Begin typing your search above and press return to search.

ਪੰਜਾਬ ਦੇ TOLL PLAZAS 'ਤੇ ਹਾਲ਼ੇ ਭੰਬਲ਼ਭੂਸਾ

ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI - NATIONAL HIGHWAY AUTHORITY OF INDIA) ਨੇ ਦੇਸ਼ ਭਰ ਦੇ ਟੋਲ ਪਲਾਜ਼ਿਆਂ (TOLL PLAZAS) ਨੂੰ ਪੂਰੀ ਤਰ੍ਹਾਂ ਡਿਜੀਟਲ (DIGITALIZATION) ਬਣਾਉਣ ਲਈ 1 ਅਪ੍ਰੈਲ ਤੋਂ ਨਕਦ ਰੁਪਏ ਲੈਣ-ਦੇਣ ਬੰਦ ਕਰਨ ਦਾ ਐਲਾਨ ਕੀਤਾ ਸੀ

ਪੰਜਾਬ ਦੇ TOLL PLAZAS ਤੇ ਹਾਲ਼ੇ ਭੰਬਲ਼ਭੂਸਾ
X

Mehtab-Ud-DinBy : Mehtab-Ud-Din

  |  2 April 2026 4:00 PM IST

  • whatsapp
  • Telegram

ਯਾਤਰੀਆਂ ਦੇ TOLL ਮੁਲਾਜ਼ਮਾਂ ਨਾਲ਼ ਹੋਏ ਝਗੜੇ

ਕਿਤੇ ਚੱਲੇ ਫ਼ਾਸਟੈਗ, ਕਿਤੇ ਨਕਦੀ ਤੇ ਕਿਤੇ UPI

ਚੰਡੀਗੜ੍ਹ: ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ (NHAI - NATIONAL HIGHWAY AUTHORITY OF INDIA) ਨੇ ਦੇਸ਼ ਭਰ ਦੇ ਟੋਲ ਪਲਾਜ਼ਿਆਂ (TOLL PLAZAS) ਨੂੰ ਪੂਰੀ ਤਰ੍ਹਾਂ ਡਿਜੀਟਲ (DIGITALIZATION) ਬਣਾਉਣ ਲਈ 1 ਅਪ੍ਰੈਲ ਤੋਂ ਨਕਦ ਰੁਪਏ ਲੈਣ-ਦੇਣ ਬੰਦ ਕਰਨ ਦਾ ਐਲਾਨ ਕੀਤਾ ਸੀ। ਪਰ ਇਸ ਦੇ ਪਹਿਲੇ ਦਿਨ ਹੀ ਪੰਜਾਬ ਦੇ ਕਈ ਟੋਲ ਪਲਾਜ਼ਿਆਂ ’ਤੇ ਬੜੀ ਉਲਝਣ ਬਣੀ ਰਹੀ। ਥਾਂ-ਥਾਂ ਵੱਖ-ਵੱਖ ਤਰ੍ਹਾਂ ਦੇ ਨਿਯਮ ਲਾਗੂ ਹੋ ਰਹੇ ਸਨ।

ਕਈ ਥਾਵਾਂ ’ਤੇ ਵਾਹਨ ਚਾਲਕਾਂ ਨੂੰ ਇਸ ਨਵੀਂ ਵਿਵਸਥਾ ਬਾਰੇ ਕੋਈ ਖ਼ਬਰ ਨਹੀਂ ਸੀ, ਜਿਸ ਕਰਕੇ ਟੋਲ ਕਰਮਚਾਰੀਆਂ ਨਾਲ ਝਗੜੇ ਵੀ ਹੋ ਗਏ। ਬਹੁਤ ਸਾਰੇ ਟੋਲ ਪ੍ਰਬੰਧਕਾਂ ਨੇ ਲੋਕਾਂ ਦੀ ਪਰੇਸ਼ਾਨੀ ਵੇਖ ਕੇ ਫਿਲਹਾਲ ਨਕਦ ਰੁਪਏ ਲੈ ਲਏ ਅਤੇ ਵਾਹਨ ਲੰਘਣ ਦਿੱਤੇ। ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ’ਤੇ ਦਿਨ ਭਰ ਉਲਝਣ ਬਣੀ ਰਹੀ। ਇੱਥੇ ਕਈ ਵਾਰ ਨਕਦ ਲੈਣ ਦੇ ਹੁਕਮ ਆਏ, ਪਰ ਪੁਰਾਣੇ ਨਿਯਮ ਅਨੁਸਾਰ ਦੁੱਗਣਾ ਟੋਲ ਵਸੂਲਿਆ ਗਿਆ। ਇਸ ਨਾਲ ਡਰਾਈਵਰ ਭੰਬਲ-ਭੂਸੇ ਵਿੱਚ ਰਹੇ।

