ਲੋਹੜੀ ਵਾਲੀ ਰਾਤ ਇਕਲੌਤੇ ਪੁੱਤ ਦਾ ਕਤਲ, ਹੁਣ ਸੁਲਝੀ ਗੁੱਥੀ
ਪੰਜਾਬ ਦੀ ਨੌਜਵਾਨ ਪੀੜੀ ਜਿਨ੍ਹਾਂ ਦੀ 17, 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਤਾਂ ਜੋ ਇਹ ਪੜ ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਇਹਨਾਂ ਨਾਬਾਲਗ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇਜਧਾਰ ਹਥਿਆਰ ਹਨ। ਮਾਮਲਾ ਨਾਭਾ ਦੇ ਰਹਿਣ ਵਾਲੇ 28 ਸਾਲਾਂ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਕਤਲ ਦਾ ਹੈ।
By : Makhan shah
ਨਾਭਾ : ਪੰਜਾਬ ਦੀ ਨੌਜਵਾਨ ਪੀੜੀ ਜਿਨ੍ਹਾਂ ਦੀ 17, 18 ਸਾਲ ਦੀ ਉਮਰ ਦੇ ਵਿੱਚ ਇਹਨਾਂ ਦੇ ਹੱਥਾਂ ਦੇ ਵਿੱਚ ਕਲਮ ਅਤੇ ਕਿਤਾਬਾਂ ਹੋਣੀਆਂ ਚਾਹੀਦੀਆਂ ਸੀ ਤਾਂ ਜੋ ਇਹ ਪੜ ਲਿਖ ਕੇ ਆਪਣਾ ਚੰਗਾ ਭਵਿੱਖ ਬਣਾ ਸਕਣ ਪਰ ਇਹਨਾਂ ਨਾਬਾਲਗ ਨੌਜਵਾਨਾਂ ਦੇ ਹੱਥਾਂ ਦੇ ਵਿੱਚ ਤੇਜਧਾਰ ਹਥਿਆਰ ਹਨ। ਮਾਮਲਾ ਨਾਭਾ ਦੇ ਰਹਿਣ ਵਾਲੇ 28 ਸਾਲਾਂ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦੇ ਕਤਲ ਦਾ ਹੈ। ਬੀਤੀ ਲੋਹੜੀ ਵਾਲੀ ਰਾਤ ਨੂੰ ਪੰਜ ਨੌਜਵਾਨਾਂ ਨੇ ਗੁਰਪ੍ਰੀਤ ਸਿੰਘ 28 ਸਾਲਾ ਨਾਮ ਦੇ ਨੌਜਵਾਨ ਤੇ ਨਾਭਾ ਦੇ ਬੌੜਾ ਗੇਟ ਚੌਂਕ ਵਿਖੇ ਤੇਜ਼ਧਾਰ ਹਥਿਆਰਾਂ ਕਿਰਚਾਂ ਦੇ ਨਾਲ ਹਮਲਾ ਕਰਕੇ ਉਸ ਨੂੰ ਮਾਰ ਮੁਕਾਇਆ ਸੀ।
ਗੁਰਪ੍ਰੀਤ ਸਿੰਘ ਹੀ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ ਨਾਭਾ ਪੁਲਿਸ ਨੇ ਹੁਣ ਇਸ ਕਤਲ ਦੀ ਗੁੱਥੀ ਨੂੰ ਸੁਲਝਾਉਂਦਿਆਂ ਕੁੱਲ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ, ਜਿਨਾਂ ਦੇ ਵਿੱਚੋਂ 4 ਨੌਜਵਾਨ ਨਾਬਾਲਗ ਹਨ। ਜਿਨਾਂ ਦੀ ਉਮਰ ਮਹਿਜ਼ 17 ਸਾਲਾਂ ਦੇ ਕਰੀਬ ਹੈ, ਅਤੇ 1 ਨੌਜਵਾਨ ਬਾਲਗ ਹੈ। ਜਿਸ ਦੀ ਉਮਰ 30 ਸਾਲ ਹੈ। ਇਹਨਾਂ ਨੌਜਵਾਨਾਂ ਤੋਂ ਕਤਲ ਸਮੇਂ ਤੇਜਧਾਰ ਹਥਿਆਰ ਕਿਰਚ ਵੀ ਬਰਾਮਦ ਕੀਤੀ। ਗੁਰਪ੍ਰੀਤ ਸਿੰਘ ਦੇ ਕਤਲ ਦਾ ਮੁੱਖ ਕਾਰਨ ਬਹਿਸਬਾਜੀ ਹੈ।
ਨਾਭਾ ਦੇ ਬੋੜਾ ਗੇਟ ਚੌਂਕ ਵਿਖੇ ਮਾਮੂਲੀ ਜਹੀ ਬਹਿਸਬਾਜੀ ਨੇ ਖੂਨੀ ਰੂਪ ਧਾਰ ਲਿਆ, 5 ਨੌਜਵਾਨਾਂ ਨੇ ਗੁਰਪ੍ਰੀਤ ਸਿੰਘ ਨਾਮ ਨੌਜਵਾਨ ਦਾ ਲੋਹੜੀ ਵਾਲੀ ਰਾਤ ਨੂੰ ਕਿਰਚਾਂ ਮਾਰ ਕੇ ਕਤਲ ਕਰ ਦਿਤਾ। ਮ੍ਰਿਤਕ ਨੂੰ ਜਖਮੀ ਹਾਲਤ ਵਿੱਚ ਨਾਭਾ ਦੇ ਸਰਕਾਰੀ ਹਸਪਤਾਲ ਵਿੱਚ ਲਿਆਂਦਾ ਗਿਆ ਅਤੇ ਉਸਦੀ ਹਾਲਤ ਸੀਰੀਅਸ ਵੇਖ ਦਿਆ ਉਸ ਨੂੰ ਪਟਿਆਲਾ ਦੇ ਸਰਕਾਰੀ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਗੁਰਪ੍ਰੀਤ ਸਿੰਘ ਦੇ ਕਤਲ ਮਾਮਲੇ ਨੂੰ ਸੁਲਝਾਉਂਦਿਆਂ ਨਾਭਾ ਪੁਲੀਸ ਨੇ 5 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਜਿਨਾਂ ਦੇ ਵਿੱਚੋਂ 4 ਨੌਜਵਾਨ ਨਾਬਾਲਗ ਹਨ। ਜਿਨਾਂ ਦੀ ਉਮਰ ਮਹਿਜ਼ 17 ਸਾਲਾਂ ਦੇ ਕਰੀਬ ਹੈ, ਅਤੇ 1 ਨੌਜਵਾਨ ਬਾਲਗ ਹੈ। ਜਿਸ ਦੀ ਉਮਰ 30 ਸਾਲ ਹੈ।
ਇਸ ਮੌਕੇ ਤੇ ਨਾਭਾ ਕੋਤਵਾਲੀ ਦੇ ਐਸਐਚਉ ਜਸਵਿੰਦਰ ਸਿੰਘ ਖੋਖਰ ਨੇ ਦੱਸਿਆ ਕਿ ਲੋਹੜੀ ਵਾਲੀ ਰਾਤ ਨੂੰ ਗੁਰਪ੍ਰੀਤ ਸਿੰਘ ਨਾਮ ਦੇ ਨੌਜਵਾਨ ਦਾ 5 ਨੌਜਵਾਨਾਂ ਨੇ ਕਿਰਚਾਂ ਮਾਰ ਕੇ ਕਤਲ ਕਰ ਦਿੱਤਾ ਸੀ। ਇਸ ਕਤਲ ਦਾ ਮੁੱਖ ਕਾਰਨ ਬਹਿਸਬਾਜੀ ਹੋਈ ਸੀ। ਅਸੀਂ ਪੰਜ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ, ਜਿਸ ਵਿੱਚ 1 ਨੌਜਵਾਨ ਮੋਹਿਤ ਗਿੱਲ ਉਰਫ ਕਾਕਾ ਰਾਮ ਬਾਲਗ ਹੈ। ਜਿਸ ਦੀ ਉਮਰ 30 ਸਾਲ ਹੈ। ਇਸ ਦਾ ਅਸੀਂ 2 ਦਿਨਾਂ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ। ਬਾਕੀ 4 ਨਾਬਾਲਗ ਨੌਜਵਾਨਾਂ ਹਨ।
ਇਸ ਕਤਲ ਦੇ ਵਿੱਚ ਮੇਨ ਰੋਲ ਨਾਬਾਲਗ ਨੌਜਵਾਨਾਂ ਦਾ ਹੈ ਇਹਨਾਂ ਤੋਂ ਕਿਰਚ ਵੀ ਬਰਾਮਦ ਕੀਤੀ ਹੈ। ਨਾਬਾਲਗ ਨੌਜਵਾਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਨ ਲਈ ਲੈ ਗਏ ਹਨ। ਇਹਨਾਂ ਤੇ ਅਸੀਂ ਧਾਰਾ 302 ਦੇ ਤਹਿਤ ਪਰਚਾ ਦਰਜ ਕੀਤਾ। ਐਸਐਚਉ ਜਸਵਿੰਦਰ ਸਿੰਘ ਖੋਖਰ ਨੇ ਕਿਹਾ ਕਿ ਬੱਚਿਆਂ ਦਾ ਅੱਜ ਕੱਲ ਅਗਰੈਸਿਵ ਵਿਵਹਾਰ ਹੋ ਗਿਆ ਹੈ। ਇਹਨਾਂ ਦੇ ਮਾਪਿਆਂ ਨੂੰ ਉਹ ਅਪੀਲ ਕਰਦਾ ਹਾਂ ਕੀ ਇਹਨਾਂ ਨੌਜਵਾਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਕਿੱਥੇ ਹੋ। ਤੁਸੀਂ ਘਰ ਕਦੋਂ ਆਵੋਗੇ ਅਤੇ ਇਨਾਂ ਨੂੰ ਦੇਰ ਰਾਤ ਬਾਹਰ ਨਾ ਆਉਣ ਦਿੱਤਾ ਜਾਵੇ।