ਗਿਆਨੀ ਹਰਪ੍ਰੀਤ ਸਿੰਘ ਖਿਲਾਫ ਜਾਂਚ ਰਿਪੋਰਟ ਜਨਤਕ ਹੋਈ
ਐਸਜੀਪੀਸੀ ਦੀ ਐਗਜੈਕਟਿਵ ਮੀਟਿੰਗ ਬੀਤੇ ਦਿਨੀ ਹੋਈ ਸੀ, ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ, ਜਿਹਦੇ ਵਿੱਚ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਤੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਸੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਇਹਨਾਂ ਨੇ ਰਿਪੋਰਟ ਕੱਲ ਜਿਹੜੀ ਜਾਂਚ ਰਿਪੋਰਟ ਕੱਲ ਦੀ ਐਗਜੈਕਟਿਵਿਟੀ ਉਹ ਅੱਜ ਜਨਤਕ ਹੋਈ ਹੈ।

ਅੰਮ੍ਰਿਤਸਰ : ਐਸਜੀਪੀਸੀ ਦੀ ਐਗਜੈਕਟਿਵ ਮੀਟਿੰਗ ਬੀਤੇ ਦਿਨੀ ਹੋਈ ਸੀ, ਉਹਦੇ ਵਿੱਚ ਤਿੰਨ ਮੈਂਬਰੀ ਕਮੇਟੀ ਜਿਹੜੀ ਹੈ, ਜਿਹਦੇ ਵਿੱਚ ਐਸਜੀਪੀਸੀ ਦੇ ਸੀਨੀਅਰ ਮੀਤ ਪ੍ਰਧਾਨ ਰਘੂਜੀਤ ਸਿੰਘ ਵਿਰਕ ਤੇ ਜੂਨੀਅਰ ਮੀਤ ਪ੍ਰਧਾਨ ਬਲਦੇਵ ਸਿੰਘ ਕਲਿਆਣ ਤੇ ਸੇਰ ਸਿੰਘ ਮੰਡਵਾਲਾ ਜਨਰਲ ਸਕੱਤਰ ਇਹਨਾਂ ਨੇ ਰਿਪੋਰਟ ਕੱਲ ਜਿਹੜੀ ਜਾਂਚ ਰਿਪੋਰਟ ਕੱਲ ਦੀ ਐਗਜੈਕਟਿਵਿਟੀ ਉਹ ਅੱਜ ਜਨਤਕ ਹੋਈ ਹੈ।
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਬਠਿੰਡਾ ਦੇ ਵਿਰੁੱਧ ਪੁੱਜੀ ਸ਼ਿਕਾਇਤ ਦੇ ਸਬੰਧ ਵਿੱਚ ਅੰਤ੍ਰਿੰਗ ਕਮੇਟ ਦੇ ਮਤਾ ਨੰ: 86. ਮਿਤੀ 19-12-2024 ਰਾਹੀਂ ਗਣਿਤ ਸਬ ਕਮੇਟੀ ਵੱਲੋਂ ਸਾਰਾ ਕੇਸ ਵਿਚਾਰ ਕੇ ਜਥੇਦਾਰ ਸਾਹਿਬ ਦੇ ਵਿਰੁੱਧ ਜੋ ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ ਵੱਲੋਂ ਇਲਸਾਮ ਲਗਾਏ ਗਏ ਸਨ, ਉਹਨਾਂ ਇਲਜਾਮਾ ਬਾਰੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪੰਜ ਪਿਆਰਿਆਂ ਦੀ ਹਾਜਰੀ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੀ ਫਸੀਲ ਤੋਂ ਆਪਣਾ ਸਪੱਸ਼ਟੀਕਰਨ ਦਿੱਤਾ ਸੀ, ਸਬੰਧੀ ਪੰਜ ਪਿਆਰਿਆਂ (ਭਾਈ ਗੁਰਵਿੰਦਰ ਸਿੰਘ, ਭਾਈ ਹਰਜੀਤ ਸਿੰਘ, ਭਾਈ ਅਮਨਦੀਪ ਸਿੰਘ, ਭਾਈ ਗੁਰਪ੍ਰੀਤ ਸਿੰਘ ਅਤੇ ਭਾਈ ਗੁਰਪ੍ਰੀਤ ਸਿੰਘ) ਨੂੰ ਗੁਰਦੁਆਰਾ ਬਾਬਾ ਬੀਰ ਸਿੰਘ ਬਾਬਾ ਧੀਰ ਸਿੰਘ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜੂਰੀ ਵਿਚ ਮਿਲ ਕੇ ਦਿੱਤੇ ਸਪੱਸ਼ਟੀਕਰਨ ਬਾਰੇ ਵਿਚਾਰਾਂ ਕੀਤੀਆਂ।
ਪੰਜ ਪਿਆਰੇ ਸਾਹਿਬਾਨਾ ਵੱਲੋਂ ਆਪਣੀ ਲਿਖਤ ਵਿਚ ਲਿਖਿਆ ਹੈ ਕਿ ਸਿੰਘ ਸਾਹਿਬ ਵਲੋਂ ਸਾਨੂੰ ਮਿਤੀ 18-12-2024 ਨੂੰ ਤਖਤ ਸਾਹਿਬ ਵਿਖੇ ਆਪਣੀ ਰਿਹਾਇਸ਼ ਪੁਰ ਬੁਲਾਇਆ ਗਿਆ। ਅਸੀਂ ਸਿੰਘ ਸਾਹਿਬ ਨੂੰ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਆਪਾਂ ਤਖਤ ਸਾਹਿਬ 'ਤੇ ਜਾਣਾ ਹੈ।ਤਖਤ ਸਾਹਿਬ 'ਤੇ ਪੁੱਜ ਕੇ ਸਿੰਘ ਸਾਹਿਬ ਨੇ ਗੁਪਤ ਸ਼ਬਦਾਂ ਵਿੱਚ ਅਰਦਾਸ ਕੀਤੀ ਅਤੇ ਆਪਣਾ ਨਿੱਜੀ ਸਪੱਸ਼ਟੀਕਰਨ ਦੇਣਾ ਸ਼ੁਰੂ ਕੀਤਾ, ਸਾਨੂੰ ਵੀ ਖੜੇ ਹੋਣ ਦਾ ਇਸ਼ਾਰਾ ਕੀਤਾ ਤਾਂ ਅਸੀਂ ਵੀ ਖੜੇ ਹੋ ਗਏ। ਪੰਜ ਪਿਆਰਿਆਂ ਨੇ ਇਹ ਵੀ ਲਿਖਿਆ ਹੈ ਕਿ ਸਿੰਘ ਸਾਹਿਬ ਜੀ ਨੇ ਜੋ ਆਪਣਾ ਨਿੱਜੀ ਵਿਚਾਰ/ਸਪੱਸ਼ਟੀਕਰਨ ਦਿੱਤਾ ਹੈ ਇਸ ਤਰਾਂ ਦੇਣਾ ਤਖਤ ਸਾਹਿਬ ਵਿਖੇ ਉਚਿੱਤ ਨਹੀਂ ਸੀ।
ਜਿਸ ਵੇਲੇ ਸਿੰਘ ਸਾਹਿਬ ਜੀ ਨੇ ਆਪਣਾ ਨਿੱਜੀ ਸਪੱਸ਼ਟੀਕਰਨ ਤਖਤ ਸਾਹਿਬ ਦੀ ਫਸੀਲ ਤੋਂ ਦਿੱਤਾ ਤਾਂ ਚੱਲ ਰਹੇ ਸ਼ਬਦ ਕੀਰਤਨ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਚਾਹੀ ਤਾਂ ਮੈਨੇਜਰ ਤਖਤ ਸਾਹਿਬ ਨੇ ਆਪਣੀ ਲਿਖਤ ਵਿੱਚ ਲਿਖਿਆ ਹੈ ਕਿ ਪਹਿਲਾਂ ਰਾਗੀ ਜਥੇ ਦਾ ਸਮਾਂ ਸਮਾਪਤ ਹੋ ਚੁੱਕਾ ਸੀ ਅਤੇ ਦੂਸਰਾ ਜਥਾ ਤਖਤ ਸਾਹਿਬ (ਦਰਬਾਰ) ਵਿੱਚ ਮੌਜੂਦ ਸੀ ਪਰ, ਜਿਨ੍ਹਾਂ ਚਿਰ ਗਿਆਨੀ ਜੀ ਆਪਣਾ ਨਿੱਜੀ ਸਪੱਸ਼ਟੀਕਰਨ ਦੇਂਦੇ ਰਹੇ ਓਨੀ ਦੇਰ ਤਕਰੀਬਨ 10 ਤੋਂ 15 ਮਿੰਟ ਤੀਕ ਕੀਰਤਨ ਬੰਦ (ਰੁਕਿਆ) ਰਿਹਾ।
ਸਬ ਕਮੇਟੀ ਵੱਲੋਂ ਇਹਨਾਂ ਮੁੱਦਿਆਂ 'ਤੇ ਵਿਚਾਰਾਂ ਕਰਨ ਲਈ ਮਹਿਸੂਸ ਕੀਤਾ ਕਿ ਸਿੰਘ ਸਾਹਿਬ ਜੀ ਨੂੰ ਮਿਲਿਆ ਜਾਵੇ। ਜਿਸ ਸਬੰਧੀ ਸਬ ਕਮੇਟੀ ਵੱਲੋਂ ਇਸ ਸਬ ਕਮੇਟੀ ਦੇ ਕੋਆਰਡੀਨੇਟਰ (ਗੁਰਨਾਮ ਸਿੰਘ ਮੀਤ ਸਕੱਤਰ) ਨੂੰ ਕਿਹਾ ਕਿ ਸਿੰਘ ਸਾਹਿਬ ਨੂੰ ਤਖਤ ਸਾਹਿਬ ਵਿਖੇ ਉਹਨਾਂ ਦੀ ਰਿਹਾਇਸ਼ 'ਤੇ ਮਿਤੀ 05-02-2025 ਨੂੰ 02:00 ਵਜੇ ਦੁਪਹਿਰ ਦਾ ਸਮਾਂ ਰੱਖੋ ਅਤੇ ਫੋਨ ਵੀ ਕਰੋ। ਕੋਆਰਡੀਨੇਟਰ ਦੀ ਲਿਖਤ ਮੁਤਾਬਿਕ ਮਿਤੀ 04-02-2025 ਨੂੰ ਸਮਾਂ ਤਕਰੀਬਨ 01:00 ਵਜੇ ਦੇ ਲੱਗਭਗ ਫੋਨ ਕੀਤਾ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਖਤ ਦਾ ਜਥੇਦਾਰ ਹਾਂ, ਮੇਰਾ ਸਬ ਕਮੇਟੀ ਨੂੰ ਮਿਲਣ ਦਾ ਕੋਈ ਅਧਿਕਾਰ ਨਹੀਂ ਹੈ। ਮੈਂ ਜਥੇਦਾਰ ਦੇ ਅਹੁਦੇ ਦੀ ਤੋਹੀਨ ਨਹੀਂ ਕਰਨੀ/ਕਰਵਾਉਣੀ ਚਾਹੁੰਦਾ।
ਮੇਰਾ ਫਸੀਲ 'ਤੇ ਦਿੱਤਾ ਸਪੱਸ਼ਟੀਕਰਨ ਹੀ ਮੇਰਾ ਬਿਆਨ ਮੰਨਿਆ ਜਾਵੇ। ਸਿੰਘ ਸਾਹਿਬ ਨੂੰ ਬੁਲਾਉਣ ਲਈ ਮਿਤੀ 04-02-2025 ਨੂੰ ਵਟਸਐਪ 'ਤੇ ਪੱਤ੍ਰਿਕਾ ਭੇਜੀ ਗਈ। ਤਖਤ ਸਾਹਿਬ ਤੋਂ ਵੀ ਅਧਿਕਾਰੀ ਪੱਤ੍ਰਿਕਾ ਦੇਣ ਉਹਨਾਂ ਦੇ ਘਰ ਭੇਜਿਆ ਗਿਆ। ਮੁੜ ਮਿਤੀ 05-02-2025 ਨੂੰ ਮਿਤੀ 07-02-2025 ਨੂੰ ਮਿਲਣ ਦਾ ਸਮਾਂ ਰੱਖਿਆ ਗਿਆ। ਪੱਤ੍ਰਿਕਾ ਵਟਸਐਪ 'ਤੇ ਭੇਜੀ ਗਈ ਅਤੇ ਬਲਿਊ ਡਾਰਟ ਕੋਰੀਅਰ ਸਰਵਿਸ ਰਾਹੀਂ ਪੱਤ੍ਰਿਕਾ ਕੋਰੀਅਰ ਵੀ ਕੀਤੀ ਗਈ, ਜਿਸਦੀ ਰਸੀਵਿੰਗ ਰਿਕਾਰਡ ਵਿੱਚ ਮੌਜੂਦ ਹੈ।