Begin typing your search above and press return to search.

ਡਿਪੋਰਟ ਤੋਂ ਬਚਣ ਲਈ ਪੰਜਾਬੀਆਂ ਨੇ ਲੱਭਿਆ ਨਵਾਂ ਰਾਹ!

ਅਮਰੀਕਾ ਵਿਚ ਜੋ ਕੁੱਝ ਭਾਰਤੀ ਪਰਵਾਸੀਆਂ ਦੇ ਨਾਲ ਹੋ ਰਿਹਾ ਏ, ਉਸ ਨੂੰ ਦੇਖ ਕੇ ਉਨ੍ਹਾਂ ਮਾਪਿਆ ਨੂੰ ਡਾਹਢੀ ਚਿੰਤਾ ਸਤਾਉਣ ਲੱਗ ਪਈ ਐ, ਜਿਨ੍ਹਾਂ ਦੇ ਬੱਚੇ ਹਾਲੇ ਕੁੱਝ ਮਹੀਨੇ ਪਹਿਲਾਂ ਹੀ 40-40 ਲੱਖ ਖ਼ਰਚ ਕੇ ਅਮਰੀਕਾ ਗਏ ਨੇ। ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਮਾਪਿਆਂ ਨੂੰ ਡਰ ਸਤਾ ਰਿਹਾ ਏ ਕਿ ਉਨ੍ਹਾਂ ਦੇ ਬੱਚਿਆਂ ਦਾ ਕੀ ਬਣੇਗਾ?

ਡਿਪੋਰਟ ਤੋਂ ਬਚਣ ਲਈ ਪੰਜਾਬੀਆਂ ਨੇ ਲੱਭਿਆ ਨਵਾਂ ਰਾਹ!
X

Makhan shahBy : Makhan shah

  |  12 Feb 2025 2:07 PM IST

  • whatsapp
  • Telegram

ਚੰਡੀਗੜ੍ਹ : ਅਮਰੀਕਾ ਵਿਚ ਜੋ ਕੁੱਝ ਭਾਰਤੀ ਪਰਵਾਸੀਆਂ ਦੇ ਨਾਲ ਹੋ ਰਿਹਾ ਏ, ਉਸ ਨੂੰ ਦੇਖ ਕੇ ਉਨ੍ਹਾਂ ਮਾਪਿਆ ਨੂੰ ਡਾਹਢੀ ਚਿੰਤਾ ਸਤਾਉਣ ਲੱਗ ਪਈ ਐ, ਜਿਨ੍ਹਾਂ ਦੇ ਬੱਚੇ ਹਾਲੇ ਕੁੱਝ ਮਹੀਨੇ ਪਹਿਲਾਂ ਹੀ 40-40 ਲੱਖ ਖ਼ਰਚ ਕੇ ਅਮਰੀਕਾ ਗਏ ਨੇ। ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤੇ ਜਾਣ ਤੋਂ ਬਾਅਦ ਮਾਪਿਆਂ ਨੂੰ ਡਰ ਸਤਾ ਰਿਹਾ ਏ ਕਿ ਉਨ੍ਹਾਂ ਦੇ ਬੱਚਿਆਂ ਦਾ ਕੀ ਬਣੇਗਾ? ਅਮਰੀਕਾ ਸਰਕਾਰ ਦੇ ਇਸ ਖ਼ੌਫ਼ ਕਾਰਨ ਅਮਰੀਕਾ ’ਚ ਗਏ ਬਹੁਤ ਸਾਰੇ ਪੰਜਾਬੀ ਨੌਜਵਾਨ ਡਰੇ ਹੋਏ ਨੇ, ਉਨ੍ਹਾਂ ਨੇ ਕੰਮ ਤਾਂ ਕੀ ਕਰਨਾ ਸੀ, ਉਹ ਵਿਚਾਰੇ ਘਰਾਂ ਤੋਂ ਬਾਹਰ ਤੱਕ ਨਹੀਂ ਨਿਕਲ ਰਹੇ। ਅਮਰੀਕਾ ਗਏ ਭਾਰਤੀ ਨੌਜਵਾਨ ਇੰਨੇ ਜ਼ਿਆਦਾ ਡਰੇ ਹੋਏ ਨੇ ਕਿ ਉਹ ਹੁਣ ਆਪਣੇ ਪੈਸਿਆਂ ਨੂੰ ਸੁਆਹ ਹੋਣ ਤੋਂ ਬਚਾਉਣ ਲਈ ਨਵਾਂ ਤਰੀਕਾ ਲੱਭ ਲਿਆ ਏ, ਜਿਸ ਵਿਚ ਉਨ੍ਹਾਂ ਦੇ ਮਾਪੇ ਵੀ ਉਨ੍ਹਾਂ ਦਾ ਡਟ ਕੇ ਸਾਥ ਦੇ ਰਹੇ ਨੇ। ਸੋ ਆਓ ਤੁਹਾਨੂੰ ਦੱਸਦੇ ਆਂ ਕਿ ਅਮਰੀਕਾ ਗਏ ਨੌਜਵਾਨ ਹੁਣ ਲੱਭਣ ਲੱਗੇ ਕਿਹੜਾ ਨਵਾਂ ਰਾਹ?


ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਲਗਾਤਾਰ ਗੈਰਕਾਨੂੰਨੀ ਪਰਵਾਸੀਆਂ ’ਤੇ ਸਖ਼ਤ ਕਾਰਵਾਈ ਕੀਤੀ ਜਾ ਰਹੀ ਐ, ਜਿਸ ਦੇ ਤਹਿਤ ਬੀਤੇ ਦਿਨੀਂ 104 ਭਾਰਤੀਆਂ ਨੂੰ ਵੀ ਅਮਰੀਕਾ ਤੋਂ ਡਿਪੋਰਟ ਕਰ ਦਿੱਤਾ ਗਿਆ ਸੀ। ਅਮਰੀਕੀ ਸਰਕਾਰ ਦੀ ਇਸ ਕਾਰਵਾਈ ਤੋਂ ਉਨ੍ਹਾਂ ਨੌਜਵਾਨਾਂ ਦੇ ਮਾਪਿਆਂ ਵਿਚ ਵੱਡੀ ਚਿੰਤਾ ਪਾਈ ਜਾ ਰਹੀ ਐ, ਜੋ 40-40 ਲੱਖ ਖ਼ਰਚ ਕੇ ਹਾਲੇ ਕੁੱਝ ਸਮਾਂ ਪਹਿਲਾਂ ਹੀ ਅਮਰੀਕਾ ਗਏ ਨੇ। ਉਨ੍ਹਾਂ ਨੂੰ ਡਰ ਸਤਾ ਰਿਹਾ ਏ ਕਿ ਕਿਤੇ ਉਨ੍ਹਾਂ ਦੇ ਬੱਚੇ ਵੀ ਅਮਰੀਕੀ ਕਾਰਵਾਈ ਦੀ ਲਪੇਟ ਵਿਚ ਨਾ ਆ ਜਾਣ।


ਜੇਕਰ ਅਜਿਹਾ ਹੋਇਆ ਤਾਂ ਜਿੱਥੇ ਉਨ੍ਹਾਂ ਦਾ 40 ਲੱਖ ਰੁਪਈਆ ਸੁਆਹ ਹੋ ਜਾਵੇਗਾ, ਉਥੇ ਹੀ ਉਨ੍ਹਾਂ ਦੇ ਉਹ ਸੁਪਨੇ ਵੀ ਚਕਨਾਚੂਰ ਹੋ ਜਾਣਗੇ ਜੋ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਭੇਜਣ ਮਗਰੋਂ ਸਜਾਏ ਸੀ। ਅਮਰੀਕਾ ਵਿਚ ਰਹਿ ਰਹੇ ਬਹੁਤ ਸਾਰੇ ਨੌਜਵਾਨ ਅਮਰੀਕੀ ਕਾਰਵਾਈ ਤੋਂ ਇੰਨਾ ਜ਼ਿਆਦਾ ਡਰੇ ਹੋਏ ਨੇ ਕਿ ਉਹ ਕਮਰਿਆਂ ਵਿਚੋਂ ਬਾਹਰ ਨਹੀਂ ਨਿਕਲ ਰਹੇ, ਕੰਮਾਂ ’ਤੇ ਵੀ ਨਹੀਂ ਜਾ ਰਹੇ। ਅਜਿਹਾ ਖ਼ਦਸ਼ਾ ਪੰਜਾਬ ਵਿਚ ਰਹਿਦੇ ਕਈ ਪਰਿਵਾਰਾਂ ਵੱਲੋਂ ਜਤਾਇਆ ਜਾ ਰਿਹਾ ਏ।


