Begin typing your search above and press return to search.

ਮਹਾਨ ਕੋਸ਼ ਦੀ ਬੇਅਦਬੀ ’ਤੇ ਪੰਜਾਬੀ ਯੂਨੀਵਰਸਿਟੀ ’ਚ ਤਣਾਅ ਦਾ ਮਾਹੌਲ

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਐ, ਜਿਸ ਨੂੰ ਦੇਖ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਚੜ੍ਹ ਗਿਆ। ਦਰਅਸਲ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ‘ਗੁਰੂ ਸ਼ਬਦ ਰਤਨ ਮਹਾਨ ਕੋਸ਼’ ਦੀਆਂ ਪੁਸਤਕਾਂ ਨੂੰ ਟੋਇਆ ਪੁੱਟ ਕੇ ਦੱਬਿਆ ਜਾ ਰਿਹਾ ਸੀ।

ਮਹਾਨ ਕੋਸ਼ ਦੀ ਬੇਅਦਬੀ ’ਤੇ ਪੰਜਾਬੀ ਯੂਨੀਵਰਸਿਟੀ ’ਚ ਤਣਾਅ ਦਾ ਮਾਹੌਲ
X

Makhan shahBy : Makhan shah

  |  29 Aug 2025 4:27 PM IST

  • whatsapp
  • Telegram

ਪਟਿਆਲਾ : ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਬੇਹੱਦ ਮੰਦਭਾਗੀ ਘਟਨਾ ਸਾਹਮਣੇ ਆਈ ਐ, ਜਿਸ ਨੂੰ ਦੇਖ ਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਦਾ ਗੁੱਸਾ ਸੱਤਵੇਂ ਆਸਮਾਨ ’ਤੇ ਚੜ੍ਹ ਗਿਆ। ਦਰਅਸਲ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ‘ਗੁਰੂ ਸ਼ਬਦ ਰਤਨ ਮਹਾਨ ਕੋਸ਼’ ਦੀਆਂ ਪੁਸਤਕਾਂ ਨੂੰ ਟੋਇਆ ਪੁੱਟ ਕੇ ਦੱਬਿਆ ਜਾ ਰਿਹਾ ਸੀ।


ਪਟਿਆਲਾ ਦੀ ਪੰਜਾਬੀ ਯੂਨੀਵਰਸਿਟੀ ਵਿਖੇ ਉਸ ਸਮੇਂ ਮਾਹੌਲ ਗਰਮ ਹੋ ਗਿਆ ਜਦੋਂ ਮਹਾਨ ਕੋਸ਼ ਦੀਆਂ ਪੁਸਤਕਾਂ ਦੀ ਦੁਰਦਸ਼ਾ ਦੇਖ ਕੇ ਵਿਦਿਆਰਥੀਆਂ ਦਾ ਗੁੱਸਾ ਭੜਕ ਗਿਆ। ਦਰਅਸਲ ਯੂਨੀਵਰਸਿਟੀ ਦੇ ਗਰਲਜ਼ ਹੋਸਟਲ ਦੇ ਨਾਲ ਪਈ ਖਾਲੀ ਜਗ੍ਹਾ ਵਿਚ ਕਰੀਬ 4 ਫੁੱਟ ਡੂੰਘਾ ਟੋਇਆ ਪੁੱਟ ਕੇ ਮਹਾਨ ਕੋਸ਼ ਦੀਆਂ ਹਜ਼ਾਰਾਂ ਪੁਸਤਕਾਂ ਨੂੰ ਦਬਾਇਆ ਜਾ ਰਿਹਾ ਸੀ, ਪਰ ਜਿਵੇਂ ਹੀ ਇਸ ਘਿਨੌਣੀ ਕਾਰਵਾਈ ’ਤੇ ਵਿਦਿਆਰਥੀਆਂ ਦੀ ਨਜ਼ਰ ਪਈ ਤਾਂ ਉਨ੍ਹਾਂ ਤੁਰੰਤ ਹੰਗਾਮਾ ਕਰ ਦਿੱਤਾ।


ਇਸ ਮੌਕੇ ਗੱਲਬਾਤ ਕਰਦਿਆਂ ਵਿਦਿਆਰਥੀ ਯਾਦਵਿੰਦਰ ਸਿੰਘ ਯਾਦੂ ਨੇ ਆਖਿਆ ਕਿ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਮਹਾਨ ਕੋਸ਼ ਵਿਚ ਹਜ਼ਾਰਾਂ ਗ਼ਲਤੀਆਂ ਕੀਤੀਆਂ ਗਈਆਂ, ਵਿਦਵਾਨਾਂ ਦੇ ਇਤਰਾਜ਼ ਮਗਰੋਂ ਇਸ ਦੀ ਵਿਕਰੀ ’ਤੇ ਰੋਕ ਦਿੱਤੀ ਸੀ, ਪਰ ਹੁਣ ਇਸ ਨੂੰ ਬਹੁਤ ਹੀ ਗ਼ਲਤ ਤਰੀਕੇ ਨਾਲ ਨਸ਼ਟ ਕੀਤਾ ਜਾ ਰਿਹਾ ਸੀ, ਜਿਸ ਨਾਲ ਸਭ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਐ।


