Begin typing your search above and press return to search.

ਪਰਮੀਸ਼ ਵਰਮਾ ਤੋਂ ਮੰਗੀ 10 ਕਰੋੜ ਦੀ ਫ਼ਿਰੌਤੀ, ਲਾਰੈਂਸ ਬਿਸ਼ਨੋਈ ਦਾ ਨਾਂਅ ਲੈ ਕੇ ਦਿੱਤੀ ਧਮਕੀ

ਪੰਜਾਬ 'ਚ ਧਮਕੀਆਂ ਦੇ ਕੇ ਜਾਂ ਡਰਾ–ਧਮਕਾ ਕੇ ਫਿਰੌਤੀਆਂ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸੇ ਅਣਜਾਣ ਵਿਅਕਤੀ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਮੈਨੇਜਰ ਹਰਵਿੰਦਰ ਸਿੰਘ ਹਾਰਡੀ ਨੂੰ ਧਮਕੀ ਦੇ ਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ

ਪਰਮੀਸ਼ ਵਰਮਾ ਤੋਂ ਮੰਗੀ 10 ਕਰੋੜ ਦੀ ਫ਼ਿਰੌਤੀ, ਲਾਰੈਂਸ ਬਿਸ਼ਨੋਈ ਦਾ ਨਾਂਅ ਲੈ ਕੇ ਦਿੱਤੀ ਧਮਕੀ
X

mehtabmasih@gmail.comBy : [email protected]

  |  26 Feb 2026 7:00 PM IST

  • whatsapp
  • Telegram

ਵਿਦੇਸ਼ ਤੋਂ ਆਈ ਕਾੱਲ ਰਾਹੀਂ ਮੰਗੀ ਗਈ ਫ਼ਿਰੌਤੀ

ਲੁਧਿਆਣਾ: ਪੰਜਾਬ 'ਚ ਧਮਕੀਆਂ ਦੇ ਕੇ ਜਾਂ ਡਰਾ–ਧਮਕਾ ਕੇ ਫਿਰੌਤੀਆਂ ਮੰਗਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਕਿਸੇ ਅਣਜਾਣ ਵਿਅਕਤੀ ਨੇ ਪੰਜਾਬੀ ਗਾਇਕ ਪਰਮੀਸ਼ ਵਰਮਾ ਦੇ ਮੈਨੇਜਰ ਹਰਵਿੰਦਰ ਸਿੰਘ ਹਾਰਡੀ ਨੂੰ ਧਮਕੀ ਦੇ ਕੇ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ।

ਫ਼ੋਨ ਕਰਨ ਵਾਲ਼ੇ ਵਿਅਕਤੀ ਨੇ ਆਰ.ਐਸ. ਨਗਰ 'ਚ ਰਹਿੰਦੇ ਮੈਨੇਜਰ ਨੂੰ ਹੈਰੀ ਬਾਕਸਰ ਦੇ ਨਾਂਅ ਹੇਠ ਫ਼ੋਨ ਕਰ ਕੇ ਦੱਸਿਆ ਕਿ ਉਹ ਲਾਰੈਂਸ ਬਿਸ਼ਨੋਈ ਗਿਰੋਹ ਦਾ ਮੈਂਬਰ ਹੈ।

ਪਿਛਲੇ ਲੰਮੇ ਸਮੇਂ ਤੋਂ ਪਰਮੀਸ਼ ਵਰਮਾ ਨਾਲ਼ ਜੁੜੇ ਹੋਏ ਹਰਵਿੰਦਰ ਸਿੰਘ ਹਾਰਡੀ ਨੇ ਦੱਸਿਆ ਕਿ ਕਾੱਲ ਕਰਨ ਵਾਲ਼ੇ ਵਿਅਕਤੀ ਨੇ ਸਪੱਸ਼ਟ ਤੇ ਸਖ਼ਤ ਸ਼ਬਦਾਂ ਵਿੱਚ ਆਖਿਆ ਕਿ ਪਰਮੀਸ਼ ਵਰਮਾ, ਹਾਰਡੀ ਤੇ ਉਸ ਦੇ ਪਰਿਵਾਰ ਦੀ ਸਲਾਮਤੀ ਚਾਹੀਦੀ ਹੈ, ਤਾਂ ਤੁਰੰਤ 10 ਕਰੋੜ ਰੁਪਏ ਤਿਆਰ ਰੱਖੇ ਜਾਣ।

ਹਾਰਡੀ ਨੇ ਥਾਣਾ ਸਰਾਭਾ ਨਗਰ ਪੁਲਿਸ ਕੋਲ਼ ਕੀਤੀ ਆਪਣੀ ਸ਼ਿਕਾਇਤ ਵਿੱਚ ਆਖਿਆ ਹੈ ਕਿ ਕਾੱਲ ਕਰਨ ਵਾਲ਼ੇ ਵਿਅਕਤੀ ਨੇ ਧਮਕੀ ਦਿੱਤੀ ਕਿ ਉਸ ਨੂੰ ਉਸ ਦੇ ਮਾਪਿਆਂ ਤੇ ਬੱਚਿਆਂ ਬਾਰੇ ਸਾਰੀ ਜਾਣਕਾਰੀ ਹੈ।