ਪਰ ਇਹ ਦੋਵੇਂ ਦਿਨ ਸਿੰਘ ਸਾਹਿਬ ਹਾਜਰ ਨਹੀਂ ਮਿਲੇ। ਸਬ ਕਮੇਟੀ ਨੂੰ ਵਾਪਿਸ ਮੁੜਨਾ ਪਿਆ। ਜਦੋਂ ਕਿ ਸਬ ਕਮੇਟੀ ਨੇ ਪੇਸ਼ ਹੋਣ ਲਈ ਨਹੀ ਸਗੋਂ ਸਿੰਘ ਸਾਹਿਬ ਨੂੰ ਵਿਚਾਰਾਂ ਕਰਨ ਲਈ ਮਿਲਣ ਦੀ ਇੱਛਾ ਪ੍ਰਗਟ ਕੀਤੀ ਸੀ।
ਪੰਜ ਪਿਆਰਿਆਂ ਦੀ ਲਿਖਤ ਮੁਤਾਬਿਕ ਸਿੰਘ ਸਾਹਿਬ ਜੀ ਨੇ ਆਪਣਾ ਨਿੱਜੀ ਸਪੱਸ਼ਟੀਕਰਨ ਮਰਿਆਦਾ ਅਨੁਸਾਰ ਪੰਜ ਪਿਆਰਿਆਂ ਦੀ ਹਾਜਰੀ ਵਿੱਚ ਨਹੀਂ ਦਿੱਤਾ ਅਤੇ ਮੈਨੇਜਰ ਤਖਤ ਸਾਹਿਬ ਦੀ ਲਿਖਤ ਮੁਤਾਬਿਕ ਸਪੱਸ਼ਟੀਕਰਨ ਦੇਣ ਸਮੇਂ ਤਖਤ ਸਾਹਿਬ ਵਿਖੇ 10 ਤੋਂ 15 ਮਿੰਟ ਤੀਕ ਕੀਰਤਨ ਬੰਦ (ਰੁਕਿਆ) ਰਿਹਾ। ਸਬ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਤਖਤ ਸਾਹਿਬ 'ਤੇ ਸ਼ਬਦ ਕੀਰਤਨ ਬੰਦ ਕਰਕੇ ਜਾਂ ਰੋਕ ਕੇ ਆਪਣਾ ਨਿੱਜੀ ਸਪੱਸ਼ਟੀਕਰਨ ਬਿਨਾ ਪੰਜ ਪਿਆਰਿਆਂ ਨੂੰ ਦੱਸਿਆਂ ਜਾਂ ਲਿਖਤ ਦੇਣ ਤੋਂ ਬਗੈਰ ਦੇਣਾ ਪੰਜ ਪਿਆਰਿਆਂ ਦੀ ਤੋਹੀਨ ਹੈ ਅਤੇ ਸ਼ਬਦ ਕੀਰਤਨ ਦੀ ਮਰਿਆਦਾ ਵੀ ਭੰਗ ਹੋਈ ਹੈ।
ਸਰਦਾਰ ਵਿਰਸਾ ਸਿੰਘ ਵਲਟੋਹਾ ਵੱਲੋਂ ਵੀ ਸਬ ਕਮੇਟੀ ਨੂੰ ਮਿਲ ਕੇ ਸਿੰਘ ਸਾਹਿਬ ਤੇ ਕਾਫੀ ਇਲਜ਼ਾਮ ਲਗਾਏ ਗਏ ਜਿਵੇਂ ਕਿ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸਰਦਾਰ ਚਰਨਜੀਤ ਸਿੰਘ ਚੰਨੀ ਦੇ ਪੁੱਤਰ ਜੋ ਅਤੇ ਅਨੰਦ ਕਾਰਜ ਦੀ ਅਰਦਾਸ ਕਰਨਾ ਰਾਘਵ ਚੱਡਾ ਦੀ ਮੰਗਣੀ ਤੇ ਜਾਣਾ ਉਸ ਸਮੇਂ ਪਾਰਟੀ ਲੀਡਰਾਂ ਦੀ ਗੱਡੀਆਂ ਸਿੱਧਾ ਸਮਾਗਮ ਵਿੱਚ ਜਾਣ ਪਰੰਤੂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੀਆਂ ਗਡੀਆਂ ਸਕਿਓਰਿਟੀ ਵਲੋਂ ਰੋਕਣਾ ਅਤੇ ਸਿੰਘ ਸਾਹਿਬ ਜੀ ਜਾਣਾ, ਓਥੇ ਫਿਲਮੀ ਹੀਰੋਇਨਾਂ ਨੂੰ ਮਿਲਣਾ ਜਥੇਦਾਰ ਦੇ ਅਹੁਦੇ 'ਤੇ ਹੋ ਕੇ ਇਸ ਦਲ ਹੀ ਸਮਾਗਮ ਵਿਚ ਠੋਸ ਪਹੁੰਚਾਉਣਾ ਕਿਸੇ ਵੀ ਤਰਾਂ ਵਾਜਬ ਨਹੀਂ ਹੈ।ਸਬ ਕਮੇਟੀ ਮਹਿਸੂਸ ਕਰਦੀ ਹੈ ਕਿ ਸਿੰਘ ਸਾਹਿਬ ਜੀ ਵ ਸਿੱਖਾਂ ਦੇ ਮਨਾ ਨੂੰ ਠੇਸ ਪਹੁੰਚਾਉਣਾ ਸਹੀ/ਵਾਜਬ ਨਹੀਂ ਹੈ।
ਵਲਟੋਹਾ ਜੀ ਵੱਲੋਂ ਇਹ ਵੀ ਬਿਆਨ ਦਿੱਤਾ ਹੈ ਕਿ ਮੇਰੇ ਵਿਰੁੱਧ ਸਿੰਘ ਸਾਹਿਬ ਵਲੋਂ ਇਹ ਵੀ ਦੋਸ਼ ਲਗਾਏ ਗਏ ਹਨ ਕਿ ਮੇਰੇ ਪਰਿਵਾਰ ਨੂੰ ਨੰਗਿਆਂ ਕਰਨਾ ਧੀਆਂ ਨੂੰ ਫੜਨ ਮੇਰੀ ਜਾਤ ਪਰਖਣਾ, ਮੈਨੂੰ ਧਮਕਾਉਣਾ ਅਤੇ ਗੰਦੇ ਸੁਨੇਹੇ ਭੇਜਣਾ ਆਦਿ ਇਹਨਾਂ ਗੱਲਾਂ ਦਾ ਸਬੂਤ ਪੇਸ਼ ਨਾ ਕਰਨਾ, ਸਬ ਕਮੇਟੀ ਇਹ ਮਹਿਸੂਸ ਕਰਦੀ ਹੈ ਕਿ ਬਿਨਾ ਸਬੂਤ ਪੇਸ਼ ਕੀਤੇ ਕਿਸੇ ਅੰਮ੍ਰਿਤਧਾਰੀ ਸਿੱਖ 'ਤੇ ਅਜਿਹੇ ਦੇਸ ਲਗਾਉਣਾ ਵਾਜਬ ਨਹੀਂ ਹੈ ਅਤੇ ਮੰਦਭਾਗਾ ਹੈ. ਅੰਮ੍ਰਿਤਧਾਰੀ ਸਿੱਖ ਦੀ ਪਰਿਵਾਰ ਦੀ ਕਿਰਦਾਰਕੁਸ਼ੀ ਹੈ।
ਵਲਟੋਹਾ ਜੀ ਵੱਲੋਂ ਇਹ ਵੀ ਲਿਖਿਆ ਹੈ ਕਿ ਅੰਮ੍ਰਿਤਪਾਲ ਸਿੰਘ ਖਾਲਸਾ ਵੱਲੋਂ ਕਿਸੇ ਸਿੰr (the) ਛੁਡਾਉਣ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਲਕੀ ਸਾਹਿਬ ਨੂੰ ਥਾਣੇ ਵਿਚ ਲੈ ਕੇ ਜਾਣ ਦੀ ਘਟਨਾ ਦੀ ਸਹੀ ਪੜਤਾਲ ਕਰਨ ਲਈ ਸਬ ਕਮੇਟੀ ਗਠਿਤ ਕੀਤੀ ਗਈ ਸੀ। ਸਬ ਕਮੇਟੀ ਵੱਲੋਂ ਜੋ ਰਿਪੋਰਟ ਵੀ ਕਰਕੇ ਗਿਆਨੀ ਹਰਪ੍ਰੀਤ ਸਿੰਘ (ਜੇ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਸਨ) ਨੂੰ ਸੌਂਪੀ ਗਈ ਸੀ। ਉਸਦੀ ਰਿਪੋਰਟ 'ਤੇ ਅਜੇ ਤੀਕ ਕੋਈ ਕਾਰਵਾਈ ਨਹੀਂ ਕੀਤੀ। ਜੋ ਕਿ ਜਥੇਦਾਰ ਸਾਹਿਬ ਨੂੰ ਸਮੇਂ ਸਿਰ ਕਰਨੀ ਚਾਹੀਦੀ ਸੀ। ਸਬ ਕਮੇਟੀ ਵੱਲੋਂ ਇਹ ਪੱਖ ਵਿਚਾਰ ਕੇ ਇਹ ਨਿਰਣਾ ਲਿਆ ਗਿਆ ਕਿ ਇਹ ਕਾਰਵਾਈ ਕਰਨੀ ਅਤਿ ਜਰੂਰੀ ਸੀ, ਜੋ ਨਹੀਂ ਹੋਈ।