ਫਿਰੋਜ਼ਪੁਰ ਜ਼ਿਲ੍ਹੇ ਦੇ ਫਿਰੋਜ਼ਸ਼ਾਹ ਅਤੇ ਕੋਟ ਕਰੋੜ ਕਲਾਂ ਟੋਲ ਪਲਾਜ਼ਿਆਂ ’ਤੇ ਪਹਿਲਾਂ ਵਾਂਗ ਹੀ ਨਕਦੀ ਵਸੂਲ ਕੀਤੀ ਗਈ। ਇਸ ਲਈ ਉਥੇ ਆਵਾਜਾਈ ਆਮ ਵਾਂਗ ਰਹੀ। ਨਵਾਂਸ਼ਹਿਰ ਜ਼ਿਲ੍ਹੇ ਦੇ ਬਹਿਰਾਮ ਅਤੇ ਬੱਚੂਆ ਟੋਲ ਪਲਾਜ਼ਿਆਂ ’ਤੇ ਬੁੱਧਵਾਰ ਨੂੰ ਨਕਦ ਰਕਮ ਬਿਲਕੁਲ ਨਹੀਂ ਲਈ ਗਈ। ਕੁਝ ਡਰਾਈਵਰਾਂ ਨੇ ਇਸ ਬਾਰੇ ਕਰਮਚਾਰੀਆਂ ਨਾਲ ਬਹਿਸ ਕੀਤੀ, ਪਰ ਉਨ੍ਹਾਂ ਨੂੰ ਉੱਚ ਅਧਿਕਾਰੀਆਂ ਦੇ ਹੁਕਮ ਦੱਸ ਕੇ ਸ਼ਾਂਤ ਕੀਤਾ ਗਿਆ।

ਮੁਕਤਸਰ ਜ਼ਿਲ੍ਹੇ ਵਿੱਚ ਦਿੱਲੀ-ਫਾਜ਼ਿਲਕਾ ਨੈਸ਼ਨਲ ਹਾਈਵੇਅ ’ਤੇ ਅਬੁਲ ਖੁਰਾਣਾ ਟੋਲ ਪਲਾਜ਼ਾ ’ਤੇ ਡਿਜੀਟਲ ਭੁਗਤਾਨ ਨੂੰ ਤਰਜੀਹ ਦਿੱਤੀ ਗਈ। ਅੰਮ੍ਰਿਤਸਰ ਵਿੱਚ ਢਿੱਲਵਾਂ ਅਤੇ ਨਿੱਜਰਪੁਰਾ ਟੋਲ ਪਲਾਜ਼ਿਆਂ ’ਤੇ ਫਾਸਟੈਗ ਤੋਂ ਇਲਾਵਾ ਨਕਦ ਅਤੇ ਯੂਪੀਆਈ, ਤਿੰਨੋਂ ਤਰੀਕਿਆਂ ਨਾਲ ਟੋਲ ਲਿਆ ਗਿਆ। ਢਿੱਲਵਾਂ ਟੋਲ ਦੇ ਮੈਨੇਜਰ ਐੱਸ.ਐੱਨ. ਸ਼ਿੰਦੇ ਨੇ ਦੱਸਿਆ ਕਿ ਫਾਸਟੈਗ ਲਗਾਉਣ ਵਾਲੇ ਵਾਹਨਾਂ ਤੋਂ ਇਲਾਵਾ ਬਾਕੀਆਂ ਤੋਂ ਹੋਰ ਤਰੀਕਿਆਂ ਨਾਲ ਟੋਲ ਲੈ ਕੇ ਯਾਤਰੀਆਂ ਨੂੰ ਤਕਲੀਫ ਨਾ ਹੋਵੇ ਇਸ ਲਈ ਇਹ ਵਿਵਸਥਾ ਰੱਖੀ ਗਈ ਹੈ।

