Begin typing your search above and press return to search.

ਦਰਜੀ ਦੇ ਪੁੱਤ ਨੂੰ ਮਿਲਣ ਜਾ ਰਿਹਾ ਪਦਮ ਸ੍ਰੀ ਐਵਾਰਡ! ਜਾਣੋ ਵਜ੍ਹਾ

ਜਦੋਂ ਗੁਰੂ ਦੇ ਬੰਦੇ ’ਤੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਤਾਂ ਉਹ ਕਿਸ ਤਰ੍ਹਾਂ ਪੱਥਰ ਤੋਂ ਹੀਰਾ ਹੋ ਜਾਂਦਾ ਹੈ। ਇਸ ਦੀ ਮਿਸਾਲ ਪੇਸ਼ ਕਰਦੀ ਕਹਾੀ ਹੈ ਸ਼ਾਹੀ ਪਟਿਆਲਾ ਦੇ ਰਹਿਣ ਵਾਲੇ ਅਰੁਣ ਬਜਾਜ ਦੀ। ਜਿਸ ਨੂੰ ਪੂਰੀ ਦੁਨੀਆ ਵਿਚ ‘ਨੀਡਲ ਮੈਨ’ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਤੱਕ ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਕੈਨਵਸ ’ਤੇ ਪੇਟਿੰਗ ਕਰਦੇ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਰੁਣ ਬਜਾਜ ਦੀ ਕਹਾਣੀ ਦੱਸਾਂਗੇ ਜਿਸਦੇ ਨਾਲ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਾਂ ਤੁਸੀਂ ਆਫ ਵੀ ਕੁਝ ਨਾ ਕੁਝ ਜ਼ਰੂਰ ਸਿੱਖੋਗੇ। ਪਟਿਆਲਾ ਦਾ ਰਹਿਣ ਵਾਲਾ ਅਰੁਣ ਬਜਾਜ ਜੋ ਇੱਕ ਦਰਜੀ ਦਾ ਪੁੱਤ ਹੈ ਤੇ ਇਹ ਵੀ ਦਰਜੀ ਦਾ ਕੰਮ ਕਰਨ ਲੱਗਿਆ ਪਰ ਦਰਜੀ ਦਾ ਕੰਮ ਕਰਦਿਆਂ ਕਰਦਿਆਂ ਇੱਕ ਦਿਨ ਅਜਿਹਾ ਸੁਪਨਾ ਆਇਆ ਕਿ ਇਸਨੇ ਆਪਣੇ ਕੰਮ ਨੂੰ ਇੰਝ ਤਰਾਸ਼ਿਆ ਜਿਸ ਕਰਕੇ ਹੁਣ ਪੂਰੀ ਦੁਨੀਆ ਵਿੱਚ ਅਰੁਣ ਦੀ ਤੁਤੀ ਬੋਲਦੀ ਹੈ। ਦਰਅਸਲ ਅਰੁਣ ਕਪੜੇ ਸਿਲਾਈ ਕਰਨ ਵਾਲੀ ਮਸ਼ੀਨ ਦੇ ਨਾਲ ਤਸਵੀਰਾਂ ਬਣਾ ਕੇ ਉਨ੍ਹਾਂ ਵਿਚ ਅਜਿਹੀ ਜਾਨ ਪਾਉਂਦਾ ਹੈ ਕਿ ਲਗਦਾ ਹੈ ਕਿ ਉਹ ਤਸਵੀਰਾਂ ਹੁਣੇ ਬੋਲ ਉਠਣਗੀਆਂ।