ਵਲਟੋਹਾ ਜੀ ਵੱਲੋਂ ਇਹ ਵੀ ਬਿਆਨ ਦਿੱਤਾ ਹੈ ਕਿ ਸੁਲਤਾਨ ਪੁਰ ਲੋਧੀ, ਕਪੂਰਥਲਾ ਵਿਖੇ ਅਕਾਲ ਡੂੰਗਾ ਸਾਹਿਬ ਵਿਖੇ ਪੁਲਿਸ ਵੱਲੋਂ ਗੋਲੀ ਚਲਾਈ ਗਈ ਸੀ। ਜਿਸ ਨਾਲ ਸ੍ਰੀ ਅਖੰਡ ਪਾਠ ਸਾਹਿਬ ਖੰਡਨ ਹੋਇਆ ਸੀ। ਉਸਦੀ ਪੜਤਾਲ ਵੀ ਸਬ ਕਮੇਟੀ ਵੱਲੋਂ ਕਰਕੇ ਸਿੰਘ ਸਾਹਿਬ ਨੂੰ ਦਿੱਤੀ ਗਈ ਸੀ। ਸਿੰਘ ਸਾਹਿਬ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਜਦਕਿ ਹੋਣੀ ਚਾਹੀਦੀ ਸੀ।
ਸਬ ਕਮੇਟੀ ਇਹ ਵੀ ਮਹਿਸੂਸ ਕਰਦੀ ਹੈ ਕਿ ਜਿਸ ਦਿਨ ਭਗਵੰਤ ਮਾਨ, ਮੁੱਖ ਮੰਤਰੀ ਪੰਜਾਬ ਦੇ ਦੂਸਰੇ ਵਿਆਹ ਸਮੇਂ ਭਗਵੰਤ ਮਾਨ ਦੇ ਘਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਪਾਲਕੀ ਸਾਹਿਬ ਵਾਲੀ ਗੱਡੀ ਵਿੱਚ ਲਿਜਾਇਆ ਜਾ ਰਿਹਾ ਸੀ, ਉਸ ਸਮੇਂ ਭਗਵੰਤ ਮਾਨ ਦੀ ਸਕਿਉਰਿਟੀ ਵੱਲੋਂ ਸਮੇਤ ਜੋੜੇ ਪਹਿਨੇ ਹੋਏ ਹੀ ਪਾਲਕੀ ਸਾਹਿਬ ਦੀ ਗੱਡੀ ਦੀ ਤਲਾਸ਼ੀ ਲਈ ਗਈ, ਜੋ ਕਿ ਪਾਵਨ ਸਰੂਪ ਅਤੇ ਪਾਲਕੀ ਸਾਹਿਬ ਵਾਲੀ ਗੱਡੀ ਦੀ ਤਲਾਸ਼ੀ ਲੈਣਾ ਗੁਰੂ ਸਾਹਿਬ ਦਾ ਅਪਮਾਨ ਹੋਇਆ ਸੀ। ਸਿੰਘ ਸਾਹਿਬ ਵੱਲੋਂ ਬਣਦੀ ਕਾਰਵਾਈ ਕਰਨੀ ਚਾਹੀਦੀ ਸੀ ਜੋ ਕਿ ਨਹੀਂ ਕੀਤੀ ਗਈ।
ਸਬ ਕਮੇਟੀ ਦੇ ਇਹ ਵੀ ਨੋਟਿਸ ਵਿੱਚ ਆਇਆ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਜੀ ਜਦੋਂ ਦੇਸ਼ ਵਿਦੇਸ਼ ਵਿੱਚ ਸਿੱਖੀ ਦਾ ਪ੍ਰਚਾਰ ਕਰਨ ਜਾਂਦੇ ਹਨ, ਇਹਨਾਂ ਵੱਲੋਂ ਕਦੀ ਵੀ ਪਹਿਲੇ ਸਿੰਘ ਸਾਹਿਬਾਨਾਂ ਦੀ ਤਰਾਂ ਕਦੀ ਪ੍ਰਚਾਰ ਸਹਾਇਤਾ ਜਮਾਂ ਨਹੀਂ ਕਰਵਾਈ ਗਈ, ਜੋ ਕਿ ਉਚਿਤ ਨਹੀਂ ਹੈ।