ਇਕ ਹੋਰ ਵਿਦਿਅਰਥੀ ਮਨਦੀਪ ਸਿੰਘ ਨੇ ਆਖਿਆ ਕਿ ਇਹ ਹੋਰ ਲੋਕਾਂ ਵਾਸਤੇ ਇਕ ਆਮ ਪੰਜਾਬੀ ਦੀ ਪੁਸਤਕ ਹੋ ਸਕਦੀ ਐ ਪਰ ਸਿੱਖਾਂ ਵਾਸਤੇ ਇਹ ਗੁਰਬਾਣੀ ਦੀ ਇਕ ਪੋਥੀ ਐ ਕਿਉਂਕਿ ਇਸ ’ਤੇ ਹਰ ਪੰਨੇ ’ਤੇ ਗੁਰਬਾਣੀ ਦੀਆਂ ਤੁਕਾਂ ਮੌਜੂਦ ਨਹੀਂ, ਜਿਸ ਦੀ ਬੇਅਦਬੀ ਕਿਸੇ ਹਾਲਤ ਵਿਚ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ।


ਵਿਦਿਆਰਥੀ ਕੁਲਦੀਪ ਸਿੰਘ ਨੇ ਆਖਿਆ ਕਿ ਯੂਨੀਵਰਸਿਟੀ ਪ੍ਰਸਾਸ਼ਨ ਵੱਲੋਂ ਮਹਾਨ ਕੋਸ਼ ਦੇ ਅੰਦਰ 35 ਹਜ਼ਾਰ ਦੇ ਕਰੀਬ ਗਲ਼ਤੀਆਂ ਕੀਤੀਆਂ ਗਈਆਂ, ਜਿਸ ਕਰਕੇ ਇਸ ਦੀ ਵਿਕਰੀ ਨੂੰ ਰੋਕਿਆ ਗਿਆ ਸੀ, ਪਰ ਇਸ ਨੂੰ ਨਸ਼ਟ ਕਰਨ ਦਾ ਤਰੀਕਾ ਬਿਲਕੁਲ ਗਲ਼ਤ ਐ, ਇਸ ਨਾਲ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਐ।


ਇਸ ਘਟਨਾ ਤੋਂ ਬਾਅਦ ਪੰਥਕ ਕੌਂਸਲ ਦੀ ਚੇਅਰਪਰਸਨ ਬੀਬੀ ਸਤਵੰਤ ਕੌਰ ਵੀ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਅਤੇ ਮਹਾਨ ਕੋਸ਼ ਦੀਆਂ 15 ਹਜ਼ਾਰ ਤੋਂ ਵੱਧ ਕਾਪੀਆਂ ਸਬੰਧੀ ਵਰਤੇ ਗਏ ਤਰੀਕੇ ’ਤੇ ਚਿੰਤਾ ਪ੍ਰਗਟਾਈ। ਫਿਲਹਾਲ ਇਸ ਘਟਨਾ ਤੋਂ ਬਾਅਦ ਯੂਨੀਵਰਸਿਟੀ ਵਿਚ ਮਾਹੌਲ ਤਣਾਅਪੂਰਨ ਬਣਿਆ ਹੋਇਆ ਏ। ਵਿਦਿਆਰਥੀਆਂ ਅਤੇ ਹੋਰ ਸਿੱਖ ਸੰਸਥਾਵਾਂ ਵੱਲੋਂ ਮਾਮਲੇ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਜਾ ਰਹੀ ਐ।

ਭਾਈ ਕਾਹਨ ਸਿੰਘ ਨਾਭਾ ਰਚਿਤ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਦੀਆਂ ਕਾਪੀਆਂ ਨੂੰ ਮਿੱਟੀ ਵਿਚ ਦੱਬ ਕੇ ਨਸ਼ਟ ਕਰਨ ਦੇ ਮਾਮਲੇ ਵਿਚ ਥਾਣਾ ਅਰਬਨ ਅਸਟੇਟ ਪਟਿਆਲਾ ਵਿਖੇ ਐਫ਼. ਆਰ. ਆਈ. ਨੰਬਰ 0139 ਬੀ. ਐਸ. ਐਨ. 2023 ਕਾਨੂੰਨ ਦੀ ਧਾਰਾ 298 ਤਹਿਤ ਦਰਜ ਕੀਤੀ ਗਈ ਹੈ। ਇਹ ਮਾਮਲਾ ਯੂਨੀਵਰਸਿਟੀ ਦੇ ਉਪ-ਕੁਲਪਤੀ ਡਾ. ਜਗਦੀਪ ਸਿੰਘ, ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ, ਰਜਿਸਟਰਾਰ ਡਾ. ਦਵਿੰਦਰ ਸਿੰਘ ਅਤੇ ਇੰਚਾਰਜ ਪਬਲਿਕਸ਼ਨ ਬਿਊਰੋ ਡਾ. ਹਰਜਿੰਦਰ ਸਿੰਘ ਕਾਲੜਾ ਦੇ ਵਿਰੁੱਧ ਮਨਵਿੰਦਰ ਸਿੰਘ ਅਤੇ ਹੋਰਨਾਂ ਵਲੋਂ ਕੀਤੀ ਗਈ ਸ਼ਿਕਾਇਤ ਦੇ ਵਿਰੁੱਧ ਦਰਜ ਕੀਤਾ ਗਿਆ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਉਪਰੋਕਤ ਤੋਂ ਇਲਾਵਾ ਮਹਾਨ ਕੋਸ਼ ਨੂੰ ਨਸ਼ਟ ਕਰਨ ਲਈ ਬਣਾਈ ਗਈ ਕਮੇਟੀ ਦੇ ਮੈਂਬਰ ਵੀ ਇਸ ਸਭ ਕੁਝ ਲਈ ਜ਼ਿੰਮੇਵਾਰ ਹਨ ਅਤੇ ਉਨ੍ਹਾਂ ਦੇ ਖਿਲਾਫ਼ ਵੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।

Next Story
ਤਾਜ਼ਾ ਖਬਰਾਂ
Share it