Begin typing your search above and press return to search.

ਪੰਜਾਬ ’ਚ ਹੁਣ ਬਿਨਾਂ ਡਰਾਇਵਰ ਤੋਂ ਚੱਲਣਗੇ ਟਰੈਕਟਰ

ਮੌਜੂਦਾ ਸਮੇਂ ਡਰਾਇਵਰਲੈੱਸ ਕਾਰਾਂ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ,, ਪਰ ਪੰਜਾਬ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਰਿਹਾ,,, ਕਿਉਂਕਿ ਹੁਣ ਪੰਜਾਬ ਦੇ ਖੇਤਾਂ ਵਿਚ ਵੀ ਬਿਨਾਂ ਡਰਾਇਵਰ ਦੇ ਟਰੈਕਟਰ ਚਲਦੇ ਦਿਖਾਈ ਦੇਣਗੇ। ਜੀ ਹਾਂ,,, ਹੋ ਗਏ ਨਾ ਹੈਰਾਨ?? ਦਰਅਸਲ ਇਸ ਡਰਾਇਵਰਲੈੱਸ ਟਰੈਕਟਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਲਾਂਚ ਕੀਤਾ ਗਿਆ ਏ, ਜਿਸ ਦਾ ਸਫ਼ਲ ਟੈਸਟ ਵੀ ਕੀਤਾ ਜਾ ਚੁੱਕਿਆ ਏ,

ਪੰਜਾਬ ’ਚ ਹੁਣ ਬਿਨਾਂ ਡਰਾਇਵਰ ਤੋਂ ਚੱਲਣਗੇ ਟਰੈਕਟਰ
X

Makhan shahBy : Makhan shah

  |  23 July 2025 2:31 PM IST

  • whatsapp
  • Telegram

ਲੁਧਿਆਣਾ : ਮੌਜੂਦਾ ਸਮੇਂ ਡਰਾਇਵਰਲੈੱਸ ਕਾਰਾਂ ਪੂਰੀ ਦੁਨੀਆ ਵਿਚ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਨੇ,, ਪਰ ਪੰਜਾਬ ਵੀ ਇਸ ਮਾਮਲੇ ਵਿਚ ਪਿੱਛੇ ਨਹੀਂ ਰਿਹਾ,,, ਕਿਉਂਕਿ ਹੁਣ ਪੰਜਾਬ ਦੇ ਖੇਤਾਂ ਵਿਚ ਵੀ ਬਿਨਾਂ ਡਰਾਇਵਰ ਦੇ ਟਰੈਕਟਰ ਚਲਦੇ ਦਿਖਾਈ ਦੇਣਗੇ। ਜੀ ਹਾਂ,,, ਹੋ ਗਏ ਨਾ ਹੈਰਾਨ?? ਦਰਅਸਲ ਇਸ ਡਰਾਇਵਰਲੈੱਸ ਟਰੈਕਟਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਿਗਿਆਨੀਆਂ ਵੱਲੋਂ ਲਾਂਚ ਕੀਤਾ ਗਿਆ ਏ, ਜਿਸ ਦਾ ਸਫ਼ਲ ਟੈਸਟ ਵੀ ਕੀਤਾ ਜਾ ਚੁੱਕਿਆ ਏ,ਜਿੱਥੇ ਖੇਤਾਂ ਵਿਚ ਬਿਨਾਂ ਡਰਾਇਵਰ ਖੇਤ ਵਾਹੁੰਦੇ ਟਰੈਕਟਰ ਨੂੰ ਦੇਖ ਕੇ ਸਾਰੇ ਹੈਰਾਨ ਹੋ ਗਏ,,, ਜੋ ਬਹੁਤ ਹੀ ਸਟੀਕਤਾ ਦੇ ਨਾਲ ਆਪਣੇ ਕੰਮ ਨੂੰ ਅੰਜ਼ਾਮ ਦੇ ਰਿਹਾ ਸੀ। ਸੋ ਆਓ ਤੁਹਾਨੂੰ ਦੱਸਦੇ ਆਂ, ਕੀ ਐ ਇਸ ਡਰਾਇਵਰਲੈੱਸ ਟਰੈਕਟਰ ਦੀ ਤਕਨੀਕ ਅਤੇ ਇਸ ਨਾਲ ਕਿਵੇਂ ਹੋਵੇਗਾ ਕਿਸਾਨਾਂ ਨੂੰ ਫ਼ਾਇਦਾ?


