Begin typing your search above and press return to search.

ਚੰਡੀਗੜ੍ਹ ਅਦਾਲਤ 'ਚ ਮੁੜ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, 23 ਮਾਰਚ ਨੂੰ ਅਦਾਲਤ 'ਚ ਪੇਸ਼ ਹੋਣ ਦੇ ਸਖ਼ਤ ਹੁਕਮ

9 ਵਰ੍ਹੇ ਪੁਰਾਣੇ ਇੱਕ ਮਾਮਲੇ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਪਰ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਰੁਝੇਵਿਆਂ ਦੀ ਬੇਨਤੀ ਵਾਲ਼ੀ ਇੱਕ ਅਰਜ਼ੀ ਦਾਇਰ ਕਰਵਾ ਕੇ ਪੇਸ਼ੀ ਤੋਂ ਛੋਟ ਜ਼ਰੂਰ ਲੈ ਲਈ

ਚੰਡੀਗੜ੍ਹ ਅਦਾਲਤ ਚ ਮੁੜ ਪੇਸ਼ ਨਹੀਂ ਹੋਏ ਸੁਖਬੀਰ ਬਾਦਲ, 23 ਮਾਰਚ ਨੂੰ ਅਦਾਲਤ ਚ ਪੇਸ਼ ਹੋਣ ਦੇ ਸਖ਼ਤ ਹੁਕਮ
X

mehtabmasih@gmail.comBy : [email protected]

  |  27 Feb 2026 5:07 PM IST

  • whatsapp
  • Telegram

ਪਾਰਟੀ ਮੀਟਿੰਗ ਦੀ ਗੱਲ ਆਖ ਕੇ ਪੇਸ਼ੀ ਤੋਂ ਲਈ ਗਈ ਛੋਟ

ਚੰਡੀਗੜ੍ਹ: 9 ਵਰ੍ਹੇ ਪੁਰਾਣੇ ਇੱਕ ਮਾਮਲੇ 'ਚ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਚੰਡੀਗੜ੍ਹ ਦੀ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਪਰ ਉਨ੍ਹਾਂ ਨੇ ਅਦਾਲਤ ਵਿੱਚ ਆਪਣੇ ਰੁਝੇਵਿਆਂ ਦੀ ਬੇਨਤੀ ਵਾਲ਼ੀ ਇੱਕ ਅਰਜ਼ੀ ਦਾਇਰ ਕਰਵਾ ਕੇ ਪੇਸ਼ੀ ਤੋਂ ਛੋਟ ਜ਼ਰੂਰ ਲੈ ਲਈ। ਇਸ ਮਾਮਲੇ ਦੀ ਅਗਲੀ ਸੁਣਵਾਈ ਲਈ ਅਦਾਲਤ ਨੇ 23 ਮਾਰਚ ਦਾ ਦਿਨ ਤੈਅ ਕੀਤਾ ਹੈ।

ਅਦਾਲਤ ਨੇ ਉਨ੍ਹਾਂ ਦੀ ਅਰਜ਼ੀ ਤਾਂ ਪ੍ਰਵਾਨ ਕਰ ਲਈ ਪਰ ਅਗਲੀ ਤਰੀਕ ਨੂੰ ਹਰ ਹਾਲਤ ਵਿੱਚ ਹਾਜ਼ਰ ਹੋਣ ਦੀ ਤਾਕੀਦ ਵੀ ਕੀਤੀ ਗਈ ਹੈ। ਅੱਜ ਵਕੀਲ ਨੇ ਅਦਾਲਤ ਨੂੰ ਦੱਸਿਆ ਸੀ ਕਿ ਉਨ੍ਹਾਂ ਦੇ ਮੁਵੱਕਿਲ ਸੁਖਬੀਰ ਸਿੰਘ ਬਾਦਲ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਇੱਕ ਜ਼ਰੂਰੀ ਮੀਟਿੰਗ ਲਈ ਦਿੱਲੀ ਜਾਣਾ ਪਿਆ ਹੈ, ਇਸ ਲਈ ਉਹ ਅਦਾਲਤ ਵਿੱਚ ਹਾਜ਼ਰ ਨਹੀਂ ਹੋ ਸਕਣਗੇ।

ਇੰਝ ਅਗਲੀ ਸੁਣਵਾਈ ਮੌਕੇ ਭਾਵ 23 ਮਾਰਚ ਨੂੰ ਸੁਖਬੀਰ ਬਾਦਲ ਹੁਰਾਂ ਨੂੰ ਪੇਸ਼ ਹੋਣਾ ਹੀ ਪਵੇਗਾ।

ਇੱਥੇ ਦੱਸ ਦੇਈਏ ਕਿ ਸੁਖਬੀਰ ਸਿੰਘ ਬਾਦਲ ਇੱਕ ਮਹੀਨੇ ਦੌਰਾਨ ਤੀਜੀ ਵਾਰ ਆਪਣੀ ਕਿਸੇ ਮੀਟਿੰਗ ਦਾ ਜ਼ਿਕਰ ਕਰ ਕੇ ਅਦਾਲਤ ਵਿੰਚ ਪੇਸ਼ ਨਹੀਂ ਹੋ ਸਕੇ। ਇਹ ਮਾਮਲਾ ਮਾਣਹਾਨੀ ਦਾ ਹੈ।

ਅਦਾਲਤੀ ਪੇਸ਼ੀ ਮੌਕੇ ਹਾਜ਼ਰ ਨਾ ਹੋਣ ਕਾਰਣ ਹੀ ਦੋ ਕੁ ਮਹੀਨੇ ਪਹਿਲਾਂ ਅਦਾਲਤ ਨੇ ਉਨ੍ਹਾਂ ਦੇ ਗ਼ੈਰ–ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਤਦ ਬੀਤੀ 17 ਜਨਵਰੀ ਨੂੰ ਉਨ੍ਹਾਂ ਆਤਮ–ਸਮਰਪਣ ਕਰ ਕੇ ਅਦਾਲਤ ਤੋਂ ਜ਼ਮਾਨਤ ਲਈ ਸੀ।

ਸੁਖਬੀਰ ਸਿੰਘ ਬਾਦਲ ਖ਼ਿਲਾਫ਼ 'ਅਖੰਡ ਕੀਰਤਨੀ ਜੱਥਾ' ਦੇ ਤਰਜਮਾਨ ਰਾਜਿੰਦਰ ਪਾਲ ਸਿੰਘ ਨੇ ਸਾਲ 2017 ਦੌਰਾਨ ਮਾਣਹਾਨੀ ਦਾ ਕੇਸ ਦਾਇਰ ਕੀਤਾ ਸੀ। ਤਦ ਸੁਖਬੀਰ ਸਿੰਘ ਬਾਦਲ ਨੇ ਜੱਥੇ ਵਿਰੁੱਧ ਜਨਤਕ ਤੌਰ ਉਤੇ ਕੁਝ ਵਿਵਾਦਗ੍ਰਸਤ ਬਿਆਨ ਦਿੱਤੇ ਸਨ।

Next Story
ਤਾਜ਼ਾ ਖਬਰਾਂ
Share it