ਪੰਜਾਬੀ ਸਿੰਗਰ ਕਾਕਾ ਦਾ ਯੂ-ਟਰਨ, ਪਿੰਕੀ ਧਾਲੀਵਾਲ ਨੂੰ ਸੀਨੀਅਰ ਦੱਸ ਮੰਗੀ ਮੁਆਫੀ ?
ਸੁਨੰਦਾ ਸ਼ਰਮਾ ਵੱਲੋਂ ਪਿੰਕੀ ਧਾਲੀਵਾਲ ਖਿਲਾਫ ਕਈ ਇਲਜਾਮ ਲਗਾਉਣ ਤੋਂ ਬਾਦ ਇੱਕ ਇੱਕ ਕਰਕੇ ਕਈ ਸਿੰਗਰ ਤੇ ਐਕਟਰ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਆਏ ਅਤੇ ਵੀਡੀਓ ਜਾਰੀ ਕਰਕੇ ਜਾਂ ਫਿਰ ਪੋਸਟਾਂ ਰਾਹੀ ਉਨ੍ਹਾਂ ਨਾਲ ਵੀ ਹੋਈ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਗਈ। ਇਸ਼ੇ ਦਰਮਿਆਨ ਗਾਇਕ ਕਾਕਾ ਵੀ ਸਾਹਮਣੇ ਆਏ ਅਤੇ ਪਿੰਕੀ ਧਾਲੀਵਾਲ ਅਤੇ ਸਕਾਈ ਡਿਜ਼ੀਟਲ ਇੰਡੀਆ ਦੇ ਡਾਇਰੈਕਟਰ ਗੁਰਕਿਰਨ ਧਾਲੀਵਾਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ

ਚੰਡੀਗੜ੍ਹ, ਕਵਿਤਾ : ਸੁਨੰਦਾ ਸ਼ਰਮਾ ਵੱਲੋਂ ਪਿੰਕੀ ਧਾਲੀਵਾਲ ਖਿਲਾਫ ਕਈ ਇਲਜਾਮ ਲਗਾਉਣ ਤੋਂ ਬਾਦ ਇੱਕ ਇੱਕ ਕਰਕੇ ਕਈ ਸਿੰਗਰ ਤੇ ਐਕਟਰ ਸੁਨੰਦਾ ਸ਼ਰਮਾ ਦੇ ਹੱਕ ਵਿੱਚ ਆਏ ਅਤੇ ਵੀਡੀਓ ਜਾਰੀ ਕਰਕੇ ਜਾਂ ਫਿਰ ਪੋਸਟਾਂ ਰਾਹੀ ਉਨ੍ਹਾਂ ਨਾਲ ਵੀ ਹੋਈ ਧੋਖਾਧੜੀ ਬਾਰੇ ਜਾਣਕਾਰੀ ਦਿੱਤੀ ਗਈ। ਇਸ਼ੇ ਦਰਮਿਆਨ ਗਾਇਕ ਕਾਕਾ ਵੀ ਸਾਹਮਣੇ ਆਏ ਅਤੇ ਪਿੰਕੀ ਧਾਲੀਵਾਲ ਅਤੇ ਸਕਾਈ ਡਿਜ਼ੀਟਲ ਇੰਡੀਆ ਦੇ ਡਾਇਰੈਕਟਰ ਗੁਰਕਿਰਨ ਧਾਲੀਵਾਲ ਖ਼ਿਲਾਫ਼ ਧੋਖਾਧੜੀ ਦਾ ਮਾਮਲਾ ਦਰਜ ਕਰਵਾਇਆ
ਇਸੇ ਦੇ ਨਾਲ ਹੀ ਚੰਡੀਗੜ੍ਹ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਗਾਇਕ ਕਾਕਾ ਨੇ ਕਿਹਾ ਸੀ ਕਿ ਨਿੱਜੀ ਕੰਪਨੀਆਂ ਕਲਾਕਾਰਾਂ ਨਾਲ ਵੱਡਾ ਧੋਖਾ ਕਰਦੀਆਂ ਹਨ। ਮਿਊਜ਼ਿਕ ਕੰਪਨੀਆਂ ਦੁਆਰਾ ਸਾਨੂੰ ਧਮਕਾਇਆ ਜਾਂਦਾ ਹੈ ਕਿ ਤੁਸੀਂ ਕਰ ਕੀ ਲਓਗੇ? ਆਪਣੀਆਂ ਪੂਰੀਆਂ ਸ਼ਰਤਾਂ ਮੰਨਦੇ ਪਰ ਸਾਹਮਣੇ ਵਾਲੇ ਆਪਣੀਆਂ ਕੀਤੀਆਂ ਸ਼ਰਤਾਂ ਭੁੱਲ ਜਾਂਦੇ ਹਨ। ਕਾਕਾ ਨੇ ਕਿਹਾ ਸੀ ਕਿ ਸਕਾਈ ਡਿਜੀਟਲ ਕੰਪਨੀ ਦੇ ਲੋਕ ਮੈਨੂੰ ਧਮਕੀਆਂ ਦੇ ਰਹੇ ਹਨ। ਸਕਾਈ ਡਿਜੀਟਲ 'ਚ ਪਿੰਕੀ ਧਾਲੀਵਾਲ ਦਾ ਵੀ ਹਿੱਸਾ ਹੈ। ਮੈਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ।
ਲੇਕਿਨ ਹੁਣ ਸਿੰਗਰ ਕਾਕਾ ਨੇ ਯੂ-ਟਰਨ ਲੈ ਲਿਆ ਹੈ। ਜੀ ਹਾਂ ਹੁਣ ਕਾਕਾ ਦੇ ਵੱਲੋਂ ਇੱਕ ਹੋਰ ਵੀਡੀਓ ਜਾਰੀ ਕੀਤੀ ਗਈ ਤੇ ਉਨ੍ਹਾਂ ਕਿਹਾ ਕਿ ਸਾਡੇ ਵਿੱਚਕਾਰ ਸੁਲ੍ਹਾ ਹੋ ਗਈ ਹੈ ਅਤੇ ਜੇਕਰ ਮੇਰੇ ਬੋਲੇ ਸ਼ਬਦਾਂ ਕਾਰਨ ਕਿਸੇ ਨੂੰ ਠੇਸ ਪਹੁੰਚੀ ਹੈ ਤਾਂ ਉਸਦਾ ਮੈਨੂੰ ਅਫਸੋਸ ਹੈ ਜਾਂ ਜੇਕਰ ਸਿੱਧੇ ਲਫ਼ਜ ਵਿੱਚ ਕਹੀਏ ਤਾਂ ਸਿੰਗਰ ਕਾਕਾ ਨੇ ਮੁਆਫੀ ਮੰਗੀ ਹੈ।
ਸਿੰਗਰ ਕਾਕਾ ਨੇ ਵੀਡੀਓ ਜਾਰੀ ਕਰ ਕੇ ਕਿਹਾ ਹੈ ਕਿ ਕੁਝ ਪਤਵੰਤੇ ਸਜਣਾ ਕਾਰਨ ਸਾਡੀ ਸੁਲ੍ਹਾ ਹੋ ਗਈ ਹੈ। ਸਾਡੇ ਵਿਚਕਾਰ ਮੌਜੂਦ ਸਾਰੇ ਗਿਲੇ ਸ਼ਿਕਵੇ ਦੂਰ ਕਰਵਾ ਦਿੱਤੇ ਹਨ। ਮੈਰੀ ਕਦੀ ਵੀ ਪਿੰਕੀ ਧਾਲੀਵਾਲ ਜਾਂ ਗੁਰਕਿਰਨ ਧਾਲੀਵਾਲ ਨੂੰ ਨੁਕਸਾਨ ਪਹੁੰਚਾਉਣ ਦੀ ਮਨਸ਼ਾ ਨਹੀਂ ਸੀ। ਓਹ ਸਾਡੇ ਸੀਨੀਅਰ ਹਨ ਫਿਰ ਵੀ ਮੇਰੇ ਬੋਲੇ ਗਏ ਬੋਲ ਨਾਲ ਜੇ ਕਿਸੇ ਨੂੰ ਵੀ ਠੇਸ ਪਹੁੰਚੀ ਹੈ ਤਾਂ ਮੈਨੂੰ ਓਦਸਾ ਬਹੁਤ ਅਫਸੋਸ ਹੈ।
ਖੈਰ ਇਸ ਵੀਡੀਓ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਵੀ ਫੈਨਸ ਵੱਲੋਂ ਚੁੱਕੇ ਜਾ ਰਹੇ ਹਨ ਕਿ ਕੀ ਵਾਕਈ ਮਾਮਲਾ ਸੁਲਝ ਗਿਆ। ਜਾਂ ਫਿਰ ਜਿਵੇਂ ਕਾਕਾ ਨੇ ਪਹਿਲਾਂ ਜਿਕਰ ਕੀਤਾ ਸੀ ਕਿ ਇਨ੍ਹਾਂ ਵੱਲੋਂ ਧਮਕਾਇਆ ਵੀ ਜਾਂਦਾ ਰਿਹਾ ਹੈ ਤਾਂ ਕੀ ਇਹ ਮੰਨਿਆ ਜਾਵੇ ਕਿ ਸਿੰਗਰ ਕਾਕਾ ਨੂੰ ਧਮਕਾ ਕੇ ਇਹ ਵੀਡੀਓ ਬਣਵਾਈ ਗਈ ਹੈ। ਖੈਰ ਸੱਚਾਈ ਕੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸ ਸਕਦਾ ਹੈ।