ਨਾਮ ਨਾਂ ਛਾਪਣ ਦੀ ਸ਼ਰਤ ’ਤੇ ਕੁੱਝ ਲੋਕਾਂ ਨੇ ਦੱਸਿਆ ਕਿ ਅਮਰੀਕਾ ਸਰਕਾਰ ਦੀ ਸਖ਼ਤ ਕਾਰਵਾਈ ਨੇ ਉਨ੍ਹਾਂ ਦੀ ਚਿੰਤਾ ਵਧਾ ਦਿੱਤੀ ਐ ਕਿਉਂਕਿ ਉਨ੍ਹਾਂ ਨੇ ਬੜੀ ਮੁਸ਼ਕਲ ਨਾਲ ਆਪਣੇ ਬੱਚਿਆਂ ਨੂੰ ਲੱਖਾਂ ਰੁਪਏ ਦਾ ਕਰਜ਼ਾ ਲੈ ਕੇ ਅਮਰੀਕਾ ਭੇਜਿਆ ਏ, ਜਦਕਿ ਕਈਆਂ ਨੇ ਆਪਣੀਆਂ ਜ਼ਮੀਨਾਂ ਤੱਕ ਵੇਚ ਦਿੱਤੀਆਂ ਕਿ ਸਾਡਾ ਬੱਚਾ ਅਮਰੀਕਾ ਵਿਚ ਸੈੱਟ ਹੋ ਜਾਵੇ ਪਰ ਜੇਕਰ ਅਜਿਹੇ ਵਿਚ ਉਨ੍ਹਾਂ ਦੇ ਬੱਚਿਆਂ ’ਤੇ ਡਿਪੋਰਟੇਸ਼ਨ ਵਾਲੀ ਕਾਰਵਾਈ ਹੋ ਗਈ ਤਾਂ ਇਹ ਪਰਿਵਾਰ ਕਾਸੇ ਜੋਗੇ ਨਹੀਂ ਰਹਿਣੇ। ਇਕ ਪਰਿਵਾਰ ਦਾ ਕਹਿਣਾ ਏ ਕਿ ਉਨ੍ਹਾਂ ਨੇ ਅਮਰੀਕਾ ਵਿਚ ਆਪਣੇ ਬੇਟੇ ਨੂੰ ਫ਼ੋਨ ਕਰਕੇ ਉਥੋਂ ਦੇ ਮਾਹੌਲ ਬਾਰੇ ਪੁੱਛਿਆ ਸੀ, ਉਹ ਅਮਰੀਕੀ ਸਰਕਾਰ ਵੱਲੋਂ ਦਿਖਾਈ ਜਾ ਰਹੀ ਸਖ਼ਤੀ ਤੋਂ ਕਾਫ਼ੀ ਡਰਿਆ ਹੋਇਆ ਸੀ।


