Begin typing your search above and press return to search.

ਪ੍ਰਭ ਆਸਰਾ ਸੰਸਥਾ ਆਪਣੀਆਂ ਟੀਮਾਂ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਉਤਰੀ

ਇਸ ਵੱਡੀ ਦੁੱਖ ਦੀ ਘੜੀ ਵਿਚ ਪ੍ਰਭ ਆਸਰਾ ਸੰਸਥਾ ਦੀਆਂ ਟੀਮਾਂ 16 ਅਗਸਤ ਤੋਂ ਤਿੰਨ ਕਿਸ਼ਤੀਆਂ, ਦੋ ਐਂਬੂਲੈਂਸਾਂ ਅਤੇ ਸਮਰਪਿਤ ਪੈਰਾ ਮੈਡੀਕਲ ਸਟਾਫ਼ ਦੇ ਨਾਲ ਫਸੇ ਹੋਏ ਲੋਕਾਂ ਨੂੰ ਬਚਾਉਣ, ਰਾਸ਼ਨ ਕਿੱਟਾਂ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਐਮਰਜੈਂਸੀ ਸਹਾਇਤਾ ਪਹੁੰਚਾਉਣ ਵਿਚ ਜੁਟੀਆਂ ਹੋਈਆਂ ਨੇ।

ਪ੍ਰਭ ਆਸਰਾ ਸੰਸਥਾ ਆਪਣੀਆਂ ਟੀਮਾਂ ਨਾਲ ਹੜ੍ਹ ਪੀੜਤਾਂ ਦੀ ਮਦਦ ਲਈ ਉਤਰੀ
X

Makhan shahBy : Makhan shah

  |  29 Aug 2025 1:17 PM IST

  • whatsapp
  • Telegram

ਕੁਰਾਲੀ : ਮੌਜੂਦਾ ਸਮੇਂ ਪੰਜਾਬ ਇਤਿਹਾਸ ਦੇ ਸਭ ਤੋਂ ਵੱਡੇ ਹੜ੍ਹਾਂ ਦੀ ਮਾਰ ਨਾਲ ਜੂਝ ਰਿਹਾ ਏ,, ਪਿੰਡਾਂ ਦੇ ਪਿੰਡ ਪਾਣੀ ਦੀ ਮਾਰ ਹੇਠ ਆ ਚੁੱਕੇ ਨੇ,, ਵੱਡੀ ਗਿਣਤੀ ਵਿਚ ਲੋਕ ਖਾਣ ਪੀਣ, ਸਾਫ਼ ਪਾਣੀ ਅਤੇ ਬਿਨਾਂ ਛੱਤ ਤੋਂ ਫਸੇ ਹੋਏ ਨੇ। ਬਹੁਤ ਸਾਰੀਆਂ ਜਿਉਂਦੀਆਂ ਜਾਨਾਂ ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੀਆਂ ਨੇ।

ਇਸ ਵੱਡੀ ਦੁੱਖ ਦੀ ਘੜੀ ਵਿਚ ਪ੍ਰਭ ਆਸਰਾ ਸੰਸਥਾ ਦੀਆਂ ਟੀਮਾਂ 16 ਅਗਸਤ ਤੋਂ ਤਿੰਨ ਕਿਸ਼ਤੀਆਂ, ਦੋ ਐਂਬੂਲੈਂਸਾਂ ਅਤੇ ਸਮਰਪਿਤ ਪੈਰਾ ਮੈਡੀਕਲ ਸਟਾਫ਼ ਦੇ ਨਾਲ ਫਸੇ ਹੋਏ ਲੋਕਾਂ ਨੂੰ ਬਚਾਉਣ, ਰਾਸ਼ਨ ਕਿੱਟਾਂ, ਦਵਾਈਆਂ, ਪੀਣ ਵਾਲਾ ਪਾਣੀ ਅਤੇ ਐਮਰਜੈਂਸੀ ਸਹਾਇਤਾ ਪਹੁੰਚਾਉਣ ਵਿਚ ਜੁਟੀਆਂ ਹੋਈਆਂ ਨੇ।

ਇਨ੍ਹਾਂ ਯਤਨਾਂ ਦੇ ਸਦਕਾ ਹੁਣ ਤੱਕ ਸੈਂਕੜੇ ਪਰਿਵਾਰਾਂ ਨੂੰ ਬਚਾਇਆ ਜਾ ਚੁੱਕਿਆ ਏ ਅਤੇ ਇਹ ਯਤਨ ਉਨ੍ਹਾਂ ਲੋਕਾਂ ਲਈ ਲਗਾਤਾਰ ਜਾਰੀ ਨੇ,, ਜੋ ਮਦਦ ਦੀ ਉਡੀਕ ਕਰ ਰਹੇ ਨੇ।


