ਡਰਾਈਵਿੰਗ ਲਾਈਸੈਂਸ ਲਈ ਲੋਕ ਹੋ ਰਹੇ ਨੇ ਖੱਜਲ ਖੁਆਰ
ਪੰਜਾਬ ਭਰ ਵਿਚ ਪਿਛਲੇ ਲੰਬੇ ਸਮੇਂ ਤੋਂ ਡਰਾਈਵਿੰਗ ਲਾਈਸੈਂਸ ਅਤੇ ਨਵੀਆਂ ਆਰ ਸੀ ਬਣਾਉਣ ਦਾ ਕੰਮ ਰੁਕਿਆ ਹੋਇਆ ਹੈ|ਇਸੇ ਤਰਾਂ ਦੀ ਮੁਸ਼ਕਲ ਦਾ ਸਾਮਣਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਕਰਨਾ ਪੈ ਰਿਹਾ|ਜਿਥੇ ਸਰਵਰ ਬੰਦ ਹੋਣ ਨਾਲ ਡਰਾਈਵਿੰਗ ਟੈਸਟ ਨਹੀਂ ਕੀਤੇ ਜਾ ਰਹੇ ਓਥੇ ਹੀ ਲੋਕਾਂ ਨੂੰ ਵੈੱਬਸਾਈਟ ਦੀ ਮੈਨਟੇਨੈਂਸ ਦਾ ਹਵਾਲਾ ਦਿੱਤਾ ਜਾ ਰਿਹਾ |

By : Makhan shah
ਹੁਸ਼ਿਆਰਪੁਰ : ਪੰਜਾਬ ਭਰ ਵਿਚ ਪਿਛਲੇ ਲੰਬੇ ਸਮੇਂ ਤੋਂ ਡਰਾਈਵਿੰਗ ਲਾਈਸੈਂਸ ਅਤੇ ਨਵੀਆਂ ਆਰ ਸੀ ਬਣਾਉਣ ਦਾ ਕੰਮ ਰੁਕਿਆ ਹੋਇਆ ਹੈ|ਇਸੇ ਤਰਾਂ ਦੀ ਮੁਸ਼ਕਲ ਦਾ ਸਾਮਣਾ ਹੁਸ਼ਿਆਰਪੁਰ ਦੇ ਲੋਕਾਂ ਨੂੰ ਕਰਨਾ ਪੈ ਰਿਹਾ|ਜਿਥੇ ਸਰਵਰ ਬੰਦ ਹੋਣ ਨਾਲ ਡਰਾਈਵਿੰਗ ਟੈਸਟ ਨਹੀਂ ਕੀਤੇ ਜਾ ਰਹੇ ਓਥੇ ਹੀ ਲੋਕਾਂ ਨੂੰ ਵੈੱਬਸਾਈਟ ਦੀ ਮੈਨਟੇਨੈਂਸ ਦਾ ਹਵਾਲਾ ਦਿੱਤਾ ਜਾ ਰਿਹਾ | ਇਸ ਦੌਰਾਨ ਲੋਕ ਡਰਾਈਵਿੰਗ ਲਾਈਸੈਂਸ ਲਈ ਖਜਲ ਖੁਆਰ ਹੁੰਦੇ ਦਿਖਾਏ ਦੇ ਰਹੇ ਹਨ |
ਜਿੱਥੇ ਸਾਰੇ ਪੰਜਾਬ ਚ ਪਿਛਲੇ ਲੰਬੇ ਸਮੇਂ ਤੋਂ ਡਰਾਈਵਿੰਗ ਲਾਈਸੈਂਸ ਅਤੇ ਨਵੀਆਂ ਆਰ ਸੀ ਦਾ ਕੰਮ ਰੁਕਿਆ ਹੈ ਉਥੇ ਹੀ ਹੁਸ਼ਿਆਰਪੁਰ ਦੇ ਲੋਕ ਵੀ ਖੱਜਲ ਖੁਆਰ ਹੋ ਰਹੇ ਹਨ ਜਦੋਂ ਹੁਸ਼ਿਆਰਪੁਰ ਦੇ ਆਰ ਟੀ ਓ ਦਫਤਰ ਦਾ ਦੌਰਾ ਕੀਤਾ ਗਿਆ ਤਾਂ ਦੇਖਿਆ ਕਿ ਲੋਕਾਂ ਦੇ ਲਰਨਿੰਗ ਲਾਈਸੈਂਸ ਬਣਾਏ ਜਾ ਰਹੇ ਹਨ ਪਰ ਪੱਕੇ ਲਾਈਸੈਂਸ ਬਣਵਾਉਣ ਲਈ ਡਰਾਈਵਿੰਗ ਟੈਸਟ ਟਰੈਕ ਬੰਦ ਪਿਆ ਹੈ|ਇਸ ਸਬੰਧੀ ਜਦੋਂ ਅਵਤਾਰ ਸਿੰਘ ਇੰਚਾਰਜ ਟਰੈਕ ਆਰ ਟੀ ਓ ਦਫਤਰ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਦਸੰਬਰ ਤੋਂ ਹੀ ਪੁਰਾਣੀ ਕੰਪਨੀ ਦਾ ਐਗਰੀਮੈਂਟ ਖਤਮ ਹੋ ਗਿਆ ਹੈ ਅਤੇ ਨਵੀਂ ਕੰਪਨੀ ਨਾਲ ਹੁਣ ਐਗਰੀਮੈਂਟ ਕੀਤਾ ਜਾ ਰਿਹਾ ਹੈ, ਜਿਸ ਕਾਰਨ ਨਵੇਂ ਲਾਈਸੈਂਸ ਅਤੇ ਆਰ ਸੀ ਨਹੀਂ ਬਣ ਕੇ ਆ ਰਹੀਆਂ ਪਰ ਜਲਦ ਹੀ ਇਹ ਕੰਮ ਵੀ ਸ਼ੁਰੂ ਹੋ ਜਾਵੇਗਾ।
ਦਸ ਦੇਈਏ ਕਿ ਹੁਸ਼ਿਆਰਪੁਰ ਵਿਖੇ ਬਾਕੀ ਸਾਰਾ ਕੰਮ ਚੱਲ ਰਿਹਾ ਹੈ ਜਦਕਿ ਕੰਪਨੀ ਨੇ ਆਰ ਟੀ ਓ ਦਫਤਰ ਨੂੰ ਜੋ ਸਟਾਫ ਦੇਣਾ ਸੀ ਉਹ ਹਜੇ ਤੱਕ ਨਹੀਂ ਦਿੱਤਾ ਗਿਆ| ਜੋ ਲੋਕ ਆਪਣੇ ਨਵੇਂ ਲਾਈਸੈਂਸ ਬਣਵਾਉਣ ਜਾ ਰਹੇ ਨੇ ਸਾਫਟਵੇਅਰ ਅਪਡੇਟ ਹੋਣ ਕਾਰਨ ਉਹਨਾਂ ਨੂੰ ਥੋੜੀ ਮੁਸ਼ਕਲਾਂ ਦਾ ਸਾਮਣਾ ਕਰਣਾ ਪੈ ਸਕਦਾ |