ਇਹ ਕਿਸੇ ਇਕ ਨੌਜਵਾਨ ਦੀ ਗੱਲ ਨਹੀਂ, ਬਲਕਿ ਅਮਰੀਕਾ ਵਿਚ ਗਏ ਬਹੁਤ ਸਾਰੇ ਨੌਜਵਾਨ ਟਰੰਪ ਦੀ ਇਸ ਸਖ਼ਤੀ ਕਾਰਵਾਈ ਤੋਂ ਚਿੰਤਾ ਵਿਚ ਪਏ ਹੋਏ ਨੇ, ਉਹ ਡਰਦੇ ਮਾਰੇ ਘਰਾਂ ਵਿਚ ਬਾਹਰ ਨਹੀਂ ਨਿਕਲ ਰਹੇ,,, ਕਈ ਕਈ ਦਿਨਾਂ ਤੋਂ ਕੰਮ ’ਤੇ ਨਹੀਂ ਗਏ, ਜਿਸ ਕਾਰਨ ਸਥਿਤੀ ਕਾਫ਼ੀ ਖ਼ਰਾਬ ਹੁੰਦੀ ਜਾ ਰਹੀ ਐ। ਕਈਆਂ ਨੂੰ ਤਾਂ ਘਰੋਂ ਹੋਰ ਖ਼ਰਚਾ ਮੰਗਵਾਉਣ ਲਈ ਮਜ਼ਬੂਰ ਹੋਣਾ ਪੈ ਰਿਹਾ ਏ ਕਿਉਂਕਿ ਉਨ੍ਹਾਂ ਨੂੰ ਡਰ ਐ ਕਿ ਜੇਕਰ ਉਹ ਬਾਹਰ ਨਿਕਲੇ ਤਾਂ ਕਿਤੇ ਅਮਰੀਕੀ ਪੁਲਿਸ ਉਨ੍ਹਾਂ ਨੂੰ ਡਿਪੋਰਟ ਹੀ ਨਾ ਕਰ ਦੇਵੇ।


ਅਮਰੀਕੀ ਸਰਕਾਰ ਦੀ ਇਸ ਸਖ਼ਤੀ ਭਰੀ ਕਾਰਵਾਈ ਵਿਚਾਲੇ ਨੌਜਵਾਨਾਂ ਨੂੰ ਹੁਣ ਇਕ ਨਵਾਂ ਰਾਹ ਦਿਖਾਈ ਦੇ ਰਿਹਾ ਏ, 50-50 ਲੱਖ ਖ਼ਰਚ ਕੇ ਅਮਰੀਕਾ ਪੁੱਜੇ ਨੌਜਵਾਨ ਹੁਣ ਕੈਨੇਡਾ ਨੂੰ ਆਪਣੀ ਨਵੀਂ ਪਨਾਹ ਵਜੋਂ ਦੇਖਣ ਲੱਗ ਪਏ ਨੇ। ਬਹੁਤ ਸਾਰੇ ਨੌਜਵਾਨਾਂ ਦੇ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਅਮਰੀਕਾ ਤੋਂ ਕੱਢ ਕੇ ਕੈਨੇਡਾ ਭੇਜਣ ਦੀ ਚਾਰਾਜ਼ੋਈ ਸ਼ੁਰੂ ਕਰ ਦਿੱਤੀ ਐ ਕਿਉਂਕਿ ਮੌਜੂਦਾ ਸਮੇਂ ਜਿਸ ਤਰੀਕੇ ਨਾਲ ਅਮਰੀਕੀ ਰਾਸ਼ਟਰਪਤੀ ਟਰੰਪ ਦੇ ਸਿਰ ’ਤੇ ਪਰਵਾਸੀਆਂ ਨੂੰ ਖਦੇੜਨ ਦਾ ਭੂਤ ਸਵਾਰ ਹੋਇਆ ਪਿਆ ੲੈ, ਉਸ ਤੋਂ ਇੰਝ ਜਾਪਦਾ ਏ ਕਿ ਉਹ ਕਿਸੇ ਸਮੇਂ ਕੁੱਝ ਵੀ ਕਰ ਸਕਦੇ ਨੇ।

