ਗੁਰਦਾਸਪੁਰ 'ਚ ਦੋ ਭਿਖਾਰੀਆਂ ਨੇ ਫੈਲਾਈ ਦਹਿਸ਼ਤ, ਪੁਲਿਸ ਕਰ ਰਹੀ ਭਾਲ
ਗੁਰਦਾਸਪੁਰ ਦੇ ਵਿੱਚ 2 ਭਿਖਾਰੀਆਂ ਦੀ ਚਰਚਾ ਨੇ ਲੋਕਾਂ 'ਚ ਦਹਿਸ਼ਤ ਦਾ ਮਹੌਲ ਬਣਾਇਆ ਹੋਇਐ ਤੇ ਇਹਨਾਂ ਦੀਆਂ ਤਸਵੀਰਾਂ ਹੁਣ ਗੁਰਦਾਸਪੁਰ ਦੀ ਪੁਲਿਸ ਦੇ ਵਲੋਂ ਜਾਰੀ ਕੀਤੀਆਂ ਗਈਆਂ ਹਨ।ਪੁਲਿਸ ਦੇ ਵਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ।

ਗੁਰਦਾਸਪੁਰ (ਸੁਖਵੀਰ ਸਿੰਘ ਸ਼ੇਰਗਿੱਲ): ਗੁਰਦਾਸਪੁਰ ਦੇ ਵਿੱਚ 2 ਭਿਖਾਰੀਆਂ ਦੀ ਚਰਚਾ ਨੇ ਲੋਕਾਂ 'ਚ ਦਹਿਸ਼ਤ ਦਾ ਮਹੌਲ ਬਣਾਇਆ ਹੋਇਐ ਤੇ ਇਹਨਾਂ ਦੀਆਂ ਤਸਵੀਰਾਂ ਹੁਣ ਗੁਰਦਾਸਪੁਰ ਦੀ ਪੁਲਿਸ ਦੇ ਵਲੋਂ ਜਾਰੀ ਕੀਤੀਆਂ ਗਈਆਂ ਹਨ।ਪੁਲਿਸ ਦੇ ਵਲੋਂ ਅਲਰਟ ਵੀ ਜਾਰੀ ਕੀਤਾ ਗਿਆ ਹੈ। ਸੂਤਰਾਂ ਅਨੁਸਾਰ ਇਹ ਭਿਖਾਰੀ ਮੁਕੇਰੀਆਂ ਰੋਡ ਤੋਂ ਗੁਰਦਾਸਪੁਰ ਵੱਲ ਆਏ ਹਨ ਅਤੇ ਤਿੱਬੜੀ ਛਾਉਣੀ ਦੇ ਬਾਹਰ ਮੁੱਖ ਸੜਕ 'ਤੇ ਦੇਖੇ ਜਾਣ ਤੋਂ ਬਾਅਦ ਇਨ੍ਹਾਂ ਨੂੰ ਗੁਰਦਾਸਪੁਰ ਵਿਚ ਵੀ ਦੇਖਿਆ ਗਿਆ ਹੈ। ਪੁਲਿਸ ਦੇ ਵਲੋਂ ਇਹਨਾਂ ਬਾਰੇ ਜਾਣਕਾਰੀ ਦੇਣ ਦੀ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ।
ਮਿਲੀਆਂ ਜਾਣਕਾਰੀਆਂ ਅਨੁਸਾਰ ਇੰਨ੍ਹਾ ਦਾ ਸੰਬੰਧ ਕਿਸੇ ਵੱਡੀ ਘਟਨਾ ਦੇ ਨਾਲ ਜੁੜਦਾ ਦਿਖਾਲ਼ੀ ਦੇ ਤਾਹੀਂ ਪੁਲਿਸ ਦੇ ਵਲੋਂ ਪੱਬਾਂ ਭਾਰ ਹੋ ਕੇ ਇਹਨਾਂ ਦੀ ਭਾਲ ਕੀਤੀ ਜਾ ਰਹੀ ਹੈ ਪਰ ਪੁਲਿਸ ਦੇ ਵਲੋਂ ਅਜੇ ਤੱਕ ਇਹਨਾਂ ਕਿਉਂ ਲੱਭਿਆ ਜਾ ਰਿਹਾ ਬਾਰੇ ਕੋਈ ਜਾਣਕਾਰੀ ਲੋਕਾਂ ਜਾਂ ਪੱਤਰਕਾਰਾਂ ਦੇ ਨਾਲ ਸਾਂਝੀ ਨਹੀਂ ਕੀਤੀ ਗਈ।ਪਰ ਇਸ ਭਾਲ ਤੇ ਭਾਲ ਕਰਨ ਦੇ ਤੇਜ਼ ਤਰਾਰ ਤਰੀਕੇ ਨੂੰ ਦੇਖ ਆ ਲੋਕਾਂ ਦੇ ਵਿੱਚ ਇੱਕ ਤਰ੍ਹਾਂ ਦੇ ਨਾਲ ਦਹਿਸ਼ਤ ਦਾ ਮਹੌਲ ਜ਼ਰੂਰ ਬਣਿਆ ਹੋਇਆ ਹੈ।