ਐੱਨਐੱਚਏਆਈ ਨੇ ਦੇਸ਼ ਭਰ ਦੀਆਂ ਨੈਸ਼ਨਲ ਹਾਈਵੇਅ ਉੱਤੇ ਟੋਲ ਪਲਾਜ਼ਿਆਂ ਨੂੰ ਪੂਰੀ ਤਰ੍ਹਾਂ ਡਿਜੀਟਲ ਬਣਾਉਣ ਲਈ 1 ਅਪ੍ਰੈਲ 2026 ਤੋਂ ਨਕਦ ਭੁਗਤਾਨ ਬੰਦ ਕਰ ਦਿੱਤਾ ਹੈ। ਹੁਣ ਟੋਲ ਫੀਸ ਸਿਰਫ ਫਾਸਟੈਗ ਜਾਂ ਯੂਪੀਆਈ ਵਰਗੇ ਡਿਜੀਟਲ ਤਰੀਕਿਆਂ ਨਾਲ ਹੀ ਲਈ ਜਾਵੇਗੀ। ਇਸ ਫੈਸਲੇ ਦਾ ਮਕਸਦ ਟੋਲ ਪਲਾਜ਼ਿਆਂ ’ਤੇ ਲੰਮੀਆਂ ਕਤਾਰਾਂ ਘਟਾਉਣਾ, ਟ੍ਰੈਫਿਕ ਨੂੰ ਤੇਜ਼ ਰਫ਼ਤਾਰ ਨਾਲ਼ ਅੱਗੇ ਵਧਾਉਣਾ ਅਤੇ ਭੁਗਤਾਨ ਵਧੇਰੇ ਪਾਰਦਰਸ਼ੀ ਬਣਾਉਣਾ ਹੈ। ਪਹਿਲਾਂ ਨਕਦ ਲੈਣ-ਦੇਣ ਕਰਕੇ ਲਾਈਨਾਂ ਲੰਬੀਆਂ ਹੋ ਜਾਂਦੀਆਂ ਸਨ। ਇਸ ਨਵੀਂ ਵਿਵਸਥਾ ਨਾਲ ਯਾਤਰਾ ਵਧੇਰੇ ਆਸਾਨ ਅਤੇ ਤੇਜ਼ ਹੋ ਜਾਵੇਗੀ।