ਪੰਜਾਬ ਵਿਚ ਟਰੈਕਟਰ ਨਾਲ ਖੇਤਾਂ ਨੂੰ ਵਾਹੁੰਦੇ ਦੇਖਣਾ ਕੋਈ ਵੱਡੀ ਜਾਂ ਨਵੀਂ ਗੱਲ ਨਹੀਂ,,, ਪਰ ਜੇਕਰ ਕੋਈ ਟਰੈਕਟਰ ਬਿਨਾਂ ਡਰਾਇਵਰ ਤੋਂ ਖੇਤ ਨੂੰ ਵਾਹੁੰਦਾ ਹੋਵੇ ਤਾਂ ਯਕੀਨਨ ਤੌਰ ’ਤੇ ਇਹ ਅਸਧਾਰਨ ਗੱਲ ਹੋਵੇਗੀ,,, ਅਜਿਹਾ ਹੀ ਕੁੱਝ ਨਜ਼ਾਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਖੋਜ ਫਾਰਮ ਵਿਖੇ ਦੇਖਣ ਨੂੰ ਮਿਲਿਆ, ਜਿੱਥੇ ਇਕ ਟਰੈਕਟਰ ਬਿਨਾਂ ਡਰਾਇਵਰ ਤੋਂ ਕਲਟੀਵੇਟਰ ਦੇ ਨਾਲ ਖੇਤ ਵਾਹ ਰਿਹਾ ਸੀ ਅਤੇ ਬਹੁਤ ਹੀ ਸਟੀਕਤਾ ਦੇ ਨਾਲ ਮੁੜ ਰਿਹਾ ਸੀ।


ਵਾਕਈ ਇਸ ਨੂੰ ਹੈਰਾਨ ਕਰਨ ਵਾਲਾ ਨਜ਼ਾਰਾ ਕਿਹਾ ਜਾ ਸਕਦੈ। ਦਰਅਸਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਜੀਐਨਐਮਐਸ ਅਧਾਰਤ ਆਟੋ ਸਟੇਅਰਿੰਗ ਸਿਸਟਮ ਵਾਲੇ ਟਰੈਕਟਰ ਦੀ ਸ਼ੁਰੂਆਤ ਕੀਤੀ ਗਈ ਐ ਜੋ ਕਿਸਾਨਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਵਿਚ ਸਹਾਈ ਹੋਵੇਗਾ। ਜਾਣਕਾਰੀ ਅਨੁਸਾਰ ਇਹ ਇਕ ਕੰਪਿਊਟਰ ਅਧਾਰਤ ਵਿਧੀ ਐ ਜੋ ਟਰੈਕਟਰ ਕੋਲੋਂ ਬਿਨਾਂ ਡਰਾਇਵਰ ਦੇ ਸਟੀਕਤਾ ਨਾਲ ਕੰਮ ਕਰਵਾਉਂਦੀ ਐ।


ਇਹ ਸਿਸਟਮ ਸੈਂਸਰਾਂ ਅਤੇ ਇਕ ਟੱਚ ਸਕ੍ਰੀਨ ਕੰਟਰੋਲ ਜ਼ਰੀਏ ਕਈ ਸੈਟੇਲਾਈਟ ਤੋਂ ਸਿਗਨਨਾਂ ਨੂੰ ਨਿਰਦੇਸ਼ਤ ਕਰਕੇ ਟਰੈਕਟਰ ਨੂੰ ਸਹੀ ਅਤੇ ਦੱਸੇ ਗਏ ਮਾਰਗਾਂ ’ਤੇ ਤੋਰਦਾ ਹੈ। ਹੋਰ ਤਾਂ ਹੋਰ ਇਹ ਹਨ੍ਹੇਰੇ ਵਿਚ ਵੀ ਬਿਹਤਰ ਕੰਮ ਕਰ ਸਕਦੈ ਅਤੇ ਗ਼ਲਤੀਆਂ ਦੀ ਗੁੰਜਾਇਸ਼ ਨੂੰ ਘੱਟ ਕਰਦਾ ਏ। ਏਆਈ ਤਕਨੀਕ ਨਾਲ ਲੈਸ ਇਸ ਹਾਈਟੈੱਕ ਟਰੈਕਟਰ ਦਾ ਸੈਟੇਲਾਈਨ ਨਾਲ ਸਿੱਧਾ ਸਬੰਧ ਐ ਅਤੇ ਇਹ ਟਰੈਕਟਰ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਹੱਲ ਕਰ ਦੇਵੇਗਾ। ਇਸ ਟਰੈਕਟਰ ਨੂੰ ਖੇਤਾਂ ਵਿਚ ਸਟੀਕਤਾ ਨਾਲ ਕੰਮ ਕਰਦਿਆਂ ਦੇਖ ਖ਼ੁਦ ਕਿਸਾਨ ਵੀ ਹੈਰਾਨ ਹੋ ਜਾਂਦੇ ਨੇ।


