ਕਰੰਟ ਲੱਗਣ ਨਾਲ ਤਿੰਨ ਸਕੀਆਂ ਭੈਣਾਂ ਦੀ ਮੌਤ
ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਪਾਤੜਾਂ ਵਿਖੇ ਉਸ ਸਮੇਂ ਇਕ ਮੰਦਭਾਗੀ ਘਟਨਾ ਵਾਪਰੀ ਗਈ ਜਦੋਂ ਕਰੰਟ ਲੱਗਣ ਨਾਲ ਮੰਜੇ ’ਤੇ ਪਈਆਂ ਤਿੰਨ ਭੈਣਾਂ ਦੀ ਜਾਨ ਚਲੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਿੰਨੇ ਲੜਕੀਆਂ ਦੇ ਮਾਪੇ ਕੰਮ ਕਰਨ ਲਈ ਘਰੋਂ ਬਾਹਰ ਗਏ ਹੋਏ ਸੀ। ਜਦੋਂ ਮਾਪਿਆਂ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦੀਆਂ ਤਿੰਨੇ ਧੀਆਂ ਮੰਜੇ ’ਤੇ ਮ੍ਰਿਤਕ ਪਈਆਂ ਸੀ।

By : Makhan shah
ਪਟਿਆਲਾ : ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਪਾਤੜਾਂ ਵਿਖੇ ਉਸ ਸਮੇਂ ਇਕ ਮੰਦਭਾਗੀ ਘਟਨਾ ਵਾਪਰੀ ਗਈ ਜਦੋਂ ਕਰੰਟ ਲੱਗਣ ਨਾਲ ਮੰਜੇ ’ਤੇ ਪਈਆਂ ਤਿੰਨ ਭੈਣਾਂ ਦੀ ਜਾਨ ਚਲੀ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਤਿੰਨੇ ਲੜਕੀਆਂ ਦੇ ਮਾਪੇ ਕੰਮ ਕਰਨ ਲਈ ਘਰੋਂ ਬਾਹਰ ਗਏ ਹੋਏ ਸੀ। ਜਦੋਂ ਮਾਪਿਆਂ ਨੇ ਆ ਕੇ ਦੇਖਿਆ ਤਾਂ ਉਨ੍ਹਾਂ ਦੀਆਂ ਤਿੰਨੇ ਧੀਆਂ ਮੰਜੇ ’ਤੇ ਮ੍ਰਿਤਕ ਪਈਆਂ ਸੀ।
ਜ਼ਿਲ੍ਹਾ ਪਟਿਆਲਾ ਦੇ ਸ਼ਹਿਰ ਪਾਤੜਾਂ ਵਿਖੇ ਬਿਜਲੀ ਦਾ ਕਰੰਟ ਲੱਗਣ ਨਾਲ ਤਿੰਨ ਮਾਸੂਮ ਕੁੜੀਆਂ ਦੀ ਮੌਤ ਹੋ ਗਈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਕੁੜੀਆਂ ਦੇ ਮਾਪੇ ਕੰਮ ਕਰਨ ਲਈ ਬਾਹਰ ਗਏ ਹੋਏ ਸੀ, ਪਰ ਜਦੋਂ ਉਹ ਦੁਪਹਿਰ ਸਮੇਂ ਘਰ ਆਏ ਤਾਂ ਆਪਣੀਆਂ ਤਿੰਨੇ ਧੀਆਂ ਦੀ ਹਾਲਤ ਦੇਖ ਉਨ੍ਹਾਂ ਦੇ ਹੋਸ਼ ਉਡ ਗਏ।
ਜਾਣਕਾਰੀ ਅਨੁਸਾਰ ਪਰਵਾਸੀ ਮਜ਼ਦੂਰ ਮੁਹੰਮਦ ਫਖ਼ਰੂਦੀਨ ਅਤੇ ਉਸ ਦੀ ਪਤਨੀ ਇਕ ਕਿਰਾਏ ਦੇ ਮਕਾਨ ਵਿਚ ਰਹਿੰਦੇ ਨੇ ਜੋ ਕੰਮ ਕਰਨ ਲਈ ਬਾਹਰ ਗਏ ਸੀ ਪਰ ਪਿੱਛੋਂ ਉਨ੍ਹਾਂ ਦੀਆਂ ਤਿੰਨ ਧੀਆਂ 7 ਸਾਲਾਂ ਦੀ ਨਗਮਾ, 5 ਸਾਲ ਦੀ ਰੁਖ਼ਸਾਰ ਅਤੇ 3 ਸਾਲਾਂ ਦੀ ਬੇਟੀ ਖ਼ੁਸ਼ੀ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਹ ਤਿੰਨੇ ਲੋਹੇ ਵਾਲੇ ਮੰਜੇ ’ਤੇ ਪਈਆਂ ਹੋਈਆਂ ਸੀ, ਜਿਸ ਵਿਚ ਪੱਖੇ ਵਾਲੀ ਤਾਰ ਵਿਚੋਂ ਕਰੰਟ ਆ ਗਿਆ, ਜਿਸ ’ਤੇ ਮੰਜੇ ਦੇ ਪਾਵੇ ਨਾਲ ਵੱਢੀ ਗਈ ਸੀ।
ਉਧਰ ਜਦੋਂ ਇਸ ਸਬੰਧੀ ਪੁਲਿਸ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ’ਤੇ ਪੁੱਜੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਲੋਹੇ ਦੇ ਮੰਜੇ ਵਿਚ ਕਰੰਟ ਆਉਣ ਕਾਰਨ ਇਹ ਤਿੰਨ ਬੱਚੀਆਂ ਦੀ ਮੌਤ ਹੋ ਗਈ ਐ ਅਤੇ ਹੁਣ ਪੁਲਿਸ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਐ।
ਦੱਸ ਦਈਏ ਕਿ ਇਸ ਮੰਦਭਾਗੀ ਘਟਨਾ ਤੋਂ ਬਾਅਦ ਬੱਚੀਆਂ ਦੇ ਮਾਪਿਆਂ ਦਾ ਹਾਲ ਕਿਸੇ ਕੋਲੋਂ ਦੇਖਿਆ ਨਹੀਂ ਜਾ ਰਿਹਾ।


