ਚੋਰਾਂ ਨੇ ਗੁਰੂ ਘਰ ਦੀ ਗੋਲਕ ਤੋੜ ਕੇ 50 ਹਜ਼ਾਰ ਨਗਦੀ ਚੋਰੀ ਕੀਤੀ
ਥਾਣਾ ਮਾਡਲ ਟਾਊਨ ਪੈਂਦੇ ਪਿੰਡ ਪਿੱਪਲਾਵਾਲਾਂ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਸਿਧਾਣਾ ਸਾਹਿਬ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਗੋਲ੍ਹਕ ਤੋੜ ਕੇ ਅੰਦਰੋਂ 50 ਹਜ਼ਾਰ ਦੇ ਕਰੀਬ ਦੀ ਨਗਦੀ ਅਤੇ ਭਾਨ ਚੋਰੀ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਸੀ ਸੀ ਟੀ ਵੀ ਕਬਜੇ ਵਿਚ ਲੈ ਲਈ।
By : Makhan shah
ਹੁਸ਼ਿਆਰਪੁਰ : ਥਾਣਾ ਮਾਡਲ ਟਾਊਨ ਪੈਂਦੇ ਪਿੰਡ ਪਿੱਪਲਾਵਾਲਾਂ ਵਿਖੇ ਸਥਿਤ ਗੁਰਦੁਆਰਾ ਸ਼ਹੀਦ ਬਾਬਾ ਸਿਧਾਣਾ ਸਾਹਿਬ ਵਿਚ ਬੀਤੀ ਰਾਤ ਅਣਪਛਾਤੇ ਚੋਰਾਂ ਨੇ ਗੁਰਦੁਆਰਾ ਸਾਹਿਬ ਦੇ ਅੰਦਰ ਦਾਖ਼ਲ ਹੋ ਕੇ ਗੋਲ੍ਹਕ ਤੋੜ ਕੇ ਅੰਦਰੋਂ 50 ਹਜ਼ਾਰ ਦੇ ਕਰੀਬ ਦੀ ਨਗਦੀ ਅਤੇ ਭਾਨ ਚੋਰੀ ਕਰ ਲਈ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰਕੇ ਸੀ ਸੀ ਟੀ ਵੀ ਕਬਜੇ ਵਿਚ ਲੈ ਲਈ।
ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਗੁਰਮੇਲ ਸਿੰਘ, ਇਕਬਾਲ ਸਿੰਘ ਮੁੱਖ ਸੇਵਾਦਾਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਗੁਰਦੁਾਰਾ ਸਾਹਿਬ ਦਾ ਗ੍ਰੰਥੀ ਗੁਰਮੇਲ ਸਿੰਘ ਅੱਜ ਸਵੇਰੇ ਜਦੋਂ ਆਪਣੇ ਨਿੱਤ ਨੇਮ ਲਈ ਆਏ ਤਾਂ ਗੁਰਦੁਆਰਾ ਸਾਹਿਬ ਦਾ ਦਰਵਾਜਾ ਟੁੱਟਾ ਹੋੲਆ ਸੀ। ਉਸ ਨੇ ਦੱਸਿਆ ਕਿ ਜਦੋਂ ਉਨ੍ਹਾਂ ਅੰਦਰ ਜਾ ਕੇ ਦੇਖਿਆ ਤਾਂ ਗੁਰਦੁਆਰਾ ਸਾਹਿਬ ਦੀ ਗੋਲ੍ਹਕ ਟੁੱਟੀ ਹੋਈ ਸੀ ਅਤੇ ਅਣਪਛਾਤੇ ਚੋਰਾਂ ਨੇ ਅੰਦਰੋਂ 50 ਹਜ਼ਾਰ ਦੇ ਕਰੀਬ ਦੀ ਨਗਦੀ ਅਤੇ ਤਿੰਨ ਮਹੀਨੇ ਦੀ ਚੜ੍ਹਾਵੇ ਦੀ ਭਾਨ ਚੋਰੀ ਕਰ ਲਈ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਉਨ੍ਹਾਂ ਸੀ ਸੀ ਟੀ ਵੀ ਕੈਮਰੇ ਚੈਕ ਕੀਤੇ ਤਾਂ ਰਾਤ ਪਹਿਲਾਂ ਬਾਰਾਂ ਵਜੇ ਦੇ ਕਰੀਬ ਚੋਰਾਂ ਨੇ ਅੰਦਰ ਦਾਖ਼ਲ ਹੋਣ ਦੀ ਕੋਸ਼ਿਸ਼ਸ ਕੀਤ ਅਤੇ ਮੁੜ ਸਵਾ ਇੱਕ ਵਜੇ ਅੰਦਰ ਦਾਖ਼ਲ ਹੋ ਕੇ ਲੋਹੇ ਦੀਆਂ ਸੱਬਲਾਂ ਨਾਲ ਗੋਲ੍ਹਕ ਤੋੜ ਕੇ ਅੰਦਰ ਨਗਦੀ ਅਤੇ ਭਾਣ ਚੋਰੀ ਕਰ ਲਈ ਸੀ। ਥਾਣਾ ਮਾਡਲ ਟਾਊਨ ਦੀ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸੀ ਸੀ ਟੀ ਵੀ ਕੈਮਰੇ ਅਤੇ ਡੀ ਵੀ ਆਰ ਕਬਜੇ ਵਿਚ ਲੈ ਕੇ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਹੈ।