ਪਿੰਡ ਦੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਖ਼ਿਲਾਫ਼ ਪੰਚਾਇਤ ਦਾ ਫ਼ਰਮਾਨ
ਸਥਾਨਕ ਬਲਾਕ ਦੇ ਪਿੰਡ ਗਲਵੱਟੀ ਦੇ ਲੜਕਾ ਲੜਕੀ ਵੱਲੋਂ ਲਵ ਮੈਰਿਜ ਕਰਾਉਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਤੁਗਲਕੀ ਫਰਮਾਨ ਕੀਤਾ ਜਾਰੀ। ਪਿੰਡ ਦਾ ਕੋਈ ਵੀ ਵਿਅਕਤੀ ਲੜਕੇ ਦੇ ਪਰਿਵਾਰ ਅਤੇ ਲੜਕਾ ਲੜਕੀ ਨਾਲ ਕੀਤਾ ਸਮਾਜਿਕ ਬਾਈਕਾਟ ਅਤੇ ਲੜਕਾ ਲੜਕੀ ਨੂੰ ਪਿੰਡ ਵਿੱਚੋਂ ਕੱਢਿਆ ਜਾਵੇ ਬਾਹਰ।

By : Makhan shah
ਨਾਭਾ : ਸਥਾਨਕ ਬਲਾਕ ਦੇ ਪਿੰਡ ਗਲਵੱਟੀ ਦੇ ਲੜਕਾ ਲੜਕੀ ਵੱਲੋਂ ਲਵ ਮੈਰਿਜ ਕਰਾਉਣ ਨੂੰ ਲੈ ਕੇ ਪਿੰਡ ਦੀ ਪੰਚਾਇਤ ਵੱਲੋਂ ਤੁਗਲਕੀ ਫਰਮਾਨ ਕੀਤਾ ਜਾਰੀ। ਪਿੰਡ ਦਾ ਕੋਈ ਵੀ ਵਿਅਕਤੀ ਲੜਕੇ ਦੇ ਪਰਿਵਾਰ ਅਤੇ ਲੜਕਾ ਲੜਕੀ ਨਾਲ ਕੀਤਾ ਸਮਾਜਿਕ ਬਾਈਕਾਟ ਅਤੇ ਲੜਕਾ ਲੜਕੀ ਨੂੰ ਪਿੰਡ ਵਿੱਚੋਂ ਕੱਢਿਆ ਜਾਵੇ ਬਾਹਰ। ਪੀੜਤ ਲੜਕੇ ਨੇ ਨਾਭਾ ਦੀ ਅਦਾਲਤ ਦਾ ਖੜਕਾਇਆ ਦਰਵਾਜਾ ਇਨਸਾਫ ਦੀ ਕੀਤੀ ਮੰਗ।
ਪੀੜਤ ਲੜਕੇ ਦੇ ਵਕੀਲ ਨੇ ਕਿਹਾ ਕਿ ਕਾਨੂੰਨ ਮੁਤਾਬਕ ਪਿੰਡ ਦੀ ਪੰਚਾਇਤ ਕੋਲ ਕੀ ਅਧਿਕਾਰ ਹੈ ਕਿ ਉਹ ਲੜਕੇ ਲੜਕੀ ਨੂੰ ਪਿੰਡ ਵਿੱਚੋਂ ਕਿਵੇਂ ਬਾਹਰ ਕੱਢ ਸਕਦੇ ਹਨ ਜਦੋਂ ਕਿ ਲੜਕੇ ਦਾ ਹੈ ਪਿੰਡ ਵਿੱਚ ਜੱਦੀ ਘਰ। ਦੂਜੇ ਪਾਸੇ ਗਲਵੱਟੀ ਪੁਲਿਸ ਚੌਂਕੀ ਇੰਚਾਰਜ ਨਵਦੀਪ ਕੌਰ ਨੇ ਕਿਹਾ ਕਿ ਇਹ ਮਾਮਲਾ ਕੋਰਟ ਵਿੱਚ ਚੱਲ ਰਿਹਾ ਹੈ ਪੁਲਿਸ ਇਸ ਵਿੱਚ ਕੁਝ ਨਹੀਂ ਕਰ ਸਕਦੀ।
ਨਾਭਾ ਬਲਾਕ ਦੇ ਪਿੰਡ ਗਲਵੱਟੀ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਲਵ ਮੈਰਿਜ ਕਰਾਉਣ ਵਾਲਿਆਂ ਖਿਲਾਫ ਕੀਤਾ ਤੁਗਲਕੀ ਫਰਮਾਨ ਜਾਰੀ ਕੀਤਾ। ਪਿੰਡ ਗਲਵੱਟੀ ਦੇ ਰਹਿਣ ਵਾਲੇ ਤਰਨਜੀਤ ਸਿੰਘ ਅਤੇ ਦਿਲਪ੍ਰੀਤ ਕੌਰ ਜੋ ਕਿ ਇੱਕੋ ਪਿੰਡ ਦੇ ਰਹਿਣ ਵਾਲੇ ਹਨ ਜਿਨ੍ਹਾਂ ਨੇ 2016 ਵਿੱਚ ਲਵ ਮੈਰਿਜ ਕਰਵਾਈ ਸੀ। ਜਿਨਾਂ ਦੇ ਹੁਣ ਦੋ ਬੱਚੇ ਵੀ ਹਨ। ਇਹ ਦੋਵੇਂ ਕਈ ਸਾਲ ਪਿੰਡ ਤੋਂ ਬਾਹਰ ਕਿਰਾਏ ਤੇ ਰਹੇ। ਹੁਣ ਆਪਣੇ ਦੋ ਬੱਚਿਆਂ ਸਮੇਤ ਕਰੀਬ 2 ਸਾਲਾਂ ਤੋਂ ਪਿੰਡ ਵਿੱਚ ਹੀ ਰਹਿ ਰਹੇ ਹਨ। ਪਿੰਡ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਾਟ ਕਰਨ ਦਾ ਐਲਾਨ ਕੀਤਾ ਗਿਆ ਹੈ ਅਤੇ ਇਹਨਾਂ ਨੂੰ ਪਿੰਡ ਤੋਂ ਬਾਹਰ ਰਹਿਣ ਦਾ ਫਰਮਾਨ ਜਾਰੀ ਕੀਤਾ ਗਿਆ ਹੈ, ਕਿ ਤੁਸੀਂ ਪਿੰਡ ਵਿੱਚ ਨਹੀਂ ਰਹਿ ਸਕਦੇ।
ਇਸ ਮੌਕੇ ਪਿੰਡ ਦੇ ਸਰਪੰਚ ਗੁਰਚਰਨ ਸਿੰਘ ਅਤੇ ਪਿੰਡ ਵਾਸੀਆਂ ਨੇ ਕਿਹਾ ਕਿ ਦੋਨਾਂ ਵੱਲੋਂ ਪਿੰਡ ਵਿੱਚ ਹੀ ਲਵ ਮੈਰਿਜ ਕਰਵਾਉਣ ਦੇ ਕਾਰਨ ਪਿੰਡ ਵਾਸੀਆਂ ਵੱਲੋਂ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਂਦਾ ਹੈ। ਕਿਉਂਕਿ ਇਸ ਦਾ ਅਸਰ ਹੋਰਾਂ ਤੇ ਵੀ ਪਵੇਗਾ। ਉਨਾ ਕਿਹਾ ਕਿ ਇਹਨਾਂ ਵੱਲੋਂ ਐਫੀਡੈਪਟ ਦਿੱਤਾ ਗਿਆ ਸੀ ਕਿ ਉਹ ਪਿੰਡ ਵਿੱਚ ਨਹੀਂ ਰਹਿਣਗੇ ਪਰ ਇਹ ਦੁਬਾਰਾ ਆ ਕੇ ਪਿੰਡ ਵਿੱਚ ਰਹਿਣ ਲੱਗ ਗਏ ਹਨ ਅਤੇ ਅਸੀਂ ਸਰਪੰਚ ਹੋਣ ਦੇ ਨਾਤੇ ਪੂਰੀ ਪੰਚਾਇਤ ਵੱਲੋਂ ਮਤਾ ਪਾਇਆ ਗਿਆ ਹੈ ਕਿ ਇਹਨਾਂ ਦਾ ਸਮਾਜਿਕ ਬਾਈਕਾਟ ਕੀਤਾ ਜਾਵੇ ਅਤੇ ਇਹ ਪਿੰਡ ਵਿੱਚ ਨਾ ਰਹਿਣ।
