ਪੰਜਾਬ 'ਚ ਸਿਆਸੀ ਲੀਡਰਾਂ ਦੇ ਹੋਣਗੇ "ਡੋਪ ਟੈਸਟ"!
ਪੰਜਾਬ ਦੇ ਵਿੱਚ 1 ਮਾਰਚ 2025 ਤੋਂ ਲੈ ਕੇ 31 ਮਈ 2025 ਤੱਕ "ਯੁੱਧ ਨਸ਼ਿਆਂ ਵਿਰੁੱਧ" ਇੱਕ ਅਭਿਆਨ ਚੱਲਿਆ ਜੀਹਦੇ 'ਚ ਹਜ਼ਾਰਾਂ ਗ੍ਰਿਫ਼ਤਾਰੀਆਂ,ਕਰੋੜਾਂ ਦਾ ਨਸ਼ਾ ਤੇ ਕਰੋੜਾਂ 'ਚ ਹੀ ਨਕਦੀ ਕਾਬੂ ਕੀਤੀ ਗਈ।ਜਿਸਨੂੰ ਕਿ ਪੰਜਾਬ ਸਰਕਾਰ ਦੇ ਵਿਰੁੱਧ ਬਹੁਤ ਵੱਡਾ ਕਦਮ ਮੰਨਿਆ ਜਾ ਰਿਹਾ ਹੈ

ਚੰਡੀਗੜ੍ਹ (ਸੁਖਵੀਰ ਸਿੰਘ ਸ਼ੇਰਗਿੱਲ): ਪੰਜਾਬ ਦੇ ਵਿੱਚ 1 ਮਾਰਚ 2025 ਤੋਂ ਲੈ ਕੇ 31 ਮਈ 2025 ਤੱਕ "ਯੁੱਧ ਨਸ਼ਿਆਂ ਵਿਰੁੱਧ" ਇੱਕ ਅਭਿਆਨ ਚੱਲਿਆ ਜੀਹਦੇ 'ਚ ਹਜ਼ਾਰਾਂ ਗ੍ਰਿਫ਼ਤਾਰੀਆਂ,ਕਰੋੜਾਂ ਦਾ ਨਸ਼ਾ ਤੇ ਕਰੋੜਾਂ 'ਚ ਹੀ ਨਕਦੀ ਕਾਬੂ ਕੀਤੀ ਗਈ।ਜਿਸਨੂੰ ਕਿ ਪੰਜਾਬ ਸਰਕਾਰ ਦੇ ਵਿਰੁੱਧ ਬਹੁਤ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਪਰ ਦਰਮਿਆਨੇ ਇਸ ਸਭ ਦੇ ਵਿਰੋਧੀ ਧਿਰਾਂ ਦੇ ਵਲੋਂ ਹਰ ਮਸਲ੍ਹੇ ਦੀ ਤਰ੍ਹਾਂ ਇਸ ਨੂੰ ਵੀ ਸਵਾਲਾਂ ਦੇ ਘੇਰੇ 'ਚ ਖੜ੍ਹਾ ਦਿੱਤਾ ਗਿਆ ਕਿ ਵੱਡੇ ਮਗਰਮੱਛ ਕਿਉਂ ਨਹੀਂ ਫੜੇ ਗਏ,ਵੱਡੀਆਂ ਮੱਛੀਆਂ ਦੇ ਘਰ ਕਿਉਂ ਨਹੀਂ ਚੱਲਿਆ ਬੁਲਡੋਜ਼ਰ?
ਜਿੱਥੇ ਇਹਨਾਂ ਸਾਰੇ ਸਵਾਲਾਂ ਦੀ ਵਰਖ਼ਾ ਚਰਚਾ ਦਾ ਵਿਸ਼ਾ ਬਣੀ ਰਹੀ ਉੱਥੇ ਹੀ ਵਿਰੋਧੀ ਧਿਰ ਦੇ ਪੰਜਾਬ ਪ੍ਰਧਾਨ ਤੇ ਲੁਧਿਆਣਾ ਤੋਂ ਲੋਕ ਸਭਾ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵਲੋਂ ਨਸ਼ੇ ਦੇ ਖ਼ਾਤਮੇ ਦੇ ਲਈ ਰਿਵਾਇਤੀ ਨਸ਼ਿਆਂ ਦੇ ਹੱਕ ਦੇ ਵਿੱਚ ਉਤਰਿਆ ਗਿਆ।ਉਹਨਾਂ ਜ਼ੋਰ ਦੇਕੇ ਪਿਛਲੇ ਦਿਨੀਂ ਜਿੱਥੇ "ਯੁੱਧ ਨਸ਼ਿਆਂ ਵਿਰੁੱਧ" ਬਾਰੇ ਸਵਾਲ ਖੜੇ ਕੀਤੇ ਉੱਥੇ ਹੀ ਅਫ਼ੀਮ ਦੀ ਖ਼ੇਤੀ ਪੰਜਾਬ 'ਚ ਕਰਨ ਨੂੰ ਲੈ ਕੇ ਵੀ ਆਪਣਾ ਸਟੈਂਡ ਸਪਸ਼ਟ ਕੀਤਾ,