ਸੋ ਇਸ ਮਨੁੱਖਤਾ ਦੀ ਭਲਾਈ ਵਾਲੇ ਮਿਸ਼ਨ ਵਿਚ ਆਪ ਸਭ ਦੇ ਸਹਿਯੋਗ ਦੀ ਬਹੁਤ ਲੋੜ ਐ।

ਆਪ ਜੀ ਵੀ ਇਸ ਮਿਸ਼ਨ ਵਿਚ ਆਪਣਾ ਯੋਗਦਾਨ ਪਾ ਸਕਦੇ ਹੋ

ਅਪਣੇ ਵਿੱਤ ਅਨੁਸਾਰ ਐਂਬੂਲੈਂਸਾਂ ਦੇ ਡੀਜ਼ਲ ਦੇ ਸਕਦੇ ਹੋ ਤਾਂ ਜੋ ਮਰੀਜ਼ਾਂ ਨੂੰ ਸੁਰੱਖਿਅਤ ਪਹੁੰਚਾਉਣ ਵਿਚ ਕੋਈ ਰੁਕਾਵਟ ਨਾ ਆਵੇ।

ਬਚਾਅ ਕਿਸ਼ਤੀਆਂ ਲਈ ਪੈਟਰੌਲ ਦੇ ਸਕਦੇ ਹੋ,, ਤਾਂ ਜੋ ਹੜ੍ਹ ਵਿਚ ਫਸੇ ਹੋਏ ਪਰਿਵਾਰਾਂ ਨੂੰ ਬਾਹਰ ਕੱਢਿਆ ਜਾ ਸਕੇ।

ਰਾਸ਼ਨ ਕਿੱਟਾਂ ਦੇ ਸਕਦੇ ਹੋ,, ਤਾਂ ਜੋ ਹੜ੍ਹ ਪੀੜਤਾਂ ਨੂੰ ਢਿੱਡ ਭਰਨ ਦੇ ਲਈ ਦੋ ਵਕਤ ਦਾ ਖਾਣਾ ਦਿੱਤਾ ਜਾ ਸਕੇ।

ਪੀਣ ਵਾਲੇ ਪਾਣੀ ਦੀ ਸੇਵਾ ਕਰ ਸਕਦੇ ਹੋ,,,ਜੋ ਹੜ੍ਹ ਦੀ ਮਾਰ ਹੇਠ ਆਏ ਖੇਤਰਾਂ ਦੇ ਲੋਕਾਂ ਲਈ ਜ਼ਿੰਦਗੀ ਦਾ ਸਹਾਰਾ ਬਣੇਗਾ।

ਦਵਾਈਆਂ ਦੀ ਸਹਾਇਤਾ ਕਰ ਸਕਦੇ ਹੋ,, ਤਾਂ ਜੋ ਲੋਕਾਂ ਦੀ ਬਿਮਾਰੀਆਂ ਤੋਂ ਜਾਨ ਬਚਾਈ ਜਾ ਸਕੇ।

ਇਸ ਤੋਂ ਇਲਾਵਾ ਤੁਸੀਂ ਵਿੱਤੀ ਸਹਾਇਤਾ ਵੀ ਪ੍ਰਦਾਨ ਕਰ ਸਕਦੇ ਹੋ, ਜਿਸ ਨੂੰ ਸੰਸਥਾ ਵੱਲੋਂ ਹੜ੍ਹ ਪੀੜਤਾਂ ਦੇ ਲਈ ਸਬੰਧਤ ਸਮੱਗਰੀ ਲਿਆਉਣ ’ਤੇ ਖ਼ਰਚ ਕੀਤਾ ਜਾ ਸਕੇਗਾ।

ਸੋ ਆਪ ਜੀ ਵੱਲੋਂ ਦਿਖਾਈ ਦਇਆ ਅਤੇ ਦਿੱਤਾ ਗਿਆ ਦਸਵੰਧ ਅੱਜ ਮੁਸੀਬਤ ’ਚ ਫਸੇ ਲੋਕਾਂ ਦੀ ਜ਼ਿੰਦਗੀ ਬਚਾ ਸਕਦਾ ਏ। ਹੜ੍ਹਾਂ ਦੀ ਮਾਰ ਨਾਲ ਜੂਝ ਰਹੇ ਲੋਕਾਂ ਲਈ ਜੀਵਨ ਰੇਖਾ ਬਣਾ ਸਕਦਾ ਏ। ਨਿਰਾਸ਼ ਹੋ ਚੁੱਕੇ ਲੋਕਾਂ ਲਈ ਆਸ਼ਾ ਦੀ ਕਿਰਨ ਬਣ ਸਕਦਾ ਏ।

ਪੰਜਾਬ ਨਾਲ ਖੜ੍ਹੋ,,, ਇਨਸਾਨੀਅਤ ਨਾਲ ਖੜ੍ਹੋ

ਇਹ ਮਿਸ਼ਨ ਜਾਰੀ ਰੱਖਣ ਲਈ ਅਤੇ ਜ਼ਿੰਦਗੀਆਂ ਬਚਾਉਣ ਲਈ ਹੁਣੇ ਸਹਿਯੋਗ ਅਤੇ ਦਾਨ ਕਰੋ ਜੀ।

ਕਿਊ ਆਰ ਕੋਡ ਸਕੈਨ ਕਰਕੇ ਤੁਸੀਂ ਪ੍ਰਭ ਆਸਰਾ ਸੰਸਥਾ ਦੇ ਇਸ ਮਿਸ਼ਨ ਵਿਚ ਆਪਣਾ ਯੋਗਦਾਨ ਪਾ ਸਕਦੇ ਹੋ।

ਧੰਨਵਾਦ

Next Story
ਤਾਜ਼ਾ ਖਬਰਾਂ
Share it