ਇਸ ਸਬੰਧੀ ਪੀੜਿਤ ਤਰਨਜੀਤ ਸਿੰਘ ਨੇ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਸਾਡੇ ਤੇ ਪਿੰਡ ਤੋਂ ਬਾਹਰ ਜਾਣ ਲਈ ਕਿਹਾ ਗਿਆ ਹੈ ਕਿ ਤੁਸੀਂ ਪਿੰਡ ਵਿੱਚ ਨਹੀਂ ਰਹਿ ਸਕਦੇ, ਕਿਉਂਕਿ ਤੁਸੀਂ ਪਿੰਡ ਦੀ ਲੜਕੀ ਨਾਲ ਲਵ ਮੈਰਿਜ ਕਰਵਾਈ ਹੈ। ਜੇਕਰ ਸਾਨੂੰ ਇਨਸਾਫ ਨਾ ਮਿਲਿਆ ਤਾਂ ਅਸੀਂ ਮਾਨਯੋਗ ਹਾਈਕੋਰਟ ਦਾ ਰੁਖ ਕਰਾਂਗੇ।
ਇਸ ਮੌਕੇ ਤੇ ਪੀੜਿਤ ਤਰਨਜੀਤ ਸਿੰਘ ਦੇ ਵਕੀਲ ਅਮਰਦੀਪ ਸਿੰਘ ਨੇ ਕਿਹਾ ਕਿ ਮੇਰੇ ਕਲਾਇੰਡ ਦੇ ਖਿਲਾਫ ਪਿੰਡ ਦੀ ਪੰਚਾਇਤ ਵੱਲੋਂ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ ਹੋ ਕਿ ਗੈਰ ਕਾਨੂੰਨੀ ਮਤਾ ਪਾਇਆ ਗਿਆ ਹੈ ਸਾਨੂੰ ਕਾਨੂੰਨ ਤੇ ਪੂਰਾ ਵਿਸ਼ਵਾਸ ਹੈ ਅਤੇ ਸਾਨੂੰ ਅਦਾਲਤ ਇਨਸਾਫ ਦੇਵੇਗਾ ਕਿਉਂਕਿ ਜੋ ਡਾਇਰੈਕਸ਼ਨਾਂ ਹਨ ਹਾਈਕੋਰਟ ਅਤੇ ਸੁਪਰੀਮ ਕੋਰਟ ਵੱਲੋਂ ਲਵ ਮੈਰਿਜ ਕਪਲ ਨੂੰ ਪੁਲਿਸ ਪ੍ਰੋਟੈਕਸ਼ਨ ਦਿੱਤੀ ਜਾਂਦੀ ਹੈ ਪਰ ਜੋ ਪੰਚਾਇਤ ਵੱਲੋਂ ਫਰਮਾਨ ਸੁਣਾਇਆ ਗਿਆ ਹੈ ਇਹ ਬਿਲਕੁਲ ਗਲਤ ਹੈ।
ਇਸ ਸਬੰਧੀ ਗਲਵੱਟੀ ਪੁਲਿਸ ਚੌਂਕੀ ਦੀ ਇੰਚਾਰਜ ਨਵਦੀਪ ਕੌਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਇਹ ਮਾਮਲਾ ਮਾਨਯੋਗ ਕੋਰਟ ਦੇ ਵਿੱਚ ਚੱਲ ਰਿਹਾ ਹੈ। ਪਰ ਸਾਨੂੰ ਪੰਚਾਇਤ ਵੱਲੋਂ ਜਾਂ ਹੋਰ ਕਿਸੇ ਵੱਲੋਂ ਕਿਸੇ ਤਰ੍ਹਾਂ ਦੀ ਸ਼ਿਕਾਇਤ ਨਹੀਂ ਆਈ।