1 ਅਪ੍ਰੈਲ ਨੂੰ ਇਸ ਫੈਸਲੇ ਦਾ ਪਹਿਲਾ ਦਿਨ ਸੀ ਅਤੇ ਪੰਜਾਬ ਵਿੱਚ ਇਸ ਦੀ ਤਿਆਰੀ ਪੂਰੀ ਤਰ੍ਹਾਂ ਨਾ ਹੋਣ ਕਰਕੇ ਉਲਝਣ ਬਣੀ ਰਹੀ। ਲੁਧਿਆਣਾ, ਫਿਰੋਜ਼ਪੁਰ, ਨਵਾਂਸ਼ਹਿਰ, ਸ੍ਰੀ ਮੁਕਤਸਰ ਸਾਹਿਬ ਅਤੇ ਅੰਮ੍ਰਿਤਸਰ ਵਰਗੇ ਥਾਵਾਂ ’ਤੇ ਵੱਖ-ਵੱਖ ਟੋਲ ਪਲਾਜ਼ਿਆਂ ’ਤੇ ਵੱਖੋ-ਵੱਖਰਾ ਵਿਵਹਾਰ ਦੇਖਣ ਨੂੰ ਮਿਲਿਆ। ਕਿਤੇ ਨਕਦ ਭੁਗਤਾਨ ਬੰਦ ਸੀ, ਕਿਤੇ ਦੁੱਗਣਾ ਟੋਲ ਲਿਆ ਗਿਆ ਅਤੇ ਕਿਤੇ ਫਾਸਟੈਗ ਤੋਂ ਇਲਾਵਾ ਯੂਪੀਆਈ ਅਤੇ ਨਕਦੀ ਵੀ ਚੱਲ ਰਹੀ ਸੀ। ਇਸ ਕਾਰਨ ਆਮ ਲੋਕਾਂ ਵਿੱਚ ਰੋਹ ਅਤੇ ਭੰਬਲਭੂਸਾ ਫੈਲ ਗਿਆ। ਬਹੁਤ ਸਾਰੇ ਡਰਾਈਵਰਾਂ ਨੂੰ ਫਾਸਟੈਗ ਬਾਰੇ ਪਤਾ ਨਹੀਂ ਸੀ ਜਾਂ ਉਨ੍ਹਾਂ ਦਾ ਫਾਸਟੈਗ ਰੀਚਾਰਜ ਨਹੀਂ ਸੀ।

ਕੁਝ ਸਬੰਧਤ ਧਿਰਾਂ ਦਾ ਕਹਿਣਾ ਹੈ ਕਿ ਟੋਲ ਪਲਾਜ਼ਿਆਂ ’ਤੇ ਲਾਈਨਾਂ ਘੱਟ ਹੋਣਗੀਆਂ ਅਤੇ ਵਾਹਨ ਤੇਜ਼ੀ ਨਾਲ ਲੰਘਣਗੇ। ਭੁਗਤਾਨ ਪਾਰਦਰਸ਼ੀ ਹੋਵੇਗਾ। ਡਿਜੀਟਲ ਤਰੀਕਾ ਵਰਤਣ ਨਾਲ ਲੋਕਾਂ ਨੂੰ ਨਕਦੀ ਰੱਖਣ ਦੀ ਲੋੜ ਨਹੀਂ ਰਹੇਗੀ। ਟ੍ਰੈਫਿਕ ਪ੍ਰਬੰਧਨ ਬਿਹਤਰ ਹੋਵੇਗਾ ਅਤੇ ਯਾਤਰਾ ਦਾ ਸਮਾਂ ਬਚੇਗਾ।

ਪਹਿਲੇ ਦਿਨ ਲੋਕਾਂ ਨੂੰ ਇਸ ਬਦਲਾਅ ਬਾਰੇ ਜਾਣਕਾਰੀ ਨਾ ਹੋਣ ਕਰਕੇ ਬਹੁਤ ਤਕਲੀਫ ਹੋਈ। ਖਾਸ ਕਰਕੇ ਉਹ ਲੋਕ ਜਿਨ੍ਹਾਂ ਕੋਲ ਫਾਸਟੈਗ ਨਹੀਂ ਸੀ ਜਾਂ ਉਹ ਰੀਚਾਰਜ ਨਹੀਂ ਕਰਵਾਇਆ ਸੀ, ਉਨ੍ਹਾਂ ਨੂੰ ਵਾਧੂ ਟੋਲ ਜਾਂ ਰੋਕਿਆ ਗਿਆ। ਪੰਜਾਬ ਵਰਗੇ ਰਾਜ ਵਿੱਚ ਜਿੱਥੇ ਆਮ ਲੋਕ ਲੰਬੀਆਂ ਯਾਤਰਾਵਾਂ ਕਰਦੇ ਹਨ, ਉਨ੍ਹਾਂ ਲਈ ਇਹ ਤਬਦੀਲੀ ਥੋੜ੍ਹੀ ਔਖੀ ਸਿੱਧ ਹੋ ਰਹੀ ਹੈ। ਟੋਲ ਕਰਮਚਾਰੀਆਂ ਨੂੰ ਵੀ ਇਸ ਨਵੀਂ ਵਿਵਸਥਾ ਨੂੰ ਲਾਗੂ ਕਰਨ ਵਿੱਚ ਮੁਸੀਬਤ ਪੇਸ਼ ਆਈ।

NHAI ਅਤੇ ਟੋਲ ਪ੍ਰਬੰਧਕਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣਾ ਫਾਸਟੈਗ ਚਾਲੂ ਰੱਖਣ ਅਤੇ ਯੂਪੀਆਈ ਤਿਆਰ ਰੱਖਣ। ਉਨ੍ਹਾਂ ਕਿਹਾ ਕਿ ਇਸ ਫੈਸਲੇ ਨਾਲ ਲੰਬੇ ਸਮੇਂ ਵਿੱਚ ਸਭ ਨੂੰ ਫਾਇਦਾ ਹੋਵੇਗਾ। ਪੰਜਾਬ ਵਿੱਚ ਕੁਝ ਟੋਲ ਪਲਾਜ਼ਿਆਂ ’ਤੇ ਫਿਲਹਾਲ ਢਿੱਲ ਵਿਖਾਈ ਗਈ ਤਾਂ ਜੋ ਲੋਕਾਂ ਨੂੰ ਤੁਰੰਤ ਤਕਲੀਫ ਨਾ ਹੋਵੇ।

ਪਹਿਲੇ ਦਿਨ ਦੀਆਂ ਇਹ ਗੜਬੜ੍ਹੀਆਂ ਥੋੜ੍ਹੇ ਸਮੇਂ ਲਈ ਹੀ ਹੋਣਗੀਆਂ। ਲੋਕਾਂ ਨੂੰ ਫਾਸਟੈਗ ਅਤੇ ਯੂਪੀਆਈ ਵਰਤਣ ਦੀ ਆਦਤ ਪੈ ਜਾਵੇਗੀ। ਐੱਨਐੱਚਏਆਈ ਵੱਲੋਂ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ। ਜੇ ਤੁਸੀਂ ਲੰਬੀ ਯਾਤਰਾ ’ਤੇ ਜਾ ਰਹੇ ਹੋ ਤਾਂ ਆਪਣਾ ਫਾਸਟੈਗ ਚੈੱਕ ਕਰ ਲਓ ਅਤੇ ਬੈਲੈਂਸ ਰੀਚਾਰਜ ਕਰਵਾ ਲਓ। ਇਸ ਤਬਦੀਲੀ ਨਾਲ ਭਾਰਤ ਦੀਆਂ ਹਾਈਵੇਜ਼ਅ ਉੱਤੇ ਯਾਤਰਾ ਹੋਰ ਵਧੀਆ ਅਤੇ ਆਧੁਨਿਕ ਬਣ ਜਾਵੇਗੀ।

ਇਸ ਫੈਸਲੇ ਨਾਲ ਲੱਖਾਂ ਯਾਤਰੀਆਂ ਨੂੰ ਲਾਭ ਹੋਵੇਗਾ ਅਤੇ ਰਾਜ ਸਰਕਾਰਾਂ ਵੀ ਇਸ ਮਾਮਲੇ ਵਿੱਚ ਸਹਿਯੋਗ ਦੇ ਰਹੀਆਂ ਹਨ। ਜੇ ਤੁਹਾਨੂੰ ਟੋਲ ਪਲਾਜ਼ਾ ਬਾਰੇ ਕੋਈ ਸ਼ਿਕਾਇਤ ਹੈ ਤਾਂ ਐੱਨਐੱਚਏਆਈ ਦੀ ਹੈਲਪਲਾਈਨ ’ਤੇ ਸੰਪਰਕ ਕੀਤਾ ਜਾ ਸਕਦਾ ਹੈ।

Next Story
ਤਾਜ਼ਾ ਖਬਰਾਂ
Share it