ਵਿਰੋਧੀਆਂ ਦੇ ਉੱਡੇ ਹੋਸ਼! 'ਆਪ' ਦਾ ਵੱਡਾ ਜਨ ਸੰਪਰਕ ਅਭਿਆਨ
ਲੋਕਾਂ ਵਿਚਾਲੇ ਪਹੁੰਚ ਰਹੇ ਮੰਤਰੀ ਵਿਧਾਇਕ: ਦੇਖੋ ਕੀ ਕਿਹਾ?

By : BHATTI BAHOMAJRA
ਬਦਲਾਅ ਦੇ ਤਹਿਤ ਪੰਜਾਬ ਦੀ ਸੱਤ ਚ ਵੱਡਾ ਉਲਟ ਫੇਰ ਕਰ ਕੇ ਆਈ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਪੰਜਾਬ ਦੀ ਜਿੱਥੇ ਰਾਜਨੀਤੀ ਨੂੰ ਬਦਲਿਆ ਓਥੇ ਹੀ ਆਪਣੇ ਨਿਵੇਕਲੇ ਕੰਮਾਂ ਨਾਲ ਪਾਰਟੀ ਨੇ ਆਮ ਘਰਾਂ ਤਕ ਆਪਣੀ ਪਹੁੰਚ ਵੀ ਬਣਾਈ ਜਿਸ ਨੂੰ ਲੈ ਕੇ ਲੋਕਾਂ ਵਿਚ ਵੀ ਸਰਕਾਰ ਪ੍ਰਤੀ ਸਨੇਹ ਦੇਖਣ ਨੂੰ ਮਿਲਿਆ ਬਦਲਾਅ ਵਾਲੀ ਸਰਕਾਰ ਨੇ ਆਪਣੇ ਕਾਰਜਕਾਲ ਦੇ ਸਫਲਤਾਪੂਰਵਕ 4 ਸਾਲ ਪੂਰੇ ਕਰ ਲਏ ਹਨ।
ਜਿਸ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸਰਕਾਰ ਦੀਆ ਪ੍ਰਾਪਤੀਆਂ ਵਾਲਾ ਇੱਕ ਰਿਪੋਰਟ ਕਾਰਡ ਵੀ ਪੇਸ਼ ਕੀਤਾ ਗਿਆ ਏ ਜਿਸ ਵਿਚ ਸਰਕਾਰ ਨੇ ਆਪਣੇ ਕੰਮ ਦੇ ਵੇਰਵੇ ਸਣੇ ਹਰ ਉਸ ਸਕੀਮ ਦਾ ਜ਼ਿਕਰ ਕੀਤਾ ਏ ਜੋ ਆਮ ਲੋਕਾਂ ਨਾਲ ਗਰੰਟੀਆਂ ਦੇ ਰੂਪ ਚ ਵਾਅਦੇ ਕੀਤੇ ਗਏ ਸੀ ਉੱਥੇ ਹੀ ਸਰਕਾਰ ਨੇ ਸੂਬੇ ਵਿੱਚ ਇੱਕ ਵਿਸ਼ਾਲ 'ਜਨ ਸੰਪਰਕ ਮੁਹਿੰਮ' ਦਾ ਐਲਾਨ ਕੀਤਾ ਹੈ, ਜਿਸ ਰਾਹੀਂ ਸਰਕਾਰ ਆਪਣਾ ਰਿਪੋਰਟ ਕਾਰਡ ਆਪਣਾ ਹਰ ਘਰ ਹਰ ਵੋਟਰ ਤਕ ਪਹੁੰਚਾਏਗੀ
ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਅਨੁਸਾਰ, 10 ਦਿਨਾਂ ਦੇ ਵਿਸ਼ੇਸ਼ ਪ੍ਰੋਗਰਾਮ ਦੌਰਾਨ ਪੰਜਾਬ ਦੇ ਕੋਨੇ-ਕੋਨੇ ਵਿੱਚ ਲਗਭਗ 16,000 ਰੈਲੀਆਂ, ਜਨ ਸਭਾਵਾਂ ਅਤੇ ਨੁੱਕੜ ਮੀਟਿੰਗਾਂ ਕੀਤੀਆਂ ਜਾਣਗੀਆਂ। ਇਸੇ ਲੜੀ ਤਹਿਤ ਬੁਢਲਾਡਾ ਦੇ ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਜਲਵੇੜਾ ਵਿਖੇ ਲੋਕਾਂ ਦੇ ਰੂ-ਬਰੂ ਹੁੰਦਿਆਂ ਸਰਕਾਰ ਦੀਆਂ ਪ੍ਰਾਪਤੀਆਂ ਗਿਣਵਾਈਆਂ।
ਦੱਸ ਦਈਏ ਕੇ ਸਰਕਾਰ ਦੇ ਇਸ 4 ਸਾਲਾ ਰਿਪੋਰਟ ਕਾਰਡ ਵਿੱਚ ਸਿਹਤ ਅਤੇ ਸਿੱਖਿਆ ਨੂੰ ਸਭ ਤੋਂ ਉੱਪਰ ਰੱਖਿਆ ਗਿਆ ਹੈ। ਸੂਬਾ ਪ੍ਰਧਾਨ ਅਮਨ ਅਰੋੜਾ ਨੇ ਦਾਅਵਾ ਕੀਤਾ ਕਿ ਜੀ.ਐਸ.ਟੀ. ਅਤੇ ਐਕਸਾਈਜ਼ ਮਾਲੀਏ ਵਿੱਚ ਰਿਕਾਰਡ ਵਾਧੇ ਕਾਰਨ ਪੰਜਾਬ ਦਾ ਖ਼ਜ਼ਾਨਾ ਹੁਣ ਭਰ ਰਿਹਾ ਹੈ, ਜਿਸ ਦਾ ਸਿੱਧਾ ਲਾਭ ਆਮ ਲੋਕਾਂ ਨੂੰ ਮਿਲ ਰਿਹਾ ਹੈ। ਉੱਥੇ ਹੀ ਬੋਲਦਿਆਂ ਅਮਨ ਅਰੋੜਾ ਨੇ ਕਿਹਾ ਕਿ ਪਾਰਟੀ ਆਪਣੇ ਇਨ੍ਹਾਂ ਕੰਮਾਂ ਦੇ ਆਧਾਰ 'ਤੇ ਹੀ ਜਨਤਾ ਪਾਸੋਂ ਸਮਰਥਨ ਮੰਗੇਗੀ।
ਉੱਥੇ ਹੀ ਸਾਨਦਾਰ ਚਾਰ ਸਾਲ ਭਗਵੰਤ ਮਾਨ ਦੇ ਨਾਲ ਪ੍ਰੋਗਰਾਮ ਤਹਿਤ ਹਲਕਾ ਲਹਿਰਾ ਤੋਂ ਵਿਧਾਇਕ ਅਤੇ ਕੈਬਨਿਟ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਹਲਕੇ ਦੇ ਪਿੰਡ ਰਾਮਗੜ੍ਹ ਸੰਧੂਆਂ ਅਤੇ ਪਿੰਡ ਸੇਖੂਵਾਸ ਦੇ ਵਿਚ "ਸੰਵਾਦ" ਪ੍ਰੋਗਰਾਮ ਕੀਤਾ ਜਿੱਥੇ ਬੋਲਦਿਆਂ ਉਹਨਾਂ ਨੇ ਸਰਕਾਰ ਦਾ ਰਿਪੋਰਟ ਕਾਰਡ ਪੇਸ਼ ਕੀਤਾ ਅਤੇ ਆਪਣੇ ਮਹਿਕਮੇ ਅਤੇ ਸਰਕਾਰ ਦੇ ਲੋਕਾਂ ਪ੍ਰਤੀ ਕੰਮ ਵੀ ਗਿਣਵਾਏ
