Begin typing your search above and press return to search.

ਪੁਲਿਸ ਨੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦਾ ਕੀਤਾ ਐਨਕਾਊਂਟਰ

ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਦੀ ਪਹਿਛਾਣ ਮਨਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵ ਦੇ ਰੂਪ ਵਿੱਚ ਹੋਈ ਸੀ। ਅਤੇ ਜਦੋਂ ਮਨਮੀਤ ਸਿੰਘ ਦੀ ਨਿਸ਼ਾਨਦੇਹੀ ਤੇ ਪਿਸਤੋਲ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਵੱਲਾ ਅਧੀਨ ਇਲਾਕੇ ਵਿੱਚ ਲੈ ਕੇ ਆ ਰਹੀ ਸੀ ਤਾਂ ਮਕਬੂਲਪੁਰਾ ਪੁੱਲ ਦੇ ਨਜ਼ਦੀਕ ਹੀ ਮਨਮੀਤ ਨੇ ਬਹਾਨਾ ਲਗਾਇਆ ਕਿ ਉਸਨੂੰ ਵੋਮਟਿੰਗ ਆ ਰਹੀ ਹੈ।

ਪੁਲਿਸ ਨੇ ਸਨੈਚਿੰਗ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮ ਦਾ ਕੀਤਾ ਐਨਕਾਊਂਟਰ
X

Makhan shahBy : Makhan shah

  |  25 March 2025 8:30 PM IST

  • whatsapp
  • Telegram

ਅੰਮ੍ਰਿਤਸਰ : ਥਾਣਾ ਬੀ ਡਿਵੀਜ਼ਨ ਪੁਲਿਸ ਵੱਲੋਂ ਪਿਛਲੇ ਦਿਨੀ ਲੁੱਟ ਖੋਹ ਤੇ ਸਨੈਚਿੰਗ ਦੇ ਮਾਮਲੇ 'ਚ ਸਰਗਰਮ ਗਰੋਹ ਦਾ ਪਰਦਾਫਾਸ਼ ਕਰਦਿਆਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਿਨਾਂ ਨੇ ਅੰਮ੍ਰਿਤਸਰ ਸ਼ਹਿਰ ਵਿੱਚ ਤਿੰਨ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੀ। ਇਸ ਵਿੱਚ ਇੱਕ ਜਈ ਕੋਲੋਂ ਮੋਬਾਇਲ ਫੋਨ ਤੇ ਪਰਸ ਹੋਇਆ ਸੀ ਅਤੇ ਇੱਕ ਪਾਠੀ ਸਿੰਘ ਕੋਲੋਂ ਮੋਟਰਸਾਈਕਲ ਤੇ ਮੋਬਾਇਲ ਫੋਨ ਖੋਹਿਆ ਸੀ ਅਤੇ ਇੱਕ ਵੱਲੇ ਇਲਾਕੇ ਦੇ ਵਿੱਚ ਇੱਕ ਆਈਫੋਨ ਦੀ ਖੋਹ ਕੀਤੀ ਸੀ।

ਪੁਲਿਸ ਨੇ ਦੋਨਾਂ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਤੇ ਮਾਮਲਾ ਦਰਜ ਕੀਤਾ ਸੀ। ਜਿਸ ਤੋਂ ਬਾਅਦ ਅੱਜ ਪੁਲਿਸ ਜਦੋਂ ਉਹਨਾਂ ਨੂੰ ਬਰਾਮਦਗੀ ਲਈ ਵਲਾ ਅਧੀਨ ਇਲਾਕੇ ਚ ਲੈ ਕੇ ਗਈ ਤਾਂ ਵਾਪਸੀ ਆਉਂਦੇ ਸਮੇਂ ਇੱਕ ਵਿਅਕਤੀ ਨੇ ਵੋਮਟਿੰਗ ਦਾ ਬਹਾਨਾ ਲਗਾ ਕੇ ਕਾਰ ਚੋਂ ਉਤਰ ਕੇ ਪੁਲਿਸ ਦਾ ਹੀ ਪਿਸਤੋਲ ਖੋ ਕੇ ਪੁਲਿਸ ਤੇ ਤਾਨ ਦਿੱਤਾ। ਪੁਲਿਸ ਦੀ ਜਵਾਬੀ ਕਾਰਵਾਈ ਦੇ ਵਿੱਚ ਆਰੋਪੀ ਜਖਮੀ ਹੋ ਗਿਆ।


ਇਸ ਸਬੰਧੀ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਨੇ ਘਟਨਾ ਸਥਾਨ ਤੇ ਜਾਇਜ਼ਾ ਲੈਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਨਾਂ ਦੀ ਪਹਿਛਾਣ ਮਨਮੀਤ ਸਿੰਘ ਅਤੇ ਲਵਪ੍ਰੀਤ ਸਿੰਘ ਉਰਫ ਲਵ ਦੇ ਰੂਪ ਵਿੱਚ ਹੋਈ ਸੀ। ਅਤੇ ਜਦੋਂ ਮਨਮੀਤ ਸਿੰਘ ਦੀ ਨਿਸ਼ਾਨਦੇਹੀ ਤੇ ਪਿਸਤੋਲ ਬਰਾਮਦ ਕਰਨ ਦੇ ਲਈ ਪੁਲਿਸ ਉਹਨਾਂ ਨੂੰ ਵੱਲਾ ਅਧੀਨ ਇਲਾਕੇ ਵਿੱਚ ਲੈ ਕੇ ਆ ਰਹੀ ਸੀ ਤਾਂ ਮਕਬੂਲਪੁਰਾ ਪੁੱਲ ਦੇ ਨਜ਼ਦੀਕ ਹੀ ਮਨਮੀਤ ਨੇ ਬਹਾਨਾ ਲਗਾਇਆ ਕਿ ਉਸਨੂੰ ਵੋਮਟਿੰਗ ਆ ਰਹੀ ਹੈ।


ਜਦੋਂ ਪੁਲਿਸ ਨੇ ਗੱਡੀ ਰੋਕ ਕੇ ਉਸਨੂੰ ਵੋਮਟਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਤਾਂ ਮਨਮੀਤ ਨੇ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤੋਲ ਖੋਹ ਕੇ ਹਮਲਾ ਕੀਤਾ, ਜਿਸ ਤੋਂ ਬਾਅਦ ਜਵਾਬੀ ਕਾਰਵਾਈ ਦੇ ਵਿੱਚ ਆਰੋਪੀ ਮਨਮੀਤ ਦੇ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ। ਪੁਲਿਸ ਵੱਲੋਂ ਉਸਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ ਅਤੇ ਥਾਣਾ ਮਕਬੂਲਪੁਰਾ ਵਿਖੇ ਮਨਮੀਤ ਦੇ ਖਿਲਾਫ ਇੱਕ ਵੱਖਰਾ ਮੁਕਦਮਾ ਦਰਜ ਕੀਤਾ ਗਿਆ ਹੈ।

Next Story
ਤਾਜ਼ਾ ਖਬਰਾਂ
Share it