ਦਰਜੀ ਦੇ ਪੁੱਤ ਨੂੰ ਮਿਲਣ ਜਾ ਰਿਹਾ ਪਦਮ ਸ੍ਰੀ ਐਵਾਰਡ! ਜਾਣੋ ਵਜ੍ਹਾ
X

Makhan shahBy : Makhan shah

  |  19 Aug 2025 6:01 PM IST

  • whatsapp
  • Telegram

ਪਟਿਆਲਾ (ਕਵਿਤਾ) : ਜਦੋਂ ਗੁਰੂ ਦੇ ਬੰਦੇ ’ਤੇ ਗੁਰੂ ਸਾਹਿਬ ਕਿਰਪਾ ਕਰਦੇ ਹਨ ਤਾਂ ਉਹ ਕਿਸ ਤਰ੍ਹਾਂ ਪੱਥਰ ਤੋਂ ਹੀਰਾ ਹੋ ਜਾਂਦਾ ਹੈ। ਇਸ ਦੀ ਮਿਸਾਲ ਪੇਸ਼ ਕਰਦੀ ਕਹਾੀ ਹੈ ਸ਼ਾਹੀ ਪਟਿਆਲਾ ਦੇ ਰਹਿਣ ਵਾਲੇ ਅਰੁਣ ਬਜਾਜ ਦੀ। ਜਿਸ ਨੂੰ ਪੂਰੀ ਦੁਨੀਆ ਵਿਚ ‘ਨੀਡਲ ਮੈਨ’ ਨਾਮ ਨਾਲ ਜਾਣਿਆ ਜਾਂਦਾ ਹੈ। ਹੁਣ ਤੱਕ ਬਹੁਤ ਸਾਰੇ ਕਲਾਕਾਰਾਂ ਨੂੰ ਤੁਸੀਂ ਕੈਨਵਸ ’ਤੇ ਪੇਟਿੰਗ ਕਰਦੇ ਵੇਖਿਆ ਹੋਵੇਗਾ ਪਰ ਅੱਜ ਅਸੀਂ ਤੁਹਾਨੂੰ ਅਰੁਣ ਬਜਾਜ ਦੀ ਕਹਾਣੀ ਦੱਸਾਂਗੇ ਜਿਸਦੇ ਨਾਲ ਤੁਸੀਂ ਵੀ ਆਪਣੇ ਬੱਚਿਆਂ ਨੂੰ ਜਾਂ ਤੁਸੀਂ ਆਫ ਵੀ ਕੁਝ ਨਾ ਕੁਝ ਜ਼ਰੂਰ ਸਿੱਖੋਗੇ। ਪਟਿਆਲਾ ਦਾ ਰਹਿਣ ਵਾਲਾ ਅਰੁਣ ਬਜਾਜ ਜੋ ਇੱਕ ਦਰਜੀ ਦਾ ਪੁੱਤ ਹੈ ਤੇ ਇਹ ਵੀ ਦਰਜੀ ਦਾ ਕੰਮ ਕਰਨ ਲੱਗਿਆ ਪਰ ਦਰਜੀ ਦਾ ਕੰਮ ਕਰਦਿਆਂ ਕਰਦਿਆਂ ਇੱਕ ਦਿਨ ਅਜਿਹਾ ਸੁਪਨਾ ਆਇਆ ਕਿ ਇਸਨੇ ਆਪਣੇ ਕੰਮ ਨੂੰ ਇੰਝ ਤਰਾਸ਼ਿਆ ਜਿਸ ਕਰਕੇ ਹੁਣ ਪੂਰੀ ਦੁਨੀਆ ਵਿੱਚ ਅਰੁਣ ਦੀ ਤੁਤੀ ਬੋਲਦੀ ਹੈ। ਦਰਅਸਲ ਅਰੁਣ ਕਪੜੇ ਸਿਲਾਈ ਕਰਨ ਵਾਲੀ ਮਸ਼ੀਨ ਦੇ ਨਾਲ ਤਸਵੀਰਾਂ ਬਣਾ ਕੇ ਉਨ੍ਹਾਂ ਵਿਚ ਅਜਿਹੀ ਜਾਨ ਪਾਉਂਦਾ ਹੈ ਕਿ ਲਗਦਾ ਹੈ ਕਿ ਉਹ ਤਸਵੀਰਾਂ ਹੁਣੇ ਬੋਲ ਉਠਣਗੀਆਂ।

1983 ਵਿਚ ਜਨਮਾ ਅਰੁਣ ਬਜਾਜ ਦੱਸਦਾ ਹੈ ਕਿ ਮੈਨੂੰ ਸੁਪਨੇ ਵਿਚ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਦਰਸ਼ਨ ਦਿਤੇ ਅਤੇ ਉਨ੍ਹਾਂ ਦੀ ਇਕ ਤਸਵੀਰ ਬਣਾਉਂਦਿਆਂ ਵਿਖਾਇਆ। ਸਵੇਰ ਉੱਠ ਕੇ ਅਰੁਣ ਕਾਫੀ ਪ੍ਰੇਸ਼ਾਨ ਸੀ ਪਰ ਉਹ ਸੋਚ ਰਿਹਾ ਸੀ ਕਿ ਗੁਰੂ ਮਹਾਰਾਜ ਨੇ ਦਰਸ਼ਨ ਦਿਤੇ ਹਨ ਤੇ ਸੁਨੇਹਾ ਵੀ ਦਿਤਾ ਹੈ ਪਰ ਉਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਤਸਵੀਰ ਕਿਸ ਤਰ੍ਹਾਂ ਬਣਾ ਸਕਦਾ ਹੈ, ਕਿਉਂਕਿ ਉਹ ਤਾਂ ਕਢਾਈ ਦਰਜੀ ਦਾ ਕੰਮ ਕਰਦਾ ਹੈ। ਉਸ ਤੋਂ ਬਾਅਦ ਜਦੋਂ ਅਜੇ ਅਰੁਣ ਦੇ ਪਿਤਾ ਨੂੰ ਗੁਜ਼ਰੇ ਕੁੱਝ ਹੀ ਸਮਾਂ ਬੀਤਿਆ ਸੀ ਉਹ ਅਪਣੀ ਪੁਸ਼ਤੈਨੀ ਦੁਕਾਨ ’ਤੇ ਪੁੱਜਾ ਅਤੇ ਬਿਨਾਂ ਸੋਚੇ ਸਿਲਾਈ ਮਸ਼ੀਨ ’ਤੇ ਕੱਪੜਾ ਚੜ੍ਹਾ ਕੇ ਤਸਵੀਰ ਬਣਾਉਣੀ ਸ਼ੁਰੂ ਕਰ ਦਿਤੀ। ਜਦੋਂ ਤਕਰੀਬਨ 14 ਤੋਂ 16 ਘੰਟੇ ਮਗਰੋਂ ਮਿਹਨਤ ਕਰ ਕੇ ਤਸਵੀਰ ਬਣੀ ਤਾਂ ਉਹ ਖੁਦ ਵੀ ਤਸਵੀਰ ਵੇਖ ਕੇ ਹੈਰਾਨ ਹੋ ਗਿਆ ਤੇ ਸੋਚਾਂ ਵਿਚ ਪੈ ਗਿਆ। ਜਦੋਂ ਲੋਕਾਂ ਨੇ ਇਹ ਤਸਵੀਰ ਵੇਖੀ ਤਾਂ ਹਰ ਕੋਈ ਅਪਣੇ ਦੰਦਾਂ ਥੱਲੇ ਉਂਗਲੀ ਦਬਾਉਣ ਲਈ ਮਜ਼ਬੂਰ ਹੋ ਗਿਆ।

