Begin typing your search above and press return to search.

ਸ੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ’ਚ ਪੁਲਿਸ ਕਮਿਸ਼ਨਰ ਨੇ ਦਿਵਾਇਆ ਸੁਰੱਖਿਆ ਦਾ ਭਰੋਸਾ

ਪੁਲਿਸ ਨੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਪੂਰੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋ ਰਹੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ। ਸੁਰੱਖਿਆ ਪ੍ਰਬੰਧ ਮਰਿਆਦਾ ਦੇ ਅਨੁਕੂਲ ਕਰਕੇ ਲਾਗੂ ਕੀਤੇ ਗਏ ਹਨ। ਇਸ ਮਾਮਲੇ 'ਚ ਪ੍ਰੈੱਸ ਕਾਨਫਰੰਸ ਕਰਦਿਆਂ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਪੰਜਾਬ ਪੁਲਿਸ ਸਟੇਟ ਸਾਈਬਰ ਕ੍ਰਾਈਮ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ।

ਸ੍ਰੀ ਦਰਬਾਰ ਸਾਹਿਬ ਧਮਕੀ ਮਾਮਲੇ ’ਚ ਪੁਲਿਸ ਕਮਿਸ਼ਨਰ ਨੇ ਦਿਵਾਇਆ ਸੁਰੱਖਿਆ ਦਾ ਭਰੋਸਾ
X

Makhan shahBy : Makhan shah

  |  18 July 2025 3:52 PM IST

  • whatsapp
  • Telegram

ਅੰਮ੍ਰਿਤਸਰ : ਸ੍ਰੀ ਦਰਬਾਰ ਸਾਹਿਬ ਨੂੰ ਮਿਲੀਆਂ ਈਮੇਲ ਧਮਕੀਆਂ ਮਾਮਲੇ 'ਚ ਅੰਮ੍ਰਿਤਸਰ ਪੁਲਿਸ ਨੇ ਸੁਰੱਖਿਆ ਪ੍ਰਬੰਧ ਹੋਰ ਬੇਹਤਰ ਕਰ ਦਿੱਤੇ ਹਨ। ਪੁਲਿਸ ਕਮਿਸ਼ਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗੋਲਡਨ ਟੈਪਲ ਦੇ ਆਲੇ ਦੁਆਲੇ ਅਤੇ ਅੰਦਰੂਨੀ ਹਿੱਸਿਆਂ 'ਚ ਐਸਜੀਪੀਸੀ ਦੇ ਸਹਿਯੋਗ ਨਾਲ ਵਧੀਕ ਸੁਰੱਖਿਆ ਤੈਨਾਤ ਕੀਤੀ ਗਈ ਹੈ। ਡੀਸੀਪੀ ਲੈਵਲ ਦੇ ਅਧਿਕਾਰੀ ਸਿੱਧਾ ਮੌਕੇ 'ਤੇ ਨਿਗਰਾਨੀ ਕਰ ਰਹੇ ਹਨ।


ਪੁਲਿਸ ਨੇ ਸ਼ਰਧਾਲੂਆਂ ਨੂੰ ਭਰੋਸਾ ਦਿਵਾਇਆ ਹੈ ਕਿ ਪੂਰੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਹੋ ਰਹੀ ਹੈ ਅਤੇ ਘਬਰਾਉਣ ਦੀ ਕੋਈ ਲੋੜ ਨਹੀਂ। ਸੁਰੱਖਿਆ ਪ੍ਰਬੰਧ ਮਰਿਆਦਾ ਦੇ ਅਨੁਕੂਲ ਕਰਕੇ ਲਾਗੂ ਕੀਤੇ ਗਏ ਹਨ। ਇਸ ਮਾਮਲੇ ਚ ਪ੍ਰੈੱਸ ਕਾਨਫਰੰਸ ਕਰਦਿਆਂ ਅੰਮ੍ਰਿਤਸਰ ਦੇ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਪੰਜਾਬ ਪੁਲਿਸ ਸਟੇਟ ਸਾਈਬਰ ਕ੍ਰਾਈਮ ਅਤੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਕੰਮ ਕਰ ਰਹੀ ਹੈ। ਪੁਲਿਸ ਮੁਤਾਬਕ, ਟੈਕਨੀਕਲ ਇਨਵੈਸਟੀਗੇਸ਼ਨ ਦੌਰਾਨ ਕਈ ਫੋਰਿਨ ਬੇਸ ਕੰਪਨੀਆਂ ਅਤੇ ਸਰਵਿਸ ਪ੍ਰੋਵਾਈਡਰਾਂ ਨੂੰ ਵੀ ਸੰਪਰਕ ਕੀਤਾ ਗਿਆ ਹੈ।