ਇਸ ਆਧੁਨਿਕ ਤਕਨੀਕ ਬਾਰੇ ਡਾ. ਮਨਜੀਤ ਸਿੰਘ ਦਾ ਕਹਿਣਾ ਏ ਕਿ ਜੇਕਰ ਇਸ ਤਕਨੀਕ ਨੂੰ ਕਿਸੇ ਪੁਰਾਣੇ ਟਰੈਕਟਰ ’ਤੇ ਲਗਾਉਣਾ ਹੋਵੇ ਤਾਂ ਇਸ ’ਤੇ ਮੌਜੂਦਾ ਸਮੇਂ 4 ਤੋਂ 5 ਲੱਖ ਰੁਪਏ ਦਾ ਖ਼ਰਚਾ ਆਵੇਗਾ ਕਿਉਂਕਿ ਜਦੋਂ ਕੋਈ ਵੀ ਤਕਨੀਕ ਨਵੀਂ ਆਉਂਦੀ ਐ ਤਾਂ ਕਾਫ਼ੀ ਮਹਿੰਗੀ ਹੁੰਦੀ ਐ ਪਰ ਜਦੋਂ ਇਹ ਵਰਤੋਂ ਵਿਚ ਆ ਜਾਵੇਗੀ ਤਾਂ ਹੋਰ ਸਸਤੀ ਹੋ ਜਾਵੇਗੀ। ਇਸ ਡਰਾਇਵਰਲੈੱਸ ਟਰੈਕਟਰ ਨੂੰ ਸਤੰਬਰ ਮਹੀਨੇ ਲੱਗਣ ਵਾਲੇ ਕਿਸਾਨ ਮੇਲੇ ਵਿਚ ਵੀ ਪ੍ਰਦਰਸ਼ਿਤ ਕੀਤਾ ਜਾਵੇਗਾ। ਤਕਨੀਕੀ ਮਾਹਿਰਾਂ ਦਾ ਕਹਿਣਾ ਏ ਕਿ ਇਹ ਟਰੈਕਟਰ ਬਹੁਤ ਹੀ ਸਟੀਕਤਾ ਦੇ ਨਾਲ ਕੰਮ ਕਰਦਾ ਏ, ਜਿਸ ਨਾਲ ਤੇਲ ਅਤੇ ਲੇਬਰ ਦੀ ਬੱਚਤ ਹੁੰਦੀ ਐ।


ਦੱਸ ਦਈਏ ਕਿ ਪੰਜਾਬ ਦੀ ਖੇਤੀਬਾੜੀ ਵਿਚ ਹੋਰਨਾਂ ਸੂਬਿਆਂ ਦੇ ਮੁਤਾਬਲੇ ਆਧੁਨਿਕਤਾ ਦੇਖਣ ਨੂੰ ਮਿਲਦੀ ਐ ਪਰ ਹੁਣ ਜਦੋਂ ਪਜੰਾਬ ਦੇ ਖੇਤਾਂ ਵਿਚ ਬਿਨਾਂ ਡਰਾਇਵਰ ਦੇ ਟਰੈਕਟਰ ਚਲਦੇ ਹੋਏ ਦਿਖਾਈ ਦੇਣਗੇ ਤਾਂ ਇਹ ਆਧੁਨਿਕ ਖੇਤੀ ਦੀ ਦਿਸ਼ਾ ਵਿਚ ਇਕ ਹੋਰ ਮੀਲ ਪੱਥਰ ਸਾਬਤ ਹੋਵੇਗਾ।

ਸੋ ਇਸ ਨਵੀਂ ਤਕਨੀਕ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it