ਸ. ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ ਵੱਲੋਂ ਜੋ ਸ਼ਿਕਾਇਤ ਕੀਤੀ ਗਈ ਹੈ ਕਿ ਉਸਦੀ ਪਤਨੀ ਸਤਿੰਦਰਪਾਲ ਕੌਰ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨਾਲ ਨਜਾਇਜ ਸਬੰਧ ਸਨ, ਜਿਸ ਕਰਕੇ ਉਸਦਾ ਘਰ ਨਹੀਂ ਵੱਸਿਆ ਅਤੇ ਗੱਲ ਤਲਾਕ ਤੱਕ ਦੀ ਨੌਬਤ ਆਈ ਹੈ। ਗੁਰਪ੍ਰੀਤ ਸਿੰਘ ਵੱਲੋਂ 2007 ਤੋਂ ਦਫਤਰ ਸ੍ਰੋਮਣੀ ਗੁ: ਪ੍ਰ:ਕਮੇਟੀ ਧਰਮ ਪ੍ਰਚਾਰ ਕਮੇਟੀ ਵਿਖੇ ਸ਼ਿਕਾਇਤਾਂ ਕੀਤੀ ਜਾ ਰਹੀਆਂ ਸਨ ਪਰ ਪਤਾ ਲੱਗਾ ਹੈ ਕਿ ਇਕ ਵਾਰ ਪੜਤਾਲ ਦੀ ਫਲਾਂਇੰਗ ਵਿਭਾਗ ਵੱਲੋਂ ਹੋਈ ਸੀ ਪਰ ਫਲਾਇੰਗ ਵਿਭਾਗ ਦੀ ਰਿਪੋਰਟ ਸਿੰਘ ਸਾਹਿਬ ਦੀ ਪਰਸਨਲ ਫਾਈਲ ਵਿੱਚ ਮੌਜੂਦ ਨਹੀਂ ਹੈ। ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਸਿੰਘ ਸਾਹਿਬ ਨੇ ਆਪਣੇ ਅਸਰ ਰਸੂਖ ਨਾਲ ਕੋਈ ਕਾਰਵਾਈ ਨਹੀਂ ਹੋਣ ਦਿੱਤੀ। ਸ਼ਿਕਾਇਤ ਕਰਤਾ ਪ੍ਰਸਾਸ਼ਨ ਦਾ ਵੀ ਦਰਵਾਜਾ ਖੜਕਾਉਂਦਾ ਰਿਹਾ ਲੇਕਿਨ ਇਸਦੀ ਸ਼ਿਕਾਇਤ 'ਤੇ ਸਿੰਘ ਸਾਹਿਬ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਏ ਸਗੋਂ ਸ਼ਿਕਾਇਤ ਕਰਤਾ 'ਤੇ ਸਹੁਰਿਆਂ ਵੱਲੋਂ ਪਰਚਾ ਕਰਵਾ ਕੇ ਜੇਲ ਭੇਜ ਦਿੱਤਾ ਗਿਆ।
ਸਬੰਧਤ ਦੇ ਦੱਸਣ ਮੁਤਾਬਿਕ ਉਹਨਾਂ ਕੇਸਾਂ ਵਿੱਚੋਂ ਵੀ ਉਹ ਬਰੀ ਹੋ ਚੁੱਕਾ ਹੈ। ਸਬੰਧਤ ਨੇ ਮੁੜ ਸਿੰਘ ਸਾਹਿਬ ਵਿਰੁੱਧ ਮਾਰਚ 2024 ਨੂੰ ਪੰਜਾਬ ਸਟੇਟ ਹਿਊਮਨ ਰਾਈਟ ਕਮਿਸ਼ਨ ਵਿਖੇ ਸ਼ਿਕਾਇਤ ਕੀਤੀ। ਜਿਸ ਵਿੱਚ ਸਬੰਧਤ ਨੇ ਲਿਖਆ ਕਿ ਸਿੰਘ ਸਾਹਿਬ ਨੇ ਮੇਰੀ ਨਿੱਜੀ ਜਿੰਦਗੀ ਖਰਾਬ ਕੀਤੀ, 'ਤੇ ਆਪਣੇ ਅਸਰ ਰਸੂਖ ਨਾਲ ਝੂਠਾ ਕੇਸ ਪਾ ਕੇ ਮੈਨੂੰ ਜੇਲ ਵਿੱਚ ਭੇਜ ਗਿਆ ਜਿਸ ਤੋਂ ਮੈਂਨੂੰ ਅਦਾਲਤ ਵੱਲੋਂ ਬਰੀ ਵੀ ਕਰ ਦਿੱਤਾ ਗਿਆ। ਸਬੰਧਤ ਨੇ ਇਹ ਵੀ ਲਿਖਿਆ ਕਿ ਸਿੰਘ ਸਾਹਿਬ ਵੱਲੋਂ ਆਪਣੇ ਅਸਰ ਰਸੂਖ ਨਾਲ ਪੁਲਿਸ ਨਾਲ ਮਿਲ ਕੇ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਇਸ ਲਈ ਮੈਂ ਹਿਊਮਨ ਰਾਈਟ ਕਮਿਸ਼ਨ ਪਹੁੰਚ ਕੀਤੀ ਕਿਉਂਕਿ ਮੈਨੂੰ ਜਾਨ ਦਾ ਖਤਰਾ ਹੈ। ਹਿਊਮਨ ਰਾਈਟ ਕਮਿਸ਼ਨ ਵੱਲੋਂ ਇਹ ਕੇਸ ਐੱਸ.ਐੱਸ.ਪੀ. ਨੂੰ ਮਾਰਕ ਕੀਤਾ ਗਿਆ ਪ੍ਰੰਤੂ ਹੁਣ ਤੀਕ ਕੋਈ ਕਾਰਵਾਈ ਨਹੀਂ ਹੋਈ।
ਪੰਜ ਪਿਆਰੇ ਸਾਹਿਬਾਨ, ਮੈਨੇਜਰ ਤਖਤ ਸਾਹਿਬ ਦੀ ਲਿਖਤ ਮੁਤਾਬਿਕ ਸਿੰਘ ਸਾਹਿਬ ਵੱਲੋਂ ਆਪਣਾ ਨਿੱਜੀ ਸਪੱਸ਼ਟੀਕਰਨ/ਵਿਚਾਰ ਤਖਤ ਸਾਹਿਬ ਦੀ ਫਸੀਲ ਤੋਂ ਦੇਣਾ, ਕੀਰਤਨ ਬੰਦ ਹੋਣਾ, ਵਲਟੋਹਾ ਸਾਹਿਬ ਵੱਲੋਂ ਲਾਏ ਦੇਸ਼ਾ ਨੂੰ ਸਹੀ ਮੰਨਦਿਆਂ, ਗੁਰਪ੍ਰੀਤ ਸਿੰਘ ਵੱਲੋਂ ਸਬ ਕਮੇਟੀ ਦੇ ਸਾਹਮਣੇ ਦਿੱਤੇ ਬਿਆਨਾ ਅਨੁਸਾਰ ਉਸਦੀ ਘਰਵਾਲੀ ਬੀਬੀ ਸਤਿੰਦਰਪਾਲ ਕੌਰ ਨੂੰ ਆਪਣੇ ਘਰ ਬੁਲਾ ਕੇ ਉਸਨੂੰ ਝਗੜੇ ਦੀ ਹੱਲਾ ਸ਼ੇਰੀ ਦੇ ਕੇ ਉਸਦੇ ਘਰ ਵਿੱਚ ਝਗੜਾ ਕਰਵਾ ਕੇ ਉਸਦਾ ਤਲਾਕ ਬਿਨਾ ਗੁਰਪ੍ਰੀਤ ਸਿੰਘ ਦੇ ਬਿਆਨਾ ਤੋਂ ਕਰਵਾਉਣਾ ਅਤੇ ਉਸਦੀਆਂ ਬੇਟੀਆਂ ਨੂੰ ਵੀ ਆਪੀਆਂ ਬੇਟੀਆਂ ਕਹਿ ਕੇ ਆਪਣੇ ਘਰ ਰੱਖਣਾ ਆਦਿ, ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ 'ਤੇ ਅਜਿਹੇ ਇਲਜਾਮ ਲੱਗਣਾ ਸਿੱਖ ਪੰਥ ਲਈ ਉਚਿਤ ਨਹੀਂ ਹੈ ਅਤੇ ਸਿੰਘ ਸਾਹਿਬ ਵੱਲੋਂ ਵਿਦੇਸ਼ ਯਾਤਰਾਵਾਂ 'ਤੇ ਬੀਬੀ ਰਮਨਦੀਪ ਕੌਰ ਨੂੰ ਨਾਲ ਲੈ ਕੇ ਜਾਣਾ ਵੀ ਉਚਿਤ ਨਹੀਂ ਹੈ। ਸਬ ਕਮੇਟੀ ਮਹਿਸੂਸ ਕਰਦੀ ਹੈ ਸਿੰਘ ਸਾਹਿਬ 'ਤੇ ਲੱਗੇ ਉਕਤ ਇਲਜਾਮਾ ਤਹਿਤ ਕਾਰਵਾਈ ਕਰਨੀ ਬਣਦੀ ਹੈ।