ਪਹਿਲੀ ਈਮੇਲ ਵਿੱਚ ਜੋ ਕੁਝ ਵੀ ਜਾਣਕਾਰੀ ਮਿਲੀ ਹੈ, ਉਹ ਵੱਧਤਰ ਤਮਿਲਨਾਡੂ ਅਤੇ ਉਥਲੇ ਸਿਆਸੀ ਮਾਮਲਿਆਂ ਨਾਲ ਸੰਬੰਧਤ ਨਿਕਲੀ ਹੈ। ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਅੱਗੇ ਗੱਲਬਾਤ ਕਰਦਿਆਂ ਦੱਸਿਆ ਕਿ ਫਰੀਦਾਬਾਦ ਤੋਂ ਸੁਭਮ ਦੁਬੇ ਨਾਮਕ ਯੂਵਕ ਨੂੰ ਪੁਲਿਸ ਨੇ ਡਿਟੇਨ ਕਰਕੇ ਤਫਤੀਸ਼ 'ਚ ਸ਼ਾਮਿਲ ਕੀਤਾ ਹੈ। ਦੱਸਿਆ ਗਿਆ ਕਿ ਉਹ ਬੀਟੈਕ ਪਾਸ ਆਉਟ ਹੈ ਅਤੇ ਵੱਖ ਵੱਖ ਕੰਪਨੀਆਂ 'ਚ ਕੰਮ ਕਰ ਚੁੱਕਾ ਹੈ। ਉਸਦੇ ਲੈਪਟਾਪ ਅਤੇ ਫੋਨ ਵੀ ਜਬਤ ਕੀਤੇ ਗਏ ਹਨ, ਜਿਨ੍ਹਾਂ ਦੀ ਫੋਰੈਨਸਿਕ ਜਾਂਚ ਜਾਰੀ ਹੈ। ਪੁਲਿਸ ਨੇ ਕਿਹਾ ਕਿ ਅਜੇ ਤਕ ਪੂਰੀ ਸਫਲਤਾ ਤਾਂ ਨਹੀਂ ਮਿਲੀ, ਪਰ ਜਾਂਚ ਵਿਚ ਪ੍ਰਗਟੀਆਂ ਹੋ ਰਹੀਆਂ ਹਨ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਜਾਂਚ ਵਿੱਚ ਅੰਮ੍ਰਿਤਸਰ ਪੁਲਿਸ ਨੇ ਦਿੱਲੀ, ਫਰੀਦਾਬਾਦ ਅਤੇ ਤਮਿਲਨਾਡੂ ਪੁਲਿਸ ਨਾਲ ਵੀ ਸੰਪਰਕ ਕੀਤਾ ਹੈ।


ਤਮਿਲਨਾਡੂ ਦੇ ਅਧਿਕਾਰੀਆਂ ਨੇ ਵੀ ਦੱਸਿਆ ਹੈ ਕਿ ਉਥੇ ਵੀ ਐਸੀਆਂ ਈਮੇਲਾਂ ਮਿਲੀਆਂ ਹਨ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਵੀਪੀਐਨ ਅਤੇ ਟੈਕਨੋਲੋਜੀ ਦੀ ਵਰਤੋਂ ਕਰਕੇ ਧਮਕੀਕਾਰਾਂ ਵੱਲੋਂ ਪੁਲਿਸ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਪੰਜਾਬ ਪੁਲਿਸ ਦੀ ਟੀਮ ਕਾਬਲ ਹੈ ਅਤੇ ਹਰ ਪੱਖੋਂ ਜਾਂਚ ਚਲ ਰਹੀ ਹੈ। ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਸਾਫ ਕੀਤਾ ਕਿ ਸੁਭਮ ਦੁਬੇ ਨੂੰ ਸਿਰਫ ਡਿਟੇਨ ਕਰਕੇ ਪੁੱਛਗਿੱਛ ਕੀਤੀ ਗਈ ਹੈ, ਹਾਲੇ ਤਕ ਉਹਦੇ ਉੱਤੇ ਕੋਈ ਪੱਕਾ ਇਲਜ਼ਾਮ ਨਹੀਂ ਹੈ। ਜਾਂਚ ਦੇ ਨਤੀਜਿਆਂ ਤੋਂ ਬਾਅਦ ਹੀ ਅਗਲਾ ਕਦਮ ਚੁੱਕਿਆ ਜਾਵੇਗਾ। ਪੁਲਿਸ ਨੇ ਸੰਗਤ ਨੂੰ ਭਰੋਸਾ ਦਿਵਾਇਆ ਕਿ ਗੁਰੂ ਮਹਾਰਾਜ ਦੀ ਕਿਰਪਾ ਨਾਲ ਸਾਰੇ ਸੁਰੱਖਿਅਤ ਹਨ ਤੇ ਬਹੁਤ ਜਲਦੀ ਇਸ ਮਾਮਲੇ 'ਚ ਪੂਰੀ ਸਫਲਤਾ ਮਿਲਣ ਦੀ ਉਮੀਦ ਹੈ।

Next Story
ਤਾਜ਼ਾ ਖਬਰਾਂ
Share it