ਫਿਰ ਟਲੀ ਸਿੱਧੂ ਮੂਸੇਵਾਲਾ ਦੇ ਪਿਤਾ ਦੀ ਗਵਾਹੀ, ਜੱਜ ਸਨ ਛੁੱਟੀ 'ਤੇ
ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਗਵਾਹੀ ਇੱਕ ਵਾਰ ਫਿਰ ਮੁਲਤਵੀ ਹੋ ਗਈ ਹੈ। ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗਵਾਹੀ ਦੇਣ ਲਈ ਮਾਨਸਾ ਅਦਾਲਤ ਪਹੁੰਚੇ ਜਿਥੇ ਸੈਸ਼ਨ ਜੱਜ ਛੁੱਟੀ 'ਤੇ ਹੋਣ ਕਾਰਨ ਗਵਾਹੀ ਨਹੀਂ ਹੋ ਸਕੀ। ਦਸਣਯੋਗ ਹੈ ਕਿ ਅਦਾਲਤ ਦੇ ਵਲੋਂ ਹੁਣ ਅਗਲੀ ਸੁਣਵਾਈ 11 ਅਪ੍ਰੈਲ 2025 ਦੀ ਤੈਅ ਕੀਤੀ ਹੈ।

ਮਾਨਸਾ (ਵਿਵੇਕ ਕੁਮਾਰ) : ਪੰਜਾਬੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਦੀ ਗਵਾਹੀ ਇੱਕ ਵਾਰ ਫਿਰ ਮੁਲਤਵੀ ਹੋ ਗਈ ਹੈ। ਅੱਜ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਗਵਾਹੀ ਦੇਣ ਲਈ ਮਾਨਸਾ ਅਦਾਲਤ ਪਹੁੰਚੇ ਜਿਥੇ ਸੈਸ਼ਨ ਜੱਜ ਛੁੱਟੀ 'ਤੇ ਹੋਣ ਕਾਰਨ ਗਵਾਹੀ ਨਹੀਂ ਹੋ ਸਕੀ। ਦਸਣਯੋਗ ਹੈ ਕਿ ਅਦਾਲਤ ਦੇ ਵਲੋਂ ਹੁਣ ਅਗਲੀ ਸੁਣਵਾਈ 11 ਅਪ੍ਰੈਲ 2025 ਦੀ ਤੈਅ ਕੀਤੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦੇ ਵਕੀਲ ਐਡਵੋਕੇਟ ਸਤਿੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਗਵਾਹੀ ਨਹੀਂ ਹੋਈ। ਇਸ ਦਾ ਕਾਰਨ ਬਾਰ ਐਸੋਸੀਏਸ਼ਨ ਦੀਆਂ ਚੋਣਾਂ ਅਤੇ ਬਲਕੌਰ ਸਿੰਘ ਦੀ ਖਰਾਬ ਸਿਹਤ ਸੀ।
ਓਥੇ ਹੀ ਦੂਸਰੇ ਪਾਸੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਸਰਕਾਰ ਨੇ ਕਿਸਾਨਾਂ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ। ਉਨ੍ਹਾਂ ਮੁਤਾਬਿਕ ਸਰਕਾਰ ਨੇ ਪਹਿਲਾਂ ਕਿਸਾਨਾਂ ਨਾਲ ਮੀਟਿੰਗ ਕੀਤੀ ਅਤੇ ਫਿਰ ਪੁਲਿਸ ਫੋਰਸ ਤੋਂ ਧਰਨਿਆਂ ਨੂੰ ਖਿੰਡਵਾ ਦਿੱਤਾ। ਬਲਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪੁੱਤਰ ਸ਼ੁਭਦੀਪ ਸਿੰਘ ਸਿੱਧੂ ਕਿਸਾਨ ਅਤੇ ਵਪਾਰੀ ਦੋਵੇਂ ਸੀ ਅਤੇ ਹਮੇਸ਼ਾ ਉਸ ਨੇ ਆਪਣੀ ਗਾਇਕੀ ਵਿੱਚ ਪੰਜਾਬ ਦੇ ਖੇਤਾਂ ਅਤੇ ਕਿਸਾਨੀ ਦੀ ਗੱਲ ਵੀ ਕੀਤੀ ਸੀ।
ਬਲਕੌਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੇ ਕਤਲ ਤੋਂ ਬਾਅਦ ਬਠਿੰਡਾ, ਮੋਗਾ, ਲੁਧਿਆਣਾ ਸਮੇਤ ਕਈ ਜ਼ਿਲ੍ਹਿਆਂ ਵਿੱਚ ਵਪਾਰੀਆਂ ਦੇ ਕਤਲ ਹੋ ਚੁੱਕੇ ਹਨ ਪਰ ਅਜੇ ਤੱਕ ਕਿਸੇ ਨੂੰ ਇਨਸਾਫ ਨਹੀਂ ਮਿਲਿਆ।