ਰਾਸ਼ਟਰੀ ਭਗਵਾ ਸੇਨਾ ਦਾ ਪੰਜਾਬ ਵਾਈਸ ਪ੍ਰਧਾਨ 1.5 ਕਿਲੋ ਅਫੀਮ ਸਮੇਤ ਕਾਬੂ
ਅੰਮ੍ਰਿਤਸਰ 'ਚ ਨਸ਼ਾ ਤਸਕਰੀ ਵਿਰੁੱਧ ਚਲ ਰਹੀ ਮੁਹਿੰਮ ਹੇਠ ਸੀ.ਆਈ.ਏ ਸਟਾਫ-3 ਨੂੰ ਵੱਡੀ ਸਫਲਤਾ ਮਿਲੀ ਹੈ। ਗਸ਼ਤ ਦੌਰਾਨ ਪੁਲਿਸ ਨੇ ਪੁਰਾਣੀ ਚੁੰਗੀ ਛੇਹਰਟਾ ਨੇੜੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ, ਜਿਸ 'ਚੋਂ 1 ਕਿੱਲੋ 543 ਗ੍ਰਾਮ ਅਫੀਮ ਬਰਾਮਦ ਹੋਈ।

By : Makhan shah
ਅੰਮ੍ਰਿਤਸਰ : ਅੰਮ੍ਰਿਤਸਰ 'ਚ ਨਸ਼ਾ ਤਸਕਰੀ ਵਿਰੁੱਧ ਚਲ ਰਹੀ ਮੁਹਿੰਮ ਹੇਠ ਸੀ.ਆਈ.ਏ ਸਟਾਫ-3 ਨੂੰ ਵੱਡੀ ਸਫਲਤਾ ਮਿਲੀ ਹੈ। ਗਸ਼ਤ ਦੌਰਾਨ ਪੁਲਿਸ ਨੇ ਪੁਰਾਣੀ ਚੁੰਗੀ ਛੇਹਰਟਾ ਨੇੜੇ ਇੱਕ ਕਾਰ ਨੂੰ ਰੋਕ ਕੇ ਤਲਾਸ਼ੀ ਲਈ, ਜਿਸ 'ਚੋਂ 1 ਕਿੱਲੋ 543 ਗ੍ਰਾਮ ਅਫੀਮ ਬਰਾਮਦ ਹੋਈ। ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਰਿਤੇਸ਼ ਸ਼ਰਮਾ ਉਰਫ ਰਿੱਕੀ ਵਜੋਂ ਹੋਈ ਜੋ ਰਾਸ਼ਟਰੀ ਭੰਗਵਾ ਸੇਨਾ ਦਾ ਪੰਜਾਬ ਵਾਈਸ ਪ੍ਰਧਾਨ ਹੈ। ਪੁਲਿਸ ਨੇ ਉਸ ਦੀ ਕਾਰ ਤੇ ਲਗੀ ਆਹੁਦੇ ਵਾਲੀ ਨੇਮਪਲੇਟ ਵੀ ਕਬਜ਼ੇ 'ਚ ਲੈ ਲਈ ਹੈ।
ਅੰਮ੍ਰਿਤਸਰ ਪੁਲਿਸ ਨੇ ਨਸ਼ਾ ਤਸਕਰੀ ਦੇ ਇੱਕ ਵੱਡੇ ਮਾਮਲੇ ਦਾ ਪਰਦਾਫਾਸ਼ ਕੀਤਾ ਹੈ। ਮਿਤੀ 5 ਜੁਲਾਈ 2025 ਨੂੰ ਸੀ.ਆਈ.ਏ ਸਟਾਫ-3 ਅੰਮ੍ਰਿਤਸਰ ਵੱਲੋਂ ਗਸ਼ਤ ਦੌਰਾਨ ਪੁਰਾਣੀ ਚੁੰਗੀ ਛੇਹਰਟਾ ਤੋਂ ਸਰਵਿਸ ਲਾਈਨ ਰਾਹੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲ ਜਾਂਦੇ ਸਮੇਂ ਇੱਕ ਕਾਰ ਨੂੰ ਰੋਕ ਕੇ ਜਾਂਚ ਕੀਤੀ ਗਈ। ਪੁਲਿਸ ਨੇ ਕਾਰ ਵਿੱਚ ਸਵਾਰ ਵਿਅਕਤੀ ਦੀ ਪਛਾਣ ਰਿਤੇਸ਼ ਸ਼ਰਮਾ ਉਰਫ ਰਿੱਕੀ ਵਜੋਂ ਕੀਤੀ। ਜਦੋਂ ਪੁਲਿਸ ਨੇ ਉਸਦੇ ਖੱਬੇ ਹੱਥ ਵਿੱਚ ਫੜੇ ਚਿੱਟੇ ਰੰਗ ਦੇ ਮੋਮੀ ਲਿਫਾਫੇ ਬਾਰੇ ਪੁੱਛਿਆ, ਤਾਂ ਉਸ ਨੇ ਕਬੂਲਿਆ ਕਿ ਇਸ ਵਿੱਚ ਅਫੀਮ ਹੈ। ਲਿਫਾਫੇ ਨੂੰ ਖੋਲ੍ਹ ਕੇ ਜਾਂਚ ਕਰਨ 'ਤੇ 1 ਕਿੱਲੋ 543 ਗ੍ਰਾਮ ਅਫੀਮ ਬਰਾਮਦ ਹੋਈ। ਨਾਲ ਹੀ ਉਸ ਦੀ ਕਾਰ ਵੀ ਪੁਲਿਸ ਨੇ ਕਬਜ਼ੇ 'ਚ ਲੈ ਲਈ।
ਦੌਰਾਨੇ ਪੁੱਛਗਿੱਛ ਰਿਤੇਸ਼ ਨੇ ਦੱਸਿਆ ਕਿ ਉਹ ਰਾਸ਼ਟਰੀ ਭੰਗਵਾ ਸੇਨਾ ਸੰਗਠਨ ਦਾ ਪੰਜਾਬ ਵਾਈਸ ਪ੍ਰਧਾਨ ਹੈ ਅਤੇ ਆਪਣੇ ਆਹੁਦੇ ਦੀ ਨੇਮ ਪਲੇਟ ਆਪਣੀ ਸਵਿਫਟ ਡਿਜਾਇਰ ਕਾਰ 'ਤੇ ਲਗਾ ਕੇ ਆਸਾਨੀ ਨਾਲ ਨਸ਼ੇ ਦੀ ਤਸਕਰੀ ਕਰਦਾ ਸੀ। ਉਕਤ ਆਰੋਪੀ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈ। ਪੁਲਿਸ ਹੁਣ ਇਸ ਦੇ ਹੋਰ ਸਾਥੀਆਂ ਦੀ ਪਛਾਣ ਕਰਕੇ ਨਸ਼ਾ ਤਸਕਰੀ ਦੇ ਪੂਰੇ ਜਾਲ ਨੂੰ ਬੇਨਕਾਬ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਇਸ ਕਾਮਯਾਬੀ ਨੂੰ ਕਮਿਸ਼ਨਰੇਟ ਪੁਲਿਸ ਵੱਲੋਂ ਨਸ਼ੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੀ ਇਕ ਵੱਡੀ ਪ੍ਰਾਪਤੀ ਮੰਨਿਆ ਜਾ ਰਿਹਾ ਹੈ।