ਇਸ ਤੋਂ ਪਹਿਲਾਂ ਕਿ ਉਨ੍ਹਾਂ ਦੇ ਬੱਚਿਆਂ ’ਤੇ ਕੋਈ ਕਾਰਵਾਈ ਹੋਵੇ, ਬਹੁਤ ਸਾਰੇ ਲੋਕ ਆਪਣੇ ਬੱਚਿਆਂ ਨੂੰ ਕੈਨੇਡਾ ਅਤੇ ਹੋਰ ਦੂਜੇ ਦੇਸ਼ਾਂ ਵੱਲ ਭੇਜਣ ਲਈ ਮਜਬੂਰ ਹੋ ਰਹੇ ਨੇ ਕਿਉਂਕਿ ਭਾਰਤ ਵਾਪਸੀ ਹੋਣ ’ਤੇ ਪੈਸੇ ਖ਼ਰਾਬ ਹੋਣਗੇ, ਹੋਰ ਕੁੱਝ ਨਹੀਂ। ਉਨ੍ਹਾਂ ਮਾਪਿਆਂ ਵਿਚ ਜ਼ਿਆਦਾ ਚਿੰਤਾ ਪਾਈ ਜਾ ਰਹੀ ਐ, ਜਿਨ੍ਹਾਂ ਨੇ ਕਰਜ਼ਾ ਲੈ ਕੇ ਜਾਂ ਜ਼ਮੀਨ ਵਗੈਰਾ ਵੇਚ ਕੇ ਆਪਣੇ ਬੱਚਿਆਂ ਨੂੰ ਅਮਰੀਕਾ ਘੱਲਿਆ ਸੀ।


ਉਂਝ ਦੇਖਿਆ ਜਾਵੇ ਤਾਂ ਅਮਰੀਕਾ ਗਏ ਨੌਜਵਾਨਾਂ ਅਤੇ ਉਨ੍ਹਾਂ ਮਾਪਿਆਂ ਦੀ ਚਿੰਤਾ ਵਾਜ਼ਿਬ ਐ ਕਿਉਂਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਜਿਸ ਤਰੀਕੇ ਦੀ ਸਖ਼ਤੀ ਦਿਖਾਈ ਐ, ਉਸ ਤੋਂ ਹਰ ਕਿਸੇ ਦੇ ਸਾਹ ਸੁੱਕਣੇ ਸੁਭਾਵਿਕ ਨੇ। ਕੁੱਝ ਮਾਹਿਰਾਂ ਦਾ ਕਹਿਣਾ ਏ ਕਿ ਅਮਰੀਕਾ ਤੋਂ ਭਾਰਤੀਆਂ ਦੀ ਡਿਪੋਰਟੇਸ਼ਨ ਭਾਵੇਂ ਪਹਿਲਾਂ ਵੀ ਹੁੰਦੀ ਰਹੀ ਐ, ਪਰ ਜੋ ਮਾੜਾ ਸਲੂਕ ਟਰੰਪ ਸਰਕਾਰ ਨੇ 104 ਪਰਵਾਸੀ ਭਾਰਤੀਆਂ ਦੇ ਨਾਲ ਕੀਤਾ, ਉਸ ਨੂੰ ਦੇਖ ਇੰਝ ਜਾਪਦਾ ਏ ਕਿ ਟਰੰਪ ਆਪਣੇ ਫ਼ੈਸਲੇ ਤੋਂ ਪੈਰ ਪਿਛਾਂਹ ਕਰਨ ਵਾਲਾ ਨਹੀਂ। ਦਰਅਸਲ ਭਾਰਤੀਆਂ ਨਾਲ ਮਾੜਾ ਸਲੂਕ ਟਰੰਪ ਸਰਕਾਰ ਦਾ ਗੈਰਕਾਨੂੰਨੀ ਪਰਵਾਸੀਆਂ ਲਈ ਸਖ਼ਤ ਸੰਦੇਸ਼ ਮੰਨਿਆ ਜਾ ਰਿਹਾ ਏ ਕਿ ਜੇਕਰ ਹੁਣ ਕਿਸੇ ਨੇ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦੀ ਸਰਹੱਦ ’ਤੇ ਪੈਰ ਰੱਖਿਆ ਤਾਂ ਉਨ੍ਹਾਂ ਦਾ ਇਹੀ ਹਸ਼ਰ ਹੋਵੇਗਾ।