ਜੇ ਦਿਲ 'ਚ ਕੁਝ ਕਰ ਗੁਜ਼ਰਨ ਦਾ ਜਜ਼ਬਾ ਹੋਵੇ ਤਾਂ ਕੋਈ ਵੀ ਕੰਮ ਮੁਸ਼ਕਿਲ ਨਹੀਂ ਹੁੰਦਾ। ਅਰੁਣ ਕੁਮਾਰ ਬਜਾਜ ਨੇ ਆਪਣੀ ਪ੍ਰਤਿਭਾ ਦੇ ਜ਼ਰੀਏ ਆਪਣੀ ਵੱਖਰੀ ਪਹਿਚਾਣ ਬਣਾਈ ਹੈ ਅਤੇ ਉਨ੍ਹਾਂ ਦਾ ਨਾਂਅ ਲਿਮਕਾ ਬੁੱਕ ਰਿਕਾਰਡ 'ਚ ਵੀ ਦਰਜ ਹੈ। ਉਸ ਨੇ ਆਪਣੀ ਕਢਾਈ ਵਾਲੀ ਮਸ਼ੀਨ ਦੇ ਨਾਲ ਕੁਝ ਅਜਿਹਾ ਜਾਦੂ ਕੀਤਾ ਕਿ ਉਨ੍ਹਾਂ ਵੱਲੋਂ ਕਢਾਈ ਦੀ ਮਸ਼ੀਨ ਨਾਲ ਬਣਾਈਆਂ ਗਈਆਂ ਤਸਵੀਰਾਂ ਵਿਸ਼ਵ ਭਰ ਦੇ ਵਿੱਚ ਮਸ਼ਹੂਰ ਹੋ ਗਈਆਂ ਹਨ। ਇੱਥੋ ਤੱਕ ਕਿ ਅਰੁਣ ਬਜਾਜ 7 ਵਰਲਡ ਰਿਕਾਰਡ ਆਪਣੇ ਨਾਮ ਕਰ ਚੁੱਕਿਆ ਹੈ। ਰਾਸ਼ਟਰਪਤੀ ਅਵਾਰਡ ਦੇ ਨਾਲ ਵੀ ਸਨਮਾਨਿਤ ਹਨ ਅਤੇ ਦੁਨੀਆਂ ਦੀਆਂ ਮਹਾਨ ਹਸਤੀਆਂ ਨਾਲ ਮੁਲਾਕਾਤ ਹੋ ਚੁੱਕੀ ਹੈ। ਹੁਣ ਅਰੁਣ ਬਜਾਜ ਨੇ ਪਦਮ ਸ੍ਰੀ ਐਵਾਰਡ ਲਈ ਵੀ ਨਾਮ ਭੇਜਿਆ ਗਿਆ ਹੈ ਹੁਣ ਦੇਖਣਾ ਹੋਵੇਗਾ ਕਿ 2026 ਵਿੱਚ ਦ ਨੀਡਲ ਮੈਨ ਅਰੁਣ ਬਜਾਜ ਨੂੰ ਐਵਾਰਡ ਮਿਲਦਾ ਹੈ ਜਾਂ ਨਹੀਂ।

Next Story
ਤਾਜ਼ਾ ਖਬਰਾਂ
Share it