ ਤੋੀ ਬਾਅਦ ਪੂਰੇ ਪਰਿਵਾਰ ਵਿਚ ਚੀਕ ਚਿਹਾੜਾ ਮੱਚ ਗਿਆ। ਮ੍ਰਿਤਕ ਲੜਕੀ ਦੀ ਪਛਾਣ 18 ਸਾਲਾ ਆਰਤੀ ਦੇ ਰੂਪ ਵਿਚ ਹੋਈ ਐ।

ਪੁਲਿਸ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਟਿੱਬਾ ਰੋਡ ਸਥਿਤ ਸ਼ਿਵ ਸ਼ੰਕਰ ਕਾਲੋਨੀ ਵਿਚ ਦੋ ਦਿਨ ਪਹਿਲਾ ਹੀ ਤਾਰੀਸ਼ ਨਾਮ ਦੇ ਇਕ ਨੌਜਵਾਨ ਦਾ ਵਿਆਹ ਆਰਤੀ ਦੇ ਨਾਲ ਹੋਇਆ ਸੀ। ਤਾਰੀਸ਼ ਬਰਤਨਾਂ ਦੀ ਦੁਕਾਨ ਚਲਾਉਂਦਾ ਏ। ਐਤਵਾਰ ਨੂੰ ਆਰਤੀ ਵਿਆਹ ਦੀ ਰਸਮ ਮੁਤਾਬਕ ਆਪਣੇ ਧਰਮਪੁਰਾ ਸਥਿਤ ਪੇਕੇ ਘਰ ਵਿਚ ਫੇਰਾ ਪਾਉਣ ਲਈ ਗਈ ਸੀ। ਸੋਮਵਾਰ ਨੂੰ ਉਹ ਆਪਣੇ ਸਹੁਰੇ ਘਰ ਪਰਤ ਆਈ ਅਤੇ ਘਰ ਵਿਚ ਮੌਜੂਦ ਲੋਕਾਂ ਨੂੰ ਕੱਪੜੇ ਬਦਲਣ ਦੀ ਗੱਲ ਕਹਿ ਕੇ ਆਪਣੇ ਕਮਰੇ ਵਿਚ ਚਲੀ ਗਈ,, ਪਰ ਜਦੋਂ ਕਾਫ਼ੀ ਸਮੇਂ ਤੱਕ ਉਹ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਜਾ ਕੇ ਦੇਖਿਆ ਤਾਂ ਕਮਰਾ ਅੰਦਰੋਂ ਬੰਦ ਸੀ।

ਫਿਰ ਜਦੋਂ ਪਰਿਵਾਰਕ ਮੈਂਬਰਾਂ ਨੇ ਰੌਸ਼ਨਦਾਨ ਵਿਚੋਂ ਵਿਚ ਝਾਕ ਕੇ ਅੰਦਰ ਦੇਖਿਆ ਤਾਂ ਆਰਤੀ ਨੇ ਫਾਹਾ ਲਗਾਇਆ ਹੋਇਆ ਸੀ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਇੱਟਾਂ ਦੇ ਨਾਲ ਦਰਵਾਜ਼ਾ ਤੋੜਿਆ ਅਤੇ ਰੌਲਾ ਪਾ ਕੇ ਆਸਪਾਸ ਦੇ ਲੋਕਾਂ ਨੂੰ ਇਕੱਠਾ ਕੀਤਾ। ਇਸ ਮਗਰੋਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ ਗਿਆ ਅਤੇ ਪੁਲਿਸ ਨੇ ਆ ਕੇ ਆਰਤੀ ਦੀ ਮ੍ਰਿਤਕ ਦੇਹ ਨੂੰ ਹੇਠਾਂ ਉਤਾਰਿਆ ਅਤੇ ਸਿਵਲ ਹਸਪਤਾਲ ਵਿਚ ਲੈ ਕੇ ਚਲੇ ਗਏ।

ਥਾਣਾ ਟਿੱਬਾ ਦੇ ਕਾਂਸਟੇਬਲ ਗੁਰਜੰਟ ਸਿੰਘ ਨੇ ਦੱਸਿਆ ਕਿ ਆਰਤੀ ਦੀ ਮ੍ਰਿਤਕ ਦੇਹ ਨੂੰ ਸਿਵਲ ਹਸਪਤਾਲ ਦੀ ਮੌਰਚਰੀ ਵਿਚ ਰਖਵਾ ਦਿੱਤਾ ਗਿਆ ਏ। ਪੁਲਿਸ ਟੀਮ ਨੂੰ ਮ੍ਰਿਤਕਾ ਦੇ ਕੋਲੋਂ ਕੋਈ ਪੱਤਰ ਨਹੀਂ ਮਿਲਿਆ। ਉਨ੍ਹਾਂ ਦੱਸਿਆ ਕਿ ਪੁਲਿਸ ਟੀਮ ਨੇ ਤੁਰੰਤ ਆਰਤੀ ਦੇ ਪੇਕੇ ਪਰਿਵਾਰ ਨੂੰ ਸੂਚਿਤ ਕੀਤਾ, ਉਨ੍ਹਾਂ ਦੇ ਬਿਆਨਾਂ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

Next Story
ਤਾਜ਼ਾ ਖਬਰਾਂ
Share it