ਦੱਸ ਦਈਏ ਕਿ ਇਕ ਰਿਪੋਰਟ ਮੁਤਾਬਕ ਅਮਰੀਕਾ ਦੇ ਡਿਟੈਂਸ਼ਨ ਸੈਂਟਰਾਂ ਵਿਚ ਬਹੁਤ ਸਾਰੇ ਭਾਰਤੀ ਨੌਜਵਾਨ ਕਈ ਸਾਲਾਂ ਤੋਂ ਬੰਦ ਕੀਤੇ ਹੋਏ ਨੇ ਜੋ ਅਮਰੀਕਾ ਵਿਚ ਬਿਹਤਰ ਜ਼ਿੰਦਗੀ ਦਾ ਸੁਪਨਾ ਲੈ ਕੇ ਗਏ ਸੀ। ਇਨ੍ਹਾਂ ਵਿਚੋਂ ਬਹੁਤਿਆਂ ਦੀ ਮਾਨਸਿਕ ਹਾਲਤ ਵੀ ਕਮਜ਼ੋਰ ਹੋ ਚੁੱਕੀ ਐ। ਅਮਰੀਕਾ ਦੀ ਚਕਾਚੌਂਧ ਵੱਲੋਂ ਭਰਮਾਏ ਇਹ ਨੌਜਵਾਨ ਡਿਟੈਂਸ਼ਨ ਸੈਂਟਰਾਂ ਦੀਆਂ ਕਾਲ ਕੋਠੜੀਆਂ ਵਿਚ ਰੋ ਰੋ ਕੇ ਦਿਨ ਰਾਤ ਕੱਟ ਰਹੇ ਨੇ। ਕੋਈ ਇਨ੍ਹਾਂ ਦੀ ਸਾਰ ਲੈਣ ਵਾਲਾ ਨਹੀਂ। ਫਿਲਹਾਲ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਬਹੁਤ ਸਾਰੀਆਂ ਉਮੀਦਾਂ ਲਗਾਈਆਂ ਜਾ ਰਹੀਆਂ ਨੇ।

ਲੋਕ ਚਾਹੁੰਦੇ ਨੇ ਕਿ ਜੋ ਨੌਜਵਾਨ ਉਥੇ ਗਏ ਹੋਏ ਨੇ, ਉਨ੍ਹਾਂ ਦੀ ਡਿਪੋਰਟੇਸ਼ਨ ਰੁਕ ਜਾਵੇ ਅਤੇ ਡਿਟੈਂਸ਼ਨ ਸੈਂਟਰਾਂ ’ਚ ਬੰਦ ਨੌਜਵਾਨਾਂ ਨੂੰ ਵੀ ਅਮਰੀਕਾ ’ਚ ਪਨਾਹ ਦਿੱਤੀ ਜਾਵੇ,,, ਪਰ ਜੇਕਰ ਅਜਿਹਾ ਨਾ ਹੋਇਆ ਤਾਂ ਅਮਰੀਕਾ ’ਚ ਡਰੇ ਬੈਠੇ ਨੌਜਵਾਨਾਂ ਨੂੰ ਹੋਰ ਦੇਸ਼ਾਂ ’ਚ ਜਾਣ ਦਾ ਕੋਈ ਰਸਤਾ ਕੱਢਣਾ ਲਾਉਣਾ ਹੋਵੇਗਾ।

ਸੋ ਤੁਹਾਡਾ ਇਸ ਮਾਮਲੇ ਨੂੰ ਲੈਕੇ ਕੀ ਕਹਿਣਾ ਏ, ਸਾਨੂੰ ਕੁਮੈਂਟ ਜ਼ਰੀਏ ਆਪਣੀ ਰਾਇ ਸਾਂਝੀ ਕਰੋ। ਹੋਰ ਜਾਣਕਾਰੀ ਅਤੇ ਤਾਜ਼ਾ ਖ਼ਬਰਾਂ ਲਈ ਦੇਖਦੇ ਰਹੋ ਹਮਦਰਦ ਟੀਵੀ

Next Story
ਤਾਜ਼ਾ ਖਬਰਾਂ
Share it