ਭਿਆਨਕ ਅੱਗ ਦਾ ਕਹਿਰ, 65 ਝੁੱਗੀਆਂ ਸੜ ਕੇ ਸੁਆਹ
ਅਣਸੁਖਾਵੀਂ ਘਟਨਾ ਵਾਪਰਨੀ ਕੀਤੇ ਵੀ ਮਾੜੀ ਹੈ ਹਾਲਾਂਕਿ ਕਈ ਵਾਰੀ ਇਹਨਾਂ ਘਟਨਾਵਾਂ 'ਚ ਆਪਾਂ ਜਾਨੀ ਤੇ ਮਾਲੀ ਨੁਕਸਾਨ 'ਤੇ ਵੱਧ ਧਿਆਨ ਦਿੰਦੇ ਹਾਂ ਪਰ ਨੁਕਸਾਨ ਤਾਂ ਨੁਕਸਾਨ ਹੈ ਉਹ ਭਾਵੇਂ ਛੋਟਾ ਹੋਵੇ ਜਾਂ ਵੱਡਾ।ਐਸੀ ਹੀ ਇਕ ਬੇਹੱਦ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ ਕਪੂਰਥਲਾ,ਸੁਲਤਾਨਪੁਰ ਰੋਡ 'ਤੇ ਰੇਲ ਕੋਚ ਫੈਕਟਰੀ ਦੇ ਨੇੜੇ,ਜਿੱਥੇ ਕਈ ਦਰਜਨ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ।

ਸੁਲਤਾਨਪੁਰ, (ਸੁਖਵੀਰ ਸਿੰਘ ਸ਼ੇਰਗਿੱਲ): ਅਣਸੁਖਾਵੀਂ ਘਟਨਾ ਵਾਪਰਨੀ ਕੀਤੇ ਵੀ ਮਾੜੀ ਹੈ ਹਾਲਾਂਕਿ ਕਈ ਵਾਰੀ ਇਹਨਾਂ ਘਟਨਾਵਾਂ 'ਚ ਆਪਾਂ ਜਾਨੀ ਤੇ ਮਾਲੀ ਨੁਕਸਾਨ 'ਤੇ ਵੱਧ ਧਿਆਨ ਦਿੰਦੇ ਹਾਂ ਪਰ ਨੁਕਸਾਨ ਤਾਂ ਨੁਕਸਾਨ ਹੈ ਉਹ ਭਾਵੇਂ ਛੋਟਾ ਹੋਵੇ ਜਾਂ ਵੱਡਾ।ਐਸੀ ਹੀ ਇਕ ਬੇਹੱਦ ਵੱਡੀ ਮੰਦਭਾਗੀ ਘਟਨਾ ਵਾਪਰੀ ਹੈ ਕਪੂਰਥਲਾ,ਸੁਲਤਾਨਪੁਰ ਰੋਡ 'ਤੇ ਰੇਲ ਕੋਚ ਫੈਕਟਰੀ ਦੇ ਨੇੜੇ,ਜਿੱਥੇ ਕਈ ਦਰਜਨ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ ਹਨ।ਇਹ ਅੱਗ ਐਨੀ ਭਿਆਨਕ ਸੀ ਕਿ ਇਹਨਾਂ ਝੁੱਗੀਆਂ 'ਚ ਰਹਿਣ ਵਾਲੇ ਲੋਕਾਂ ਦਾ ਚੀਕ-ਚਿਹਾੜਾ ਦੂਰ ਤੱਕ ਸੁਣਾਈ ਦਿੱਤਾ।
ਅੱਗ ਲੱਗਣ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗਾ ਪਰ ਜਿਸਦੇ ਵਲੋਂ ਵੀ ਇਕ ਅੱਗ ਨੂੰ ਅੱਖੀਂ ਦੇਖਿਆ ਗਿਆ ਉਸਦੇ ਵਲੋਂ ਇਹੀਓ ਕਿਹਾ ਗਿਆ ਕਿ ਬਹੁਤ ਭਿਆਨਕ ਹਾਦਸਾ ਸੀ।ਹਾਲਾਂਕਿ ਭਲਾਣਾ ਪੁਲਿਸ ਚੌਂਕੀ ਦੇ ਮੁਲਾਜ਼ਮਾਂ ਨੂੰ ਜਾਣਕਾਰੀ ਮਿਲਣ 'ਤੇ ਉਹ ਉਪਰੰਤ ਮੌਕੇ 'ਤੇ ਪਹੁੰਚੇ ਤੇ ਬੜੀ ਮੁਸ਼ੱਕਤ ਦੇ ਨਾਲ ਇਸ ਭਿਆਨਕ ਲਾਟਾਂ ਮਾਰਦੀ ਅੱਗ 'ਤੇ ਕਾਬੂ ਪਾਇਆ ਗਿਆ।ਜਾਣਕਾਰੀਆਂ ਮੁਤਾਬਿਕ ਇਹ ਅੱਗ ਰਾਤ 9.30 ਵਜੇ ਦੇ ਕਰੀਬ ਲੱਗੀ ਤੇ ਕੁਝ ਹੀ ਮਿੰਟਾਂ 'ਚ ਇਸ ਅੱਗ ਨੇ ਇਹਨਾਂ 65 ਦੇ ਕਰੀਬ ਝੁੱਗੀਆਂ ਨੂੰ ਆਪਣੀ ਲਪੇਟ ਦੇ ਵਿੱਚ ਲੈ ਲਿਆ।ਇਸ ਅੱਗ ਨੂੰ ਬੁਝਾਉਣ ਦੇ ਲਈ ਅੱਗ ਬੁਝਾਊ ਦਸਤਿਆਂ ਵਲੋਂ 8 ਗੱਡੀਆਂ ਦਾ ਇਸਤੇਮਾਲ ਕੀਤਾ ਗਿਆ
ਜ਼ਿਕਰਯੋਗ ਕਿ ਇਨ੍ਹਾਂ ਝੁੱਗੀਆਂ-ਝੌਂਪੜੀਆਂ ’ਚ ਪਹਿਲਾਂ ਵੀ ਇਸੇ ਤਰ੍ਹਾਂ ਦੀਆਂ ਅੱਗਾਂ ਲੱਗ ਚੁੱਕੀਆਂ ਹਨ। ਭੁਲਾਣਾ ਚੌਂਕੀ ਇੰਚਾਰਜ ਏ. ਐੱਸ. ਆਈ. ਦਵਿੰਦਰ ਪਾਲ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਅਤੇ ਫਾਇਰ ਬ੍ਰਿਗੇਡ ਦੀ ਟੀਮ ਨੇ ਅੱਗ ’ਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਤੇ ਅੱਗ ਨੂੰ ਹੋਰ ਫ਼ੈਲਣ ਤੋਂ ਵੀ ਰੋਕਿਆ। ਉਨ੍ਹਾਂ ਇਹ ਵੀ ਦੱਸਿਆ ਕਿ ਲਗਭਗ 300 ਝੌਂਪੜੀਆਂ ਨੂੰ ਬਚਾਅ ਲਿਆ ਗਿਆ ਹੈ।