ਜੇਕਰ ਸਰਕਾਰ ਦੇ 4 ਸਾਲਾ ਰਿਪੋਰਟ ਕਾਰਡ ਦੇ ਕੁੱਝ ਅਹਿਮ ਨੁਕਤਿਆਂ ਦੀ ਗੱਲ ਕੀਤੀ ਜਾਵੇ ਤਾਂ ਸਰਕਾਰ ਇਸ ਵਿਚ ਇਹ ਵੀ ਜਾਣਕਾਰੀ ਸਾਂਝੀ ਕੀਤੀ ਹੈ ਕੇ
ਹੁਣ ਤੱਕ ਪੰਜਾਬ ਵਿੱਚ 881 ਕਲੀਨਿਕ ਚੱਲ ਰਹੇ ਹਨ ਅਤੇ ਜਲਦ ਹੀ ਇਹ ਗਿਣਤੀ 1,000 ਨੂੰ ਪਾਰ ਕਰ ਦਿੱਤੀ ਜਾਵੇਗੀ।
ਪੰਜਾਬ ਚ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਨਾਲ ਲਗਭਗ 90% ਘਰਾਂ ਦਾ ਬਿਜਲੀ ਬਿੱਲ ਜ਼ੀਰੋ ਆ ਰਿਹਾ ਹੈ।
ਪਾਰਦਰਸ਼ੀ ਤਰੀਕੇ ਨਾਲ 65,000 ਤੋਂ ਵੱਧ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦਿੱਤੀਆਂ ਗਈਆਂ ਹਨ।
ਮੁੱਖ ਮੰਤਰੀ ਸਿਹਤ ਯੋਜਨਾ ਤਹਿਤ ਹਰ ਪਰਿਵਾਰ ਨੂੰ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦਿੱਤਾ ਜਾ ਰਿਹਾ ਹੈ।
ਸੜਕਾਂ ਅਤੇ ਖੇਡਾਂ ਦੇ ਬੁਨਿਆਦੀ ਢਾਂਚੇ 'ਤੇ ਵੱਡੇ ਪੱਧਰ 'ਤੇ ਕੰਮ ਜਾਰੀ ਹੈ।
ਦੱਸ ਦਈਏ ਇਸ ਮੁਹਿੰਮ ਦੌਰਾਨ 10 ਦਿਨਾਂ ਚ ਪਾਰਟੀ ਦੇ ਮੰਤਰੀ, ਵਿਧਾਇਕ ਅਤੇ ਵਰਕਰ ਘਰ-ਘਰ ਜਾ ਕੇ ਲੋਕਾਂ ਨੂੰ ਸਰਕਾਰ ਵੱਲੋਂ ਕੀਤੇ ਗਏ ਵਿਕਾਸ ਕਾਰਜਾਂ ਬਾਰੇ ਜਾਣਕਾਰੀ ਦੇਣਗੇ।
"ਹੁਣ ਵੇਖਣਾ ਇਹ ਹੋਵੇਗਾ ਕਿ 10 ਦਿਨਾਂ ਚ 16,000 ਰੈਲੀਆਂ, ਜਨ ਸਭਾਵਾਂ ਅਤੇ ਨੁੱਕੜ ਮੀਟਿੰਗਾਂ ਦੀ ਇਸ ਵੱਡੀ ਮੁਹਿੰਮ ਰਾਹੀਂ ਆਮ ਆਦਮੀ ਪਾਰਟੀ ਜਨਤਾ ਦਾ ਕਿੰਨਾ ਭਰੋਸਾ ਜਿੱਤਣ ਵਿੱਚ ਕਾਮਯਾਬ ਹੁੰਦੀ ਹੈ। ਪੰਜਾਬ ਦੀਆਂ ਹੋਰ ਤਾਜ਼ਾ ਖ਼ਬਰਾਂ ਲਈ ਜੁੜੇ ਰਹੋ ਹਮਦਰਦ ਟੀਵੀ ਦੇ ਨਾਲ