ਉਹਨਾਂ ਕਿਹਾ ਕਿ ਜੇਕਰ 2027 'ਚ ਉਹਨਾਂ ਦੀ ਸਰਕਾਰ ਬਣਦੀ ਹੈ ਤਾਂ ਉਹ ਕੋਸ਼ਿਸ਼ ਕਰਨਗੇ ਕਿ ਪੰਜਾਬ 'ਚ ਅਫ਼ੀਮ ਦੀ ਖ਼ੇਤੀ ਕਿਸਾਨਾਂ ਨੂੰ ਕਰਨ ਦੀ ਆਗਿਆ ਦਵਾਈ ਜਾਵੇ।ਹੁਣ ਵੜਿੰਗ ਦੇ ਦਿੱਤੇ ਇਸ ਬਿਆਨ 'ਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਵਲੋਂ ਆਪਣੀ ਪ੍ਰੈਸ ਵਾਰਤਾ 'ਚ ਕਿਹਾ ਗਿਆ ਕਿ ਇਹ ਪੁਰਾਣੀਆਂ ਸਰਕਾਰਾਂ (ਅਕਾਲੀ-ਬੀਜੇਪੀ ਅਤੇ ਕਾਂਗਰਸ) ਨਸ਼ੇ ਨੂੰ ਪੰਜਾਬ 'ਚ ਪ੍ਰਮੋਟ ਕਰ ਰਹੀਆਂ ਨੇ।ਉਹਨਾਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇੰਨ੍ਹਾਂ ਲੀਡਰਾਂ ਦੇ ਡੋਪ ਟੈਸਟ ਹੁਣੇ ਚਾਹੀਦੇ ਨੇ ਜਿੰਨ੍ਹਾ ਦੇ ਅਫੀਮ ਦੀ ਖ਼ੇਤੀ ਪੰਜਾਬ 'ਚ ਕਰਵਾਉਣ 'ਤੇ ਜ਼ੋਰ ਦਿੱਤਾ ਜਾ ਰਿਹਾ ਹੈ।
ਸੋ ਹੁਣ ਹਰਪਾਲ ਚੀਮਾ ਦੇ ਦਿੱਤੇ ਇਸ ਚੈਲੰਜ ਨੂੰ ਰਾਜਾ ਵੜਿੰਗ ਵਲੋਂ ਕਬੂਲ ਕਰ ਲਿਆ ਗਿਆ ਹੈ ਭਾਵ ਕਿ ਉਹ ਡੋਪ ਟੈਸਟ ਕਰਵਾਉਣ ਦੇ ਲਈ ਰਾਜ਼ੀ ਹੋ ਚੁੱਕੇ ਨੇ ਉਹਨਾਂ ਨੇ ਕਿਹਾ ਕਿ ਉਹ ਰਾਜ਼ੀ ਨੇ ਟੈਸਟ ਦੇ ਲਈ ਪਰ ਸ਼ਰਤ ਇਹ ਰਹੇਗੀ ਕਿ ਜਿਹੜੇ ਇਹ ਚੈਲੰਜ ਦੇ ਰਹੇ ਨੇ ਉਹਨਾਂ ਦੇ ਵੀ ਸ਼ਰਾਬ ਦੇ ਸੇਵਨ ਨੂੰ ਲੈ ਕੇ ਟੈਸਟ ਕਰਵਾਏ ਜਾਣ।
ਦੇਖਣ ਵਾਲਾ ਹੁਣ ਇਹ ਹੋਵੇਗਾ ਕਿ ਅਫ਼ੀਮ ਦੀ ਖ਼ੇਤੀ ਹਿਮਾਇਤੀ ਸਾਰੇ ਲੀਡਰਾਂ ਦੇ ਜੇਕਰ ਡੋਪ ਟੈਸਟ ਤਾਂ ਕਿ ਪੰਜਾਬ ਸਰਕਾਰ ਵਿਧਾਇਕ ਗੱਜਣਮਾਜਰਾ ਹੁਣਾ ਦਾ ਵੀ ਡੋਪ ਕਰਵਾਏਗੀ ਕਿਉਂਕਿ ਉਹਨਾਂ ਦੇ ਵਲੋਂ ਵੀ ਕਈ ਵਾਰੀ ਅਫ਼ੀਮ ਦੀ ਖੇਤੀ ਕਰਵਾਉਣ ਦੇ ਹੱਕ 'ਚ ਭੁਗਤਿਆ ਗਿਆ ਹੈ।ਬਾਕੀ ਬਹੁਤ ਸਾਰੇ ਲੋਕ ਇਸ ਦਿੱਤੇ ਗਏ ਬਿਆਨਾਂ ਨੂੰ ਸਿਰਫ਼ ਸਿਆਸੀ ਟਿੱਪਣੀ ਦੇ ਰੂਪ ਦੇ ਵਿੱਚ ਵੀ ਲੈ ਰਹੇ ਨੇ,ਪਰ ਕਿੰਨ੍ਹਾ ਚੰਗਾ ਹੋਵੇਗਾ ਜੇਕਰ ਇਹਨਾਂ ਲੀਡਰਾਂ ਦੇ ਡੋਪ ਟੈਸਟ ਸੱਚਮੁੱਚ ਹੋ ਜਾਣ?