ਹਰਵਿੰਦਰ ਸਿੰਘ ਹਾਰਡੀ ਨੇਤੁਰੰਤ ਪੁਲਿਸ ਕੋਲ਼ ਇਸ ਦੀ ਸ਼ਿਕਾਇਤ ਕੀਤੀ। ਪੁਲਿਸ ਨੇ ਵੱਖੋ–ਵੱਖਰੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਹਰਵਿੰਦਰ ਸਿੰਘ ਹਾਰਡੀ ਪਰਮੀਸ਼ ਵਰਮਾ ਦੇ ਕਾਰੋਬਾਰ; ਜਿਵੇਂ ਈਵੈਂਟਸ, ਪ੍ਰੋਡਕਸ਼ਨ ਜਾਂ ਹੋਰ ਵੈਂਚਰਜ਼ ਦੀ ਦੇਖਭਾਲ ਕਰਦੇ ਹਨ।

ਮੌਕੇ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਕਾਲਰ ਨੇ ਹਰਵਿੰਦਰ ਸਿੰਘ ਹਾਰਡੀ ਨੂੰ ਧਮਕਾਇਆ ਕਿ ਜੇ 10 ਕਰੋੜ ਰੁਪਏ ਨਾ ਦਿੱਤੇ ਗਏ ਤਾਂ ਪਰਮੀਸ਼ ਵਰਮਾ, ਹਾਰਡੀ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਜਾਨੋਂ ਮਾਰ ਦਿੱਤਾ ਜਾਵੇਗਾ।

ਪੁਲਿਸ ਵਿਦੇਸ਼ੀ ਨੰਬਰ ਅਤੇ ਕਾਲਰ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਪੰਜਾਬ ਵਿੱਚ ਪਿਛਲੇ ਕੁਝ ਸਮੇਂ ਤੋਂ ਗੈਂਗਸਟਰਾਂ; ਖਾਸ ਕਰ ਕੇ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਸੈਲੀਬ੍ਰਿਟੀਜ਼, ਗਾਇਕਾਂ ਅਤੇ ਕਾਰੋਬਾਰੀਆਂ ਨੂੰ ਫਿਰੌਤੀਆਂ ਦੀਆਂ ਧਮਕੀਆਂ ਦਾ ਸਿਲਸਿਲਾ ਚੱਲ ਰਿਹਾ ਹੈ। ਇਸ ਤਰ੍ਹਾਂ ਦੀਆਂ ਧਮਕੀਆਂ ਵਿੱਚ ਅਕਸਰ ਵਿਦੇਸ਼ੀ ਨੰਬਰ ਜਾਂ ਵੌਇਸ ਨੋਟਸ ਵਰਤੇ ਜਾਂਦੇ ਹਨ।

ਇਸ ਤੋਂ ਪਹਿਲਾਂ ਪੰਜਾਬੀ ਫ਼ਿਲਮ ਅਦਾਕਾਰਾ ਹਿਮਾਂਸ਼ੀ ਖੁਰਾਨਾ ਨੂੰ ਵੀ ਈ–ਮੇਲ ਰਾਹੀਂ 10 ਕਰੋੜ ਰੁਪਏ ਦੀ ਫਿਰੌਤੀ ਦੇਣ ਦੀ ਧਮਕੀ ਮਿਲੀ ਸੀ। ਰਣਵੀਰ ਸਿੰਘ ਵਰਗੇ ਬਾਲੀਵੁੱਡ ਅਦਾਕਾਰਾਂ ਨੂੰ ਵੀ ਇਸੇ ਗੈਂਗ ਵੱਲੋਂ ਧਮਕੀਆਂ ਮਿਲ ਚੁੱਕੀਆਂ ਹਨ।

ਪਰਮੀਸ਼ ਵਰਮਾ ਨੂੰ 2018 'ਚ ਵੀ ਫਿਰੌਤੀ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦਾ ਸਾਹਮਣਾ ਕਰਨਾ ਪਿਆ ਸੀ; ਜਿਸ ਵਿੱਚ ਗੈਂਗਸਟਰ ਦਿਲਪ੍ਰੀਤ ਢਾਹਾਂ ਵਰਗੇ ਨਾਂ ਸਾਹਮਣੇ ਆਏ ਸਨ।

ਇਹ ਧਮਕੀਆਂ ਅਕਸਰ ਗੈਂਗਸਟਰਾਂ ਵੱਲੋਂ ਫੇਕ ਜਾਂ ਰਿਕਾਰਡ ਵੌਇਸ ਨੋਟਸ ਨਾਲ ਕੀਤੀਆਂ ਜਾਂਦੀਆਂ ਹਨ ਤਾਂ ਜੋ ਦਹਿਸ਼ਤ ਪੈਦਾ ਕੀਤੀ ਜਾ ਸਕੇ। ਪੁਲਿਸ ਨੇ ਇਸ ਮਾਮਲੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸੰਭਾਵਨਾ ਹੈ ਕਿ ਇਹ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜਿਆ ਹੋਵੇ ਜਾਂ ਉਸ ਦੇ ਨਾਂ 'ਤੇ ਫਰਜ਼ੀ ਧਮਕੀ ਹੋਵੇ।

Next Story
ਤਾਜ਼ਾ ਖਬਰਾਂ
Share it