ਨਸ਼ਾ ਸਮਗਲਰਾਂ ਦੇ ਵਲੋਂ ਪਾਠੀ ਸਿੰਘ ਦੀ ਬੇਦਰਦੀ ਦੇ ਨਾਲ ਕੁੱਟਮਾਰ
ਪੰਜਾਬ ਦੀ ਸਰਕਾਰ ਦੇ ਵੱਲੋਂ ਨਸ਼ੇ ਦੀ ਭਰਮਾਰ ਨੂੰ ਰੋਕਣ ਦੇ ਲਈ ਤੇ ਨਸ਼ਾ ਤਸਕਰਾਂ ਨੂੰ ਇਹਨਾਂ ਦੇ ਕੋਝੇ ਕੰਮਾਂ ਤੋਂ ਰੋਕਣ ਦੇ ਲਈ ਵੱਡੀਆਂ ਮੁਹਿਮਾਂ ਆਰੰਭੀਆਂ ਗਈਆਂ ਨੇ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਦੇ ਉੱਪਰ ਜ਼ਮੀਨੀ ਧਰਾਤਲ ਦੇ ਉੱਪਰ ਉਤਾਰੀਆਂ ਗਈਆਂ ਨੇ ਜਿਨਾਂ ਦੇ ਨਾਲ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਦੇ ਉੱਪਰ ਬਹੁਤ ਵੱਡੀ ਹੱਦ ਤੱਕ ਰੋਕ ਵੀ ਲੱਗੀ ਹੈ।

ਸੁਲਤਾਨਪੁਰ ਲੋਧੀ, (ਸੁਖਵੀਰ ਸਿੰਘ ਸ਼ੇਰਗਿੱਲ): ਪੰਜਾਬ ਦੀ ਸਰਕਾਰ ਦੇ ਵੱਲੋਂ ਨਸ਼ੇ ਦੀ ਭਰਮਾਰ ਨੂੰ ਰੋਕਣ ਦੇ ਲਈ ਤੇ ਨਸ਼ਾ ਤਸਕਰਾਂ ਨੂੰ ਇਹਨਾਂ ਦੇ ਕੋਝੇ ਕੰਮਾਂ ਤੋਂ ਰੋਕਣ ਦੇ ਲਈ ਵੱਡੀਆਂ ਮੁਹਿਮਾਂ ਆਰੰਭੀਆਂ ਗਈਆਂ ਨੇ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਵੱਖ-ਵੱਖ ਤਰੀਕੇ ਦੇ ਨਾਲ ਬਹੁਤ ਸਾਰੀਆਂ ਪ੍ਰਕਿਰਿਆਵਾਂ ਜਿਹੜੀਆਂ ਨੇ ਉਹ ਵੱਡੇ ਪੱਧਰ ਦੇ ਉੱਪਰ ਜ਼ਮੀਨੀ ਧਰਾਤਲ ਦੇ ਉੱਪਰ ਉਤਾਰੀਆਂ ਗਈਆਂ ਨੇ ਜਿਨਾਂ ਦੇ ਨਾਲ ਇਹਨਾਂ ਨਸ਼ਾ ਤਸਕਰਾਂ ਦੇ ਵੱਲੋਂ ਕੀਤੀਆਂ ਜਾਂਦੀਆਂ ਕਾਰਵਾਈਆਂ ਦੇ ਉੱਪਰ ਬਹੁਤ ਵੱਡੀ ਹੱਦ ਤੱਕ ਰੋਕ ਵੀ ਲੱਗੀ ਹੈ।
ਕੁਝ ਖਬਰਾਂ ਅਜੇ ਵੀ ਅਜਿਹੀਆਂ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਜਿੱਥੇ ਇਹਨਾਂ ਨਸ਼ਾ ਸਮਗਲਰਾਂ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਉਂਦੀ ਹੈ। ਪਿੰਡ ਸੇਚਾਂ ਦਾ ਮਾਮਲਾ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜਿਹੜਾ ਕਿ ਸੁਲਤਾਨਪੁਰ ਲੋਧੀ ਦਾ ਪਿੰਡ ਹੈ,ਪਿੰਡ ਸੇਚਾਂ ਦੇ ਵਿਖੇ ਨਸ਼ਾ ਸਮਗਲਰਾਂ ਦੀ ਸ਼ਰੇਆਮ ਗੁੰਡਾਗਰਦੀ ਸਾਹਮਣੇ ਆਈ ਹੈ। ਜਿੱਥੇ ਨਸ਼ਾ ਸਮਗਲਰਾਂ ਦੇ ਵੱਲੋਂ ਪਿੰਡ ਦੇ ਗ੍ਰੰਥੀ ਨੂੰ ਕਮਰੇ ਚ ਬੰਧਕ ਬਣਾ ਕੇ ਉਸਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਸਿਵਿਲ ਹਸਪਤਾਲ ਦੇ ਵਿੱਚ ਇਲਾਜ ਅਧੀਨ ਗ੍ਰੰਥੀ ਜੀਤ ਸਿੰਘ ਪੁੱਤਰ ਹਰਨੇਕ ਸਿੰਘ ਨਿਵਾਸੀ ਸੇਚਾਂ ਨੇ ਦੱਸਿਆ ਕਿ ਉਹ ਪਿਛਲੇ 13 ਸਾਲਾਂ ਤੋਂ ਗੁਰਦੁਆਰਾ ਸ੍ਰੀ ਅੰਗੀਠਾ ਸਾਹਿਬ ਪਿੰਡ ਸੇਚਾਂ ਦੇ ਵਿੱਚ ਹੀ ਗ੍ਰੰਥੀ ਦੇ ਤੌਰ ਦੇ ਉੱਪਰ ਸੇਵਾਵਾਂ ਨਿਭਾ ਰਿਹਾ ਹੈ।
ਉਸ ਦੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਬੀਤੇ ਦਿਨ ਪਿੰਡ ਦੇ ਹੀ ਚਾਰ ਤੋਂ ਪੰਜ ਵਿਅਕਤੀ ਜੋ ਕਿ ਨਸ਼ੇ ਦਾ ਧੰਦਾ ਕਰਦੇ ਨੇ ਉਹ ਹਰ ਰੋਜ਼ ਗੁਰਦੁਆਰਾ ਸਾਹਿਬ ਦੇ ਅੰਦਰ ਗੱਡੀ ਖੜੀ ਕਰਕੇ ਚਲੇ ਜਾਂਦੇ ਨੇ ਜਦੋਂ ਇਸ ਦੇ ਵੱਲੋਂ ਉਹਨਾਂ ਨੂੰ ਗੱਡੀ ਖੜੀ ਕਰਨ ਤੋਂ ਰੋਕਿਆ ਗਿਆ ਤਾਂ ਉਸ ਵਕਤ ਉਹਨਾਂ ਨੇ ਇਸ ਨੂੰ ਅੰਦਰ ਲਿਜਾ ਕੇ ਬੰਧਕ ਬਣਾ ਕੇ ਇਸ ਦੀ ਬੁਰੇ ਤਰੀਕੇ ਦੇ ਨਾਲ ਕੁੱਟਮਾਰ ਕਰ ਦਿੱਤੀ ਗਈ।
ਉੱਥੇ ਹੀ ਜਾਣਕਾਰੀਆਂ ਇਹ ਵੀ ਮਿਲੀਆਂ ਨੇ ਕਿ ਜਦੋਂ ਇਸ ਪੀੜਿਤ ਗ੍ਰੰਥੀ ਸਿੰਘ ਦੀ ਮਾਤਾ ਜਿਸ ਦੀ ਉਮਰ ਕੇ 75 ਸਾਲ ਸੀ ਉਸ ਦੇ ਵੱਲੋਂ ਬਚਾਉਣ ਦੀ ਇਨਾਂ ਬਦਮਾਸ਼ਾਂ ਦੇ ਕੋਲੋਂ ਆਪਣੇ ਪੁੱਤਰ ਨੂੰ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਦੇ ਵੱਲੋਂ ਉਸਦੀ ਮਾਤਾ ਦੇ ਉੱਪਰ ਵੀ ਸੱਟਾਂ ਮਾਰੀਆਂ ਗਈਆਂ ਨੇ,ਨਸ਼ੇ ਦਾ ਧੰਦਾ ਕਰਦੇ ਇਹਨਾਂ ਵਿਅਕਤੀਆਂ ਦੇ ਵੱਲੋਂ ਗੁੰਡਾਗਰਦੀ ਦਾ ਇਹ ਨੰਗਾ ਨਾਚ ਕੀਤਾ ਗਿਆ ਇਹ ਪਾਠੀ ਸਿੰਘ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ। ਉਧਰ ਪੁਲਿਸ ਦੀ ਗੱਲ ਕਰੀਏ ਤਾਂ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਬਾਰੇ ਪੀੜਿਤ ਦੇ ਬਿਆਨ ਦਰਜ ਕਰਕੇ ਅਗਲੇਰੀ ਕਾਰਵਾਈ ਕਰੇ ਜਾਣ ਦੀ ਗੱਲ ਆਖੀ ਜਾ ਰਹੀ ਹੈ।